June 17, 2024

Mitter Sain Meet

Novelist and Legal Consultant

ਲੋਕ ਸਾਹਿਤ ਮੰਚ ਦੀ ਸਥਾਪਣਾ– ਗੰਭੀਰ ਸੰਵਾਦ ਰਚਾਉਣ ਅਤੇ ਬਣਦੇ ਸਨਮਾਣ ਦੇਣ ਲਈ

ਲੋਕ ਸਾਹਿਤ ਮੰਚ ਲੁਧਿਆਣਾ ਦੀ ਸਥਾਪਨਾ

          ਮੇਰਾ ਨਿੱਜੀ ਤਜਰਬਾ ਕਹਿੰਦਾ ਹੈ ਕਿ ਹਰ ਸਾਹਿਤਕ ਸੰਸਥਾ, ਆਪਣੀ ਸਥਾਪਤੀ ਦੇ ਪਹਿਲੇ ਕੁਝ ਵਰ੍ਹੇ ਨਿੱਠ ਕੇ ਕੰਮ ਕਰਦੀ ਹੈ ਅਤੇ ਪ੍ਰਭਾਵਸ਼ਾਲੀ ਸਿੱਟੇ ਕੱਢਦੀ ਹੈ। ਫੇਰ ਪ੍ਰਬੰਧਕਾਂ ਦੀ ਆਪਸੀ ਖਿਚੋਤਾਣ ਕਾਰਨ, ਸੰਸਥਾ ਦੇ ਕੰਮ ਵਿਚ ਖੜੋਤ ਆ ਜਾਂਦੀ ਹੈ। ਹੌਲੀ-ਹੌਲੀ ਉਹ ਸੰਸਥਾ ਸਾਹਿਤਕ ਪਿੜ ਵਿਚੋਂ ਅਲੋਪ ਹੋ ਜਾਂਦੀ ਹੈ।

            ਪੰਜਾਬੀ ਨਾਵਲ ਅਕੈਡਮੀ ਨਾਲ ਵੀ ਇੰਝ ਹੀ ਵਾਪਰਿਆ। ਆਪਣੀ ਸਰਗਰਮੀ ਦੇ ਇੱਕ ਦਹਾਕੇ ਦੇ ਸਮੇਂ ਦੌਰਾਣ ਇਸ ਸੰਸਥਾ ਨੇ ਕਈ ਨਾਵਲਕਾਰਾਂ ਨੂੰ ਨਾਵਲ ਦੇ ਖੇਤਰ ਵਿਚ ਸਥਾਪਤ ਕੀਤਾ ਅਤੇ ਯਾਦਗਾਰੀ  ਸੰਵਾਦ ਰਚਾਏ। ਫੇਰ ਇਸ ਸੰਸਥਾ ਦੇ ਕੰਮ ਨੂੰ ਨਿਰਪੱਖ ਢੰਗ ਨਾਲ ਚਲਾਉਣ ਵਿਚ ਮੁਸ਼ਕਲਾਂ ਪੇਸ਼ ਆਉਣ ਲੱਗੀਆਂ। ਹੌਲੀ ਹੌਲੀ ਇਸ ਸੰਸਥਾ ਦੀ ਚਕਮ ਮੱਧਮ ਪੈ ਗਈ।  

ਨਾਵਲ ਅਕੈਡਮੀਆਂ ਦੀ ਸਰਗਰਮੀਆਂ ਭਾਵੇਂ ਰੁਕ ਗਈਆਂ ਪਰ ਮੇਰੇ ਅੰਦਰ ਕੰਮ ਕਰਨ ਦਾ ਜਜ਼ਬਾ ਉਸੇ ਤਰ੍ਹਾਂ ਜਿਊਂਦਾ ਰਿਹਾ। ਦੋਸਤਾਂ ਮਿੱਤਰਾਂ ਨੇ ਸਲਾਹ ਦਿਤੀ। ਕਿਹੜਾ ਕਿਸੇ ਤੋਂ ਕੁੱਝ ਲੈਣਾ ਹੈ। ਨਵੀਂ ਸੰਸਥਾ ਬਣਾ ਲਈ ਜਾਵੇ। ਦੋਸਤਾਂ ਦੀ ਸਲਾਹ ਤੇ ਫੁੱਲ ਚੜਾਏ। ‘ਲੋਕ ਸਾਹਿਤ ਮੰਚ ਲੁਧਿਆਣਾ’ ਹੋਂਦ ਵਿਚ ਆ ਗਈ।

          ਇਸ ਮੰਚ ਨੇ ਸ਼ੁਰੂ ਵਿਚ ਹੀ ਆਪਣੇ ਤਿੰਨ ਮੁੱਖ ਉਦੇਸ਼ ਮਿੱਥ ਲਏ ।

          ਪਹਿਲਾ ਸੀ ਸਥਾਪਿਤ ਬਜ਼ੁਰਗ ਲੇਖਕਾਂ ਦੇ ਜਨਮ ਦਿਨਾਂ ਨੂੰ ਇੱਕ ਉਤਸਵ ਦੇ ਰੂਪ ਵਿਚ ਮਨਾਉਣਾ। ਇਸ ਉਦੇਸ਼ ਦੀ ਪ੍ਰਾਪਤੀ ਲਈ ਮੰਚ ਵੱਲੋਂ ਚਾਰ ਵੱਡੇ ਸਮਾਗਮ ਰਚੇ ਗਏ। 24 ਮਾਰਚ 2013 ਨੂੰ ਬਰਨਾਲੇ ਡਾ.ਐਸ.ਤਰਸੇਮ ਦਾ, 23 ਮਾਰਚ 2014 ਨੂੰ ਫੇਰ ਬਰਨਾਲੇ ਜਗਤਾਰ ਦਾ, 24 ਅਕਤੂਬਰ 2014 ਨੂੰ ਮਲੇਰਕੋਟਲੇ ਬਸੰਤ ਕੁਕਾਰ ਰਤਨ ਦਾ ਅਤੇ 19 ਦਸੰਬਰ 2015 ਨੂੰ ਲੁਧਿਆਣੇ ਕਰਮਜੀਤ ਸਿੰਘ ਔਜਲਾ ਦਾ।

                    ਦੂਜਾ ਸੀ,  ਪੰਜਾਬੀ ਸਾਹਿਤ ਦਾ, ਖ਼ਾਸ ਕਰ ਪੰਜਾਬੀ ਨਾਵਲ ਦਾ, ਭਾਰਤੀ ਸਾਹਿਤ ਵਿਚ ਥਾਂ ਨਿਸ਼ਚਿਤ ਕਰਨ ਲਈ  ਹਿੰਦੀ  ਦੇ ਚਿੰਤਕਾਂ ਨਾਲ ਸੰਵਾਦ ਰਚਾਉਣਾ। ਇਸ ਉਦੇਸ਼ ਦੀ ਪ੍ਰਾਪਤੀ ਲਈ ਤਿੰਨ ਸਾਲਾਂ ਵਿਚ ਤਿੰਨ ਵੱਡੇ ਸੈਮੀਨਾਰ ਕੀਤੇ ਗਏ। ਸਾਰੇ ਭਾਰਤ ਤੋਂ ਹਿੰਦੀ ਦੇ ਨਾਮਵਰ ਚਿੰਤਕਾਂ ਅਤੇ ਸਾਹਿਤਕਾਰਾਂ ਨੂੰ ਲੁਧਿਆਣੇ ਸੱਦ ਕੇ, ਪੰਜਾਬੀ ਨਾਵਲ ਦੀਆਂ ਗਹਿਰਾਈਆਂ ਨੂੰ ਸਮਝਣ ਸਮਝਾਉਣ ਦਾ ਯਤਨ ਕੀਤਾ ਗਿਆ।

          ਤੀਸਰਾ ਮੁੱਖ ਉਦੇਸ਼ ਹੈ, ਉਨ੍ਹਾਂ ਸਾਹਿਤਕਾਰਾਂ ਦਾ ਸਨਮਾਨ ਕਰਨਾ ਹੈ ਜਿਨ੍ਹਾਂ ਨੇ ਸਾਹਿਤ ਤਾਂ ਉੱਚ ਪੱਧਰ ਦਾ ਰਚਿਆ ਪਰ ਜੁਗਾੜਬੰਦੀ ਵਿਚ ਪੱਛੜ ਜਾਣ ਕਾਰਨ ਸਾਹਿਤਕ ਖੇਤਰ ਵਿਚ ਬਣਦੀ ਥਾਂ ਨਹੀਂ ਬਣਾ ਸਕੇ।

ਸੰਸਾਰ ਪ੍ਰਸਿਧ ਹਿੰਦੀ ਵਿਦਵਾਨਾਂ ਨਾਲ ਸੰਵਾਦ

ਪਹਿਲਾ ਸਾਹਿਤਕ ਸਮਾਗਮ

ਪ੍ਰਧਾਨਗੀ ਮੰਡਲ

ਵਿਦਵਾਨ

ਹਾਜਰੀ ਦੀ ਝਲਕ

ਸ਼ਹਿਰਵਾਸੀਆਂ ਵਲੋਂ ਪ੍ਰੋ ਪਾਂਡੇ ਅਤੇ ਪ੍ਰੋ ਸ਼ਾਹੀ ਦਾ ਵਿਸ਼ੇਸ਼ ਸਨਮਾਣ

ਹਿੰਦੀ ਦੇ ਪ੍ਰਸਿੱਧ ਰਸਾਲੇ ‘ਪਾਖੀ’ ਦੇ ਲੁਧਿਆਣਾ ਦਫਤਰ ਵਲੋਂ ਵਿਸ਼ੇਸ਼ ਸੱਦੇ ਤੇ ਪਾਖੀ ਦੇ ਦਫਤਰ ‘ਚ

ਦੂਜਾ ਸਮਾਗਮ

ਪ੍ਰਧਾਨਗੀ ਮੰਡਲ

ਵਿਦਵਾਨ

ਅਸੀਂ

ਰਾਮ ਰਾਜ ਲੋਕ ਅਰਪਣ

ਵਿਸ਼ੇਸ਼ ਹਾਜਰੀ ਦੀ ਝਲਕ

ਚਿੰਤਕ ਮਹਿਮਾਨ ਸ਼੍ਰੋਤਿਆ ਨਾਲ

ਸਨਮਾਨ

ਤੀਜਾ ਸਮਾਗਮ

________________________________________________

ਬਜੁਰਗ ਸਹਿਤਕਾਰਾਂ ਦੇ ਜਨਮ ਦਿਨਾਂ ਤੇ ‘ਸਾਹਿਤ ਉਤਸਵ’

  1. ਡਾ ਐਸ ਤਰਸੇਮ ਦਾ ਸਨਮਾਨ

ਇਸ ਸਮਾਗਮ ਦੀ ਵੀਡੀਓ

ਉਸੇ ਦਿਨ ਬਰਨਾਲੇ ਦੇ ਦੋ ਪ੍ਰਬੁੱਧ ਬਜੁਰਗ ਸਾਹਿਤਕਾਰਾਂ ਦਾ ਵੀ ਸਨਮਾਨ ਕੀਤਾ ਗਿਆ

—————————————————————-

23 ਮਾਰਚ 2014 ਨੂੰ ਜੀਗਰ ਸਿੰਘ ਜਗਤਾਰ ਦੇ 77ਵੇਂ ਜਨਮ ਦਿਨ ਤੇ ਬਰਨਾਲੇ ਵਿਚ ਮਨਾਇਆ ਸਾਹਿਤਕ ਉੱਤਸਵ

ਬਸੰਤ ਕੁਮਾਰ ਰਤਨ ਦੇ 78ਵੇਂ ਜਨਮ ਦਿਨ ਤੇ 24 ਅਕਤੂਬਰ 214 ਨੂੰ ਮਲੇਰਕੋਟਲਾ ‘ਚ ਜਨਮ ਉੱਤਸਵ

ਕਿਸੇ ਵਿਸ਼ੇਸ਼ ਮਜਬੂਰੀ ਕਾਰਨ ਇਹ ਉਤਸਵ ਬਰਨਾਲੇ ਦੀ ਥਾਂ ਮਲੇਰਕੋਟਲੇ ਕਰਨਾ ਪਿਆ

————————————————————-

ਕਰਮਜੀਤ ਸਿੰਘ ਔਜਲਾ ਦੇ 75ਵੇਂ ਜਨਮ ਦਿਨ ਤੇ 19 ਦਸੰਬਰ 2015 ਨੂੰ ਲੁਧਿਆਣੇ ਵਿਚ ਸਾਹਿਤਕ ਉੱਤਸਵ

————————————————————–

24 ਨਵੰਬਰ 2013 ਨੂੰ ਹਰਬੰਸ ਸਿੰਘ ਅਖਾੜਾ ਨੂੰ ਸ਼ਾਕਰ ਪੁਰਸ਼ਾਰਥੀ ਅਤੇ ਅਜੀਤ ਪਿਆਸਾ ਨੂੰ ਬੀ ਐਸ ਦਿਓਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

——————————————————–

28 ਜੂਨ 2009 ਨੂੰ, ਕਰਤਾਰ ਸਿੰਘ ਪੰਛੀ ਨੂੰ, ਲਾਲਾ ਸਹਿਜ ਰਾਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ

  • ——————————————————————

—————————————————————-

ਕਰਮ ਸਿੰਘ ਜਖਮੀ


ਜਤਿੰਦਰ ਹਾਂਸ

——————————————————-

ਅਮਰ ਘੋਲੀਆ

ਗੁਰਮੀਤ ਕੜਿਆਲਵੀ

————————————————————-