ਪੰਜਾਬੀ ਸਲਾਹਕਾਰ ਬੋਰਡ ਦੀ ਕਨਵੀਨਰ ਦੀ ਚਿੱਠੀ ਮਿਤੀ 10.08.2020 ਦਾ ਅੰਸ਼
——————————–
ਉਨ੍ਹਾਂ ਵਿਅਕਤੀਆਂ ਦੇ ਨਾਮ ਜਿਨ੍ਹਾਂ ਨੂੰ ਸਫ਼ਰ ਅਨੁਦਾਨ (ਟ੍ਰੈਵਲ ਗ੍ਰਾਂਟ) ਦਿੱਤਾ ਗਿਆ (ਜਾਂ ਇਸ ਅਨੁਦਾਨ ਲਈ ਚੁਣਿਆ) ਗਿਆ.
1. ਗੁਰਪ੍ਰੀਤ ਸਿੰਘ, 2. ਰਾਜਦੀਪ ਸਿੰਘ, 3. ਗੌਰਵ, 4.ਜਸਕਰਨ ਸਿੰਘ, 5.ਰਜਿੰਦਰ ਸਿੰਘ , 6.ਰੋਬਿਨ ਖੁਰਾਨਾ, 7. ਗੁਰਦੀਪ ਸਿੰਘ, 8. ਸੁਰਿੰਦਰ ਕੁਮਾਰ, 9. ਸਤੀਸ਼, 10. ਜਸਪਾਲ ਸਿੰਘ, 11. ਸ਼ੈਲੇਂਦਰ, 12. ਮਨਦੀਪ ਸਿੰਘ, 13. ਸਤਨਾਮ ਸਿੰਘ, 14. ਸੁਖਵਿੰਦਰ ਸਿੰਘ, 15. ਰਾਜਨ, 16. ਰੇਸ਼ਮ ਸਿੰਘ.
ਸਾਰੇ ਵਿਦਿਆਰਥੀ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਦੇ ਹਨ ਜਿਨ੍ਹਾਂ ਦੇ ਨਾਮ ਡਾ.ਰਵੀ ਰਵਿੰਦਰ ਦੁਆਰਾ ਸੁਝਾਏ ਗਏ, ਜਿੱਥੇ ਕਿ ਉਹ ਪੜ੍ਹਾ ਵੀ ਰਹੇ ਹਨ। |
ਸਹੀ/-
ਕਨਵੀਨਰ
————–
ਕਨਵੀਨਰ ਦੀ ਚਿੱਠੀ ਦਾ ਲਿੰਕ:
http://www.mittersainmeet.in/wp-content/uploads/2022/12/2.REPLY-TO-COMPLAINT.pdf
——————- —————- ———————- ——————
ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ-
ਪੰਜਾਬੀ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਹੀ ਜ਼ੁਬਾਨੀ
ਵੇਰਵਾ -2 : ਇਕ ਮੈਂਬਰ ਵਲੋਂ ਸਾਰਾ ‘ਸਫ਼ਰ ਅਨੁਦਾਨ (Travel Grant) ਆਪਣੇ 16 ਵਿਦਿਆਰਥੀਆਂ ਦੀ ਝੋਲੀ ਪਾਇਆ ਗਿਆ
-ਪਿਛਲੇ ਸਲਾਹਕਾਰ ਬੋਰਡ ਦੇ ਅੱਠ ਮੈਂਬਰਾਂ ਵਲੋਂ, ਅਕੈਡਮੀ ਦੇ ਪ੍ਰਧਾਨ ਨੂੰ 8 ਜੁਲਾਈ 2020 ਨੂੰ ਚਿੱਠੀ ਲਿਖ ਕੇ, ਬੋਰਡ ਦੀ ਕਨਵੀਨਰ ਡਾ ਵਨੀਤਾ ਤੇ, ਭ੍ਰਿਸ਼ਟਾਚਾਰ ਅਤੇ ਪੱਖਪਾਤ ਵਰਗੇ ਗੰਭੀਰ ਦੋਸ਼ ਲਾਏ ਗਏ ਸਨ। ਕਨਵੀਨਰ ਵਲੋਂ, ਜਵਾਬ ਵਿਚ, ਉਲਟਾ ਚਿੱਠੀ ਲਿਖਣ ਵਾਲੇ ਮੈਂਬਰਾਂ ਤੇ ਹੀ ਅਪਰਾਧਿਕ ਦੋਸ਼ ਲਾ ਦਿੱਤੇ ਗਏ। ਇਸ ਚਿੱਠੀ ਨਾਲ ਲੱਗੇ ਕਈ ਦਸਤਾਵੇਜ਼ਾਂ ਵਿਚੋਂ ਇਕ ਅਨੁਸਾਰ:
– ਇਸ ਬੋਰਡ ਦੇ ਕਾਰਜਕਾਲ ਵਿਚ, 8 ਅਗਸਤ 2020 ਤੱਕ, ਅਕੈਡਮੀ ਵਲੋਂ 16 ਵਿਦਿਆਰਥੀਆਂ ਨੂੰ ‘ਸਫ਼ਰ ਅਨੁਦਾਨ (Travel Grant) ਦਿੱਤਾ ਗਿਆ। ਇਸ ਅਨੁਦਾਨ ਵਿਚ ਖੋਜ ਲਈ ਨੌਜਾਵਨਾਂ ਨੂੰ ਚੌਖੀ ਰਕਮ ਦਿੱਤੀ ਜਾਂਦੀ ਹੈ।
– ਇਹ ਸਾਰੇ ਦੇ ਸਾਰੇ 16 ਵਿਅਕਤੀ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਹਨ।
– ਇਨ੍ਹਾਂ ਵਿਦਿਆਰਥੀਆਂ ਦੇ ਨਾਂ, ਬੋਰਡ ਦੇ ਮੈਂਬਰ, ਡਾ.ਰਵੀ ਰਵਿੰਦਰ ਵੱਲੋਂ ਸੁਝਾਏ ਗਏ ਜਿਹੜੇ ਖੁਦ ਇਸ ਵਿਭਾਗ ਵਿਚ ਪੜ੍ਹਾਉਂਦੇ ਹਨ।
ਪ੍ਰਸ਼ਨ: 1. ਕੀ ਅਕੈਡਮੀ ਕੇਵਲ ਦਿੱਲੀ ਨਿਵਾਸੀਆਂ ਲਈ ਹੈ?
2. ਕੀ ਹੁਣ ਲੋਹੜੀ ਤੇ ਇਹ ਗੀਤ ਨਹੀਂ ਗਾਇਆ ਜਾਣਾ ਚਾਹੀਦਾ
‘ਵਿਚਾਰੀ ਮਾਂ ਬੋਲੀ ਪੰਜਾਬੀਏ ਹੋ,
ਤੇਰੇ ਆਪਣੇ ਹੀ ਤੇਰੇ ਦੁਸ਼ਮਣ ਹੋ,
ਤੇਰਾ ਕੌਣ ਰਖਵਾਲਾ ਹੋ!
ਟੀਮ ਮੈਂਬਰ
ਦਵਿੰਦਰ ਸਿੰਘ ਸੇਖਾ, ਮਹਿੰਦਰ ਸਿੰਘ ਸੇਖੋਂ, ਬੁੱਧ ਸਿੰਘ ਨੀਲੋਂ ਅਤੇ ਮਿੱਤਰ ਸੈਨ ਮੀਤ
More Stories
ਅੰਗਰੇਜ਼ੀ ਅਤੇ ਹਿੰਦੀ ਨਾਲ -ਹੇਜ
ਆਪ ਅਤੇ ਆਪਣੇ ਮਿੱਤਰਾਂ ਨੂੰ-ਜ਼ਹਾਜਾਂ ਤੇ-ਮਹਿੰਗੀਆਂ ਸੈਰਗਾਹਾਂ ਤੇ ਸੈਰਾਂ
ਅਕੈਡਮੀ ਦੇ -12 ਸਮਾਗਮਾਂ ਤੇ -4 ਮੈਂਬਰਾਂ ਦਾ ਸ਼ਿਕੰਜਾ