September 11, 2024

Mitter Sain Meet

Novelist and Legal Consultant

ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:11       ਸ਼੍ਰੋਮਣੀ ਪੰਜਾਬੀ ਬਾਲ-ਸਾਹਿਤ ਲੇਖਕ ਦੀ ਚੋਣ:

          ਹਰ ਸਾਲ ਹੋਰਨਾਂ ਸ਼੍ਰੋਮਣੀ ਸਾਹਿਤਕਾਰਾਂ ਵਾਂਗ ਪੰਜਾਬੀ ਵਿਚ ਬਾਲ ਸਾਹਿਤ ਲਿਖਣ ਵਾਲੇ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ:

1)       ਪੰਜਾਬੀ ਬਾਲ ਸਾਹਿਤ ਲੇਖਕ ਪੰਜਾਬ ਦਾ ਜੰਮਪਲ ਹੋਵੇ ਜਾਂ ਇੱਥੇ ਰਹਿੰਦਾ ਹੋਵੇ।

2)      ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਵੱਧ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।

          ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਮੈਡਲ ਅਤੇ ਪਲੇਕ ਭੇਟਾ ਕੀਤੇ ਜਾਣਗੇ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.       ਅਵਤਾਰ ਸਿੰਘ ਸੰਧੂ 2. ਅਵਤਾਰ ਸਿੰਘ ਦੀਪਕ 3. ਸਿਮਰਤ ਸੁਮੈਰਾ 4.   ਸੁਖਦੇਵ ਸਿੰਘ ਸ਼ਾਂਤ 5.       ਸੁਰਿੰਦਰਜੀਤ ਕੌਰ 6. ਸੁਲੱਖਣ ਸਿੰਘ ਮੀਤ 7. ਸੋਹਣ ਲਾਲ ਗੁਪਤਾ 8.   ਹਰਸ਼ਿੰਦਰ ਕੌਰ (ਡਾ.) 9.       ਹਰਸਿਮਰਨ ਕੌਰ 10. ਹਰਨੇਕ ਸਿੰਘ ਕਲੇਰ 11. ਹਰਬੰਸ ਸਿੰਘ ਚਾਵਲਾ (ਡਾ.) 12. ਹਰਬੰਸ ਕੌਰ ਗਿੱਲ 13.   ਹਰਿੰਦਰ ਸਿੰਘ ਗੋਗਨਾ 14. ਕਰਨੈਲ ਸਿੰਘ ਸੋਮਲ (ਡਾ.) 15.   ਕਰਮਜੀਤ ਸਿੰਘ ਗਰੇਵਾਲ 16.  ਕੁੰਦਨ ਲਾਲ ਭੱਟੀ 17. ਕੁਲਬੀਰ ਸਿੰਘ ਸੂਰੀ 18. ਚਰਨ ਸੀਚੇਵਾਲਵੀ 19. ਜਗਦੀਸ਼ ਕੌਰ ਵਾਡੀਆ 20. ਜਗਦੀਸ਼ ਰਾਏ ਕੁਲਰੀਆ 21. ਜਨਮੇਜਾ ਸਿੰਘ ਜੌਹਲ 22. ਡੀ.ਪੀ. ਸਿੰਘ (ਦੇਵਿੰਦਰਪਾਲ ਸਿੰਘ (ਡਾ.) 23.     ਤਰਸੇਮ ਲਾਲ ‘ਤਰਸੇਮ’ 24. ਪਵਨ ਹਰਚੰਦਪੁਰੀ 25. ਬਹਾਦਰ ਸਿੰਘ ਗੋਸਲ 26. ਬਰਜਿੰਦਰ ਸਿੰਘ ਰਤਨ 27. ਬਲਜਿੰਦਰ ਮਾਨ 28.  ਬਾਜ ਸਿੰਘ ਮਹਿਲੀਆ 29. ਮੰਗਤ ਕੁਲਜਿੰਦ

(ਅ)    ਦੂਜਾ ਏਜੰਡਾ

ਕੋਈ ਨਵਾਂ ਨਾਂ ਨਹੀਂ।

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਅਵਤਾਰ ਸਿੰਘ ਦੀਪਕ, ਸੁਖਦੇਵ ਸਿੰਘ ਸ਼ਾਂਤ, ਸੁਰਿੰਦਰਜੀਤ ਕੌਰ

ਸਾਲ 2016:     ਡਾ.ਹਰਬੰਸ ਸਿੰਘ ਚਾਵਲਾ, ਸੁਲੱਖਣਮੀਤ, ਹਰਸਿਮਰਨ ਕੌਰ

ਸਾਲ 2017:     ਕਰਨੈਲ ਸਿੰਘ ਸੋਮਲ, ਚਰਨ ਸੀਚੈਵਾਲਵੀ, ਜਗਦੀਸ਼ ਕੌਰ ਵਾਡੀਆ

ਸਾਲ 2018:     ਡਾ.ਕੁਲਬੀਰ ਸਿੰਘ ਸੂਰੀ, ਡਾ.ਹਰਨੇਕ ਸਿੰਘ ਕਲੇਰ, ਕੁੰਦਨ ਲਾਲ ਭੱਟੀ

ਸਾਲ 2019:     ਸ਼੍ਰੀਮਤੀ ਤੇਜਿੰਦਰ ਹਰਜੀਤ, ਬਾਜ ਸਿੰਘ ਮਹਿਲੀਆ, ਮੰਗਤ ਕੁਲਜਿੰਦ

ਸਾਲ 2020:     ਬਲਜਿੰਦਰ ਮਾਨ, ਅਵਤਾਰ ਸਿੰਘ ਸੰਧੂ, ਸਿਮਰਤ ਸੁਮੈਰਾ

ਰਾਜ ਸਲਾਹਕਾਰ ਬੋਰਡ ਵੱਲੋਂ ਚੁਣੇ ਗਏ ਨਾਂ

ਸਾਲ 2015:     ਅਵਤਾਰ ਸਿੰਘ ਦੀਪਕ

ਸਾਲ 2016:     ਡਾ.ਹਰਬੰਸ ਸਿੰਘ ਚਾਵਲਾ

ਸਾਲ 2017:     ਕਰਨੈਲ ਸਿੰਘ ਸੋਮਲ

ਸਾਲ 2018:     ਡਾ.ਕੁਲਬੀਰ ਸਿੰਘ ਸੂਰੀ

ਸਾਲ 2019:     ਸ਼੍ਰੀਮਤੀ ਤੇਜਿੰਦਰ ਹਰਜੀਤ

ਸਾਲ 2020:     ਬਲਜਿੰਦਰ ਮਾਨ