December 8, 2024

Mitter Sain Meet

Novelist and Legal Consultant

ਵੱਜ-ਟੱਕਰ ਦੇ ਗਵਾਹ /Chance witness

ਵੱਜ-ਟੱਕਰ ਦੇ ਗਵਾਹ (Chance witness)

 ਆਮ ਤੌਰ ਤੇ ਵਾਰਦਾਤ ਵਾਲੀ ਥਾਂ ਉੱਪਰ ਉਹ ਗਵਾਹ ਮੌਜੂਦ ਹੁੰਦੇ ਹਨ, ਜਿਹਨਾਂ ਦਾ ਪੀੜਤ ਧਿਰ ਨਾਲ ਕੋਈ ਸਬੰਧ ਹੁੰਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਰੱਬ-ਸਬੱਬੀ/ਸੰਯੋਗ ਵਸ ਕੋਈ ਅਜਿਹਾ ਵਿਅਕਤੀ ਵੀ ਵਾਰਦਾਤ ਵਾਲੀ ਥਾਂ ਉੱਤੇ ਪੁੱਜ ਜਾਂਦਾ ਹੈ, ਜਿਸ ਦਾ ਕਿਸੇ ਧਿਰ ਨਾਲ ਕੋਈ ਸਬੰਧ ਨਹੀਂ ਹੁੰਦਾ। ਅਜਿਹੇ ਗਵਾਹ ਨੂੰ ਵੱਜ-ਟੱਕਰ ਦੇ ਗਵਾਹ (chance witness) ਆਖਿਆ ਜਾਂਦਾ ਹੈ।

ਅਜਿਹੇ ਗਵਾਹਾਂ ਦੀ ਕਾਨੂੰਨੀ ਮਹੱਤਤਾ

ਸਬੱਬੀ ਮੌਕੇ ਤੇ ਪੁੱਜੇ ਗਵਾਹ ਦੀ ਨਾ ਮੁਦਈ ਧਿਰ ਨਾਲ ਕੋਈ ਹਮਦਰਦੀ ਹੁੰਦੀ ਹੈ ਅਤੇ ਨਾ ਹੀ ਦੋਸ਼ੀ ਧਿਰ ਨਾਲ ਕੋਈ ਰੰਜਿਸ਼। ਇਸ ਨਿਰਪੱਖਤਾ ਕਾਰਨ ਅਜਿਹੇ ਗਵਾਹ ਦੀ ਕਾਨੂੰਨ ਦੀ ਨਜ਼ਰ ਵਿੱਚ ਬਹੁਤ ਮਹੱਤਤਾ ਹੈ। ਅਜਿਹੇ ਇੱਕੋ ਗਵਾਹ ਦੀ ਗਵਾਹੀ ਦੇ ਅਧਾਰ ਤੇ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਹੋ ਸਕਦੀ ਹੈ।

Case : Charanjit Singh & others v/s State of Haryana, 2005(3)RCR Criminal 242 (P & H – HC)

  1. Para “13….By now, it is well established that conviction of an accused can sustain even on the strength of version of a solitary chance witness provided that it is corroborated by other circumstantial and / or medical evidence record….”
  2. b) Para “13… In the case of a chance witness, the Court is required to be more cautious, careful and to apply rigid parameters while scanning the statement of such witness.”

ਅਜਿਹੇ ਗਵਾਹ ਦੀ ਗਵਾਹੀ ਦੀ ਮਹੱਤਤਾ ਦਾ ਮਾਪਦੰਡ


ਮੁੱਖ ਮਾਪਦੰਡ: ਮੌਕੇ ਦੇ ਗਵਾਹ ਦੀ ਹਾਜ਼ਰੀ ਦਾ ਕੁਦਰਤੀ ਹੋਣਾ 
ਮੁਲਜ਼ਮਾਂ ਵੱਲੋਂ ਜ਼ੁਰਮ ਕਰਨ ਤੋਂ ਪਹਿਲਾਂ ਗਵਾਹਾਂ ਨੂੰ ਮੌਕੇ ਤੇ ਪੁੱਜ ਕੇ ਵਾਰਦਾਤ ਨੂੰ ਅੱਖੀਂ ਦੇਖਣ ਦੇ ਸੁਨੇਹੇ ਨਹੀਂ ਭੇਜੇ ਜਾਂਦੇ। ਗਵਾਹ ਸੰਯੋਗਵਸ ਹੀ ਮੌਕੇ ਤੇ ਪੁੱਜ ਜਾਂਦੇ ਹਨ। ਅਜਿਹੇ ਗਵਾਹਾਂ ਦੀ ਗਵਾਹੀ ਨੂੰ ਕੇਵਲ ਇਸ ਲਈ ਰੱਦ ਨਹੀਂ ਕੀਤਾ ਜਾਂਦਾ ਕਿ ਉਹ ਅਚਾਨਕ ਮੌਕੇ ਉੱਪਰ ਪੁੱਜੇ ਹਨ।
ਅਚਾਨਕ ਮੌਕੇ ਤੇ ਪੁੱਜੇ ਗਵਾਹਾਂ ਦੀ ਗਵਾਹੀ ਨੂੰ ਕਿੰਨਾ ਮਹੱਤਵ ਦਿੱਤਾ ਜਾਵੇ? ਇਸ ਸਮੱਸਿਆ ਦੇ ਹੱਲ ਲਈ ਅਦਾਲਤਾਂ ਵੱਲੋਂ ਮਾਪਦੰਡ ਨਿਸ਼ਚਿਤ ਕੀਤੇ ਗਏ ਹਨ।
ਮੁੱਖ ਮਾਪਦੰਡ ਇਹ ਹੈ ਕਿ ਗਵਾਹ ਸਧਾਰਨ ਹਾਲਾਤ ਵਿੱਚ, ਆਪਣੇ ਕਾਰੋਬਾਰ ਵਾਲੀਆਂ ਥਾਵਾਂ ਉੱਪਰ ਮੌਜੂਦ ਹੁੰਦੇ ਹਨ। ਉਹਨਾਂ ਦੇ ਸਾਹਮਣੇ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਨਾਂ ਦੀ ਮੌਜੂਦਗੀ ਨੂੰ ਕੁਦਰਤੀ ਮੰਨ ਕੇ, ਉਸ ਦੀ ਗਵਾਹੀ ਨੂੰ ਭਰੋਸੇਯੋਗ ਮੰਨਿਆ ਜਾ ਸਕਦਾ ਹੈ।

Case (i) : Rana Partap v/s State of Haryana, 1983 Cri.L.J. 1272

Para “3. ….. Murders are not committed with previous notice to witnesses; soliciting their presence. If murder is committed in a dwelling house, the inmates of the house are natural witnesses. If murder is committed in a brothel, prostitutes and paramours are natural witnesses. If murder is committed in a street, only passersby will be witnesses. Their evidence cannot be brushed aside or viewed with suspicion on the ground that they are mere ‘chance witnesses’…..”

 

Case (ii) : Khujji @ Surendra Tiwari v/s State of Madhya Pradesh, 1991 Cri.L.J.2653 (SC – FB)

Para “7. ….. Komal Chand’s evidence was not accepted by the trial Court on the ground that he was not a natural witness and was only a chance witness. PW 1 explained his presence by stating that he had gone to the market to purchase vegetables and while he was returning therefrom on foot with his cycle in hand he heard a commotion and saw the incident from, a short distance. Being a resident of Suji Mohalla, the place of occurrencewas clearly in the vicinity thereof and, therefore, his presence at the market place could not be considered to be unnatural…..”
ਉਦਾਹਰਣ: (1) ਘਰਾਂ ਵਿੱਚ ਹੋਈ ਵਾਰਦਾਤ ਦੇ ਗਵਾਹ ਘਰ ਦੇ ਬਾਸ਼ਿੰਦੇ, ਚਕਲਿਆਂ ਵਿੱਚ ਹੋਈ ਵਾਰਦਾਤ ਦੇ ਗਵਾਹ ਵੇਸਵਾਵਾਂ, ਦੱਲੇ ਜਾਂ ਉਹਨਾਂ ਦੇ ਗਾਹਕ, ਗਲੀਆਂ-ਬਜ਼ਾਰਾਂ ਵਿੱਚ ਹੋਈ ਵਾਰਦਾਤ ਦੇ ਗਵਾਹ, ਰੇਹੜੀਆਂ-ਛਾਬਿਆਂ ਵਾਲੇ ਹੁੰਦੇ ਹਨ ਜੋ ਕੁਦਰਤੀ ਤੌਰ ਤੇ ਇਹਨਾਂ ਥਾਵਾਂ ਤੇ ਮੌਜੂਦ ਹੁੰਦੇ ਹਨ।
(2) ਦੂਸਰੇ ਪਾਸੇ, ਅਦਾਲਤਾਂ ਵਿੱਚ ਵਕੀਲਾਂ ਅਤੇ ਸਾਇਲਾਂ ਦਾ ਹੋਣਾ ਤਾਂ ਕੁਦਰਤੀ ਹੈ ਪਰ ਕਿਸੇ ਰੇਹੜੀ ਵਾਲੇ ਦਾ ਕਚਹਿਰੀਆਂ ਵਿੱਚ ਸਬਜ਼ੀ ਵੇਚਣ ਆਉਣਾ ਗੈਰ ਕੁਦਰਤੀ ਹੈ। ਇਸੇ ਤਰ੍ਹਾਂ ਹਸਪਤਾਲ ਵਿੱਚ ਹੋਈ ਵਾਰਦਾਤ ਨੂੰ ਵੇਖਣ ਵਾਲੇ ਡਾਕਟਰ, ਨਰਸਾਂ ਜਾਂ ਮਰੀਜ਼ ਤਾਂ ਹੋ ਸਕਦੇ ਹਨ ਪਰ ਵਕੀਲਾਂ ਦੇ ਗਰੁੱਪ ਦਾ ਬਿਨ੍ਹਾਂ ਕਾਰਨ ਹਸਪਤਾਲ ‘ਚ ਘੁੰਮਣਾ ਗੈਰ ਕੁਦਰਤੀ ਹੈ। ਅਜਿਹੇ ਗਵਾਹਾਂ ਦੀ ਗਵਾਹੀ ਨੂੰ ਭਰੋਸੇਯੋਗ ਨਹੀਂ ਠਹਿਰਾਇਆ ਜਾ ਸਕਦਾ।
ਉਦਾਹਰਣ: ਇੱਕ ਮੁਕੱਦਮੇ ਵਿੱਚ ਦੋਸ਼ੀਆਂ ਵੱਲੋਂ ਆਪਣੀ ਭੈਣ, ਜਿਸ ਦੀ ਉਮਰ 18-19 ਸਾਲ ਸੀ ਅਤੇ ਜਿਸ ਦੇ ਦੂਸਰੇ ਮ੍ਰਿਤਕ ਨਾਲ ਨਜਾਇਜ਼ ਸਬੰਧ ਸਨ, ਨੂੰ ਆਪਣੇ ਹੀ ਘਰ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ, ਉਹਨਾਂ ਦੇ ਘਰ ਅੱਗੋਂ ਦੀ ਇੱਕ ਵੱਜ-ਟੱਕਰ ਦਾ ਗਵਾਹ ਲੰਘ ਰਿਹਾ ਸੀ ਜਿਹੜਾ ਕਿ ਦੂਸਰੇ ਮ੍ਰਿਤਕ ਦੇ ਪਿੰਡ ਦਾ ਰਹਿਣਾ ਵਾਲਾ ਸੀ ਅਤੇ ਆਪਣੇ ਭਰਾ ਦੇ ਸਹੁਰੇ ਤੋਂ ਚੌਲਾਂ ਦੀ ਪਨੀਰੀ ਲੈਣ ਉਸ ਪਿੰਡ ਆਇਆ ਸੀ। ਖੇਤਾਂ ਵਿੱਚੋਂ ਵਾਪਸ ਮੁੜਦੇ ਹੋਏ ਉਸ ਨੇ ਦੋਸ਼ੀਆਂ ਦੇ ਘਰੋਂ ਚੀਕਾਂ ਦੀ ਆਵਾਜ਼ ਸੁਣੀ ਅਤੇ ਦੇਖਿਆ ਕਿ ਦੋਸ਼ੀ ਆਪਣੀ ਭੈਣ ਨੂੰ ਕਤਲ ਕਰ ਰਹੇ ਹਨ। ਇਸੇ ਸਮੇਂ ਇੱਕ ਹੋਰ ਗਵਾਹ ਵੀ ਮੌਕੇ ਉੱਪਰ ਆ ਗਿਆ ਅਤੇ ਉਸ ਵੱਲੋਂ ਵੀ ਹੁੰਦੀ ਵਾਰਦਾਤ ਨੂੰ ਅੱਖੀਂ ਦੇਖਿਆ ਗਿਆ। ਘਰ ਤੋਂ ਕਰੀਬ 100 ਫੁੱਟ ਦੇ ਫਾਸਲੇ ਤੇ ਸਥਿਤ ਜਲ ਘਰ ਵਿੱਚ ਕੁੜੀ ਦਾ ਪ੍ਰੇਮੀ ਹਾਜ਼ਰ ਸੀ । ਫਿਰ ਉਹਨਾਂ ਦੋਸ਼ੀਆਂ ਵੱਲੋਂ ਉੱਥੇ ਜਾ ਕੇ ਉਸ ਦਾ ਕਤਲ ਕੀਤਾ ਗਿਆ। ਗਵਾਹੀ ਸਮੇਂ ਦੂਸਰਾ ਗਵਾਹ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਪਰ ਬਾਹਰੋਂ ਪਨੀਰੀ ਲੈਣ ਆਏ ਗਵਾਹ ਨੇ ਆਪਣੀ ਗਵਾਹੀ ਬੇਝਿਜਕ ਦਿੱਤੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਵੱਲੋਂ ਇਸ ਵੱਜ-ਟੱਕਰ ਦੇ ਗਵਾਹ ਦੀ ਹਾਜ਼ਰੀ ਨੂੰ ਵਾਰਦਾਤ ਵਾਲੀ ਥਾਂ ਉੱਪਰ ਕੁਦਰਤੀ ਮੰਨ ਕੇ ਉਸਦੀ ਗਵਾਹੀ ਦੇ ਅਧਾਰ ਤੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ।

ਕੁਝ ਹੋਰ ਮਾਪਦੰਡ

ਇਸ ਤਰ੍ਹਾਂ ਦੇ ਗਵਾਹ ਦੀ ਗਵਾਹੀ ਨੂੰ ਪਰਖਣ ਲਈ ਅਦਾਲਤ ਵੱਲੋਂ ਹੇਠ ਲਿਖੇ ਮਾਪਦੰਡ ਵੀ ਅਪਣਾਏ ਜਾਂਦੇ ਹਨ:
1. ਗਵਾਹ ਦੀ ਦੋਸ਼ੀ ਨਾਲ ਕੋਈ ਰੰਜਿਸ਼ ਦਾ ਨਾ ਹੋਣਾ।
2. ਗਵਾਹ ਦਾ ਵਾਰਦਾਤ ਨੂੰ ਹੂ-ਬ-ਹੂ ਅਤੇ ਬਿਨ੍ਹਾਂ ਕੋਈ ਤੱਥ ਛੁਪਾਏ ਬਿਆਨ ਕਰਨਾ।
3. ਗਵਾਹ ਦੀ ਗਵਾਹੀ ਦਾ ਮੁਕੱਦਮੇ ਨਾਲ ਸਬੰਧਤ ਬਾਕੀ ਤੱਥਾਂ, ਜਿਵੇਂ ਕਿ ਮੈਡੀਕਲ ਰਿਪੋਰਟ ਆਦਿ ਨਾਲ ਮੇਲ ਖਾਣਾ।