September 11, 2024

Mitter Sain Meet

Novelist and Legal Consultant

ਪੁਸਤਕਾਂ ਦੀ ਸੂਚੀ –ਜੋ ਮੈਂਬਰਾਂ ਨੇ ਆਪਣੀ ਝੋਲੀ ਪਾਈਆਂ

ਕਨਵੀਨਰ ਦੀ ਮਿਤੀ 10.8.2020 ਦੀ ਚਿੱਠੀ ਦਾ ਅੰਸ਼

——————————————————————————————————————

“ਸਲਾਹਕਾਰ ਬੋਰਡ ਦੇ ਮੈਂਬਰਾਂ/ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅਨੁਵਾਦ/ ਸੰਪਾਦਨਾ/ਲਿਖਣ ਲਈ ਦਿੱਤੀਆਂ/ਅਲਾਟ   ਕੀਤੀਆਂ ਗਈਆਂ ਪੁਸਤਕਾਂ ਦੀ ਸੂਚੀ

ਲੜੀ ਨੰ:ਮਿਤੀਪ੍ਰੋਗਰਾਮਸੰਚਾਲਕਹਿੱਸਾ ਲੈਣ ਵਾਲੇ
1.2017ਪੰਜਾਬੀ ਸਾਹਿਤ ਦਾ ਗਦਰ ਲਹਿਰ ਵਿਚ ਯੋਗਦਾਨਸੰਪਾਦਨਾਡਾ.ਰਵੀ ਰਵਿੰਦਰ
2.2017ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂਸੰਪਾਦਨਾਡਾ.ਰਵੀ ਰਵਿੰਦਰ
3.2017ਛੋਟੀਆ ਕਹਾਣੀਆਂ ਦਾ ਉੱਤਰ-ਪੂਰਬੀ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦਸੰਪਾਦਨਾਡਾ.ਰਵੀ ਰਵਿੰਦਰ
4.2017ਅਨੁਵੇਦਾ ਸਮੱਸਿਆਲੂਅਨੁਵਾਦਡਾ.ਰੰਜੂ ਬਾਲਾ ਪਤਨੀ ਡਾ.ਰਵੀ ਰਵਿੰਦਰ
5.2017ਚਰਨ ਦਾਸ ਸਿੱਧੂਮੋਨੋਗ੍ਰਾਫਸਤਨਾਮ ਸਿੰਘ ਜੱਸਲ
6.2019ਨਾਲਾ ਸੋਪਰ- ਪੋਸਟ ਬੋਕਸ ਨੰ:203 ਰਾਹੀਂ ਚਿਤਰਾ ਮੋਦਗਿੱਲਅਨੁਵਾਦਹਰਪ੍ਰੀਤ ਕੌਰ ਪਤਨੀ ਡਾ.ਮਨਮੋਹਨ
7.2019ਪਰਵਾਸੀ ਪੰਜਾਬੀ ਕਹਾਣੀਚੋਣ ਅਤੇ ਸੰਪਾਦਨਾਡਾ.ਰਵੀ ਰਵਿੰਦਰ
8.2019ਭੀਲੋਂ ਕੀ ਬਰਾਤਅਨੁਵਾਦਸਤਪ੍ਰੀਤ ਸਿੰਘ ਪੁੱਤਰ ਡਾ.ਸਤਨਾਮ ਸਿੰਘ ਜੱਸਲ
9.2019ਅੰਮ੍ਰਿਤਾ ਪ੍ਰੀਤਮਰੀਡਰਡਾ.ਰਵੀ ਰਵਿੰਦਰ
10.2019ਅਜਮੇਰ ਔਲਖਸਾਹਿਤ ਦੇ ਉਸਰੀਏਡਾ.ਸਤਨਾਮ ਸਿੰਘ ਜੱਸਲ
11.2019ਵਿਸ਼ਵਾ ਮਿਥਿਕ ਸ੍ਰਿਤਸਾਗਰ ਰਾਹੀਂ ਰਮੇਸ਼ ਕੁੰਤਲ ਮੇਘਅਨੁਵਾਦਡਾ.ਮਨਮੋਹਨ
12.2019ਦੁਖਾਂਤਕ ਦੌਰ ਦਾ ਪੰਜਾਬੀ ਸਾਹਿਤਸੰਪਾਦਨਾਡਾ.ਰਵੀ ਰਵਿੰਦਰ
13.2020ਇਸ਼ੂਗੰਧਾਅਨੁਵਾਦਡਾ.ਸਤਨਾਮ ਸਿੰਘ ਜੱਸਲ
14.2020ਬੁੱਧ ਜੀਵਨ ਔਰ ਦਰਸ਼ਨ/ ਰਵੀਦਾਸਮੋਨੋਗ੍ਰਾਫਡਾ.ਰੰਜੂ ਬਾਲਾ ਪਤਨੀ ਡਾ.ਰਵੀ ਰਵਿੰਦਰ
15.2020ਕੌਂਕਣੀ ਅਨੁਵਾਦ ਸਾਹਿਤਸੰਪਾਦਨਾਡਾ.ਰਵੀ ਰਵਿੰਦਰ
16.2020ਅੰਮ੍ਰਿਤਾ ਪ੍ਰੀਤਮ ਸੈਮੀਨਾਰ ਪਰਚੇ (ਪੇਪਰਜ਼)ਸੰਪਾਦਨਾਡਾ.ਰਵੀ ਰਵਿੰਦਰ
17.2020ਗੁਰੂ ਨਾਨਕ ਸੈਮੀਨਾਰ ਪਰਚੇ (ਪੇਪਰਜ਼)ਸੰਪਾਦਨਾਡਾ.ਮਨਮੋਹਨ
18.2020ਪੰਜਾਬੀ ਕਵਿਤਾ ਵਿਚ ਡਾਇਸਪੋਰਾਸੰਗ੍ਰਹਿ ਅਤੇ ਸੰਪਾਦਨਾਡਾ.ਮਨਮੋਹਨ

1. ਪੁਸਤਕਾਂ ਦੀ ਸੂਚੀ ਦਾ ਲਿੰਕ:

http://www.mittersainmeet.in/wp-content/uploads/2022/12/Books-alloted-to-Advisory-Board.pdf  

2. ਕਨਵੀਨਰ ਦੀ ਪੂਰੀ ਚਿੱਠੀ ਦਾ ਲਿੰਕ:

 http://www.mittersainmeet.in/wp-content/uploads/2022/12/2.REPLY-TO-COMPLAINT.pdf

—————————————————————————————

ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ

  – ਪੰਜਾਬੀ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਹੀ ਜ਼ੁਬਾਨੀ

ਵੇਰਵਾ-1:  3 ਮੈਂਬਰਾਂ ਨੇ ਅਕੈਡਮੀ ਦੀਆਂ ਸਾਰੀਆਂ ਪੁਸਤਕਾਂ – ਆਪਣੀ ਝੋਲੀ ਪਾਈਆਂ

-ਪਿਛਲੇ ਸਲਾਹਕਾਰ ਬੋਰਡ ਦੇ ਅੱਠ ਮੈਂਬਰਾਂ ਵਲੋਂ, ਅਕੈਡਮੀ ਦੇ ਪ੍ਰਧਾਨ ਨੂੰ 8 ਜੁਲਾਈ 2020 ਨੂੰ ਚਿੱਠੀ ਲਿਖ ਕੇ, ਬੋਰਡ ਦੀ ਕਨਵੀਨਰ ‘ਡਾ ਵਨੀਤਾ’ ਤੇ ਭ੍ਰਿਸ਼ਟਾਚਾਰ ਅਤੇ ਪੱਖਪਾਤ ਵਰਗੇ ਗੰਭੀਰ ਦੋਸ਼ ਲਾਏ ਗਏ ਸਨ। ਕਨਵੀਨਰ ਵਲੋਂ, ਜਵਾਬ ਵਿਚ, ਉਲਟਾ ਚਿੱਠੀ ਲਿਖਣ ਵਾਲੇ ਮੈਂਬਰਾਂ ਤੇ ਹੀ ਅਪਰਾਧਿਕ ਦੋਸ਼ ਲਾ ਦਿੱਤੇ ਗਏ। ਇਸ ਚਿੱਠੀ ਨਾਲ ਲੱਗੇ ਕਈ ਦਸਤਾਵੇਜ਼ਾਂ ਵਿਚੋਂ ਇਕ ਅਨੁਸਾਰ:

– ਜਨਵਰੀ 2017 ਤੋਂ ਅਗਸਤ 2020 ਤੱਕ ਪੰਜਾਬੀ ਸਲਾਹਕਾਰ ਬੋਰਡ ਵਲੋਂ ਅਨੁਵਾਦ, ਸੰਪਾਦਨਾ ਅਤੇ ਮਨੋਗ੍ਰਾਫ ਲਿਖਣ ਲਈ ਜਿਹੜੀਆਂ ਪੁਸਤਕਾਂ ਨੂੰ ਮਨਜ਼ੂਰੀ ਦਿੱਤੀ ਗਈ

– ਉਨ੍ਹਾਂ ਵਿਚੋਂ 18 ਪੁਸਤਕਾਂ  ਸਲਾਹਕਾਰ ਬੋਰਡ ਦੇ 3 ਮੈਂਬਰਾਂ ਨੇ ਆਪਣੀ ਝੋਲੀ ਪਾ ਲਈਆਂ ਜਾਂ ਆਪਣੇ ਨਿੱਜੀ ਰਿਸ਼ਤੇਦਾਰਾਂ ਦੀ ਝੋਲੀ ਪਵਾ ਦਿੱਤੀਆਂ।

– ਦਸਤਾਵੇਜ਼ ਵਿਚ ਜਿਹੜੇ ਮੈਂਬਰਾਂ ਦੇ ਨਾਂ ਅਤੇ ਪੁਸਤਕਾਂ ਦੀ ਗਿਣਤੀ ਦਰਜ ਹੈ ਉਹ ਇੰਝ ਹੈ:

– ਡਾ ਰਵੀ ਰਵਿੰਦਰ ਨੇ 8 ਪੁਸਤਕਾਂ ਆਪ ਲਈਆਂ ਅਤੇ 2 ਆਪਣੀ ਪਤਨੀ ਨੂੰ ਦਵਾਈਆਂ।

–  ਡਾ ਸਤਨਾਮ ਸਿੰਘ ਜੱਸਲ ਨੇ 3 ਪੁਸਤਕਾਂ ਆਪ ਲਈਆਂ ਅਤੇ 1 ਆਪਣੇ ਪੁੱਤਰ ਨੂੰ ਦਵਾਈ।

ਡਾ ਮਨਮੋਹਨ ਨੇ ਵੀ 3 ਪੁਸਤਕਾਂ ਆਪ ਲਈਆਂ ਅਤੇ 1 ਆਪਣੀ ਪਤਨੀ ਨੂੰ ਦਵਾਈ।