July 22, 2024

Mitter Sain Meet

Novelist and Legal Consultant

ਅਕਾਡਮੀ ਦਾ -ਦੇਣਦਾਰਾਂ ਵੱਲ ਖੜ੍ਹਾ ਹੈ ਲੱਖਾਂ ਰੁਪਇਆ

ਪ੍ਰਬੰਧਕਾਂ ਕੋਲ ਅਕਾਡਮੀ ਦੇ ਦੇਣਦਾਰਾਂ ਵੱਲ ਖੜ੍ਹਾ ਬਕਾਇਆ

-ਨਾ ਸਮਝਣ ਦਾ ਸਮਾਂ ਹੈ   -ਨਾ ਵਸੂਲਣ ਦਾ

ਅਕਾਡਮੀ ਦੇ ਪ੍ਰਬੰਧਕ ਸਾਹਿਤਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਤਾਂ ਦਿੱਲੀ ਦੱਖਣ ਤੱਕ ਚਲੇ ਜਾਂਦੇ ਹਨ ਪਰ ਅਕਾਡਮੀ ਨੇ ਆਪਣੇ ਦੇਣਦਾਰਾਂ ਤੋਂ ਕੀ ਕੁੱਝ ਲੈਣਾ ਹੈ ਇਹ ਜਾਨਣ ਲਈ ਆਪਣੇ ਦਫਤਰ ਵਿੱਚ ਬੈਠਣ ਲਈ ਘੰਟਾ ਤੱਕ ਨਹੀਂ ਕੱਢਦੇ।

ਅਗੇ ਦੌੜ ਅਤੇ ਪਿੱਛੇ ਚੌੜ ਹੋ ਰਹੀ ਹੋਣ ਕਾਰਨ, ਬਹੁਤੀ ਦੇਣਦਾਰਾਂ ਵੱਲ ਬਕਾਇਆ ਰਕਮ, ਹਜਾਰਾਂ ਦੀ ਥਾਂ ਲੱਖਾਂ ਵਿੱਚ ਹੋ ਜਾਂਦੀ ਹੈ। ਪ੍ਰਬੰਧਕਾਂ ਦੀ ਇਸ ਮੁਜਰਮਾਨਾਂ ਲਾਪਰਵਾਹੀ ਕਾਰਨ ਕਈ ਰਕਮਾਂ ਮਾਰ ਜਾਂਦੇ ਹਨ (ਜਿਵੇਂ ਪਹਿਲੀ ਕੰਨਟੀਨ ਵਾਲੀ ਨੇ ਘੱਟੋ ਘੱਟ 1,30,000/ ਰੁਪਏ ਮਾਰੇ) ਜਾਂ ਕਈ ਜੋਰਾਵਰ ਮੁਆਫ਼ ਕਰਵਾ ਜਾਂਦੇ ਹਨ (ਜਿਵੇਂ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਸਾਲ 2010 ਵਿਚ 35,000/ ਰੁਪਏ ਮੁਆਫ਼ ਕਰਾਏ)।

ਅਕਾਡਮੀ ਦੇ ਹਿਸਾਬ ਕਿਤਾਬ ਵਿੱਚ ਹੋ ਰਹੀ ਇਹ ਧਾਂਦਲੀਆਂ ਉਸ ਸਮੇਂ ਸਾਹਮਣੇ ਆਈਆਂ ਜਦੋਂ ਪਿੱਛਲੇ ਹਿਸਾਬ ਕਿਤਾਬ ਨੂੰ ਖੰਗਾਲਨ ਲਈ ਸੁਰਿੰਦਰ ਕੈਲੇ ਨੂੰ ਜਿੰਮੇਵਾਰੀ ਦਿੱਤੀ ਗਈ।

ਸੁਰਿੰਦਰ ਕੈਲੇ ਵਲੋਂ, ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀ ਗਈ ਆਪਣੀ ਰਿਪੋਰਟ, 15 ਦਸੰਬਰ 2015 ਨੂੰ ਪ੍ਰਬੰਧਕੀ ਬੋਰਡ ਦੇ ਹਵਾਲੇ ਕੀਤੀ ਗਈ।

ਕੈਲੇ ਵਲੋਂ ਆਪਣੀ ਰਿਪੋਰਟ ਨੂੰ 2 ਹਿੱਸਿਆਂ ਵਿੱਚ ਵੰਡਿਆ ਹੈ।

(ੳ) 31.03.2015 ਤੱਕ ਦੇ ਬਕਾਏ

(ਅ) 15.15.2021 ਤੱਕ (ਰਿਪੋਰਟ ਵਾਲੇ ਦਿਨ ਤੱਕ) ਦੇ ਬਕਾਏ

ਰਿਪੋਰਟ ਵਿਚ ਦਿੱਤੇ ਬਕਾਇਆਂ ਦਾ ਸੰਖੇਪ ਵੇਰਵਾ

1. ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ

(ੳ) 31 ਮਾਰਚ 2015 ਤੱਕ ਬਕਾਇਆ:  3,93,180/- ਰੁਪਏ।

(ਅ) 15 ਦਸੰਬਰ ਤੱਕ ਦਾ ਬਕਾਇਆ  :  2,81,426/-ਰੁਪਏ।  (31.03.2015 ਨੂੰ ਬਕਾਇਆ ਰਕਮ ਵਿਚੋਂ ਕੁਝ ਰਕਮ  ਦਸੰਬਰ 2015 ਤੱਕ ਪ੍ਰਾਪਤ ਕਰ ਲਈ ਗਈ ਸੀ)।

 2. ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਿ. ਚੰਡੀਗੜ੍ਹ

(ੳ) 31 ਮਾਰਚ 2015 ਤੱਕ ਬਕਾਇਆ: 65,222/- ਰੁਪਏ। ਇਸ ਵਿਚ 01.04.2015 ਤੱਕ ਬਿਜਲੀ ਦਾ      ਬਿੱਲ ਵੀ ਸ਼ਾਮਲ ਸੀ।

(ਅ) 15 ਦਸੰਬਰ ਤੱਕ ਦਾ ਬਕਾਇਆ:  ਅਗਸਤ 2015 ਤੱਕ ਰੁਪਏ 82,584/-। (ਯੂਨੀਸਟਾਰ ਬੁਕਸ ਨੇ ਅਗਸਤ 2015 ਨੂੰ ਦੁਕਾਨ ਬੰਦ ਕਰ ਦਿੱਤੀ ਸੀ।)

ਵਿਸ਼ੇਸ਼ ਨੋਟ: ਵਿਤੀ ਵਰ੍ਹੇ 2014-2015 ਅਤੇ 2015-2016 ਦੇ ਦੌਰਾਨ (ਰਿਪੋਰਟ ਵਾਲੇ ਦਿਨ) ਤੱਕ ਇਸ ਕਿਰਾਏਦਾਰ ਵੱਲੋਂ ਕੋਈ ਵੀ ਰਕਮ ਜਮ੍ਹਾਂ ਨਹੀਂ ਸੀ ਕਰਵਾਈ ਗਈ।

3. ਸੁਮੀਤ ਅਤੇ ਚੇਤਨਾ ਪ੍ਰਕਾਸ਼ਨ

(ੳ) 31 ਮਾਰਚ 2015 ਤੱਕ ਬਕਾਇਆ: 57,571/- ਰੁਪਏ

(ਅ) 15 ਦਸੰਬਰ ਤੱਕ ਦਾ ਬਕਾਇਆ: 1,66,593/- ਰੁਪਏ

 4. ਭਾਸ਼ਾ ਵਿਭਾਗ ਪੰਜਾਬ, ਪਟਿਆਲਾ

(ੳ) 31 ਮਾਰਚ 2015 ਤੱਕ ਬਕਾਇਆ: = 03, 94,217/- ਰੁਪਏ

5. ਸੰਸਥਾਵਾਂ/ਵਿਅਕਤੀਆਂ ਵੱਲ ਬਕਾਇਆ:

                 ਕੁੱਲ ਬਕਾਇਆ ਰਕਮ          = 44,455/ ਰੁਪਏ

6. ਪੁਸਤਕ ਵਿਕਰੇਤਾਵਾਂ ਵੱਲ ਬਕਾਇਆ

(ਰਵੀ ਸਾਹਿਤ ਪ੍ਰਕਾਸ਼ਨ, ਕੁਰੂਕਸ਼ੇਤਰਾ ਯੂਨੀਵਰਸਿਟੀ, ਮਦਾਨ ਬੁੱਕ ਡਿਪੂ, ਮਨਪ੍ਰੀਤ ਪ੍ਰਕਾਸ਼ਨ, ਪੰਜਾਬ ਬੁੱਕ ਸੈਂਟਰ, ਸਿੰਘ ਬ੍ਰਦਰਜ਼ਸ, ਸੁੰਦਰ ਬੁੱਕ ਡਿਪੂ ਅਦਿ):

ਕੁੱਲ ਬਕਾਇਆ ਰਕਮ = 27,059/

ਅਕਾਡਮੀ ਦੇ ਹਿੱਤਾਂ ਨਾਲ ਜੁੜੇ ਹਰ ਵਿਅਕਤੀ ਨੂੰ ਇਹ ਰਿਪੋਰਟ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ।

ਇਸ ਰਿਪੋਰਟ ਦਾ ਲਿੰਕ ਹੈ: http://www.mittersainmeet.in/wp-content/uploads/2021/09/031.-Letter-dt.-23.7.15-to-Kailey.pdf

ਕੈਲੇ ਦੀ ਇਕ ਹੋਰ ਚਿੱਠੀ (23.07.2015) ਅਨੁਸਾਰ 31 ਮਾਰਚ 2015 ਤੱਕ ਅਕਾਡਮੀ ਦਾ ਹੋਰ ਅਦਾਰਿਆਂ ਵੱਲ ਕਰੀਬ 10 ਲੱਖ ਰੁਪਿਆ ਬਕਾਇਆ ਸੀ।

 ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/032.-Reply-from-S.Kailay-23.7.2015.jpg

ਪਨਾਲਾ ਉੱਥੇ ਦਾ ਉੱਥੇ: ਜਿੰਨਾਂ ਚਿਰ ਕੈਲੇ ਵਿੱਤ ਪ੍ਰਬੰਧਕ ਦੇ ਤੌਰ ਤੇ ਸਰਗਰਮ ਰਹੇ ਉਨਾਂ ਚਿਰ, ਦੇਣਦਾਰਾਂ ਨਾਲ ਲੜ ਝਗੜ ਕੇ ਉਹ, ਉਨ੍ਹਾਂ ਕੋਲੋਂ ਬਕਾਇਆ ਵਸੂਲਦੇ ਰਹੇ।

ਉਨਾਂ ਦੇ ਜਾਂਦਿਆਂ ਹੀ ਸਥਿਤੀ ਪਹਿਲਾਂ ਵਾਲੀ ਹੀ ਹੋ ਗਈ। ਕੌਫੀ ਹਾਊਸ ਵਾਲਾ ਦੁਕਾਨ ਬੰਦ ਕਰ ਗਿਆ ਹੈ। ਕਰਾਏ ਦੀ ਵੱਡੀ ਰਕਮ ਉਸ ਵੱਲ ਬਕਾਇਆ ਹੈ। ਚੇਤਨਾ ਪ੍ਰਕਾਸ਼ਨ ਨਾਲ ਨਵਾਂ ਇਕਰਾਰਨਾਮਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਦੂਜੇ ਕਰਾਏਦਾਰਾਂ ਦੇ ਮੁਕਾਬਲੇ ਵੱਧ ਛੋਟਾਂ ਦਿੱਤੀਆਂ ਗਈਆਂ ਹਨ। ਆਦਿ ਆਦਿ।

ਅਕਾਡਮੀ ਨੂੰ ਹੋ ਰਹੇ ਇਸ ਵੱਡੇ ਵਿਤੀ ਨੁਕਸਾਨ ਲਈ ਸਿੱਧੇ ਤੌਰ ਤੇ ਪ੍ਰਬੰਧਕ ਜਿੰਮੇਵਾਰ ਹਨ। ਇਹ ਰਕਮ ਪ੍ਰਬੰਧਕਾਂ ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ।

ਤਾਜ਼ਾ ਸਤਿਥੀ: ਧੁੰਦ ਛਟਿਆਉਣ ਦੇ ਉਦੇਸ਼ ਨਾਲ ਸਾਡੇ ਵਲੋਂ ਪ੍ਰਬੰਧਕਾਂ ਨੂੰ ਕਈ ਵਾਰ ਚਿੱਠੀਆਂ ਲਿਖੀਆਂ ਗਈਆਂ ਹਨ। ਨਵੀਂ ਚਿੱਠੀ ਮਿਤੀ 11.08.2021ਨੂੰ ਲਿਖੀ ਗਈ ਹੈ। ਪ੍ਰਬੰਧਕ ਖਾਮੋਸ਼ ਹਨ। ਖਾਮੋਸ਼ੀ ਦੇ ਗਹਿਰੇ ਅਰਥ ਸਭ ਨੂੰ ਸਮਝ ਆ ਰਹੇ ਹਨ।

ਚਿੱਠੀ ਦਾ ਲਿੰਕ ਹੈ:  http://www.mittersainmeet.in/wp-content/uploads/2021/09/5.-Letter-dated-11.08.21.pdf

———

ਨੋਟ: ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅਕਾਡਮੀ ਨੇ ਸਾਨੂੰ ਇਸ ਮਾਮਲੇ ਨਾਲ ਸਬੰਧਤ ਤੱਥ ਅਤੇ ਅੰਕੜੇ ਉਪਲਬਧ ਨਹੀਂ ਕਰਵਾਏ। ਇਸ ਲਈ ਅਸੀਂ ਅੰਕੜੇ ਅੰਦਾਜ਼ੇ ਨਾਲ ਲਿਖੇ ਹਨ। ਅਕਾਡਮੀ ਜੇ ਚਾਹੇ ਤਾਂ ਅੰਕੜੇ ਦਰੁਸਤ ਕਰ ਸਕਦੀ ਹੈ।