ਹਾਥੀ (ਭਾਸ਼ਾ ਵਿਭਾਗ) ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ
ਪੰਜਾਬੀ ਮਾਹ ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਮਨਜ਼ੂਰੀ ਲਈ ਜੋ ‘ਤਜਵੀਜ਼’ ਭਾਸ਼ਾ ਵਿਭਾਗ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਉਸ ਵਿੱਚ ਕੇਵਲ 7 ਸਮਾਗਮਾਂ ਦੀ ਰੂਪਰੇਖਾ ਦਰਜ ਸੀ। ਲੱਗ ਭੱਗ ਸਾਰੇ ਸਮਾਗਮਾਂ ਦੀ ਪ੍ਰਧਾਨਗੀ ਮੁੱਖ ਮੰਤਰੀ ਜਾਂ ਵਿਧਾਨ ਸਭਾ ਦੇ ਸਪੀਕਰ ਜਾਂ ਕਿਸੇ ਮੰਤਰੀ ਜਾਂ ਫੇਰ ਕਿਸੇ ਵਿਧਾਇਕ ਵਲੋਂ ਕੀਤੇ ਜਾਣ ਦੀ ਵੀ ਤਜਵੀਜ਼ ਸੀ। ਪਰ ਇਸ ਤਜਵੀਜ਼ ਵਿਚ ਸਮਾਗਮਾਂ ਤੇ ਹੋਣ ਵਾਲੇ ਖਰਚੇ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਭਾਵੇਂ ਕਿ ਇਹ ਬਹੁਤ ਜ਼ਰੂਰੀ ਸੀ। ਪੰਜਾਬ ਸਰਕਾਰ ਵਲੋਂ, ਬਿਨਾਂ ਕਿਸੇ ਛੇੜ ਛਾੜ ਦੇ, ਇਹ ਤਜਵੀਜ਼ ਮਨਜ਼ੂਰ ਕਰ ਲਈ ਗਈ।
ਭਾਸ਼ਾ ਵਿਭਾਗ ਦੀ ਰੂਪਰੇਖਾ ਇਸ ਲਿੰਕ ਤੇ: http://www.mittersainmeet.in/wp-content/uploads/2022/09/ਭਾਸ਼ਾ-ਵਿਭਾਗ-ਦੀ-ਪੰਜਾਬੀ-ਮਾਹ-ਬਾਰੇ-ਪੰਜਾਬ-ਸਰਕਾਰ-ਨੂੰ-ਭੇਜੀ-ਤਜ਼ਵੀਜ-ਅਤੇ-ਪੰਜਾਬ-ਸਰਕਾਰ-ਦੀ-ਮਨਜੂਰੀ.pdf
ਅਤੇ
ਪੰਜਾਬ ਸਰਕਾਰ ਦੀ ਮੰਨਜ਼ੂਰੀ ਇਸ ਲਿੰਕ ਤੇ ਉਪਲਬਧ ਹੈ। http://www.mittersainmeet.in/wp-content/uploads/2022/09/ਪੰਜਾਬ-ਸਰਕਾਰ-ਵਲੋਂ-ਤਜ਼ਵੀਜ-ਨੂੰ-ਮਨਜੂਰੀ.pdf
ਆਮ ਵਾਂਗ, ਮਨਜ਼ੂਰ ਹੋਈ ਅਸਲ ਤਜਵੀਜ਼ ਨੂੰ ਖੂਹ ਖਾਤੇ ਪਾ ਕੇ, ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ, ਸਮਾਗਮਾਂ ਦੌਰਾਨ, ਆਪਣੇ ਚਹੇਤਿਆਂ ਦਾ ਮਾਨ ਸਨਮਾਨ ਕਰਨ, ਸ਼ਾਲਾ/ਫੁਲਕਾਰੀਆਂ, ਮਾਣਭੱਤਿਆਂ ਆਦਿ ਨਾਲ ਉਨ੍ਹਾਂ ਦੀਆਂ ਝੋਲੀਆਂ ਭਰਨ ਅਤੇ ਆਪ ਟੈਕਸੀਆਂ ਤੇ ਸੈਰ ਸਪਾਟੇ ਕਰਨ ਦਾ ਮਨ ਬਣਾ ਲਿਆ।
ਸਮਾਗਮਾਂ ਅਤੇ ਸਮਾਗਮਾਂ ਤੇ ਹੋਏ ਖਰਚ ਦੇ ਵੇਰਵੇ ਪ੍ਰਾਪਤ ਕਰਨ ਲਈ ਦਿਤੀ ਸਾਡੀ ਪਹਿਲੀ ਅਰਜ਼ੀ ਦੇ ਜਵਾਬ ਵਿੱਚ ਭਾਸ਼ਾ ਵਿਭਾਗ ਨੇ ਸਾਨੂੰ ਸੂਚਿਤ ਕੀਤਾ ਕਿ ਪੰਜਾਬੀ ਮਾਹ ਦੌਰਾਨ ‘8 ਜ਼ਿਲਿਆਂ ਵਿਚ 12 ਸਮਾਗਮ’ ਕਰਵਾਏ ਗਏ। ਇਨ੍ਹਾਂ ਵਿਚੋਂ ਕੇਵਲ ਪਟਿਆਲੇ ਵਿਚ 5 ਅਤੇ ਬਾਕੀ ਹੋਰ 7 ਜ਼ਿਲਿਆਂ ਵਿਚ ਕਰਵਾਏ ਗਏ।
ਉਪਲਬਧ ਕਰਵਾਈ ਗਈ ਸੂਚਨਾ ਅਨੁਸਾਰ, ਭਾਸ਼ਾ ਵਿਭਾਗ ਨੇ ਇਨ੍ਹਾਂ 12 ਸਮਾਗਮਾਂ ਤੇ ਕੁੱਲ 24 ਲੱਖ 96 ਹਜ਼ਾਰ ਅਤੇ 564/ ਰੁਪਏ ਖਰਚ ਕੀਤੇ। ਪਹਿਲੀ ਸੂਚਨਾ ਦਾ ਲਿੰਕ ਇਹ ਹੈ: http://www.mittersainmeet.in/wp-content/uploads/2022/09/1.Info-1st-letter-of-DLP-to-R-P-Singh.pdf
ਨੋਟ: ਇਹ ਵੱਡੀ ਰਕਮ ਕਿਥੇ ਕਿਥੇ ਖਰਚ ਹੋਈ ਇਸ ਦਾ ਵਿਸਥਾਰ ਅਗੇ ਦੇਵਾਂਗੇ।
ਸਾਡੀ ਟੀਮ ਨੂੰ ਪਤਾ ਸੀ ਕਿ ਭਾਸ਼ਾ ਵਿਭਾਗ ਨੇ ਸਮਾਗਮਾਂ ਦੀ ਜਿਹੜੀ ਸੂਚੀ ਸਾਨੂੰ ਦਿੱਤੀ ਹੈ ਉਹ ਅਧੂਰੀ ਹੈ। ਸਾਡਾ ਅਨੁਮਾਨ ਸੀ ਕਿ ਸਮਾਗਮ ਇਸ ਤੋਂ ਦੋਗੁਣਾ ਹੋਏ ਹਨ।
ਪੂਰੇ ਸਮਾਗਮਾਂ ਅਤੇ ਨਵੇਂ ਸਮਾਗਮਾਂ ਦੌਰਾਨ ਹੋਏ ਖਰਚੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ, ਦਵਿੰਦਰ ਸਿੰਘ ਸੇਖਾ ਵਲੋਂ ਨਵੀਂ ਅਰਜ਼ੀ ਲਾਈ ਗਈ। ਇਸ ਅਰਜ਼ੀ ਦੇ ਜਵਾਬ ਵਿਚ ਭਾਸ਼ਾ ਵਿਭਾਗ ਵਲੋਂ 25 ਸਮਾਗਮਾਂ ਦੀ ਨਵੀਂ ਸੂਚੀ ਭੇਜ ਦਿੱਤੀ ਗਈ ਹੈ।
ਪਹਿਲੀ ਸੂਚਨਾ ਵਿਚ 12 ਸਮਾਗਮ ਕਿਥੇ ਕਿਥੇ ਹੋਏ ਅਤੇ ਸਮਾਗਮਾਂ ਤੇ ਹੋਏ ਖਰਚ ਦਾ ਪੂਰਾ ਵੇਰਵਾ ਦਿੱਤਾ ਗਿਆ ਸੀ। ਦੂਜੀ ਸੂਚਨਾ ਵਿਚ ਸਮਾਗਮਾਂ ਦੀ ਨਵੀਂ ਗਿਣਤੀ ਤਾਂ ਦੇ ਦਿੱਤੀ ਗਈ ਪਰ ਭਾਸ਼ਾ ਵਿਭਾਗ ਨੇ ਬਾਕੀ ਦੇ 13 ਸਮਾਗਮਾਂ ਤੇ ਕਿੰਨਾ ਖਰਚ ਕੀਤਾ? ਅਧਿਕਾਰੀ ਇਹ ਜਾਣਕਾਰੀ ਦੇਣ ਤੋਂ ਕਤਰਾ ਰਹੇ ਹਨ।
ਇਨ੍ਹਾਂ 25 ਪ੍ਰੋਗਰਾਮਾਂ ਵਿੱਚੋਂ ਕੇਵਲ ਇੱਕ ਸਮਾਗਮ ਵਿੱਚ ਭਾਸ਼ਾ ਮੰਤਰੀ (ਸਮੇਤ ਇਕ ਵਿਧਾਇਕ) ਅਤੇ ਦੂਜੇ ਵਿਚ ਇਕ ਵਿਧਾਇਕ ਨੇ ਹੀ ਪ੍ਰਧਾਨਗੀ ਕੀਤੀ। ਬਾਕੀ ਬਹੁਤੇ ਸਮਾਗਮਾਂ ਦੀ ਪ੍ਰਧਾਨਗੀ (ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ) ਉਹਨਾਂ ਹੀ ਮਹਾਂਰਥੀਆਂ ਨੇ ਕੀਤੀ ਜਿਨ੍ਹਾਂ ਦੀ ਭੈੜੀ ਕਾਰਗੁਜ਼ਾਰੀ ਕਾਰਨ, ਸ੍ਰੋਮਣੀ ਪੁਰਸਕਾਰਾਂ ਦੀ ਚੋਣ ਸਮੇਂ, ਭਾਸ਼ਾ ਵਿਭਾਗ ਦੀ ਕਿਰਕਿਰੀ ਹੋਈ।
ਸਮਾਗਮਾਂ ਦੀ ਪ੍ਰਧਾਨਗੀ ਦੱਸਦੀ ਦੂਜੀ ਸੂਚੀ ਦਾ ਲਿੰਕ: http://www.mittersainmeet.in/wp-content/uploads/2022/09/1.-ਸੂਚਨਾ-ਅਤੇ-ਪੂਰੀ-ਚਿੱਠੀ-dt.-22.07.22.pdf
ਸਭ ਨੂੰ ਪਤਾ ਹੈ ਕਿ ਲੁਧਿਆਣੇ ਦੀ ਇੱਕ ਦਿਵਾਨੀ ਅਦਾਲਤ ਨੇ ਸ਼੍ਰੋਮਣੀ ਪੁਰਸਕਾਰਾਂ ਦੀ ਵੰਡ ਤੇ ਰੋਕ ਲਾਈ ਹੋਈ ਹੈ। ਇਸ ਰੋਕ ਦਾ ਭਾਵ ਇਹ ਹੈ ਕਿ ਪੁਰਸਕਾਰਾਂ ਲਈ ਚੁਣੀਆਂ ਗਈਆਂ ਸ਼ਖ਼ਸੀਅਤਾਂ ਨੂੰ ਹਾਲੇ ‘ਸਾਹਿਤ ਰਤਨ’ ਜਾਂ ‘ਸ਼੍ਰੋਮਣੀ ਸਾਹਿਤਕਾਰ’ ਖਿਤਾਬ ਨਾਲ ਸੰਬੋਧਿਤ ਨਹੀਂ ਕੀਤਾ ਜਾ ਸਕਦਾ। ਪਰ ਸਮਾਗਮਾਂ ਦੌਰਾਨ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਇਹ ਕੁਤਾਹੀ ਵਾਰ ਵਾਰ ਕੀਤੀ। ਕੁਤਾਹੀ ਹੀ ਨਹੀਂ ਅਦਾਲਤ ਦੀ ਮਾਨ ਹਾਨੀ ਵੀ ਕੀਤੀ।
ਹਵਾਲੇ ਲਈ ਭਾਸ਼ਾ ਵਿਭਾਗ ਦੀਆਂ ਸਮਾਗਮਾਂ ਦੀਆਂ ਉਪਰ ਦਿਤੀਆਂ ਸੂਚੀਆਂ ਤੇ ਇੱਕ ਵਾਰ ਫੇਰ ਝਾਤ ਮਾਰੋ।
More Stories
ਭਾਸ਼ਾ ਵਿਭਾਗ ਵਲੋਂ -ਤਿਆਰ ਕੀਤੇ ਜ਼ਾਅਲੀ ਦਸਤਾਵੇਜ਼ -2
ਪੰਜਾਬੀ ਮਾਹ ਦੌਰਾਨ -ਮਾਣਭੇਟਾ ਪ੍ਰਾਪਤ ਕਰਨ ਵਾਲੀਆਂ -ਸਖਸ਼ੀਅਤਾਂ
ਪੰਡਾਲ, ਸਾਉਂਡ ਆਦਿ ਤੇ ਖਰਚੇ -7,87,612/ਰੁਪਏ