July 13, 2024

Mitter Sain Meet

Novelist and Legal Consultant

ਕਿਰਾਏਦਾਰਾਂ ਨੂੰ ਅਕਾਡਮੀ ਦੇ ਮੀਟਰ ਤੋਂ -ਬਿਜਲੀ ਵਰਤਨ ਦੀ ਗੈਰ-ਕਾਨੂੰਨੀ ਖੁੱਲ੍ਹ

ਕਰਾਏਦਾਰਾਂ ਨੂੰ ਮਾਲੀ ਫਾਇਦਾ ਅਤੇ ਅਕਾਡਮੀ ਨੂੰ ਨੁਕਸਾਨ ਪਹੁੰਚਾਇਆ ਵਾਲਾ ਫੈਸਲਾ

                ਅਕਾਡਮੀ ਵੱਲੋਂ 1999 ਵਿਚ ਚੇਤਨਾ ਪ੍ਰਕਾਸ਼ਨ ਅਤੇ ਸੁਮਿਤ ਪ੍ਰਕਾਸ਼ਨ ਨੂੰ ਦੋ ਦੁਕਾਨਾਂ ਕਿਰਾਏ ਤੇ ਦਿੱਤੀਆਂ ਗਈਆਂ। ਇਨ੍ਹਾਂ ਅਦਾਰਿਆਂ ਦਾ ਪੰਜਾਬੀ ਅਕਾਡਮੀ ਨਾਲ ਕੋਈ ਸਬੰਧ ਨਹੀਂ ਸੀ। ਬਿਜਲੀ ਵਿਭਾਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਅਦਾਰਿਆਂ ਨੂੰ ਬਿਜਲੀ ਦੇ ਵੱਖਰੇ ਕਨੈਕਸ਼ਨ ਲੈਣੇ ਚਾਹੀਦੇ ਸਨ। ਕਿਉਂਕਿ ਪੰਜਾਬੀ ਅਕਾਡਮੀ ਵਪਾਰਕ ਅਦਾਰਾ ਨਹੀਂ ਹੈ ਇਸ ਲਈ ਇਸ ਸੰਸਥਾ ਦਾ ਬਿਜਲੀ ਦਾ ਕਨੈਕਸ਼ਨ ‘ਘਰੇਲੂ ਸ਼੍ਰੇਣੀ’ ਦਾ ਹੈ। ਕਿਉਂਕਿ ਪ੍ਰਕਾਸ਼ਕਾਂ ਨੇ ਪੁਸਤਕਾਂ ਦਾ ਵਪਾਰ ਕਰਨਾ ਸੀ ਇਸ ਲਈ ਉਨ੍ਹਾਂ ਨੂੰ ਬਿਜਲੀ ਦੇ ‘ਵਪਾਰਕ ਸ਼੍ਰੇਣੀ’ ਦੇ ਕਨੈਕਸ਼ਨ ਲੈਣੇ ਪੈਣੇ ਸਨ। ਵਪਾਰਕ ਸ਼੍ਰੇਣੀ ਦੀ ਖਪਤ ਦੇ ਰੇਟ ਘਰੇਲੂ ਸ਼੍ਰੇਣੀ ਨਾਲੋਂ ਬਹੁਤ ਵੱਧ ਹਨ।

                ਇਨ੍ਹਾਂ ਨਿਯਮਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ, ਇਨ੍ਹਾਂ ਅਦਾਰਿਆਂ ਨੂੰ ਲਾਭ ਪਹੁੰਚਾਉਣ ਦੀ ਨੀਯਤ ਨਾਲ, ਪ੍ਰਬੰਧਕਾਂ ਵੱਲੋਂ ਅਦਾਰਿਆਂ ਨੂੰ ਅਕਾਡਮੀ ਦੇ ਮੀਟਰ ਤੋਂ ਬਿਜਲੀ ਲੈਣ ਦੀ ਖੁੱਲ੍ਹ ਦਿੱਤੀ ਗਈ। ਉਹ ਵੀ ਇਕਰਾਰਨਾਮਿਆਂ ਵਿਚ, ਲਿਖਤੀ ਰੂਪ ਵਿਚ। ਸਾਲ 2006 ਵਿਚ ਯੂਨੀਸਟਾਰ ਬੁਕਸ ਚੰਡੀਗੜ੍ਹ ਅਤੇ ਸਾਲ 2014 ਵਿਚ ਕੌਫੀ ਹਾਊਸ ਵਾਲੇ ਵੀ ਅਕਾਡਮੀ ਦੇ ਕਿਰਾਏਦਾਰ ਬਣ ਗਏ। ਇਨ੍ਹਾਂ ਕਿਰਾਏਦਾਰਾਂ ਨੂੰ ਵੀ ਇਹੋ ਖੁੱਲ੍ਹ ਲਿਖਤੀ ਰੂਪ ਵਿਚ ਦਿੱਤੀ ਗਈ। ਸਬੰਧਤ ਇਕਰਾਰਨਾਮਿਆਂ ਦਾ ਲਿੰਕ : http://www.mittersainmeet.in/wp-content/uploads/2021/09/011.-Agreements-With-tenants.pdf

                ਇਨ੍ਹਾਂ ਅਦਾਰਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬਿਜਲੀ ਵਰਤਣ ਦੀ ਖੁੱਲ੍ਹ ਹੀ ਨਹੀਂ ਦਿੱਤੀ ਗਈ ਸਗੋਂ ਅਕਾਡਮੀ ਨੂੰ ਬਿਜਲੀ ਦਾ ਖਰਚਾ ਆਪਣੀ ਮਰਜ਼ੀ ਨਾਲ ਦੇਣ ਦੀ ਖੁੱਲ੍ਹ ਵੀ ਦਿੱਤੀ ਗਈ।

                ਸਾਲ 2015 ਵਿਚ ਸੁਰਿੰਦਰ ਕੈਲੇ ‘ਵਿੱਤ ਤੇ ਭਵਨ ਪ੍ਰਬੰਧਕ’ ਸਨ। ਉਨ੍ਹਾਂ ਵੱਲੋਂ ਮਿਤੀ 15.12.2015 ਨੂੰ ਅਕਾਡਮੀ ਦੀ ਵਿਤੀ ਸਥਿਤੀ ਬਾਰੇ ਇਕ ਰਿਪੋਰਟ ਤਿਆਰ ਕੀਤੀ ਗਈ। ਇਸ ਰਿਪੋਰਟ ਅਨੁਸਾਰ:

(ੳ)         ਮਿਤੀ 31.03.2015 ਤੱਕ ਯੂਨੀਸਟਾਰ ਬੁਕਸ ਵੱਲ ਅਕਾਡਮੀ ਦਾ 65522/- ਰੁਪਏ ਬਕਾਇਆ ਸੀ ਜਿਸ ਵਿਚ ’01.04.2015 ਤੱਕ ਦਾ ਬਿਜਲੀ ਦਾ ਬਿਲ ਵੀ ਸ਼ਾਮਲ ਹੈ।

(ਅ)         ਮਿਤੀ 10.03.2015 ਤੱਕ ਚੇਤਨਾ ਪ੍ਰਕਾਸ਼ਨ ਵੱਲ ‘ਬਕਾਇਆ ਬਿਜਲੀ ਬਿਲ 12446/- ਰੁਪਏ ਸੀ। ਇਸ ਰਿਪੋਰਟ ਅਨੁਸਾਰ 15.12.2015 ਤੱਕ ਚੇਤਨਾ ਪ੍ਰਕਾਸ਼ਨ ਵੱਲ 36668/- ਰੁਪਏ ਬਿਜਲੀ ਦੇ ਬਿਲ ਦੇ ਬਕਾਇਆ ਹਨ।

ਸੁਰਿੰਦਰ ਕੈਲੇ ਦੀ ਰਿਪੋਰਟ ਦਾ ਲਿੰਕ: http://www.mittersainmeet.in/wp-content/uploads/2021/09/012.-Report-of-Kailey-Copy.pdf

ਸਾਡੇ ਵੱਲੋਂ, ਅਕਾਡਮੀ ਵੱਲੋਂ ਇਨ੍ਹਾਂ ਅਦਾਰਿਆਂ ਨੂੰ ਦਿੱਤੀ ਜਾ ਰਹੀ ਇਸ ਗੈਰ-ਕਾਨੂੰਨੀ ਛੋਟ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ। ਮਜਬੂਰੀ ਵੱਸ ਅਕਾਡਮੀ ਦੇ ਪ੍ਰਧਾਨ ਨੂੰ, ਮਿਤੀ 19 ਅਗਸਤ 2015 ਨੂੰ ਚਾਰ ਕਰਾਏਦਾਰਾਂ (ਯੂਨੀਸਟਾਰ ਬੁਕਸ, ਚੇਤਨਾ ਪ੍ਰਕਾਸ਼ਨ, ਪੀ. ਸੀ. ਬੁੱਕ ਗਲੇਰੀਆ ਅਤੇ ਕੌਫੀ ਹਾਊਸ) ਨੂੰ ਚਿੱਠੀ ਲਿਖ ਕੇ ਤਾੜਨਾ ਕਰਨੀ ਪਈ ਕਿ ਉਹ 20 ਦਿਨਾਂ ਦੇ ਅੰਦਰ-ਅੰਦਰ ਆਪਣੇ ਬਿਜਲੀ ਦੇ ਵੱਖਰੇ ਮੀਟਰ ਲਗਵਾ ਲੈਣ ‘ਨਹੀਂ ਉਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ  ਕੱਟ ਦਿਤੇ ਜਾਣਗੇ’। ਚਿੱਠ ਦਾ ਲਿੰਕ: http://www.mittersainmeet.in/wp-content/uploads/2021/09/013.-Ltr-of-PSA-dt.-19-8-15-Sub-Meter.pdf

ਨਾ ਚੇਤਨਾ ਪ੍ਰਕਾਸ਼ਨ ਅਤੇ ਕੌਫੀ ਹਾਊਸ ਵਾਲਿਆਂ ਨੇ ਇਸ ‘ਹੁਕਮ’ ਦੀ ਪਰਵਾਹ  ਕੀਤੀ। ਨਾ ਪ੍ਰਬੰਧਕਾਂ ਨੇ ਆਪਣੀ ਧਮਕੀ ਤੇ ਅਮਲ ਕੀਤਾ।

ਅਖੀਰ ਬਿਜਲੀ ਬੋਰਡ ਵਾਲਿਆਂ ਨੇ ਮਿਤੀ 15.03.2016 ਨੂੰ ਪੰਜਾਬੀ ਭਵਨ ਆ ਕੇ, ਬਿਜਲੀ ਦੀ ਹੋ ਰਹੀ ਇਸ ਗੈਰ-ਕਾਨੂੰਨੀ ਵਰਤੋਂ ਦੀ ਪੜਤਾਲ ਕੀਤੀ। ਚੇਤਨਾ ਪ੍ਰਕਾਸ਼ਨ ਅਤੇ ਕੰਟੀਨ ਨੂੰ ਬਿਜਲੀ ਦੀ ਗੈਰ-ਕਾਨੂੰਨੀ ਵਰਤੋਂ ਕਰਦੇ ਰੰਗੇ ਹੱਥੀਂ ਫੜਿਆ। ਪੜਤਾਲ ਦੌਰਾਨ ਜੋ ਹੈਰਾਨੀਜਨਕ ਤੱਥ ਸਾਹਮਣੇ ਆਇਆ ਉਹ ਇਹ ਸੀ ਕਿ ਉਸ ਸਮੇਂ ਚੇਤਨਾ ਪ੍ਰਕਾਸ਼ਨ ਦਾ ਬਿਜਲੀ ਦਾ ਲੋੜ 6.740 ਕਿਲੋਵਾਟ ਸੀ।

ਬਿਜਲੀ ਵਿਭਾਗ ਨੇ, ਬਿਜਲੀ ਦੀ ਹੋ ਰਹੀ ਇਸ ਗੈਰ-ਕਾਨੂੰਨੀ ਵਰਤੋਂ ਲਈ ਅਕਾਡਮੀ ਨੂੰ 48027/- ਰੁਪਏ ਜੁਰਮਾਨਾ ਕੀਤਾ। ਪ੍ਰਬੰਧਕਾਂ ਨੇ ਇਹ ਜੁਰਮਾਨਾ, ਅਕਾਡਮੀ ਦੇ ਖਾਤੇ ਵਿਚੋਂ, ਖੁਸ਼ੀ ਖੁਸ਼ੀ ਭਰ ਦਿੱਤਾ। ਪੜਤਾਲ ਨਾਲ ਸਬੰਧਤ ਰਿਕਾਰਡ ਦਾ ਲਿੰਕ: http://www.mittersainmeet.in/wp-content/uploads/2021/09/014.-BIJLI-RAID-Record.pdf

ਅਕਾਡਮੀ ਨੂੰ ਹੋਏ ਇਸ ਵਿਤੀ ਨੁਕਸਾਨ ਲਈ ਸਿੱਧੇ ਤੌਰ ਤੇ ਪ੍ਰਬੰਧਕ ਜਿੰਮੇਵਾਰ ਹਨ। ਇਹ ਰਕਮ ਪ੍ਰਬੰਧਕਾਂ ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ।

…………………….

ਨੋਟ: ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅਕਾਡਮੀ ਨੇ ਸਾਨੂੰ ਇਸ ਮਾਮਲੇ ਨਾਲ ਸਬੰਧਤ ਤੱਥ ਅਤੇ ਅੰਕੜੇ ਉਪਲਬਧ ਨਹੀਂ ਕਰਵਾਏ। ਇਸ ਲਈ ਅਸੀਂ ਅੰਕੜੇ ਅੰਦਾਜ਼ੇ ਨਾਲ ਲਿਖੇ ਹਨ। ਅਕਾਡਮੀ ਜੇ ਚਾਹੇ ਤਾਂ ਅੰਕੜੇ ਦਰੁਸਤ ਕਰ ਸਕਦੀ ਹੈ।