September 9, 2024

Mitter Sain Meet

Novelist and Legal Consultant

ਸਾਹਿਤਕ ਯੋਗਦਾਨ ਅਤੇ ਮਾਨ ਸਨਮਾਨ (Literary contribution and Awards)

ਸਾਹਿਤਕ ਯੋਗਦਾਨ ਅਤੇ ਮਾਨ ਸਨਮਾਨ

                     -ਡਾ ਹਰਿਭਜਨ ਸਿੰਘ ਭਾਟੀਆ

ਮਿੱਤਰ ਸੈਨ ਮੀਤ ਨੇ ਛੇ ਨਾਵਲਾਂ ਅਤੇ ਤਿੰਨ ਕਹਾਣੀ ਸੰਗ੍ਰਹਿਆਂ ਦੀ ਰਚਨਾ ਕੀਤੀ।

ਨਾਵਲ

ਅੱਗ ਦੇ ਬੀਜ, ਕਾਫ਼ਲਾ, ਤਫ਼ਤੀਸ਼, ਕਟਹਿਰਾ, ਕੌਰਵ ਸਭਾ, ਸੁਧਾਰ ਘਰ

 ਕਹਾਣੀ ਸੰਗ੍ਰਹਿ

ਪੁਨਰਵਾਸ, ਠੋਸ ਸਬੂਤ, ਲਾਮ

ਉਨ੍ਹਾਂ ਦੇ ਚਾਰ ਨਾਵਲ ਹਿੰਦੀ ਭਾਸ਼ਾ ਵਿਚ ਵੀ ਅਨੁਵਾਦ ਹੋ ਚੁੱਕੇ ਹਨ। ਕੌਰਵ ਸਭਾ ਨਾਵਲ ਦਾ ਭਾਰਤੀ ਗਿਆਨਪੀਠ ਦੁਆਰਾ ਛਾਪਿਆ ਜਾਣਾ ਫ਼ਖਰਯੋਗ ਗੱਲ ਹੈ। ਇਸ ਤੋਂ ਇਲਾਵਾ ਉਸਦੇ ਤਿੰਨ ਨਾਵਲ ਤਫ਼ਤੀਸ਼, ਕਟਹਿਰਾ ਅਤੇ ਸੁਧਾਰ ਘਰ, ਰਾਮ ਰਾਜਯ ਦੇ ਸਿਰਲੇਖ ਹੇਠ ਹਰਿਆਣਾ ਪੁਲਿਸ ਅਕਾਦਮੀ, ਮਧੂਬਨ ਦੁਆਰਾ ਵੀ ਹਿੰਦੀ ਭਾਸ਼ਾ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ।

ਪੰਜਾਬੀ ਦੇ ਤਿੰਨ ਵਿਦਵਾਨਾਂ ਦੁਆਰਾ ਉਨ੍ਹਾਂ ਦੇ ਪੰਜਾਬੀ ਨਾਵਲਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਸਬੰਧੀ ਖੋਜ ਪੁਸਤਕਾਂ ਸੰਪਾਦਿਤ ਕੀਤੀਆਂ ਜਾ ਚੁੱਕੀਆਂ ਹਨ, ਜੋ ਹੇਠ ਲਿਖੇ ਅਨੁਸਾਰ ਹਨ:

ਤਫ਼ਤੀਸ਼ ਦਾ ਵਿਸ਼ਲੇਸ਼ਣ (ਸੰਪ. ਡਾ.ਸੁਖਦੇਵ ਸਿੰਘ ਖਾਹਰਾ)

ਨਾਵਲਕਾਰ ਮਿੱਤਰ ਸੈਨ ਮੀਤ (ਸੰਪ. ਡਾ.ਸੁਖਦੇਵ ਸਿੰਘ ਖਾਹਰਾ)

ਕੌਰਵ ਸਭਾ ਆਲੋਚਨਾਤਮਕ ਵਿਸ਼ਲੇਸ਼ਣ (ਸੰਪ. ਡਾ.ਸੁਖਦੇਵ ਸਿੰਘ ਖਾਹਰਾ)

ਕੌਰਵ ਸਭਾ ਦੀਆਂ ਪਰਤਾਂ (ਸੰਪ. ਡਾ.ਹਰਿਭਜਨ ਸਿੰਘ ਭਾਟੀਆ)

ਨਾਵਲਕਾਰ ਮਿੱਤਰ ਸੈਨ ਮੀਤ: ਸੰਵਾਦ ਦਰ ਸੰਵਾਦ (ਸੰਪ. ਐੱਸ. ਤਰਸੇਮ)

ਇਸ ਤੋਂ ਇਲਾਵਾ ਪੰਜਾਬੀ ਅਤੇ ਅੰਗਰੇਜ਼ੀ ਵਿਚ ਉਨ੍ਹਾਂ ਦੀ ਗਲਪ ਰਚਨਾ ਦੇ ਵਿਸ਼ਲੇਸ਼ਣ ਅਤੇ ਵਿਵੇਚਨ ਸਬੰਧੀ ਪੰਜ ਮੌਲਿਕ ਪੁਸਤਕਾਂ ਵੀ ਰਚੀਆਂ ਜਾ ਚੁੱਕੀਆਂ ਹਨ:

ਪ੍ਰਸੰਗ ਕੌਰਵ ਸਭਾ (ਲੇਖਕ: ਅਮਰਜੀਤ ਸਿੰਘ ਗਰੇਵਾਲ)

ਨਵੀਂ ਵਿਧਾ ਦਾ ਨਾਵਲਕਾਰ: ਮਿੱਤਰ ਸੈਨ ਮੀਤ (ਲੇਖਕ: ਡਾ.ਕਮਲਜੀਤ ਸਿੰਘ)

ਨਾਵਲਕਾਰ ਮਿੱਤਰ ਸੈਨ ਮੀਤਵਿਚਾਰਧਾਰਾਈ ਆਧਾਰ ਅਤੇ ਕਲਾਤਮਕਜੁਗਤਾਂ ( ਡਾ. ਸਿਰਮਜੀਤ ਕੌਰ)

ਮਿੱਤਰ ਸੈਨ ਮੀਤ: ਨਾਵਲ ਰਚਨਾ ( ਡਾ. ਸਿਰਮਜੀਤ ਕੌਰ)

Fiction of Mitter Sain Meet (in English by Dr.T.R. Vinod)

  • ਉਨ੍ਹਾਂ ਦੇ ਨਾਵਲ ਤਫ਼ਤੀਸ਼ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਚਾਰ ਵਰ੍ਹੇ ਐੱਮ.ਏ. (ਪੰਜਾਬੀ) ਦੇ ਪਾਠ-ਕ੍ਰਮ ਦਾ ਹਿੱਸਾ ਬਣਾਇਆ ਗਿਆ।
  • ਤਫ਼ਤੀਸ਼ ਨਾਵਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਬੀ.ਏ. ਦੀਆਂ ਜਮਾਤਾਂ ਦੇ ਪਾਠ-ਕ੍ਰਮ ਦਾ ਹਿੱਸਾ ਹੈ।
  • ਕੌਰਵ ਸਭਾ ਨਾਵਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪਾਠ-ਕ੍ਰਮ ਦਾ ਹਿੱਸਾ ਹੈ।
  • ਮਿੱਤਰ ਸੈਨ ਮੀਤ ਦੇ ਨਾਵਲਾਂ ਸਬੰਧੀ ਤਿੰਨ ਖੋਜ ਵਿਦਿਆਰਥੀ ਆਪਣਾ ਪੀਐੱਚ.ਡੀ. ਦਾ ਖੋਜ ਕਾਰਜ ਮੁਕੰਮਲ ਕਰ ਚੁੱਕੇ ਹਨ।
  • ਅਠਾਰਾਂ ਖੋਜ ਵਿਦਿਆਰਥੀ ਉਨ੍ਹਾਂ ਦੇ ਨਾਵਲਾਂ ਉੱਪਰ ਖੋਜ ਨਿਬੰਧ ਲਿਖ ਕੇ ਐੱਮ.ਫਿਲ ਦੀਆਂ ਉਪਾਧੀਆਂ ਹਾਸਿਲ ਕਰ ਚੁੱਕੇ ਹਨ।
  • ਡਾ.ਨਾਮਵਰ ਸਿੰਘ, ਮੈਨੇਜਰ ਪਾਂਡੇ, ਡਾ.ਰਮੇਸ਼ ਕੁੰਤਲ ਮੇਘ ਆਦਿ ਵਰਗੇ ਪ੍ਰਸਿੱਧ ਹਿੰਦੀ ਵਿਦਵਾਨਾਂ ਨੇ ਉਸ ਦੁਆਰਾ ਲਿਖੇ ਨਾਵਲਾਂ ਦੀ ਭਰਵੀਂ ਸਰਾਹਨਾ ਕੀਤੀ ਅਤੇ ਉਨ੍ਹਾਂ ਪ੍ਰਤੀ ਬੌਧਿਕ ਹੁੰਘਾਰਾ ਭਰਿਆ ਹੈ।
  • 2008 ਈ. ਵਿਚ ਉਨ੍ਹਾਂ ਨੂੰ ਸਾਹਿਤ ਅਕੈਡਮੀ ਦਿੱਲੀ ਦੁਆਰਾ ਉਨ੍ਹਾਂ ਦੇ ਨਾਵਲ ਸੁਧਾਰ ਘਰ ਉੱਪਰ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ।

ਇਸ ਤੋਂ ਇਲਾਵਾ ਗਲਪਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਕਰਕੇ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਇਨਾਮ ਸਨਮਾਨ ਪ੍ਰਾਪਤ ਹੋ ਚੁੱਕੇ ਹਨ।