September 11, 2024

Mitter Sain Meet

Novelist and Legal Consultant

ਰਾਜ ਸਲਾਹਕਾਰ ਬੋਰਡ ਦੇ ਗਠਨ ਬਾਰੇ ਪੰਜਾਬ ਸਰਕਾਰ ਨੂੰ ਚਿੱਠੀ

ਭਾਸ਼ਾ ਵਿਭਾਗ ਦਾ -ਰਾਜ ਸਲਾਹਕਾਰ ਬੋਰਡ -ਬਿਨਾਂ ਕੋਈ ਠੋਸ ਕੰਮ ਕੀਤਿਆਂ -ਹੋਇਆ ਰੁਖਸਤ

-ਪੰਜਾਬ ਸਰਕਾਰ ਨੇ 2 ਜੂਨ 2020 ਨੂੰ ਰਾਜ ਸਲਾਹਕਾਰ ਬੋਰਡ ਦਾ ਗਠਨ ਕੀਤਾ ਸੀ।

-ਮਿਆਦ ਇਸ ਦੀ ਸੀ ਤਿੰਨ ਸਾਲ।

-ਸਾਲ 2002 ਵਿਚ ਬਣੇ ਨਿਯਮਾਂ ਅਨੁਸਾਰ ਇਸ ਬੋਰਡ ਨੇ ਕਈ ਮਹੱਤਵਪੂਰਨ ਕੰਮ ਕਰਨੇ ਹੁੰਦੇ ਹਨ। ਜਿਵੇਂ ਕਿ ਲੇਖਕਾਂ/ਕਲਾਕਾਰਾਂ/ਸਭਾਵਾਂ ਨੂੰ ਗਰਾਂਟ ਲਈ ਸਿਫਾਰਸ਼ ਕਰਨਾ। -ਸਾਹਿਤਕ ਪੁਸਤਕਾਂ ਦਾ ਉਤਪਾਦਨ ਸਮੇਂ ਮੁਲਅੰਕਣ ਕਰਨਾ। -ਰਾਜ ਭਾਸ਼ਾ ਪੰਜਾਬੀ ਦੇ ਪ੍ਰਚਾਲਣ ਸੰਬੰਧੀ ਸਲਾਹ ਦੇਣੀ ਆਦਿ।

 – 50  ਮੈਂਬਰੀ ਇਸ ਬੋਰਡ ਦੀ ਪਹਿਲੀ ਬੈਠਕ  3.12.2020  ਨੂੰ ਹੋਈ। ਇਸ ਬੈਠਕ ਵਿਚ ਸਲਾਹਕਾਰ ਬੋਰਡ ਨੇ ‘ਸ਼੍ਰੋਮਣੀ ਪੁਰਸਕਾਰਾਂ ਦੀ ਚੋਣ’ ਦਾ ਇਕੋ ਇਕ ਕਾਰਜ ਕੀਤਾ। ਉਹ ਵੀ ਪੱਖ ਪਾਤੀ। ਇਨ੍ਹਾਂ ਪੁਰਸਕਾਰਾਂ ਦੀ ਵੰਡ ਤੇ ਅਦਾਲਤ ਨੇ ਰੋਕ ਲਾਈ ਹੋਈ ਹੈ।

-ਮੁੜ ਮਿਆਦ ਮੁੱਕਣ ਤੱਕ, ਯਾਨੀ 2 ਜੂਨ 2023 ਤੱਕ, ਇਸ ਬੋਰਡ ਦੀ ਬੈਠਕ ਨਹੀਂ ਹੋਈ।

-ਬੋਰਡ ਵੱਲੋਂ ਕੀਤੇ ਜਾਣ ਵਾਲੇ ਮਹਤਵਪੂਰਣ ਕੰਮ ਅਧੂਰੇ ਰਹਿ ਗਏ।

– 1 ਜੂਨ 2023 ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਨਵਾਂ ਬੋਰਡ ਪੰਜਾਬ ਸਰਕਾਰ ਬੋਰਡ ਦਾ ਗਠਨ ਪੰਜਾਬ ਸਰਕਾਰ ਵਲੋਂ ਸਾਲ 2002 ਵਿਚ ਬਣਾਏ ਨਿਯਮਾਂ ਅਨੁਸਾਰ ਹੋਵੇ ਅਤੇ ਬੋਰਡ ਦੇ ਮੈਂਬਰ ਨੌਜਵਾਨ ਅਤੇ ਸਾਫ ਸੁਥਰੀ ਛਵੀ ਵਾਲੇ ਹੋਣ।

————————-

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਚਿੱਠੀ ਦਾ ਲਿੰਕ

http://www.mittersainmeet.in/wp-content/uploads/2023/06/Letter-dt.-1.6.23-regarding-State-Advisory-Board-dt.01.06.23.pdf

ਸਾਲ 2002 ਦੇ ਨਿਯਮਾਂ ਦਾ ਲਿੰਕ

http://www.mittersainmeet.in/wp-content/uploads/2023/06/Notification-of-2002-regarding-SAB-Pbi.pdf