February 29, 2024

Mitter Sain Meet

Novelist and Legal Consultant

ਸ਼੍ਰੋਮਣੀ ਰਾਗੀ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਸ਼੍ਰੋਮਣੀ ਰਾਗੀ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:14       ਸ਼੍ਰੋਮਣੀ ਰਾਗੀ ਦੀ ਚੋਣ:

          ਸਾਲ 2011 ਦੇ ਪੁਰਸਕਾਰਾਂ ਸਮੇਂ ਇਸ ਪੁਰਸਕਾਰਾਂ ਦਾ ਨਾਮ ਸ਼੍ਰੋਮਣੀ ਰਾਗੀ/ਢਾਡੀ/ਕਵੀਸ਼ਰ ਸੀ ਜਿਸ ਅਧੀਨ ਹਰ ਸਾਲ ਰਾਗੀ/ਢਾਡੀ/ਕਵੀਸ਼ਰ ਵਿਚੋਂ ਕਿਸੇ ਇੱਕ ਜੱਥੇ ਦੇ ਮੁੱਖੀ ਦੀ ਚੋਣ ਕੀਤੀ ਜਾਂਦੀ ਸੀ। ਪਰੰਤੂ ਪੁਰਸਕਾਰਾਂ ਲਈ ਨੀਤੀ ਨਿਰਧਾਰਣ ਸਬ-ਕਮੇਟੀ ਦੀ ਮਿਤੀ 09.07.2015 ਨੂੰ ਹੋਈ ਇਕੱਤਰਤਾ ਵਿਚ ਹੋਏ ਫ਼ੈਸਲੇ ਅਨੁਸਾਰ ਸ਼੍ਰੋਮਣੀ ਰਾਗੀ ਪੁਰਸਕਾਰ ਨੂੰ ਢਾਡੀ/ਕਵੀਸ਼ਰ ਪੁਰਸਕਾਰ ਨਾਲੋਂ ਵੱਖਰਾ ਕਰ ਦਿੱਤਾ ਗਿਆ ਹੈ:

1)       ਇਹ ਪੁਰਸਕਾਰ ਗੁਰਬਾਣੀ/ਸ਼ਬਦ ਕੀਰਤਨ ਗਾਉਣ ਵਾਲੇ ਰਾਗੀ ਜੱਥੇ ਦੇ ਮੁੱਖੀ ਨੂੰ ਦਿੱਤਾ ਜਾਂਦਾ ਹੈ।

2)      ਇਹ ਪੁਰਸਕਾਰ ਸੰਸਾਰ ਵਿਚ ਕਿਤੇ ਵੀ ਰਹਿ ਰਹੇ ਪ੍ਰਸਿੱਧ ਰਾਗੀ ਨੂੰ ਦਿੱਤਾ ਜਾ ਸਕਦਾ ਹੈ।

          ਇਸ ਪੁਰਸਕਾਰ ਲਈ ਚੁਣੇ ਗਏ ਜੱਥੇ ਦੇ ਮੁੱਖੀ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਹਨ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.       ਭਾਈ ਅੰਮ੍ਰਿਤਪਾਲ ਸਿੰਘ 2.  ਭਾਈ ਸਰਬਜੀਤ ਸਿੰਘ 3. ਭਾਈ ਸਰਬਜੀਤ ਸਿੰਘ ਰੰਗੀਲਾ 4. ਭਾਈ ਹਰਬੰਸ ਸਿੰਘ ਘੁੱਲਾ 5. ਭਾਈ ਹਰਿੰਦਰਪਾਲ ਸਿੰਘ 6. ਭਾਈ ਗੁਰਚਰਨ ਸਿੰਘ ਰਸੀਆ 7.  ਭਾਈ ਗੁਰਮੀਤ ਸਿੰਘ ਸ਼ਾਂਤ 8. ਭਾਈ ਗੁਰਮੇਲ ਸਿੰਘ 9. ਭਾਈ ਜਗਮੋਹਨ ਸਿੰਘ 10. ਭਾਈ ਜਬਰਤੋੜ ਸਿੰਘ 11. ਭਾਈ ਬਲਦੀਪ ਸਿੰਘ 12. ਭਾਈ ਮਨਿੰਦਰ ਸਿੰਘ 13. ਭਾਈ ਰਣਧੀਰ ਸਿੰਘ 14.   ਭਾਈ ਰਵਿੰਦਰ ਸਿੰਘ 15. ਭਾਈ ਰਾਏ ਸਿੰਘ

(ਅ)    ਦੂਜਾ ਏਜੰਡਾ

1.       ਭਾਈ ਸੁਖਦੇਵ ਸਿੰਘ 2. ਭਾਈ ਨਰਿੰਦਰ ਸਿੰਘ

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਭਾਈ ਰਣਧੀਰ ਸਿੰਘ, ਭਾਈ ਜਬਰਤੋੜ ਸਿੰਘ

ਸਾਲ 2016:     ਭਾਈ ਨਰਿੰਦਰ ਸਿੰਘ ਬਨਾਰਸੀ, ਭਾਈ ਹਰਬੰਸ ਸਿੰਘ ਘੁੱਲਾ

ਸਾਲ 2017:     ਭਾਈ ਰਵਿੰਦਰ ਸਿੰਘ, ਭਾਈ ਗੁਰਮੇਲ ਸਿੰਘ

ਸਾਲ 2018:     ਭਾਈ ਮਨਿੰਦਰ ਸਿੰਘ ‘ਸ਼੍ਰੀਨਗਰ ਵਾਲੇ’, ਭਾਂਈ ਗੁਰਮੀਤ ਸਿੰਘ ਸ਼ਾਂਤ

ਸਾਲ 2019:     ਪ੍ਰਿੰ. ਸੁਖਵੰਤ ਸਿੰਘ ਟਾਂਗਰਾ, ਭਾਈ ਸਰਬਜੀਤ ਸਿੰਘ ਰੰਗੀਲਾਸਾਲ 2020:        ਭਾਈ ਰਾਏ ਸਿੰਘ, ਡਾ. ਜਸਬੀਰ ਕੌਰ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਭਾਈ ਰਣਧੀਰ ਸਿੰਘ

ਸਾਲ 2016:     ਭਾਈ ਨਰਿੰਦਰ ਸਿੰਘ ਬਨਾਰਸੀ

ਸਾਲ 2017:     ਭਾਈ ਰਵਿੰਦਰ ਸਿੰਘ

ਸਾਲ 2018:     ਭਾਈ ਮਨਿੰਦਰ ਸਿੰਘ ‘ਸ਼੍ਰੀਨਗਰ ਵਾਲੇ’

ਸਾਲ 2019:     ਡਾ.ਜਗਬੀਰ ਕੌਰ

ਸਾਲ 2020:     ਭਾਈ ਗੁਰਮੇਲ ਸਿੰਘ