February 29, 2024

Mitter Sain Meet

Novelist and Legal Consultant

ਭਾਸ਼ਾ ਵਿਭਾਗ ਵਲੋਂ -ਤਿਆਰ ਕੀਤੇ ਜ਼ਾਅਲੀ ਦਸਤਾਵੇਜ਼ -2

ਮਾਨੂੰਪੁਰ ਬਾਰੇ ਅਜੀਤ ਅਖਬਾਰ ਵਿਚ ਛਪੀ ਖਬਰ ਦਾ ਲਿੰਕ:

http://www.mittersainmeet.in/wp-content/uploads/2023/06/Ajit-24.4.2021.jpeg

ਮਾਨੂੰਪੁਰ ਬਾਰੇ ਸੁਰਿੰਦਰ ਰਾਮਪੁਰੀ ਦੀ ਪੋਸਟ ਦਾ ਲਿੰਕ:

http://www.mittersainmeet.in/wp-content/uploads/2023/06/Surinder-Rampuri-FB-post.jpeg

ਭਾਸ਼ਾ ਵਿਭਾਗ ਵਲੋਂ ਦਿੱਤੇ ਗਏ ਸੇਵਾ ਫਲ ਦੇ ਵੇਰਵੇ ਦਾ ਲਿੰਕ:

http://www.mittersainmeet.in/wp-content/uploads/2022/10/DETAILS-OF-TA.-DA.pdf

————————————————————–

ਵੇਰਵਾ – 2
ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪੰਜਾਬੀ ਨਾਲ ਕੀਤਾ ਗਿਆ ਅਪਰਾਧਿਕ ਧ੍ਰੋਹ

 • ਪੈਸੇ ਹੜੱਪਣ ਲਈ ਤਿਆਰ ਕੀਤੇ ਜਾਅਲੀ ਦਸਤਾਵੇਜ਼ ਨਾਲ ਹੀ
 • ਵਿਭਾਗ ਨੇ ਲਾਈ ਸਵਰਗ ਨੂੰ ਪੌੜੀ
  — ਆਉਣ ਜਾਣ ਦਾ ਕਰਾਇਆ ਨਿਸ਼ਚਿਤ ਕੀਤਾ 410 ਰੁਪਏ ਸ਼ਾਇਰ ਮਹਿੰਦਰ ਮਾਨੂੰਪੁਰ ਜੀ 23 ਅਪ੍ਰੈਲ 2021 ਨੂੰ ਚੜ੍ਹਾਈ ਕਰ ਗਏ ਸਨ।
  ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਸਾਹਿਤ ਸਭਾ ਰਾਮਪੁਰ ਵਲੋਂ ਵਿਸ਼ੇਸ਼ ਸੋਗ ਮਤੇ ਪਾਏ ਗਏ ਅਤੇ ਕਈ ਮਿੱਤਰਾਂ ਵਲੋਂ ਆਪਣੀ ਆਪਣੀ ਫੇਸਬੁੱਕ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
  ਪਰ ਭਾਸ਼ਾ ਵਿਭਾਗ ਵਲੋਂ ਨਵੰਬਰ 2021 ਵਿਚ ਧਰਮਰਾਜ ਨਾਲ ਸੰਪਰਕ ਸਥਾਪਿਤ ਕੀਤਾ ਗਿਆ ਅਤੇ ਉਥੋਂ ਮਰਹੂਮ ਸ਼ਾਇਰ ਮਾਨੂੰਪੁਰ ਨੂੰ ਪੰਜਾਬੀ ਮਾਹ 2021 ਦੌਰਾਨ ਲੁਧਿਆਣੇ ਕਰਵਾਏ ਗਏ ਕਵੀ ਦਰਬਾਰ ਵਿਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ ਕਰਵਾਇਆ ਗਿਆ।
  ਮਾਨੂੰਪੁਰ ਸਾਹਿਬ ਨੂੰ ਸਵਰਗ ਵਿਚੋਂ ਆਉਣ ਅਤੇ ਫੇਰ ਵਾਪਸ ਜਾਣ ਦੇ ਕਰਾਏ/ਭਾੜੇ ਵਜੋਂ 410 ਰੁਪਏ ਦਿੱਤੇ ਗਏ।
  ਯਕੀਨ ਨਾ ਆਵੇ ਤਾਂ ਭਾਸ਼ਾ ਵਿਭਾਗ ਦਾ ਸਬੰਧਤ ਦਸਤਾਵੇਜ਼ ਹੇਠਲੇ ਲਿੰਕ ਤੇ ਆਪ ਘੋਖ ਲਵੋ। ਖਾਸ ਕਰ ਅੰਦਰਾਜ ਨੰਬਰ 733 ਜਿਥੇ ਇਹ ਤੱਥ ਦਰਜ਼ ਹੈ।