February 29, 2024

Mitter Sain Meet

Novelist and Legal Consultant

ਮਹਿਮਾਨਾਂ ਤੇ ਖਰਚੇ – 7.16 ਲੱਖ ਰੁਪਏ

ਭਾਸ਼ਾ ਵਿਭਾਗ ਨੇ ਵੱਡੀ ਰਕਮ-ਚਹੇਤਿਆਂ ਨੂੰ ਮਾਣ-ਭੇਟਾ ਅਤੇ ਸਨਮਾਨ ਚਿੰਨ੍ਹ ਦੇਣ ਤੇ ਖਰਚੀ

ਭਾਸ਼ਾ ਵਿਭਾਗ ਨੇ ਪੰਜਾਬ ਸਰਕਾਰ ਤੋਂ ਪੰਜਾਬੀ ਮਾਹ ਦੌਰਾਨ ਜਿਹੜੇ ਸੱਤ ਸਮਾਗਮ ਕਰਨ ਦੀ ਮਨਜ਼ੂਰੀ ਲਈ ਸੀ ਉਨ੍ਹਾਂ ਵਿਚੋਂ ਕੁਝ ਦੀ ਪ੍ਰਧਾਨਗੀ ਪੰਜ ਸਾਹਿਤਕਾਰਾਂ/ਕਲਾਕਾਰਾਂ (ਸੁਰਜੀਤ ਪਾਤਰ,  ਬਲਦੇਵ ਸਿੰਘ ਸੜਕਨਾਮਾ, ਮਨਮੋਹਣ ਸਿੰਘ ਦਾਊਂ, ਸਤਨਾਮ ਸਿੰਘ ਮਾਣਕ ਅਤੇ ਸੁਨੀਤਾ ਧੀਰ) ਨੇ, ਕੁਝ ਦੀ ਸਰਕਾਰੀ ਉੱਚ ਅਧਿਕਾਰੀਆਂ ਨੇ ਅਤੇ ਕੁਝ ਦੀ ਯੂਨੀਵਰਸਿਟੀਆਂ ਦੇ ਉੱਪ ਕੁਲਪਤੀਆਂ  ਨੇ ਕਰਨੀ ਸੀ।

ਮੁੱਖ ਮਹਿਮਾਨ ਦੇ ਤੌਰ ਕਿਸੇ ਸਾਹਿਤਕਾਰ/ਕਲਾਕਾਰ ਨੂੰ ਬੁਲਾਉਣ ਦੀ ਕੋਈ ਤਜਵੀਜ਼ ਨਹੀਂ ਸੀ।

ਸਾਹਿਤਕਾਰਾਂ ਵਿਚੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਰਜਿੰਦਰ ਸਿੰਘ ਹਮਦਰਦ, ਸਤਨਾਮ ਸਿੰਘ ਮਾਣਕ ਅਤੇ ਡਾ ਜਸਵਿੰਦਰ ਸਿੰਘ ਨੇ ਸ਼ਿਰਕਤ ਕਰਨੀ ਸੀ।

7 ਸਿਆਸੀ ਮਹਿਮਾਨਾਂ ਨੂੰ ਮਿਲਾ ਕੇ ਇਨ੍ਹਾਂ ਸ਼ਖਸ਼ੀਅਤਾਂ ਦੀ ਗਿਣਤੀ 23 ਸੀ।

ਕੁੰਜੀਵਤ ਭਾਸ਼ਣ ਦੇਣ, ਪੇਪਰ ਪੜ੍ਹਨ, ਜੱਜ ਅਤੇ ਕਿਉਜ ਮਾਸਟਰ ਬਣਨ ਦੀ ਜ਼ਿੰਮੇਵਾਰੀ ਕ੍ਰਮ ਅਨੁਸਾਰ ਡਾ ਸੁਰਜੀਤ ਸਿੰਘ ਭੱਟੀ, ਡਾ ਧਨਵੰਤ ਕੌਰ, ਡਾ ਗੁਰਮੁੱਖ ਸਿੰਘ, ਤਰਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ, ਗੁਰਚਰਨ ਕੌਰ ਕੋਚਰ ਅਤੇ ਦਰਸ਼ਨ ਸਿੰਘ ਆਸ਼ਟ ਦੀ ਸੀ।

ਭਾਸ਼ਾ ਵਿਭਾਗ ਦੀ ਤਜ਼ਵੀਜ ਦਾ ਲਿੰਕ: http://www.mittersainmeet.in/wp-content/uploads/2022/09/ਭਾਸ਼ਾ-ਵਿਭਾਗ-ਦੀ-ਪੰਜਾਬੀ-ਮਾਹ-ਬਾਰੇ-ਪੰਜਾਬ-ਸਰਕਾਰ-ਨੂੰ-ਭੇਜੀ-ਤਜ਼ਵੀਜ-ਅਤੇ-ਪੰਜਾਬ-ਸਰਕਾਰ-ਦੀ-ਮਨਜੂਰੀ.pdf

ਪੰਜਾਬ ਸਰਕਾਰ ਤੋਂ ਮਨਜ਼ੂਰ ਕਰਵਾਏ ਗਏ 7 ਸਮਾਗਮਾਂ ਵਿੱਚ ਸੁਝਾਈਆਂ  ਗਈਆਂ ਉਕਤ 15 ਸਾਹਿਤਕ ਸਖਸ਼ੀਅਤਾਂ  ਵਿਚੋਂ ਤਿੰਨ ਸ਼ਖਸ਼ੀਅਤਾਂ (ਬਰਜਿੰਦਰ ਸਿੰਘ ਹਮਦਰਦ, ਸਤਨਾਮ ਸਿੰਘ ਮਾਣਕ ਅਤੇ ਸੁਨੀਤਾ ਧੀਰ), 2 ਉਪ ਕੁਲਪਤੀਆਂ, 3 ਸਰਕਾਰੀ ਅਧਿਕਾਰੀਆਂ  ਅਤੇ 7 ਸਿਆਸੀ ਸ਼ਖਸ਼ੀਅਤਾਂ ਨੇ ਕਿਸੇ ਵੀ ਸਮਾਗਮ ਵਿਚ ਸ਼ਿਰਕਤ ਨਹੀਂ ਕੀਤੀ।

 ਭਾਸ਼ਾ ਵਿਭਾਗ ਨੇ ਪਹਿਲਾਂ ਬਿਨਾਂ ਪੰਜਾਬ ਸਰਕਾਰ ਦੀ ਮੰਨਜ਼ੂਰੀ ਲਏ, ਇਨ੍ਹਾਂ ਸਮਾਗਮਾਂ ਦੀ ਗਿਣਤੀ 7 ਤੋਂ ਵਧਾ ਕੇ 25 ਕਰ ਲਈ।

ਫੇਰ ਆਪ ਹੀ ਇਨ੍ਹਾਂ 25 ਸਮਾਗਮਾਂ ਲਈ ਕਰੀਬ 64 ਹੋਰ ਸ਼ਖ਼ਸੀਅਤਾਂ ਨੂੰ ਬਤੌਰ ਪ੍ਰਧਾਨ, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਵਿਦਵਾਨ ਬੁਲਾ ਲਿਆ। ਇਨ੍ਹਾਂ ਵਿਚੋਂ 15 ਦੇ ਕਰੀਬ ਅਧਿਕਾਰੀ ਆਪਣੇ ਉੱਚ ਅਹੁਦਿਆਂ ਕਾਰਨ ਸਮਾਗਮਾਂ ਵਿਚ ਸ਼ਾਮਲ ਹੋਏ। ਜੱਜ ਵੀ ਬਦਲ ਦਿੱਤੇ। ਬਾਕੀ ਬਚਦੇ ਕਰੀਬ 40 ਵਿਦਵਾਨਾਂ ਵਿਚੋਂ ਬੁਹਤਿਆਂ ਨੂੰ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ ਚਹੇਤੇ ਹੋਣ ਕਾਰਣ ਬੁਲਾਇਆ।

ਪ੍ਰਧਾਨ, ਮੁੱਖ ਮਹਿਮਾਨ ਆਦਿ ਦੀ ਸੂਚੀ ਦਾ ਲਿੰਕ: http://www.mittersainmeet.in/wp-content/uploads/2022/09/ਮਾਹ-ਦੌਰਾਣ-ਕਰਾਏ-ਗਏ-25-ਸਮਾਗਮਾਂ-ਦੀ-ਸੂਚੀ.pdf

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਈ ਰਕਮ ਦਾ ਦੁਰ-ਉਪਯੋਗ

1. ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਸ਼ਖਸ਼ੀਅਤਾਂ ਨੂੰ ਮਾਣਭੇਟਾ ਅਤੇ ਸਫਰ ਭੱਤੇ ਆਦਿ ਦੇਣ ਲਈ  ਵਿਭਾਗ ਵਲੋਂ 5 ਲੱਖ 53 ਹਜ਼ਾਰ 680 ਰੁਪਏ ਖਰਚ ਕੀਤੇ ਗਏ

ਇਹ ਸੂਚਨਾ ਉਪਲਬਧ ਕਰਾਉਣ ਵਾਲੀ ਚਿੱਠੀ ਦਾ ਲਿੰਕ: http://www.mittersainmeet.in/wp-content/uploads/2022/09/ਭਾਸ਼ਾ-ਵਿਭਾਗ-ਦੀ-ਚਿੱਠੀ-ਮਿਤੀ-22.07.2022.pdf

(ੳ).  ਮਾਰਚ 2022 ਤੋਂ, ਸਾਡੀ ਟੀਮ ਵਲੋਂ, ਭਾਸ਼ਾ ਵਿਭਾਗ ਤੋਂ ਪੁੱਛਿਆ ਜਾ ਰਿਹਾ ਹੈ ਕਿ ਮਾਣਭੇਟਾ ਅਤੇ ਸਫ਼ਰ ਖਰਚ ਕਿਸ ਕਿਸ ਵਿਦਵਾਨ ਨੂੰ ਅਤੇ ਕਿੰਨਾਂ ਕਿੰਨਾ ਦਿੱਤਾ ਗਿਆ6 ਮਹੀਨਿਆਂ ਤੋਂ ਭਾਸ਼ਾ ਵਿਭਾਗ, ਸਰਕਾਰੀ ਧਨ ਨਾਲ ਸਬੰਧਤ ਇਸ ਮਹੱਤਵਪੂਰਨ ਸੂਚਨਾ ਨੂੰ ਉਪਲਬਧ ਕਰਵਾਉਣ ਤੋਂ ਟਲ ਰਿਹਾ ਹੈ।

(ਅ). ਸਾਨੂੰ ਉਪਲਬਧ ਕਰਵਾਈ ਗਈ ਜਾਣਕਾਰੀ ਅਨੁਸਾਰ, ਭਾਸ਼ਾ ਵਿਭਾਗ ਵਲੋਂ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਮਾਣਭੇਟਾ ‘ਬਿਲ ਮੁਕਤਾ ਰਸੀਦ’ ਦਿੱਤੀ ਗਈ ਭਾਵ ਰਾਸ਼ੀ ਪ੍ਰਾਪਤ ਕਰਨ ਵਾਲੀ ਸ਼ਖ਼ਸੀਅਤ ਤੋਂ, ਰਕਮ ਵਸੂਲ ਕਰਨ ਬਾਰੇ, ਵਿਭਾਗ ਵਲੋਂ ਰਸੀਦ ਹਾਸਲ ਨਹੀਂ ਕੀਤੀ ਗਈ।

2. ਸ਼ਾਲਾਂ ਅਤੇ ਫੁਲਕਾਰੀਆਂ ਦੀ ਝੜੀ ਲਗਾਈ ਗਈ

(ੳ). ਸਾਰੇ ਸਮਾਗਮਾਂ ਵਿਚ ਕਰੀਬ 136 ਸ਼ਖਸ਼ੀਅਤਾਂ ਨੂੰ ਸ਼ਾਲ ਭੇਟ ਕੀਤੇ ਗਏ। ਇਨ੍ਹਾਂ ਵਿਚ 24 ਪੁਸਤਕ ਪੁਰਸਕਾਰ ਵਿਜੇਤਾ,  30 ਕਵੀ, 31 ਮਹਿਮਾਨ ਅਤੇ  ਵੱਖ ਵੱਖ ਸਮਾਗਮਾਂ ਦੇ 51 ਪ੍ਰਧਾਨ, ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ। ਸ਼ਾਲਾਂ ਤੇ 79 ਹਜ਼ਾਰ 500 ਰੁਪਏ ਖਰਚ ਹੋਏ

ਇਹ ਸੂਚਨਾ ਉਪਲਬਧ ਕਰਾਉਣ ਵਾਲੇ ਦਸਤਾਵੇਜ਼ ਦਾ ਲਿੰਕ: http://www.mittersainmeet.in/wp-content/uploads/2022/09/ਸ਼ਾਲ-ਪ੍ਰਾਪਤ-ਕਰਨ-ਵਾਲੀਆਂ-ਸਖਸ਼ੀਅਤਾਂ.pdf

 (ਅ). 9 ਸ਼ਖਸ਼ੀਅਤਾਂ ਨੂੰ ਫੁਲਕਾਰੀਆਂ ਭੇਟ ਕੀਤੀਆਂ ਗਈਆਂ ਜਿਨ੍ਹਾਂ ਤੇ 31 ਹਜ਼ਾਰ 500 ਰੁਪਏ ਖਰਚ ਹੋਏ।

ਇਹ ਸੂਚਨਾ ਉਪਲਬਧ ਕਰਾਉਣ ਵਾਲੇ ਦਸਤਾਵੇਜ਼ ਦਾ ਲਿੰਕ: http://www.mittersainmeet.in/wp-content/uploads/2022/09/ਫੁਲਕਾਰੀਆਂ-ਪ੍ਰਾਪਤ-ਕਰਨ-ਵਾਲੀਆਂ-9-ਸਖਸ਼ੀਅਤਾਂ.pdf

(ੲ).  24 ਸ਼ਖਸ਼ੀਅਤਾਂ ਨੂੰ ਪਲੇਕਾਂ ਭੇਟ ਕੀਤੀਆਂ ਗਈਆਂ ਜਿਨ੍ਹਾਂ ਤੇ 39 ਹਜ਼ਾਰ 648 ਰੁਪਏ ਖਰਚ ਹੋਏ

 (ਸ) ਬੁੱਕਿਆਂ ਅਤੇ ਪੌਦਿਆਂ ਤੇ  12 ਹਜ਼ਾਰ 180 ਰੁਪਏ ਖਰਚ ਕੀਤੇ ਗਏ।

(ੲ) ਅਤੇ (ਸ) ਸੂਚਨਾ ਉਪਲਬਧ ਕਰਾਉਣ ਵਾਲੇ ਦਸਤਾਵੇਜ਼ ਦਾ ਲਿੰਕ: http://www.mittersainmeet.in/wp-content/uploads/2022/09/1.Info-1st-letter-of-DLP-to-R-P-Singh.pdf

3. ਇਸ ਤਰਾਂ ਭਾਸ਼ਾ ਵਿਭਾਗ ਨੇ ਮਹਿਮਾਨਾਂ ਨੂੰ ਮਾਣਭੇਟਾ ਅਤੇ ਸਨਮਾਨ ਚਿੰਨ੍ਹ ਦੇਣ ਤੇ ਹੀ ਕੁੱਲ 7 ਲੱਖ 16 ਹਜ਼ਾਰ 500 ਰੁਪਏ ਖਰਚ ਕਰਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਵਿਚ ਵੱਡਾ ਅੜਿਕਾ ਅੜਾਇਆ।

ਹੈਰਾਨੀ ਜਨਕ ਤੱਥ

 ਕੁੱਝ ਸਮਾਗਮਾਂ ਦੀ ਪ੍ਰਧਾਨਗੀ  ਕਰਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਭਾਸ਼ਾ ਵਿਭਾਗ ਨੂੰ ਨਾਂ ਹੀ ਭੁੱਲ ਗਏ ਹਨ। ਜਿਵੇਂ:

(ੳ).   27 ਨਵੰਬਰ ਨੂੰ ਮਲੇਰਕੋਟਲੇ ਹੋਏ ਸਮਾਗਮ ਦੀ ਪ੍ਰਧਾਨਗੀ ਡੀ ਸੀ ਮਲੇਰਕੋਟਲਾ ਨੇ ਕੀਤੀ। ਮੁੱਖ ਮਹਿਮਾਨ ਚੇਅਰਮੈਨ ਵਕਫ਼ ਬੋਰਡ ਅਤੇ ਵਿਸ਼ੇਸ਼ ਮਹਿਮਾਨ ਸਕੱਤਰ ਉਰਦੂ ਅਕਾਦਮੀ ਰਹੇ। ਭਾਸ਼ਾ ਵਿਭਾਗ ਨੇ ਸਾਨੂੰ ਇਨ੍ਹਾਂ ਸ਼ਖ਼ਸੀਅਤਾਂ ਦੇ ਨਾਂ ਨਹੀਂ ਦੱਸੇ। ਇਨ੍ਹਾਂ ਸ਼ਖ਼ਸੀਅਤਾਂ ਦਾ ਵੀ ਸ਼ਾਲਾਂ, ਫੁਲਕਾਰੀਆਂ ਜਾਂ ਬੁੱਕਿਆਂ ਨਾਲ ਸਨਮਾਨ ਕੀਤਾ ਗਿਆ ਹੋਵੇਗਾ ਇਸ ਲਈ ਇਨ੍ਹਾਂ ਅਧਿਕਾਰੀਆਂ ਦੇ ਨਾਂ ਭਾਸ਼ਾ ਵਿਭਾਗ ਦੇ ਰਿਕਾਰਡ ਵਿਚ ਹੋਣੇ ਚਾਹੀਦੇ ਸਨ।

(ਅ).  ਇਸੇ ਤਰਾਂ ਮੁੱਖੀ ਪੰਜਾਬੀ ਵਿਭਾਗ  ਗੂਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰਿੰਸੀਪਲ ਮੋਦੀ ਕਾਲਜ ਪਟਿਆਲਾ ਅਤੇ ਜ਼ਿਲਾ ਲੋਕ ਸੰਪਰਕ ਅਫਸਰ ਆਦਿ ਦਾ ਜ਼ਿਕਰ  ਉਸ ਸੂਚੀ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਪਰ ਭਾਸ਼ਾ ਵਿਭਾਗ ਦੇ ਰਿਕਾਰਡ ਵਿੱਚ ਇਨ੍ਹਾਂ ਸ਼ਖ਼ਸੀਅਤਾਂ ਦੇ ਨਾਂ ਵੀ ਦਰਜ ਨਹੀਂ ਹਨ।

 ਆਪ ਮੇਜ਼ਬਾਨ ਅਤੇ ਆਪ ਹੀ ਮਹਿਮਾਨ ਬਣਨ ਦੀ ਵਿਲੱਖਣ ਪਿਰਤ

(ੳ) .  ਕਰਮਜੀਤ ਕੌਰ (ਡਾਇਰੈਕਟਰ ਭਾਸ਼ਾਵਾਂ) ਵਲੋਂ 2 ਸਮਾਗਮਾਂ, ਪ੍ਰਿਤਪਾਲ ਕੌਰ (ਸਹਾਇਕ ਡਾਇਰੈਕਟਰ)  ਅਤੇ ਸੁਖਪ੍ਰੀਤ ਕੌਰ (ਜ਼ਿਲਾ ਭਾਸ਼ਾ ਅਫ਼ਸਰ) ਵਲੋਂ ਇਕ ਇਕ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ।

(ਅ)  ਕਰਮਜੀਤ ਕੌਰ (ਡਾਇਰੈਕਟਰ ਭਾਸ਼ਾਵਾਂ) ਇਕ, ਵੀਰਪਾਲ ਕੌਰ (ਡਿਪਟੀ ਡਾਇਰੈਕਟਰ) ਦੋ ਅਤੇ  ਸਤਨਾਮ ਸਿੰਘ ( ਸਹਾਇਕ ਡਾਇਰੈਕਟਰ) ਇਕ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।

ਦੋਹਰੇ ਗਫੇ

(ੳ)  ਓਮ ਪ੍ਰਕਾਸ਼ ਗਾਸੋ, ਜੀ ਐਸ ਆਨੰਦ ਅਤੇ ਲਖਵਿੰਦਰ ਸਿੰਘ ਜੌਹਲ ਨੂੰ ਦੋ ਦੋ ਸਮਾਗਮਾਂ ਵਿੱਚ ਬਤੌਰ ਮੁੱਖ ਮਹਿਮਾਨ ਜਾਂ ਸਮਾਗਮਾਂ ਦੀ ਪ੍ਰਧਾਨਗੀ ਕਰਨ ਦਾ ਮਾਣ ਬਖਸ਼ਿਆ ਗਿਆ। ਅਤੇ ਉਨ੍ਹਾਂ ਨੂੰ ਦੋ ਦੋ ਵਾਰ ਸ਼ਾਲ ਭੇਂਟ ਕੀਤੇ ਗਏ।

ਨੋਟ-1: ਇਹ ਸੂਚਨਾ ਉਕਤ ਦਸਤਾਵੇਜ਼ਾਂ ਵਿਚ ਉਪਲਬਧ ਹੈ।

ਨੋਟ-2: ਪਹਿਲੀ ਅਰਜ਼ੀ ਦੇ ਜਵਾਬ ਵਿੱਚ ਭਾਸ਼ਾ ਵਿਭਾਗ ਵਲੋਂ ਸਾਨੂੰ ਕੇਵਲ 12 ਸਮਾਗਮਾਂ ਤੇ ਹੋਏ ਖਰਚ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੀ ਅਰਜ਼ੀ ਦੇ ਜਵਾਬ ਵਿਚ ਸਮਾਗਮਾਂ ਦੀ ਗਿਣਤੀ ਵਧਾ ਕੇ 25 ਕਰ ਦਿੱਤੀ ਗਈ ਹੈ। ਬਾਕੀ ਦੇ 13 ਸਮਾਗਮਾਂ ਤੇ ਹੋਏ ਖਰਚ ਦੀ ਜਾਣਕਾਰੀ ਹਾਲੇ ਤੱਕ ਸਾਨੂੰ ਪ੍ਰਾਪਤ ਨਹੀਂ ਹੋਈ। ਇਹ ਅੰਕੜੇ 12 ਸਮਾਗਮਾਂ ਦੀ ਉਪਲਬਧ ਸੂਚਨਾ ਤੇ ਅਧਾਰਿਤ ਹਨ। ਬਾਕੀ ਦੇ 13 ਸਮਾਗਮਾਂ ਦੀ ਸੂਚਨਾ ਉਪਲਬਧ ਹੋਣ ਤੇ ਇਸ ਖਰਚੇ ਵਿਚ ਵਾਧਾ ਹੋ ਸਕਦਾ ਹੈ।