February 25, 2024

Mitter Sain Meet

Novelist and Legal Consultant

ਕਲਾ ਪ੍ਰੀਸ਼ਦ ਵਲੋਂ-ਸੰਗੀਤਕ ਸਮਾਗਮਾਂ ਵਿਚ-ਬੁਲਾਏ ਗਾਇਕ

ਉਨਾਂ ਗਾਇਕਾਂ ਦੀਆਂ ਸੂਚੀ ਜਿੰਨਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਵਲੋਂ ਆਪਣੇ ਸੰਗੀਤਕ ਸਮਾਗਮਾਂ ਵਿਚ ਬੁਲਾਇਆ ਗਿਆ

http://www.mittersainmeet.in/wp-content/uploads/2022/11/5.-ਪ੍ਰੀਸ਼ਦ-ਵਲੋਂ-ਬੁਲਾਏ-ਗਏ-ਗਾਇਕ-ਅਤੇ-ਕਵੀ.pdf

——————————————————————————————

ਪੰਜਾਬ ਕਲਾ ਪ੍ਰੀਸ਼ਦ ਨੇ- ਆਪਣੇ ਪੰਸਦੀਦਾ ਗਾਇਕਾਂ ਨੂੰ –ਵੰਡੀਆਂ ਲੱਖਾਂ ਰੁਪਿਆਂ ਦੀਆਂ ਰਿਉੜੀਆਂ:

ਵੇਰਵਾ ਨੰ-5

ਸੰਗੀਤਕ ਸ਼ਾਮਾਂ ਅਤੇ ਕਵੀ ਦਰਬਾਰਾਂ ਤੇ ਖਰਚੇ: 29 ਲੱਖ ਰੁਪਏ

ਕਲਾ ਪ੍ਰੀਸ਼ਦ ਵਲੋਂ ਉਪਲਬਧ ਕਰਵਾਈ ਗਈ ਸੂਚਨਾ ਅਨੁਸਾਰ:

01.01.2017 ਤੋਂ 30.06.2022 ਤੱਕ ਪ੍ਰੀਸ਼ਦ ਵਲੋਂ ਸੰਗੀਤਕ ਸ਼ਾਮਾਂ ਅਤੇ ਕਵੀ ਦਰਬਾਰਾਂ ਤੇ 29 ਲੱਖ ਰੁਪਿਆਂ ਤੋਂ ਵੱਧ ਖਰਚ ਕੀਤੇ ਗਏ।

ਸ਼ਾਮਾਂ ਵਿਚ ਕੀਤੀਆਂ ਪੇਸ਼ਕਾਰੀਆਂ ਲਈ ਇਕ ਲੱਖ ਤੋਂ ਵੱਧ ਰੁਪਏ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ:

1. ਰੱਬੀ ਸ਼ੇਰਗਿੱਲ:                 3 ਲੱਖ 54 ਹਜ਼ਾਰ ਰੁਪਏ

2. ਭਾਈ ਬਲਦੀਪ ਸਿੰਘ:            3 ਲੱਖ ਰੁਪਏ

3. ਦੇਵ ਦਿਲਦਾਰ ( ਚਾਰ ਵਾਰ):      1 ਲੱਖ 20 ਹਜ਼ਾਰ ਰੁਪਏ

4. ਗੁਲਫਾਮ ਅਹਿਮਦ (ਦੋ ਵਾਰ):     1 ਲੱਖ ਰੁਪਏ

5. ਭੁਪਿੰਦਰ ਸਿੰਘ (ਦੋ ਵਾਰ)             1 ਲੱਖ ਰੁਪਏ

ਨੋਟ: ਅਸੀਂ ਸਾਰੇ ਗਾਇਕਾਂ ਦਾ ਪੂਰਾ ਪੂਰਾ ਸਨਮਾਨ ਕਰਦੇ ਹਾਂ।

ਪ੍ਰਸ਼ਨ

1. ਦੇਵ ਦਿਲਦਾਰ ਨੂੰ ਪੇਸ਼ਕਾਰੀ ਲਈ ਇਕ ਵਾਰ  5 ਹਜ਼ਾਰ ਰੁਪਏ਼਼, ਦੋ ਵਾਰ 35/35 ਹਜ਼ਾਰ ਰੁਪਏ ਅਤੇ ਇਕ ਵਾਰ 45 ਹਜ਼ਾਰ ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਨੀਲੇ ਖਾਂ ਨੂੰ 2 ਵਾਰ 5/5 ਰੁਪਏ ਦਿੱਤੇ ਗਏ ਅਤੇ ਇਕ ਵਾਰ 40 ਹਜ਼ਾਰ ਰੁਪਏ। ਅਦਾਇਗੀਆਂ ਵਿਚ ਇਹ ਜ਼ਮੀਨ ਅਸਮਾਨ ਦਾ ਇਹ ਫਰਕ ਕਿਉਂ?

2. ਪੰਜ ਸਾਲ ਵਿੱਚ ਕਿਸੇ ਵੀ ਗਾਇਕ ਨੂੰ ਪੇਸ਼ਕਾਰੀ ਲਈ ਦੋ ਵਾਰ ਤੋਂ ਵੱਧ ਵਾਰ ਨਹੀਂ ਬੁਲਾਇਆ ਗਿਆ। ਫੇਰ ਦੇਵ ਦਿਲਦਾਰ ਅਤੇ ਨੀਲੇ ਖਾਂ ਤੇ ਵਿਸ਼ੇਸ਼ ਕਿਰਪਾ ਕਿਉਂ?

3. ਇਸ ਸਮੇਂ ਦੌਰਾਨ ਪ੍ਰੀਸ਼ਦ ਵਲੋਂ ਸੁਨੀਤਾ ਧਾਰੀਵਾਲ ਸੰਗੀਤਕ ਸ਼ਾਮ ਅਤੇ ਯਾਕੂਬ ਸੰਗੀਤਕ ਸ਼ਾਮ ਮਨਾਈਆਂ ਗਈਆਂ। ਇਨ੍ਹਾਂ ਕਲਾਕਾਰਾਂ ਨੂੰ ਇਕ ਇਕ ਪੇਸ਼ਕਾਰੀ ਲਈ 50/50 ਹਜ਼ਾਰ ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਮਨਜੀਤ ਸਿੰਘ , ਗੁਲਫਾਮ ਅਹਿਮਦ, ਭੁਪਿੰਦਰ ਸਿੰਘ ਅਤੇ ਬਲਬੀਰ ਸੂਫ਼ੀ ਆਦਿ ਕਈ ਗਾਇਕਾਂ ਨੂੰ ਇਕ ਇਕ ਪੇਸ਼ਕਾਰੀ ਲਈ 50/50 ਹਜ਼ਾਰ ਰੁਪਏ ਦਿੱਤੇ ਗਏ ਕੀ ਇਹ ਪੇਸ਼ਕਾਰੀਆਂ ਪੰਜਾਬ ਕਲਾ ਪ੍ਰੀਸ਼ਦ ਦੇ ਆਡੀਟੋਰੀਅਮ ਵਿਚ ਅਤੇ ਚੋਣਵੇਂ ਸਰੋਤਿਆਂ ਲਈ ਹੋਈਆਂ ਜਾਂ ਪੰਜਾਬ ਦੇ ਪੰਜਾਬ ਦੇ ਪਿੰਡਾਂ ਵਿਚ ਅਤੇ ਆਮ ਜਨਤਾ ਲਈ?

4. ਕੀ ਇਹ ਇਕ ਪੇਸ਼ਕਾਰੀ ਦੇ 3 ਲੱਖ ਜਾਂ ਇਸ ਤੋਂ ਵੀ ਵੱਧ ਰੁਪਏ ਵਸੂਲ ਕਰਨ ਵਾਲੇ ਗਾਇਕਾਂ ਨੂੰ ਬਲਾਉਣਾ, ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਮਿਲੀ ਸਰਕਾਰੀ ਰਾਸ਼ੀ ਦੀ ਦੁਰਵਰਤੋਂ ਨਹੀਂ?