March 2, 2024

Mitter Sain Meet

Novelist and Legal Consultant

ਪ੍ਰੀਸ਼ਦ ਵਲੋਂ -ਲੱਖ ਲੱਖ ਰੁਪਇਆਂ ਨਾਲ -ਸਨਮਾਨਿਤ ਵਿਅਕਤੀ

ਪੰਜਾਬ ਕਲਾ ਪ੍ਰੀਸ਼ਦ ਵਲੋਂ -ਲੱਖ ਲੱਖ ਰੁਪਇਆਂ ਨਾਲ -ਸਨਮਾਨਿਤ 24 ਅਤੇ ਮਾਂ ਬੋਲੀ ਦਿਵਸ ਪੁਰਸਕਾਰ’ ਨਾਲ ਸਨਮਾਨਿਤ ਵਿਅਕਤੀਆਂ ਦੀ ਸੂਚੀ ਦਾ ਲਿੰਕ:

http://www.mittersainmeet.in/wp-content/uploads/2022/11/7.-ਸਨਮਾਨ-ਪ੍ਰਾਪਤ-ਕਰਨ-ਵਾਲੀਂ-ਸ਼ਖਸ਼ੀਅਤਾਂ.pdf

——————————————————————————————————————–

ਪੰਜਾਬ ਕਲਾ ਪ੍ਰੀਸ਼ਦ ਵਲੋਂਸਨਮਾਨ ਦੇ ਨਾਂ ਤੇਆਪਣਿਆਂ ਨੂੰ ਵੰਡੀਆਂ ਜਾ ਰਹੀਆਂਲੱਖਾਂ ਰੁਪਏ ਦੀਆਂ ਰਿਉੜੀਆਂ:   

 ਵੇਰਵਾ-3

ਕੁੱਝ ਚੋਣਵੇਂ ਵਿਅਕਤੀਆਂ ਨੂੰਸਨਮਾਨ‘ – ਦੇ ਨਾਂ ਤੇ ਲੱਖ ਲੱਖ ਰੁਪਿਆਂ ਦੇ ਗੱਫੇ

– ਪੰਜਾਬ ਕਲਾ ਪ੍ਰੀਸ਼ਦ ਵਲੋਂ ਉਪਲਬਧ ਕਰਵਾਈ ਗਈ ਸੂਚਨਾ ਅਨੁਸਾਰ:

 01.01.2017 ਤੋਂ 30.06.2022 ਦੌਰਾਨ ਪ੍ਰੀਸ਼ਦ ਵਲੋਂ 24 ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ  ਇਕ ਇਕ ਲੱਖ ਰੁਪਏ, ਸਨਮਾਨ ਦੇ ਰੂਪ ਵਿਚ ਅਤੇ 2 ਸ਼ਖ਼ਸੀਅਤਾਂ ਨੂੰ ‘ਮਾਂ ਬੋਲੀ ਦਿਵਸ ਪੁਰਸਕਾਰਦੇ ਰੂਪ ਵਿੱਚ, ਦਿੱਤੇ ਗਏ।

ਸਨਮਾਨੇ ਗਏ ਕੁੱਝ ਸਾਹਿਤਕਾਰਾਂ ਦੇ ਨਾਂ:

1. ਵਰਿਆਮ ਸਿੰਘ ਸੰਧੂ

2. ਜੋਗਿੰਦਰ ਸਿੰਘ ਕੈਰੋਂ

3. ਗੁਲਜ਼ਾਰ ਸਿੰਘ ਸੰਧੂ

4. ਗੁਰਬਚਨ ਸਿੰਘ ਭੁੱਲਰ

5. ਤੇਜਵੰਤ ਗਿੱਲ

‘ਮਾਂ ਬੋਲੀ ਦਿਵਸ ਪੁਰਸਕਾਰ

 – ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ:

1. ਗੁਰਮੁੱਖ ਸਿੰਘ ਲਾਲੀ

2. ਕਰਮਜੀਤ ਸਿੰਘ

ਇਸੇ ਸਮੇਂ ਦੌਰਾਨ 50/50 ਹਜ਼ਾਰ ਰੁਪਏ ਦਾ ਇਹੋ ਪੁਰਸਕਾਰ 5 ਹੋਰ ਸ਼ਖ਼ਸੀਅਤਾਂ ਨੂੰ ਵੀ ਦਿੱਤਾ ਗਿਆ।

ਇੰਝ 01.01.2017 ਤੋਂ 30.06.2022 ਦੌਰਾਨ, ਪ੍ਰੀਸ਼ਦ ਨੇ ਸਨਮਾਨਾਂ ਅਤੇ ਪੁਰਸਕਾਰਾਂ ਤੇ ਕੁੱਲ 28 ਲੱਖ 50 ਹਜ਼ਾਰ ਰੁਪਏ ਖਰਚ ਕੀਤੇ

ਵਿਸ਼ੇਸ਼: ਪ੍ਰੀਸ਼ਦ ਵਲੋਂ ਉਪਲਬਧ ਕਰਵਾਈ ਸੂਚਨਾ ਅਨੁਸਾਰ ਸਨਮਾਨਾਂ ਦੀ ਚੋਣ ਚੈਅਰਮੈਨ ਸਾਹਿਬ ਵਲੋਂ ਕੋਰ ਕਮੇਟੀ/ਅਹੁਦੇਦਾਰਾਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ

ਟਿੱਪਣੀਆਂ

1. ਇਕ ਲੱਖ ਰੁਪਏ ਨਾਲ ਸਨਮਾਨਿਤ ਘੱਟੋ ਘੱਟ ਇੱਕ ਵਿਅਕਤੀ, ਪ੍ਰੀਸ਼ਦ ਵਲੋਂ ਇਹੋ ਜਿਹੇ ਫ਼ੈਸਲੇ ਲੈਣ ਵਾਲੀ ਕਮੇਟੀ ਨਾਲ ਜੁੜੇ ਹੋਏ ਹਨ

2. ਸਨਮਾਨਿਤ ਵਿਅਕਤੀਆਂ ਵਿੱਚ ਅੱਧਿਆਂ ਨਾਲੋਂ ਵੱਧ ਉਹ ਵਿਅਕਤੀ ਹਨ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ ਅਤੇ ਜਿਹੜੇ ਕਦੇ ਸਰਕਾਰੀ ਸਨਮਾਨ/ਪੁਰਸਕਾਰ ਦੇਣ ਵਾਲ਼ਿਆਂ ਵਿਚ ਸ਼ਾਮਿਲ ਹੁੰਦੇ ਹਨ ਅਤੇ ਕਦੇ ਲੈਣ ਵਾਲਿਆਂ ਵਿਚ

3. ਸਨਮਾਨ ਪ੍ਰਾਪਤ ਕਰਨ ਵਾਲੇ ਬਹੁਤੇ ਵਿਅਕਤੀ ਬਜ਼ੁਰਗ ਹਨ। ਉਭਰਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ।

ਪ੍ਰਸ਼ਨ

1. ਕੀ ਪ੍ਰੀਸ਼ਦ ਦੇ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨੂੰ, ਇਕ ਲੱਖ ਰੁਪਏ ਦੀ ਵੱਡੀ ਰਕਮ ਦਾ ਸਨਮਾਨ ਜਾਂ ਪੁਰਸਕਾਰ ਦੇਣ ਦਾ, ਪੰਜਾਬ ਸਰਕਾਰ ਕੋਲੋਂ, ਕਿਸੇ ਨਿਯਮ ਅਧੀਨ ਅਧਿਕਾਰ ਮਿਲਿਆ ਹੋਇਆ ਹੈ?

2. ਜੇ ਅਧਿਕਾਰ ਪ੍ਰਾਪਤ ਹੈ ਤਾਂ ਕੀ ਸਨਮਾਨਾਂ ਅਤੇ ਪੁਰਸਕਾਰਾਂ ਦੇ ਫੈਸਲੇ ਉਨ੍ਹਾਂ ਨਿਯਮਾਂ ਅਨੁਸਾਰ ਹੀ ਕੀਤੇ ਗਏ ਹਨ?

ਨੋਟ: ਨਿੱਜੀ ਤੌਰ ਤੇ ਅਸੀਂ ਇਨ੍ਹਾਂ ਸਭ ਸਨਮਾਨਿਤ ਵਿਅਕਤੀਆਂ ਦਾ ਸਤਿਕਾਰ ਕਰਦੇ ਹਾਂ।