ਕੇਸ ਡਾਇਰੀ (Case Diary)
(Section172 Cr.P.C.)
ਪੁਲਿਸ ਅਫ਼ਸਰ ਵੱਲੋਂ ਤਫ਼ਤੀਸ਼ ਦੌਰਾਨ ਕੀਤੀ ਗਈ ਕਾਰਵਾਈ ਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਹੈ। ਇਸ ਲਿਖਤੀ ਰੂਪ ਨੂੰ ‘ਕੇਸ ਡਾਇਰੀ’/ਜਿਮਨੀ ਆਖਿਆ ਜਾਂਦਾ ਹੈ। ਕੇਸ ਡਾਇਰੀ ਦਾ ਮੁਖ ਉਦੇਸ਼ ਤਫ਼ਤੀਸ਼ੀ ਅਫ਼ਸਰ ਵੱਲੋਂ ਬਾਅਦ ਵਿੱਚ ਤਫ਼ਤੀਸ਼ ਦੀ ਕਾਰਵਾਈ ਵਿੱਚ ਕੀਤੀ ਜਾਣ ਵਾਲੀ ਰੱਦੋ ਬਦਲ ਦੀ ਸੰਭਾਵਨਾ ਨੂੰ ਰੋਕਣਾ, ਸ਼ਹਾਦਤ ਸਮੇਂ ਤਫ਼ਤੀਸ਼ੀ ਅਫ਼ਸਰ ਨੂੰ ਆਪਣੀ ਯਾਦਦਾਸ਼ਤ ਨੂੰ ਤਾਜ਼ਾ ਕਰਾਉਣਾ ਅਤੇ ਦੋਸ਼ੀ ਨੂੰ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਲਈ ਸਬੂਤ ਵਜੋਂ ਪੇਸ਼ ਕਰਾਉਣਾ ਹੈ।
- ਕੇਸ ਡਾਇਰੀ ਵਿੱਚ ਦਰਜ ਅੰਦਰਾਜਾਂ ਦੀ ਵਰਤੋਂ ਦੋਸ਼ੀ ਦੀ ਸਹਾਇਤਾ ਲਈ ਨਹੀਂ ਕੀਤੀ ਜਾ ਸਕਦੀ।
Case: State of Kerala v/s Babu 1999 Cri.L.J.3491 (SC)
Para “9. Section 172 is specifically meant for the contingencies when Court finds it necessary to look into the case diary for the purpose of finding an aid in the trial or for the purpose of assisting the police officer to refresh his memory. Therefore, S. 172 does not contemplate summoning of the case diary for the purpose of assisting the accused to have a look at the previous statements of the witness for using it for his benefit, as contemplated in S. 162 of the Code.”
2. ਕੇਸ ਡਾਇਰੀ ਵਿੱਚ ਦਰਜ ਅੰਦਰਾਜਾਂ ਦੀ ਵਰਤੋਂ ਆਪਾ ਵਿਰੋਧੀ (contradiction) ਤੱਥਾਂ ਦੀ ਵਿਆਖਿਆ ਲਈ ਨਹੀਂ ਕੀਤੀ ਜਾ ਸਕਦੀ।
Case : Mahabir Singh v/s State of Haryana 2001 Cri. L.J. (3945 (SC)
Para “14. ….. It is made abundantly clear in sub-section (2) itself that the Court is forbidden from using the entries of such diaries as evidence. ….. In other words, the power conferred on the Court for perusal of the diary under Section 172 of the Code is not intended for explaining a contradiction which the defence has winched to the fore through the channel permitted by law. ...”
3.ਕੇਸ ਡਾਇਰੀ ਵਿੱਚ ਦਰਜ ਤੱਥਾਂ ਨੂੰ ਅਦਾਲਤ ਵੱਲੋਂ ਸੁਣਾਏ ਜਾਣ ਵਾਲੇ ਹੁਕਮ ਵਿੱਚ ਜੱਗਰ (disclosed) ਨਹੀਂ ਕੀਤਾ ਜਾ ਸਕਦਾ।
Case : Director, Central Bureau of Investigation & others v/s Niyamavedi, 1995 Cri.L.J.2917 (SC)
Para “4. ….. The Division Bench, therefore, should have refrained from disclosing in its order, material contained in these diaries and statements, especially when the investigation in the very case was in progress.”
4. ਕਿਸੇ ਹੋਰ ਮੁਕੱਦਮੇ ਦੀ ਕੇਸ ਡਾਇਰੀ ‘ਦਸਤਾਵੇਜ਼’ ਦੀ ਪਰਿਭਾਸ਼ਾ ਵਿੱਚ ਆਉਂਦੀ ਹੈ।
Case : State of Kerala v/s Babu & others 1999 Cri.L.J. 3491 (SC)
Para “12. The language of Section 91 is much wider than the language of Section 172 and by no stretch of imagination it could be contended that the case diary maintained under Section 172 of the Code is not a document as contemplated under Section 91(1) of the Code.”
5. ਜੇ ਕਿਸੇ ਗਵਾਹ ਦਾ ਬਿਆਨ ਕਿਸੇ ਹੋਰ ਮੁਕੱਦਮੇ ਵਿੱਚ ਦਰਜ ਕੀਤਾ ਗਿਆ ਹੋਵੇ ਤਾਂ ਉਸ ਮੁਕੱਦਮੇ ਦੀ ਕੇਸ ਡਾਇਰੀ ਧਾਰਾ 91 ਸੀ.ਆਰ.ਪੀ.ਸੀ. ਅਧੀਨ ਅਦਾਲਤ ਵਿੱਚ ਤਲਬ ਕੀਤੀ ਜਾ ਸਕਦੀ ਹੈ।
Case : State of Kerala v/s Babu & others 1999 Cri.L.J. 3491
Para “12. ….. if the Court comes to the conclusion that the production of such document is necessary or desirable then, in our opinion, the Court is entitled to summon the case diary of another case under Section 91 of the Code dehors the provisions of Section 172 of the Code for the purpose of using the statements made in the said diary, for contradicting a witness. …….”
6. ਜੇ ਇੱਕ ਘਟਨਾ ਨਾਲ ਸੰਬੰਧਿਤ ਦੋ ਆਪਾ ਵਿਰੋਧੀ (counter case) ਕੇਸ ਚੱਲਦੇ ਹੋਣ ਤਾਂ ਇੱਕ ਕੇਸ ਦੀ ਡਾਇਰੀ ਦੂਜੇ ਆਪਾ ਵਿਰੋਧੀ ਕੇਸ ਦੀ ਸੁਣਵਾਈ ਸਮੇਂ ਵਰਤੀ ਜਾ ਸਕਦੀ ਹੈ।
Case : State of Kerala v/s Babu & others 1999 Cri.L.J. 3491
Para “10. These observations of the Court proceeded on the basis that there is no provision in the Criminal Procedure Code which would prevent the Court from looking into the diary of the counter-case, or from using the diary in the counter-case in the way laid down in Section 172(2) of the Code. There can be no quarrel in regard to the fact that there is no prohibition in the Criminal Procedure Code against any Court from looking into the diary of a counter-case, or from using the diary of a counter-case in the trial of another case.”
More Stories
ਤਫ਼ਤੀਸ਼ ਦੌਰਾਨ ਪੁਲਿਸ ਅਫ਼ਸਰ ਅਤੇ ਅਦਾਲਤ ਦੇ ਅਧਿਕਾਰ /Powers of Police and of Court
ਕਿਸੇ ਥਾਂ ਦੀ ਤਲਾਸ਼ੀ /Search of a place
ਪੁਲਿਸ ਹਿਰਾਸਤ (Police custody-Section 167 Cr.P.C.)