September 8, 2024

Mitter Sain Meet

Novelist and Legal Consultant

‘ਸ਼੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਛੇ ‘ਸ਼੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

          ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

          ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

“ਮੱਦ ਨੰਬਰ: 12     ਸ਼ੋ੍ਮਣੀ ਪੰਜਾਬੀ ਪੱਤਰਕਾਰ ਦੀ ਚੌਣ

                ਇਹ ਪੁਰਸਕਾਰ ਅਜਿਹੇ ਪੱਤਰਕਾਰ ਨੂੰ ਦਿੱਤਾ ਜਾਵੇਗਾ ਜਿਸ ਦਾ ਸਬੰਧ ਕਿਸੇ ;

1) ਪੰਜਾਬੀ ਅਖਬਾਰ ਦੀ ਸੰਪਾਦਨਾ ਜਾਂ ਪੱਤਰਕਾਰੀ ਨਾਲ ਹੋਵੇ।

2) ਉਹ ਸੰਸਾਰ ਦੇ ਕਿਸੇ ਵੀ ਦੇਸ਼ ਦਾ ਜੰਮਪੱਲ / ਅਧਿਵਾਸੀ ਹੋ ਸਕਦਾ ਹੈ।“

          ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.ਅਵਤਾਰ ਸਿੰਘ 2.ਸੁਰਿੰਦਰ ਸਿੰਘ ਤੇਜ 3.ਸੁਰਿੰਦਰ ਪਾਲ ਸਿੰਘ 4.ਹਰਬੀਰ ਸਿੰਘ ਭੰਵਰ 5.ਕੁਲਦੀਪ ਸਿੰਘ ਬੇਦੀ 6.ਕੁਲਬੀਰ ਸਿੰਘ 7.ਗੁਰਚਰਨ ਸਿੰਘ ਮੰਨੀ 8.ਗੁਰਨਾਮ ਸਿੰਘ ਆਸ਼ਿਆਨਾ 9.   ਗੁਰਬਖ਼ਸ਼ ਸਿੰਘ ਵਿਰਕ 10.ਜਸਪਾਲ ਸਿੰਘ ਸਿੱਧੂ 11.    ਜਸਵਿੰਦਰ ਸਿੰਘ ਦਾਖਾ 12.ਜਗਤਾਰ ਸਿੰਘ ਭੁੱਲਰ 13.        ਜਗੀਰ ਸਿੰਘ ਜਗਤਾਰ 14.ਜੋਗਿੰਦਰ ਸਿੰਘ 15.ਤਰਲੋਚਨ  ਸਿੰਘ ਦਰਦੀ 16.ਦੀਪਕ ਜਲੰਧਰੀ 17.ਪ੍ਰਿਤਪਾਲ ਸਿੰਘ 18.ਬਖਤੌਰ ਢਿੱਲੋਂ 19.ਬਲਜੀਤ ਸਿੰਘ ਬਰਾੜ 20.ਬਲਬੀਰ ਪਰਵਾਨਾ  21.ਭਗਵਾਨ ਦਾਸ 22.ਮਨਮੋਹਨ ਸਿੰਘ ਢਿੱਲੋਂ 23.ਮਨੀਸ਼ ਕੁਮਾਰ 24.ਮੇਜਰ ਸਿੰਘ 25.ਰਣਜੀਤ ਸਿੰਘ (ਰਾਣਾ ਰੱਖੜਾ) 26.ਰਾਜੇਸ਼ ਕੁਮਾਰ ਪੰਜੋਲਾ

(ਅ)     ਦੂਜਾ ਏਜੰਡਾ

1.ਕੁਲਬੀਰ ਸਿੰਘ 2.ਚਰਨਜੀਤ ਭੁੱਲਰ 3.ਦਵਿੰਦਰ ਪਾਲ

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:      ਕੁਲਦੀਪ ਸਿੰਘ ਬੇਦੀ, ਦੀਪਕ ਜਲੰਧਰੀ, ਜਗਤਾਰ ਸਿੰਘ ਭੁੱਲਰ

ਸਾਲ 2016:      ਹਰਬੀਰ ਸਿੰਘ ਭੰਵਰ, ਮਨਮੋਹਨ ਸਿੰਘ ਢਿੱਲੋਂ, ਮੇਜਰ ਸਿੰਘ

ਸਾਲ 2017:      ਸੁਰਿੰਦਰ ਸਿੰਘ ਤੇਜ, ਰਾਜੇਸ਼ ਕੁਮਾਰ ਪੰਜੋਲਾ, ਜਸਵਿੰਦਰ ਸਿੰਘ ਦਾਖਾ

ਸਾਲ 2018:      ਚਰਨਜੀਤ ਸਿੰਘ ਭੁੱਲਰ, ਬਲਜੀਤ ਬਰਾੜ, ਸੁਰਿੰਦਰਪਾਲ ਸਿੰਘ

ਸਾਲ 2019:      ਦੇਵਿੰਦਰਪਾਲ, ਗੁਰਨਾਮ ਸਿੰਘ ਆਸ਼ਿਆਨਾ, ਜੋਗਿੰਦਰ ਸਿੰਘ

ਸਾਲ 2020:     ਲਾਟ ਭਿੰਡਰ, ਜਗੀਰ ਸਿੰਘ ਜਗਤਾਰ, ਜਸਪਾਲ ਸਿੰਘ ਸਿੱਧੂ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:      ਕੁਲਦੀਪ ਸਿੰਘ ਬੇਦੀ

ਸਾਲ 2016:      ਹਰਬੀਰ ਸਿੰਘ ਭੰਵਰ

ਸਾਲ 2017:      ਸੁਰਿੰਦਰ ਸਿੰਘ ਤੇਜ

ਸਾਲ 2018:      ਚਰਨਜੀਤ ਸਿੰਘ ਭੁੱਲਰ

ਸਾਲ 2019:      ਦੇਵਿੰਦਰਪਾਲ

ਸਾਲ 2020:     ਜਗੀਰ ਸਿੰਘ ਜਗਤਾਰ

—————

ਨੋਟ: 1. ਭਾਸ਼ਾ ਵਿਭਾਗ ਦੀ ਸੂਚੀ ਵਿਚ ਲਾਟ ਭਿੰਡਰ ਦਾ ਨਾਂ ਸ਼ਾਮਲ ਨਹੀਂ ਸੀ। ਸਕਰੀਨਿੰਗ ਕਮੇਟੀ ਵੱਲੋਂ ਇਹ ਨਾਂ ਆਪਣੇ ਤੌਰ ਤੇ ਸੁਝਾਇਆ ਗਿਆ ਅਤੇ 2020 ਸਾਲ ਦੇ ਪੈਨਲ ਵਿਚ ਪਹਿਲੇ ਨੰਬਰ ਤੇ ਰੱਖਿਆ ਗਿਆ।

2. ਸਲਾਹਕਾਰ ਬੋਰਡ ਵਲੋਂ ਲਾਟ ਭਿੰਡਰ ਦਾ ਨਾਂ ਕੱਟ ਕੇ ਜਗੀਰ ਸਿੰਘ ਜਗਤਾਰ ਨੂੰ ਪੁਰਸਕਾਰ ਲਈ ਚੁਣ ਲਿਆ ਗਿਆ।