September 11, 2024

Mitter Sain Meet

Novelist and Legal Consultant

ਕਾਰੋਬਾਰੀ ਤਜਰਬਾ ਅਤੇ ਮਾਨ ਸਨਮਾਨ (Professional experience and Awards)

  • ਤਜਰਬਾ

ਵਕਾਲਤ: 2 ਸਾਲ (ਫਰਵਰੀ 1977 ਤੋਂ ਜਨਵਰੀ 1979)

ਸਰਕਾਰੀ ਵਕੀਲ: 33 ਸਾਲ

ਮਿਤੀ 31.10.2011 ਨੂੰ ਲੁਧਿਆਣਾ ਤੋਂ ਡਿਸਟਿਕ ਅਟਾਰਨੀ \District Attorney| ਦੇ ਅਹੁੱਦੇ ਤੋਂ ਸੇਵਾਮੁਕਤ।

  • ਕਾਨੂੰਨੀ ਮਸਲਿਆਂ ਬਾਰੇ ਪੰਜ ਪੁਸਤਕਾਂ ਦੀ ਰਚਨਾ

 1.Pro-Prosecution Law on Custody and Bails (English) :

ਇਹ ਪੁਸਤਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ  ਐਡਮਨਿਸਟ੍ਰੇਸ਼ਨ, ਪੰਜਾਬ, ਚੰਡੀਗੜ੍ਹ ਵੱਲੋਂ 2011 ਵਿਚ ਛਾਪੀ ਗਈ ਅਤੇ ਸਰਕਾਰੀ ਵਕੀਲਾਂ ਵਿਚ ਮੁਫ਼ਤ ਵੰਡੀ ਗਈ। ਪੁਲਿਸ ਅਫ਼ਸਰਾਂ ਦੇ ਲਾਭ ਹਿਤ ਇਸ ਪੁਸਤਕ ਨੂੰ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵੱਲੋਂ ਵੀ ਛਾਪਿਆ ਅਤੇ ਆਪਣੇ ਅਫ਼ਸਰਾਂ ਵਿਚ ਮੁਫ਼ਤ ਵੰਡਿਆ ਗਿਆ।

 2.Trial Management (English)

In the year 2012, prestigious National Police Academy Hyderabad sanctioned a research project to search and compile the pro-victim judgments pronounced by the Privy Council, Supreme Court of India as well as High Courts. About 400 cases were analyzed and their briefs were prepared. It is helpful to the victim party as well as to Judicial officers, Senior Police officers, Public Prosecutors and Advocates.

 3.ਤਫ਼ਤੀਸ਼ੀ ਅਫ਼ਸਰਾਂ ਲਈ ਕੁਝ ਮਹੱਤਵਪੂਰਨ ਕਾਨੂੰਨੀ ਜਾਣਕਾਰੀ

 ਇਸ ਪੁਸਤਕ ਦੇ ਕੁੱਲ ਬਾਰਾਂ ਅਧਿਆਇ ਹਨ। ਇਹ ਪੁਸਤਕ ਤਫ਼ਤੀਸ਼ ਕਰਨ ਵਾਲੇ ਅਫ਼ਸਰਾਂ ਲਈ ਤਫ਼ਤੀਸ਼ ਦੇ ਪੱਧਰ ਨੂੰ ਸੁਧਾਰਨ ਹਿਤ ਲਿਖੀ ਗਈ।

4. ਫ਼ੌਜਦਾਰੀ ਕਾਨੂੰਨ ਬਾਰੇ ਜ਼ਰੂਰੀ ਜਾਣਕਾਰੀ

          ਇਸ ਪੁਸਤਕ ਵਿਚ ਪੁਲਿਸ ਅਫ਼ਸਰਾਂ ਦੇ ਨਾਲ ਨਾਲ ਆਮ ਜਨਤਾ ਲਈ ਵੀ ਕੁਝ ਮਹੱਤਵਪੂਰਣ ਕਾਨੂੰਨੀ ਮਸਲਿਆਂ ਬਾਰੇ ਸੌਖੀ ਭਾਸ਼ਾ ਵਿਚ ਜਾਣਕਾਰੀ ਦਿੱਤੀ ਗਈ ਹੈ।

 5. ਸੂਚਨਾ ਅਧਿਕਾਰ ਕਾਨੂੰਨ 2005 ਬਾਰੇ ਸੰਖੇਪ ਜਾਣਕਾਰੀ

 ਇਸ ਪੁਸਤਕ ਵਿਚ ਸੂਚਨਾ ਦਾ ਅਧਿਕਾਰ ਕਾਨੂੰਨ 2005 ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਸ ਦਾ ਮਕਸਦ ਲੋਕਾਂ ਅਤੇ ਲੋਕ ਜੱਥੇਬੰਦੀਆਂ ਨੂੰ ਇਸ ਕਾਨੂੰਨ ਸਬੰਧੀ ਸਰਲ-ਸੌਖੀ ਭਾਸ਼ਾ ਵਿਚ ਜਾਣਕਾਰੀ ਦੇਣਾ ਹੈ।

 6. ਪੰਜਾਬ ਸੇਵਾ ਅਧਿਕਾਰ ਕਾਨੂੰਨ 2011 ਬਾਰੇ ਸੰਖੇਪ ਜਾਣਕਾਰੀ

ਇਸ ਪੁਸਤਕ ਵਿਚ ਪੰਜਾਬ ਸੇਵਾ ਅਧਿਕਾਰ ਕਾਨੂੰਨ 2011 ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਸ ਦਾ ਮਕਸਦ ਵੀ ਲੋਕਾਂ ਅਤੇ ਲੋਕ ਜੱਥੇਬੰਦੀਆਂ ਨੂੰ ਇਸ ਕਾਨੂੰਨ ਸਬੰਧੀ ਕਾਫ਼ੀ ਪ੍ਰਦਾਨ ਕਰਨਾ ਹੈ।

7. ਉੱਤਮ ਤਫ਼ਤੀਸ਼ ਦੇ ਗੁਰ

          ਇਸ ਪੁਸਤਕ ਵਿਚ ਪੁਲਿਸ ਅਫ਼ਸਰਾਂ ਨੂੰ ਤਫ਼ਤੀਸ਼ ਵਿਚ ਸੋਧ ਕਰਨ ਲਈ ਮਹੱਤਵਪੂਰਨ ਸੁਝਾਅ ਦਿੱਤੇ ਗਏ ਹਨ। ਪੁਲਿਸ ਵਿਭਾਗ ਵੱਲੋਂ ਤਫ਼ਤੀਸ਼ੀ ਅਫ਼ਸਰਾਂ ਨੂੰ ਇਹ ਪੁਸਤਕ ਨੂੰ ਪੜ੍ਹਨ ਦੀ ਮੰਨਜ਼ੂਰੀ ਦਿੱਤੀ ਗਈ ਹੈ।

8. ਫ਼ੌਜਦਾਰੀ ਕਾਨੂੰਨ ਦੀ ਮੁੱਢਲੀ ਜਾਣਕਾਰੀ

          ਇਹ ਪੁਸਤਕ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵੱਲੋਂ ਮਿਲੇ ਖੋਜ ਕਾਰਜ ਤੇ ਅਧਾਰਤ ਹੈ। ਇਸ ਪੁਸਤਕ ਵਿਚ ਪੀੜਤ ਧਿਰ ਦੇ ਹੱਕ ਵਿਚ ਆਏ 344 ਮਹੱਤਵਪੂਰਨ ਫੈਸਲਿਆਂ ਵਿਚ ਨਿਰਧਾਰਤ ਕੀਤੇ ਸਿਧਾਂਤ, ਫੈਸਲਿਆਂ ਦਾ ਨਾਂ ਪਤਾ ਦਿੱਤਾ ਗਿਆ ਹੈ। ਆਮ ਜਨਤਾ ਲਈ ਇਹ  ‘ਕਾਨੂੰਨ ਦੀ ਮੁੱਢਲੀ ਸਹਾਇਤਾ ਕਿਟ’ ਵਾਂਗ ਹੈ।

9. ਤਫ਼ਤੀਸ਼ੀ ਅਫ਼ਸਰ ਦੀ ਕਾਨੂੰਨ ਡਾਇਰੀ

          ਇਹ ਪੁਸਤਕ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵੱਲੋਂ ਮਿਲੇ ਖੋਜ ਕਾਰਜ ਤੇ ਅਧਾਰਤ ਹੈ। ਇਸ ਪੁਸਤਕ ਵਿਚ ਪੀੜਤ ਧਿਰ ਦੇ ਹੱਕ ਵਿਚ ਆਏ 344 ਮਹੱਤਵਪੂਰਨ ਫੈਸਲਿਆਂ ਵਿਚ ਨਿਰਧਾਰਤ ਕੀਤੇ ਸਿਧਾਂਤ, ਫੈਸਲਿਆਂ ਦਾ ਨਾਂ ਪਤਾ ਦਿੱਤਾ ਗਿਆ ਹੈ। ਸੀਨੀਅਰ ਪੁਲਿਸ ਅਫ਼ਸਰਾਂ ਲਈ ਇਹ ਪੁਸਤਕ ਜ਼ਿਆਦਾ ਲਾਭਦਾਇਕ ਹੈ।

10. ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਦੀ ਸਥਿਤੀ ਦਾ ਕਾਨੂੰਨ ਦੇ ਸੰਦਰਭ ਵਿਚ ਮੁਲਾਂਕਣ

          ਭਾਰਤੀ ਸੰਵਿਧਾਨ, ਕੇਂਦਰ ਸਰਕਾਰ ਦੇ ਕਾਨੂੰਨਾ ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਘੋਖ ਕਰਕੇ ਇਸ ਪੁਸਤਕ ਵਿਚ, ਪੰਜਾਬੀ ਭਾਸ਼ਾ ਦੀ ਅਦੋ ਗਤੀ ਦੇ ਕਾਰਨਾਂ ਦਾ, ਕਾਨੂੰਨ ਦੇ ਸੰਦਰਭ ਵਿਚ ਮੁਲਾਂਕਣ ਕੀਤਾ ਗਿਆ ਹੈ।

Research Papers

ਇਸ ਤੋਂ ਇਲਾਵਾ ਮਿੱਤਰ ਸੈਨ ਮੀਤ ਨੇ ਲੋਕ ਪੱਖੀ ਕਾਨੂੰਨਾਂ ਸਬੰਧੀ ਬਹੁਤ ਸਾਰੇ ਖੋਜ ਪੱਤਰ ਅਤੇ ਅਖ਼ਬਾਰੀ ਮਜ਼ਮੂਨ ਵੀ ਲਿਖੇ।

Special Honours

  1. ਕਾਨੂੰਨ ਦੇ ਮਸਲਿਆਂ ਸਬੰਧੀ ਲਗਾਤਾਰ ਸਿਰਜਣਾਤਮਕ ਅਤੇ ਖੋਜਮੂਲਕ ਕਾਰਜ ਸਦਕਾ ਉਨ੍ਹਾਂ ਨੂੰ ਪਹਿਲਾਂ ਭਾਰਤ ਸਰਕਾਰ ਦੇ ਵਿਭਾਗ ਬਿਊਰੋ ਆਫ਼ ਪੁਲਿਸ ਐਂਡ ਡਿਵੈਲਪਮੈਂਟ ਦੁਆਰਾ ਗੋਬਿੰਦ ਵਲਭ ਪੰਤ ਪੁਰਸਕਾਰ-2008 ਨਾਲ ਸਨਮਾਨਿਤ ਕੀਤਾ ਗਿਆ ਅਤੇ ਮਗਰੋਂ ਉਨ੍ਹਾਂ ਦੀ ਪੁਸਤਕ ਰਾਮਰਾਜ ਨੂੰ ਨਿਆਂ-ਪ੍ਰਣਾਲੀ ਸਬੰਧੀ ਇੱਕ ਖੋਜਮੂਲਕ ਦਸਤਾਵੇਜ਼ ਸਵੀਕਾਰਦੇ ਹੋਏ ਹਰਿਆਣਾ ਪੁਲਿਸ, ਅਕੈਡਮੀ ਮਧੂਬਨ ਦੁਆਰਾ ਸਨਮਾਨਿਤ ਕੀਤਾ ਗਿਆ।

2. The Bar Council of Punjab & Haryana while recognizing the contribution of Mitter Sain Meet in the improvement of criminal justice system, the Bar Council of Punjab & Haryana honoured him. Famous jurist Hon’ble Justice H.S. Sodhi decorated him.