ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ
ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।
ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।
————
ਇਸ ਪੁਰਸਕਾਰ ਲਈ ਸ਼ਰਤਾਂ: ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:
‘ਮੱਦ ਨੰ:5 ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਦੀ ਚੋਣ:
ਹਰ ਸਾਲ ਸੰਸਕ੍ਰਿਤ ਦੇ ਇੱਕ ਸਾਹਿਤਕਾਰ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਮੈਡਲ ਅਤੇ ਪਲੇਕ ਭੇਟਾ ਕੀਤੇ ਜਾਣਗੇ। ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਲਈ ਇਹ ਜ਼ਰੂਰੀ ਹੈ ਕਿ:
1) ਸਾਹਿਤਕਾਰ ਪੰਜਾਬ ਦਾ ਜੰਮਪਲ ਹੋਵੇ ਜਾਂ ਇੱਥੋਂ ਦਾ ਅਧਿਵਾਸੀ ਹੋਵੇ ਪਰ ਜਿਸ ਸਾਹਿਤਕਾਰ ਨੂੰ ਵੀ ਪੁਰਸਕਾਰ ਦਿੱਤਾ ਜਾ ਰਿਹਾ ਹੋਵੇ ਉਹ ਜੇਕਰ ਪੰਜਾਬ ਦੇ ਅਧਿਵਾਸੀ ਹੋਣ ਕਾਰਣ ਇਸ ਪੁਰਸਕਾਰ ਤੇ ਹੱਕ ਰੱਖਦਾ ਹੋਵੇ ਤਾਂ ਉਸ ਦੇ ਪੰਜਾਬ ਵਿਚ ਅਧਿਵਾਸ ਦਾ ਸਮਾਂ ਘੱਟੋ ਘੱਟ 10 ਸਾਲ ਦਾ ਜ਼ਰੂਰ ਹੋਵੇ ਅਤੇ ਉਹ ਇਸ ਸਮੇਂ ਪੰਜਾਬ ਵਿਚ ਰਹਿ ਰਿਹਾ ਹੋਵੇ।
ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਵੱਧ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।‘
ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।
ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:
(ੳ) ਪਹਿਲਾ ਏਜੰਡਾ
ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ
1. ਓਮ ਪ੍ਰਕਾਸ਼ ਸ਼ਰਮਾ ‘ਸੁਬੰਧੂ’ (ਡਾ.) 2. ਅਰਵਿੰਦ ਮੋਹਨ 3. ਅਰੁਣਾ ਗੋਇਲ (ਡਾ.) 4. ਸ਼ੁਕ ਦੇਵ ਸ਼ਰਮਾ 5. ਕਨ੍ਹਈਆ ਲਾਲ ਪਰਾਸ਼ਰ 6. ਘਣਸ਼ਿਆਮ ਉਨਿਆਲ (ਪ੍ਰੋ.) 7. ਤ੍ਰਿਲੋਚਨ ਸਿੰਘ ਬਿੰਦਰਾ 8. ਦਮੋਦਰ ਝਾਅ 9. ਦਲਬੀਰ ਸਿੰਘ (ਪ੍ਰੋ.) 10. ਨਰਸਿੰਗ ਚਰਣ ਪੰਡਾ (ਡਾ.) 11. ਬਲਜੀਤ ਕੌਰ 12. ਮਹਾਂਵੀਰ ਪ੍ਰਸਾਦ ਸ਼ਰਮਾ 13. ਮਦਨ ਲਾਲ ਵਰਮਾ 14. ਮਧੂ ਬਾਲਾ (ਡਾ.) 15. ਰੂਬੀ ਜੈਨ (ਡਾ.) 16. ਲਖਵੀਰ ਸਿੰਘ (ਡਾ.) 17. ਵਰਿੰਦਰ ਮੁਕਾਰ ਅਲੰਕਾਰ (ਡਾ.) 18. ਵੇਦ ਪ੍ਰਕਾਸ਼ ਉਪਾਧਿਆਏ
(ਅ) ਦੂਜਾ ਏਜੰਡਾ
ਕੋਈ ਨਵਾਂ ਨਾਂ ਨਹੀਂ।
ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।
ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ
ਸਾਲ 2015: ਡਾ.ਰਮਾਕਾਂਤ ਅੰਗੀਰਸ, ਘਣਸ਼ਿਆਮ ਉਨਿਆਲ
ਸਾਲ 2016: ਵੇਦ ਪ੍ਰਕਾਸ਼ ਉਪਾਧਿਆਏ, ਡਾ.ਸ਼ਰਨ ਕੌਰ
ਸਾਲ 2017: ਦਮੋਦਰ ਝਾਅ, ਪ੍ਰੋ: ਦਲਬੀਰ ਸਿੰਘ
ਸਾਲ 2018: ਕਨ੍ਹਈਆ ਲਾਲ ਪਰਾਸ਼ਰ, ਡਾ.ਲਖਬੀਰ ਸਿੰਘ
ਸਾਲ 2019: ਡਾ. ਵਰਿੰਦਰ ਅਲੰਕਾਰ, ਮਹਾਂਵੀਰ ਪ੍ਰਸਾਦ
ਸਾਲ 2020: ਡਾ. ਅਰੁਨਾ ਗੋਇਲ, ਡਾ.ਬਲਜੀਤ ਕੌਰ
ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ
ਸਾਲ 2015: ਡਾ.ਰਮਾਕਾਂਤ ਅੰਗੀਰਸ
ਸਾਲ 2016: ਵੇਦ ਪ੍ਰਕਾਸ਼ ਉਪਾਧਿਆਏ
ਸਾਲ 2017: ਦਮੋਦਰ ਝਾਅ
ਸਾਲ 2018: ਕਨ੍ਹਈਆ ਲਾਲ ਪਰਾਸ਼ਰ
ਸਾਲ 2019: ਡਾ. ਵਰਿੰਦਰ ਅਲੰਕਾਰ
ਸਾਲ 2020: ਸ਼ਰਨ ਕੌਰ
More Stories
ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ’ ਪੁਸਤਕ ਦੀ pdf ਕਾਪੀ
‘ਉੱਤਮ ਪੁਸਤਕ ਪੁਰਸਕਾਰਾਂ’ -ਤੇ ਉਠਦੇ ਪ੍ਰਸ਼ਨ
‘ਚਰਚਾ’ ਰਸਾਲੇ ਦੇ – ਡਾ ਦੀਪਕ ਮਨਹੋਨ ਅੰਕ ਦਾ ਲਿੰਕ