February 23, 2024

Mitter Sain Meet

Novelist and Legal Consultant

ਪ੍ਰੀਸ਼ਦ ਵਲੋਂ -ਚੋਣਵੀਆਂ ਸੰਸਥਾਵਾਂ ਨੂੰ -ਮਾਲੀ ਸਹਾਇਤਾ ਦੇ ਨਾਂ ਤੇ -ਲੱਖਾਂ ਰੁਪਿਆਂ ਦੇ ਗੱਫੇ

  • 74 ਸੰਸਥਾਵਾਂ ਅਤੇ ਵਿਅਕਤੀਆਂ ਦੇ ਨਾਂ ਅਤੇ ਉਨ੍ਹਾਂ ਨੂੰ ਮਿਲੀ ਮਾਲੀ ਸਹਾਇਤਾ ਦੀ ਜਾਣਕਾਰੀ ਦਾ ਲਿੰਕ :

http://www.mittersainmeet.in/wp-content/uploads/2022/11/4.-ਪ੍ਰੀਸ਼ਦ-ਵੱਲੋਂ-ਵੱਖ-ਵੱਖ-ਸੰਸਥਾਵਾਂ-ਨੂੰ-ਦਿੱਤੀ-ਗਈ-ਮਾਲੀ-ਸਹਾਇਤਾ.pdf

————————————————————————————-

ਪੰਜਾਬ ਕਲਾ ਪ੍ਰੀਸ਼ਦ ਵਲੋਂ – ਆਪਣਿਆਂ ਨੂੰ ਵੰਡੀਆਂ ਜਾ ਰਹੀਆਂ – ਲੱਖਾਂ ਰੁਪਏ ਦੀਆਂ ਰਿਉੜੀਆਂ: 

ਕੁੱਝ ਚੋਣਵੀਆਂ ਸੰਸਥਾਵਾਂ ਨੂੰ  –ਮਾਲੀ ਸਹਾਇਤਾ ਦੇ ਨਾਂ ਤੇ ਲੱਖਾਂ ਰੁਪਿਆਂ ਦੇ ਗੱਫੇ

– ਪੰਜਾਬ ਕਲਾ ਪ੍ਰੀਸ਼ਦ ਵਲੋਂ ਉਪਲਬਧ ਕਰਵਾਈ ਗਈ ਸੂਚਨਾ ਅਨੁਸਾਰ:

 01.01.2017 ਤੋਂ 30.06.2022 ਦੌਰਾਨ ਪ੍ਰੀਸ਼ਦ ਵਲੋਂ 74 ਸੰਸਥਾਵਾਂ (ਅਤੇ ਵਿਅਕਤੀਆਂ) ਨੂੰ 45 ਲੱਖ 01 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ।

ਕੁੱਝ ਸੰਸਥਾਵਾਂ ਅਤੇ ਇਕ ਸ਼ਖ਼ਸੀਅਤ ਨੂੰ, ਇਕ ਲੱਖ ਤੋਂ ਵੱਧ ਰਕਮ ਇਸੇ ਖਾਤੇ ਵਿੱਚੋਂ ਦਿੱਤੀ ਗਈ।        

 ਸੰਸਥਾਵਾਂ

1. ਪੰਜਾਬੀ ਸਾਹਿਤ ਸਭਾ, ਪੰਜਾਬੀ ਯੂਨੀਵਰਸਟੀ ਪਟਿਆਲਾ (ਡਾ ਸੁਰਜੀਤ ਸਿੰਘ): 3 ਲੱਖ 30 ਹਜ਼ਾਰ ਰੁਪਏ (ਸਹਾਇਤਾ 5 ਵਾਰ ਦਿੱਤੀ ਗਈ)

2. ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: (ਡਾ ਸਰਬਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ) :  1 ਲੱਖ 20 ਹਜ਼ਾਰ ਰੁਪਏ (ਸਹਾਇਤਾ 2 ਵਾਰ ਦਿੱਤੀ ਗਈ)

3. ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਨਾਭਾ:  1 ਲੱਖ 10 ਹਜ਼ਾਰ ਰੁਪਏ (ਸਹਾਇਤਾ 2 ਵਾਰ ਦਿੱਤੀ ਗਈ)

4. ਅਦਾਰਾ ਸ਼ਬਦ ਜੋਤ, ਲੁਧਿਆਣਾ (ਰਵਿੰਦਰ ਸਿੰਘ) : 1 ਲੱਖ 02 ਹਜ਼ਾਰ ਰੁਪਏ (ਸਹਾਇਤਾ ਦੋ ਵਾਰ ਦਿੱਤੀ ਗਈ)

 ਸਖਸ਼ੀਅਤ

 ਪੰਕਜ ਸਚਦੇਵਾ ਅੰਮ੍ਰਿਤਸਰ: ਇਕੋ ਵਾਰ: 1 ਲੱਖ 60 ਹਜ਼ਾਰ ਰੁਪਏ

 ਮਾਇਆ ਦੇ ਵੱਡੇ ਗੱਫੇ, ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਪ੍ਰੀਸ਼ਦ ਦੇ ਅਹੁਦੇਦਾਰਾਂ ਨਾਲ ਨੇੜਤਾ ਕਾਰਨ  ਹੀ ਸੰਭਵ ਹੁੰਦੇ ਹਨ।  ਟਿੱਪਣੀਆਂ 

1. ਪੰਜਾਬੀ ਸਾਹਿਤ ਸਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਦੀ ਸਭਾ ਹੈ।

 ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਵਿੱਚ ਵੀ ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਸਭਾਵਾਂ ਬਣਾਈਆਂ ਹੋਈਆਂ ਹਨ। ਉਨ੍ਹਾਂ ਸਭਾਵਾਂ ਨੂੰ  ਇਕ ਵਾਰ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਗਈ।

2. ਪੰਜਾਬੀ ਲੇਖਕਾਂ ਦੀ ਇਕ ਹੋਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੀ ਹੈ। ਇਸ ਸਭਾ ਨੂੰ ਇਕ ਵਾਰ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਗਈ।

3. ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਨਾਭਾ, ਨਾਦ ਪ੍ਰਗਾਸ ਅੰਮ੍ਰਿਤਸਰ ਅਤੇ ਅਦਾਰਾ ਸ਼ਬਦ ਜੋਤ ਲੁਧਿਆਣਾ ਵਾਂਗ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਇਨ੍ਹਾਂ ਸੰਸਥਾਵਾਂ ਵਾਂਗ ਹੀ ਮੇਲੇ, ਕਵੀ ਦਰਬਾਰ ਅਤੇ ਸਨਮਾਨ ਸਮਰੋਹ ਕਰਵਾਉਂਦੀਆਂ ਹਨ। ਹੋਰ ਸੰਸਥਾਵਾਂ ਨੂੰ ਇਡੀ ਵੱਡੀ ਰਕਮ ਇਕ ਵਾਰ ਵੀ ਨਹੀਂ ਦਿੱਤੀ ਗਈ।

ਵੱਡੇ ਪ੍ਰਸ਼ਨ

1. ਕੀ ਪ੍ਰੀਸ਼ਦ ਦੇ ਚੇਅਰਮੈਨ ਅਤੇ/ਜਾਂ ਹੋਰ ਔਹਦੇਦਾਰਾਂ ਨੂੰ, ਪ੍ਰੀਸ਼ਦ ਨੂੰ ਮਿਲੀ ਰਕਮ ਨੂੰ ਅਗਾਂਹ ਹੋਰ ਸੰਸਥਾਵਾਂ ਨੂੰ ਮਾਲੀ ਸਹਾਇਤਾ ਵਜੋਂ ਵਰਤਣ ਦਾ ਅਧਿਕਾਰ ਹੈ?

2. ਜੇ ਅਧਿਕਾਰ ਪ੍ਰਾਪਤ ਹੈ ਤਾਂ ਮਾਲੀ ਸਹਾਇਤਾ ਦੇਣ ਲਈ ਕੋਈ ਮਾਪਦੰਡ ਨਿਰਧਾਰਤ ਕੀਤੇ ਗਏ ਹਨ ਜਾਂ ਨਹੀਂ?

3. ਜੇ ਮਾਪਦੰਡ ਹਨ ਤਾਂ ਕੀ 45 ਲੱਖ ਰੁਪਏ ਦੀ ਵੱਡੀ ਰਕਮ ਮੰਨਜ਼ੂਰ ਕਰਨ ਤੋਂ ਪਹਿਲਾਂ ਉਨ੍ਹਾਂ ਮਾਪਦੰਡਾਂ ਨੂੰ ਆਧਾਰ ਬਣਾਇਆ ਗਿਆ?

ਨੋਟ: ਅਸੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਕੰਮ ਕਰ ਰਹੀ ਹਰ ਸੰਸਥਾ ਦਾ ਸਤਿਕਾਰ ਕਰਦੇ ਹਾਂ।