July 22, 2024

Mitter Sain Meet

Novelist and Legal Consultant

ਸਿਆਸੀ ਧਿਰਾਂ -ਤੱਕ ਪੁਹੰਚ

ਦਸੰਬਰ 2018 ਵਿਚ ਕੁੱਝ ਸਿਆਸੀ ਧਿਰਾਂ ਵਲੋਂ ਇਨਸਾਫ ਮਾਰਚ ਕੱਢਿਆ ਗਿਆ। ਇਸ ਮਾਰਚ ਦੌਰਾਣ ਸਿਆਸੀ ਨੇਤਾਵਾਂ ਵਲੋਂ ਪੰਜਾਬ ਨੂੰ ਦਰਪੇਸ਼ ਸੱਮਸਿਆਵਾਂ ਬਾਰੇ ਜਾਗਰੂਕ ਕੀਤਾ ਗਿਆ। ਇਨ੍ਹਾਂ ਮਾਰਚਾਂ ਵਿਚ ਸ਼ਾਮਲ ਹੋ ਕੇ ਭਾਈਚਾਰੇ ਦੀਆਂ ਵੱਖ ਵੱਖ ਜਿਲ੍ਹਾ ਇਕਾਈਆਂ ਅਤੇ ਪੰਜਾਬ ਇਕਾਈ ਦੇ ਸੰਚਾਲਕਾਂ ਵਲੋਂ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਨੇਤਾਵਾਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

10 ਦਸੰਬਰ 2018 ਨੂੰ ਮਾਨਸਾ ਇਕਾਈ ਵੱਲੋਂ ਵਿਧਾਇਕ ਸ.ਸੁਖਪਾਲ ਸਿੰਘ ਖਹਿਰਾ ਅਤੇ ਸ.ਨਾਜਰ ਸਿੰਘ ਮਾਨਸਾਈਆ ਨੂੰ ਬੇਨਤੀ ਪੱਤਰ ਦਿੱਤੇ ਗਏ।

13 ਦਸੰਬਰ 2018 ਨੂੰ ਭਾਈਚਾਰੇ ਦੇ ਪੰਜਾਬ ਇਕਾਈ ਅਤੇ ਸੰਗਰੂਰ ਇਕਾਈ ਦੇ ਮੈਂਬਰਾਂ ਵਲੋਂ ਸੰਗਰੂਰ ਵਿਖੇ ਸ.ਸੁਖਪਾਲ ਸਿੰਘ ਖਹਿਰਾ ਵਿਧਾਇਕ ਨੂੰ ਬੇਨਤੀ ਪੱਤਰ ਦਿੱਤੇ ਗਏ।

19 ਦਸੰਬਰ 2018 ਨੂੰ ਪਟਿਆਲਾ ਵਿਖੇ ਭਾਈਚਾਰੇ ਦੀ ਪੰਜਾਬ ਇਕਾਈ ਦੇ ਮੈਂਬਰ ਪਟਿਆਲਾ ਦੇ ਐਮ.ਪੀ. ਡਾ.ਧਰਮੀਵਰ ਗਾਂਧੀ ਨੂੰ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਗਿਆ।

19 ਦਸੰਬਰ 2018 ਨੂੰ ਪੰਜਾਬ ਦੀਆਂ ਸਿਆਸੀ ਧਿਰਾਂ ਵਲੋਂ ਦਸੰਬਰ 2018 ਵਿਚ ਕੱਢੇ ਗਏ ਇਨਸਾਫ ਮੋਰਚੇ ਦੀ ਸਮਾਪਤੀ 19 ਦਸੰਬਰ ਨੂੰ ਪਟਿਆਲੇ ਇਕ ਵੱਡਾ ਇਕੱਠ ਕਰਕੇ ਕੀਤੀ ਗਈ। ਭਾਈਚਾਰੇ ਦੀ ਸਮੂਚੀ ਪੰਜਾਬ ਇਕਾਈ ਦੇ ਮੈਂਬਰਾਂ ਨੇ ਪਟਿਆਲੇ ਜਾ ਕੇ ਲੋਕਾਂ ਅਤੇ ਸਿਆਸੀ ਨੇਤਾਵਾਂ ਨੂੰ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਗਿਆ।

ਕੁਲਾਰ ਸਿੰਘ ਸੰਧਵਾਂ ਵਿਧਾਇਕ ਆਮ ਆਦਮੀ ਪਾਰਟੀ ਨੂੰ ਬੇਨਤੀ ਪੱਤਰ