ਭਾਸ਼ਾ ਵਿਭਾਗ ਨੇ ਸਮਾਗਮਾਂ ਵਿਚ ਆਉਣ ਜਾਣ ਲਈ ਟੈਕਸੀਆਂ ਤੇ ਖਰਚੇ 84,400/ ਰੁਪਏ
ਪੰਜਾਬੀ ਮਾਹ ਦੌਰਾਨ ਭਾਸ਼ਾ ਵਿਭਾਗ ਵਲੋਂ 25 ਸਮਾਗਮ ਕਰਵਾਏ ਗਏ। ਇਨ੍ਹਾਂ ਵਿਚੋਂ 5 ਪਟਿਆਲੇ ਹੋਏ ਅਤੇ ਬਾਕੀ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ।
11 ਸ਼ਹਿਰਾਂ ਵਿਚ ਹੋਏ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 21 ਟੈਕਸੀਆਂ ਕਰਾਏ ਤੇ ਕੀਤੀਆਂ ਅਤੇ 84,400/ ਰੁਪਏ ਕਰਾਏ ਦੇ ਦਿੱਤੇ।
ਟੈਕਸੀਆਂ ਨਾਲ ਸਬੰਧਤ ਕੁੱਝ ਵੇਰਵੇ:
1. ਭਾਸ਼ਾ ਵਿਭਾਗ ਦਾ ਕੋਈ ਅਧਿਕਾਰੀ, 8 ਨਵੰਬਰ ਨੂੰ ਫਤਿਹਗੜ੍ਹ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ, 2 ਨਵੰਬਰ ਨੂੰ ਇਕ ਟੈਕਸੀ ਲੈਕੇ ਫਤਿਹਗੜ੍ਹ ਸਾਹਿਬ ਗਏ। ਇਸ ਟੈਕਸੀ ਦਾ 1600/ ਰੁਪਏ ਕਰਾਇਆ ਦਿਤਾ।
2. ਪਹਿਲਾਂ ਦੋ ਵਾਰ ਉਪਲਬਧ ਕਰਵਾਈ ਗਈ ਸੂਚਨਾ ਵਿਚ, ਭਾਸ਼ਾ ਵਿਭਾਗ ਨੇ 8 ਨਵੰਬਰ ਨੂੰ ਤਿੰਨ ਟੈਕਸੀਆਂ ਫਤਿਹਗੜ੍ਹ ਸਾਹਿਬ ਲਿਜਾਣ ਦਾ ਜ਼ਿਕਰ ਤਾਂ ਕੀਤਾ ਸੀ ਪਰ 2 ਨਵੰਬਰ ਨੂੰ ਟੈਕਸੀ ਤੇ ਫਤਿਹਗੜ੍ਹ ਸਾਹਿਬ ਜਾਣ ਦਾ ਜ਼ਿਕਰ ਪਹਿਲੀ ਵਾਰ, ਤੀਜੀ ਸੂਚਨਾ ਵਿਚ ਹੋਇਆ।
3. ਫਤਿਹਗੜ੍ਹ ਕੁਇਜ਼ ਮੁਕਾਬਲਾ ਹੋਣਾ ਸੀ। 6 ਦਿਨ ਪਹਿਲਾਂ ਗਏ ਅਧਿਕਾਰੀਆਂ ਨੇ ਕਿਸ ਕਿਸਮ ਦਾ ਜਾਇਜਾ ਲੈਣਾ ਸੀ? ਇਸ ਬਾਰੇ ਸੂਚਨਾ ਵਿਚ ਜ਼ਿਕਰ ਨਹੀਂ ਕੀਤਾ ਗਿਆ।
4. 8 ਨਵੰਬਰ ਨੂੰ ਭਾਸ਼ਾ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਦੋ ਇਨੋਵਾ ਗੱਡੀਆਂ ਵਿੱਚ ਫਤਿਹਗੜ੍ਹ ਸਾਹਿਬ ਗਏ ਅਤੇ 4,400 ਰੁਪਏ ਕਰਾਇਆ ਦਿਤਾ।
5. ਜਲੰਧਰ ਜਾਣ ਲਈ ਵਿਭਾਗ ਨੇ 4 ਗਡੀਆਂ ਕਰਾਏ ਤੇ ਕੀਤੀਆਂ ਅਤੇ 18,000/ ਰੁਪਏ ਕਰਾਇਆ ਦਿਤਾ।
6. ਸ੍ਰੀ ਅੰਮ੍ਰਿਤਸਰ ਲਈ 3 ਟੈਕਸੀ ਕਰਾਏ ਤੇ ਕੀਤੀਆਂ ਅਤੇ 16,500/ ਰੁਪਏ ਕਰਾਇਆ ਦਿਤਾ।
7. ਫਰੀਦਕੋਟ, ਬਠਿੰਡੇ ਅਤੇ ਰੂਪਨਗਰ ਦੋ ਦੋ ਗੱਡੀਆਂ ਗਈਆਂ। ਇਨ੍ਹਾਂ ਦਾ ਕ੍ਰਮ ਅਨੁਸਾਰ 18,800/, 7,000/ ਅਤੇ 5,900/ ਰੁਪਏ ਕਰਾਇਆ ਦਿਤਾ।
ਟੇਕਸੀਆਂ ਬਾਰੇ ਸੂਚਨਾ ਦਾ ਲਿੰਕ: http://www.mittersainmeet.in/wp-content/uploads/2022/09/ਟੈਕਸੀਆਂ-ਬਾਰੇ-ਯਾਨਕਾਰੀ.pdf
ਧਿਆਨਯੋਗ
1. ਪੁੱਛੇ ਜਾਣ ਦੇ ਬਾਵਜੂਦ ਵੀ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਗੱਡੀਆਂ ਵਿੱਚ ਕਿਹੜੇ ਕਿਹੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਫ਼ਰ ਕੀਤਾ।
2. ਇਹ ਵੀ ਨਹੀਂ ਦੱਸਿਆ ਗਿਆ ਕਿ ਕੀ ਇਨ੍ਹਾਂ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਕਰਮਚਾਰੀ, ਸਰਕਾਰ ਦੇ ਨਿਯਮਾਂ ਅਨੁਸਾਰ, ਟੈਕਸੀਆਂ ਵਿਚ ਸਫ਼ਰ ਦਾ ਹੱਕ ਰੱਖਦੇ ਸਨ ਜਾਂ ਨਹੀਂ।
3. ਇਹ ਵੀ ਨਹੀਂ ਦੱਸਿਆ ਗਿਆ ਇਨ੍ਹਾਂ ਗੱਡੀਆਂ ਦੀ ਵਰਤੋਂ ਕਰਨ ਲਈ ਭਾਸ਼ਾ ਵਿਭਾਗ ਦੇ ਕਿਸ ਅਧਿਕਾਰੀ ਨੇ ਹੁਕਮ ਦਿੱਤਾ।.
4. ਮੰਗੇ ਜਾਣ ਦੇ ਬਾਵਜੂਦ ਸਬੰਧਤ ਹੁਕਮਾਂ ਦੀਆਂ ਨਕਲਾਂ ਵੀ ਉਪਲਬਧ ਨਹੀਂ ਕਰਵਾਇਆਂ ਗਈਆਂ।
ਹੋਰ ਧਿਆਨਯੋਰ
ਭਾਸ਼ਾ ਵਿਭਾਗ ਵਲੋਂ ਇਹ ਸਾਰੀਆਂ ਟੈਕਸੀਆਂ Joshan cabs Patiala ਤੋਂ ਕਰਾਏ ਤੇ ਲਈਆਂ ਗਈਆਂ। ਇਸ ਫਰਮ ਵੱਲੋਂ ਜਾਰੀ ਕੈਸ਼ ਮੀਮੋ ਨੰਬਰ 100 ਮਿਤੀ 15.11.2021 ਅਨੁਸਾਰ, ਡਾਇਰੈਕਟਰ ਭਾਸ਼ਾ ਵਿਭਾਗ ਵਲੋਂ, ਉਸ ਦਿਨ ਇਸ ਫਰਮ ਕੋਲ਼ੋਂ ਚਾਰ ਨੋਵਾ ਗਡੀਆਂ ਕਰਾਏ ਤੇ ਲਈਆਂ ਸਨ, ਜਲੰਧਰ ਜਾਣ ਲਈ।
ਇਸੇ ਫਰਮ ਵੱਲੋਂ ਅਗਾਂਹ ਪੰਜ ਵਾਰ ਫੇਰ ਭਾਸ਼ਾ ਵਿਭਾਗ ਨੂੰ ਟੈਕਸੀਆਂ ਕਿਰਾਏ ਤੇ ਦਿੱਤੀਆਂ ਗਈਆਂ। 29 ਨਵੰਬਰ ਤੱਕ।
15 ਨਵੰਬਰ ਦੇ ਇਸ ਕੈਸ਼ ਮੀਮੋ ਤੋਂ ਬਾਅਦ। ਉਨ੍ਹਾਂ ਦਿਨਾਂ ਨੂੰ ਗਈਆਂ ਗੱਡੀਆਂ ਦੇ ਜੋ ਕੈਸ਼ ਮੀਮੋ ਜਾਰੀ ਕੀਤੇ ਗਏ ਉਨ੍ਹਾਂ ਦੇ ਨੰਬਰ ਕ੍ਰਮ ਅਨੁਸਾਰ 83, 85, 87, 88 ਅਤੇ 89 ਹਨ।
ਕੈਸ਼ ਮੀਮੋਆਂ ਦਾ ਲਿੰਕ: http://www.mittersainmeet.in/wp-content/uploads/2022/09/ਟੇਕਸੀਆਂ-ਨਾਲ-ਸਬੰਧਤ-Cash-Memos.pdf
More Stories
ਭਾਸ਼ਾ ਵਿਭਾਗ ਵਲੋਂ -ਤਿਆਰ ਕੀਤੇ ਜ਼ਾਅਲੀ ਦਸਤਾਵੇਜ਼ -2
ਪੰਜਾਬੀ ਮਾਹ ਦੌਰਾਨ -ਮਾਣਭੇਟਾ ਪ੍ਰਾਪਤ ਕਰਨ ਵਾਲੀਆਂ -ਸਖਸ਼ੀਅਤਾਂ
ਪੰਡਾਲ, ਸਾਉਂਡ ਆਦਿ ਤੇ ਖਰਚੇ -7,87,612/ਰੁਪਏ