September 11, 2024

Mitter Sain Meet

Novelist and Legal Consultant

ਕੈਨੇਡੀਅਨ ਮੀਡੀਏ ਰਾਹੀਂ ਪੰਜਾਬੀ ਦਾ ਪ੍ਰਚਾਰ

ਕੈਨੇਡੀਅਨ ਮਡਿੀਏ ਰਾਹੀਂ ਪੰਜਾਬੀ ਦਾ ਪ੍ਰਚਾਰ

ਇਹ ਸੰਮੇਲਨ ‘ਫੈਡਰੇਸ਼ਨ ਆਫ ਸਿੱਖ ਸੋਸਾਇਟੀਜ ਕੈਨੇਡਾ’ ਅਤੇ ‘ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ’ਦੇ ਸਾਂਝੇ ਯਤਨਾਂ ਨਾਲ ਹੋ ਰਿਹਾ ਸੀ।  ਪ੍ਰਬੰਧਕਾਂ ਨੇ ਸਮਾਗਮ ਦੇ ਆਯੋਜਨ ਨੂੰ ਗੰਭੀਰਤਾ ਨਾਲ ਲਿਆ ਹੋਇਆ ਸੀ। ਪ੍ਰਬੰਧਕਾਂ ਦਾ ਪੱਕਾ ਫੈਸਲਾ ਸੀ ਕਿ ਸੰਮੇਲਨ ਵਿਚ ਭਰਪੂਰ ਹਾਜ਼ਰੀ ਯਕੀਨੀ ਬਣਾਉਣ ਲਈ, ਵੈਨਕੂਵਰ ਵਿਚ ਸਰਗਰਮ ਹਰ ਵਿਚਾਰਧਾਰਾ ਨਾਲ ਸਬੰਧਾਤ ਹਰ ਜਥੇਬੰਦੀ ਨਾਲ ਨਿੱਜੀ ਸੰਪਰਕ ਸਥਾਪਤ ਕੀਤਾ ਜਾਵੇਗਾ। ਨਾਲ ਹੀ ਮੀਡੀਏ ਰਾਹੀਂ, ਦੁਨੀਆ ਭਰ ਵਿਚ ਬੈਠੇ ਪੰਜਾਬੀਆਂ ਨਾਲ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਸੱਮਸਿਆਵਾਂ ਸਾਂਝੀਆ ਕੀਤੀਆ ਜਾਣ। ਮੀਡੀਏ ਰਾਹੀਂ ਮੁੱਦੇ ਉਠਾਉਣ ਦੀ ਜਿੰਮੇਵਾਰੀ, ਵੈਨਕੂਵਰ ਮੀਡੀਏ ਦੀ ਵੱਡੀ ਹਸਤੀ ਸ ਕੁਲਦੀਪ ਸਿੰਘ(KRPI 1550 A.M.) ਅਤੇ 40 ਸਾਲ ਤੋਂ ਪੰਜਾਬੀ ਸਮਾਜ ਦੀ ਨਿਸ਼ਕਾਮ ਸੇਵਾ ਨਿਭਾਅ ਰਹੇ ਸ ਮੋਤੇ ਸਿੰਘ ਝੀਤਾ ਜੀ ਨੇ ਆਪਣੇ ਹੱਥੀਂ ਲਈ ਹੋਈ ਸੀ। ਉਨਾਂ ਦੇ ਇਕ ਇਸ਼ਾਰੇ ਮਾਤਰ ਤੇ, ਮੀਡੀਆ ਵਾਲੇ,  ਉਨਾਂ ਦਾ ਸਨਮਾਣ ਕਰਦੇ ਹੋਏ, ਆਪਣੇ ਪੂਰੇ ਸਾਜ਼ੋ ਸਮਾਨ ਨਾਲ, ਜਿੱਥੇ ਉਹ ਕਹਿੰਦੇ ਸਨ ਉੱਥੇ ਪੁੱਜ ਜਾਂਦੇ ਸਨ।

ਪ੍ਰਮੋਸ਼ਨਲ ਪ੍ਰਚਾਰ ਦੀ ਝਲਕ

ਕੇਵਲ ਵੈਨਕੂਵਰ ਵਿਚ ਘੱਟੋ ਘੱਟ ਚਾਰ ਟੀ ਵੀ ਚੈਨਲਾਂ ਅਤੇ ਛੇ ਰੇਡੀਓ ਸਟੇਸ਼ਨਾਂ ਤੇ ਸਾਡੀ ਗੱਲਬਾਤ ਕਰਾਈ ਗਈ। ਇਸੇ ਤਰਾਂ ਵਿਨੀਪੈਗ ਹੋਇਆ।

1. ਕੈਨੇਡਾ ਪਹੁੰਚਣ ਦੇ ਪਹਿਲੇ ਹੀ ਦਿਨ ਸਿੱਖ ਚੈਨਲ ਵਲੋਂ ਦੋ ਇੰਟਰਵਿਊ

ਮੈਂ ਅਤੇ ਮਹਿੰਦਰ ਸਿੰਘ ਸੇਖੋਂ 3 ਜੂਨ ਨੂੰ ਸਵੇਰੇ 10 ਕੁ ਵਜੇ ਵੈਨਕੂਵਰ ਪਹੁੰਚੇ। ਸੰਮੇਲਨ ਦੇ ਦੋ ਪ੍ਰਬੰਧਕ, ਸ  ਮੋਤਾ ਸਿੰਘ ਝੀਤਾ ਅਤੇ ਸ ਕ੍ਰਿਪਾਲ ਸਿੰਘ ਗਰਚਾ ਸਾਨੂੰ ਲੈਣ ਲਈ ਏਅਰਪੋਰਟ ਪੁੱਜੇ ਹੋਏ ਸਨ। ਸਾਡੇ ਠਹਿਰਨ ਦਾ ਪ੍ਰਬੰਧ ਗਰਚਾ ਜੀ ਦੇ ਘਰ ਸੀ। ਗਿਆਰਾਂ ਕੁ ਵਜੇ ਅਸੀਂ ਆਪਣੀ ਰਿਹਾਇਸ਼ ਵਾਲੀ ਥਾਂ ਤੇ ਪੁੱਜ ਗਏ।

‘ਸਿੱਖ ਚੈਨਲ’ ਦੇ ਸੀਨੀਅਰ ਮੇਜਬਾਨ, ਸ ਸਰਦੂਲ ਸਿੰਘ ਮਰਵਾਹਾ, ਇਕ ਵਿਆਹ ਵਿਚ ਸ਼ਾਮਲ ਹੋਣ ਲਈ, ਇੰਗਲੈਂਡ ਤੋਂ ਵੈਨਕੂਵਰ ਪੁੱਜੇ ਹੋਏ ਸਨ। 10 ਜੂਨ ਨੂੰ ਹੋਣ ਵਾਲੇ ਪਹਿਲੇ ਵਿਸ਼ਵ ਸੰਮੇਲਨ ਬਾਰੇ ਉਨਾਂ ਨੂੰ  ਵੈਨਕੂਵਰ ਆ ਕੇ ਹੀ ਪਤਾ ਲਗਿਆ। ਸੰਮੇਲਨ ਵਿਚ ਇਕ ਹਫਤੇ ਦਾ ਵਕਫਾ ਹੋਣ ਕਾਰਨ, ਚਾਹੁੰਦੇ ਹੋਏ ਵੀ  ਉਹ 10 ਜੂਨ ਤੱਕ ਕੈਨੇਡਾ ਨਹੀਂ ਸਨ ਰੁਕ ਸਕਦੇ। ਮਾਂ ਬੋਲੀ ਪੰਜਾਬੀ ਦੀ ਵਿਗੜੀ ਸਿਹਤ ਨੂੰ ਵੱਲ ਕਰਨ ਲਈ ਹੋ ਰਹੇ ਯਤਨਾਂ ਵਿਚ ਉਹ ਆਪਣਾ ਯੋਗਦਾਨ ਪਾਉਣਾ ਵੀ ਜਰੂਰੀ ਸਮਝਦੇ ਸਨ ।

ਸਾਡੇ ਚਾਹ ਪੀਦਿਆਂ ਪੀਦਿਆਂ ਉਹ ਅਪਣਾ ਅਮਲਾ ਫੈਲਾ ਲੈ ਕੇ ਗਰਚਾ  ਸਾਹਿਬ ਦੇ ਘਰ ਪਹੁੰਚ ਗਏ। ਤੀਜੇ ਬੁਲਾਰੇ ਪ੍ਰੋ ਪ੍ਰਰਮਜੀਤ ਸਿੰਘ ਸਿੱਧੂ ਉਨਾਂ ਦੇ ਨਾਲ ਸਨ।  ਰਿਕਾਰਡਿੰਗ ਲਈ ਗਰਚਾ ਸਾਹਿਬ ਦੇ ਘਰ ਉਚਿਤ ਪ੍ਰਬੰਧ ਨਹੀਂ ਸਨ।

ਗਰਚਾ ਸਾਹਿਬ ਦਾ ਸਰ੍ਹੀ ਵਿਚ ਇਕ ਆਲੀਸ਼ਾਨ ਕੰਪਲੈਕਸ ਹੈ। ਰਿਕਾਰਡਿੰਗ ਉਥੇ ਰੱਖੀ ਗਈ। ਤਰੋ ਤਾਜਾ ਹੋ ਕੇ ਅਸੀਂ ਕੰਪਲੈਕਸ ਪਹੁੰਚ ਗਏ। ਤੀਜੇ ਪ੍ਰਬੰਧਕ ਸ ਕੁਲਦੀਪ ਸਿੰਘ ਉੱਥੇ ਪਹਿਲਾਂ ਹੀ ਮੋਜੂਦ ਸਨ।

10 ਜੂਨ ਵਾਲੇ ਸੰਮੇਲਨ ਵਿਚ ਪੰਜ ਬੁਲਾਰਿਆਂ ਨੇ ਹਿੱਸਾ ਲੈਣਾ ਸੀ। ਉਨਾਂ ਵਿਚੋਂ ਅਸੀਂ ਤਿੰਨ ਹਜ਼ਰ ਸੀ।

ਸਿੱਖ ਵੈਨਲ ਵਲੋਂ ਇਕੋ ਸਮੇਂ ਦੋ ਇੰਨਟਰਵਿਊ ਰਿਕਾਰਡ ਕੀਤੀਆਂ ਗਈਆਂ।

ਪਹਿਲੀ ਗੱਲਬਾਤ

ਕੁਲਦੀਪ ਸਿੰਘ KRPI 1550 AM ਰੇਡੀਓ ਦੇ, ਸਾਰੀ ਦੁਨੀਆਂ ਵਿਚ ਬੇਸਬਰੀ ਨਾਲ ਸੁਣੇ ਜਾਂਦੇ, “ਦਿਲਾਂ ਦੀ ਸਾਂਝ” ਪ੍ਰੋਗਰਾਮ ਦੇ ਪ੍ਰੋਡੀਉਸਰ ਅਤੇ ਮੇਜ਼ਬਾਨ ਹਨ। ਪ੍ਰਚਲਤ ਮਸਲਿਆਂ ਨੂੰ ਬੇਬਾਕੀ ਨਾਲ ਉਠਾਉਣ ਕਾਰਨ ਉਹ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਨ ਬਣੇ ਹੋਏ ਹਨ। ਘਰ ਅਗੋਂ ਬਹਿ ਰਹੀ ਗੰਗਾਂ ਵਿਚ ਡੁਬਕੀ ਲਾਉਣੋ ਉਹ ਨਹੀਂ ਸਨ ਰਹਿ ਸਕਦੇ। ਉਨ੍ਹਾਂ ਨੇ ‘ਇਸ ਸੰਮੇਲਨ ਦੀ, ਹੋਰਾਂ ਅਜਿਹੇ ਸੰਮੇਲਨਾਂ ਨਾਲੋਂ ਭਿੰਨਤਾ’ ਅਤੇ ‘ਸਮਾਗਮ ਦੇ ਪ੍ਰਬੰਧਾਂ’ ਬਾਰੇ ਗੱਲ ਬਾਤ ਕੀਤੀ। ਗੱਲਬਾਤ ਵਿਚ ਮਿੱਤਰ ਸੈਨ ਮੀਤ, ਮੋਤਾ ਸਿੰਘ ਝੀਤਾ ਅਤੇ ਪ੍ਰੋ ਸਿੱਧੂ ਸ਼ਾਮਲ ਹੋਏ । ਇਹ ਗੱਲਬਾਤ –ਜੂਨ ਨੂੰ ਪ੍ਰਸਾਰਤ ਹੋਈ।

Link:  https://youtu.be/eI5AJTgKrl4

ਦੂਜੀ ਗੱਲਬਾਤ

 ਦੂਜੀ ਗੋਲਬਾਤ  ਸਰਦੂਲ ਸਿੰਘ ਮਰਵਾਹਾ ਜੀ ਵਲੋਂ ਕੀਤੀ ਗਈ। ਇਸ ਗੱਲਬਾਤ ਵਿਚ ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋਂ ਅਤੇ ਪ੍ਰੋ ਸਿੱਧੂ ਸ਼ਾਮਲ ਹੋਏ। ਇਹ ਗੱਲਬਾਤ –ਜੂਨ ਨੂੰ ਪ੍ਰਸਾਰਤ ਹੋਈ।

ਇਸ ਗੱਲਬਾਤ ਦਾ ਲਿੰਕ : https://youtu.be/eI5AJTgKrl4

2. ‘ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ’  ਦੇ ਮੈਂਬਰਾਂ ਦੇ ਰੂ-ਬ-ਰੂ

    ਜਿਥੇ ਸੰਮੇਲਨ ਦੇ ਤਿੰਨ ਪ੍ਰਬੰਧਕ, ਸਿੱਖ ਚੈਨਲ ਵਲੋਂ ਕੀਤੀਆਂ ਜਾਣ ਵਾਲੀਆਂ ਇੰਟਰਵਿਯੂਆਂ ਦੇ ਪ੍ਰਬੰਧ ਵਿਚ ਰੁਝੇ ਹੋਏ ਸਨ ਉਥੇ ਚੌਥੇ, ਸ ਸਤਨਾਮ ਸਿੰਘ ਜੌਹਲ ( ਜੋ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ  ਦੇ ਕਰਤਾ ਧਰਤਾ ਵੀ ਹਨ) ਨੇ ਸੋਸਾਇਟੀ  ਦੇ ਮੈਂਬਰਾਂ ਦੀ ਮੀਟਿੰਗ ਬੁਲਾ ਰੱਖੀ ।

ਸਿੱਖ ਚੈਨਲ ਵਾਲੀਆਂ ਇੰਟਰਵਿਯੂਆਂ ਖਤਮ ਹੁੰਦਿਆ ਹੀ ਅਸੀਂ ਸੋਸਾਇਟੀ ਦੇ ਦਫਤਰ ਪਹੁੰਚ ਗਏ। ਉੱਥੇ ਵੱਡੀ ਗਿਣਤੀ ਵਿਚ ਹਾਜ਼ਰ ਉਤਸ਼ਾਹੀ ਮੈਂਬਰਾਂ (ਪੰਜਾਬੀਆ) ਨਾਲ  ਗੰਭੀਰ ਗੱਲਬਾਤ ਹੋਈ।

ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ ਦੀ ਲਾਇਬਰੇਰੀ ਨੂੰ ਆਪਣੇ ਚਾਰ ਨਾਵਲਾਂ ਦਾ ਸੈੱਟ ਅਤੇ ਜੌਹਲ ਸਾਹਿਬ ਨੂੰ ਨਾਵਲ “ਕੌਰਵ ਸਭਾ” ਦਾ ਨਵਾਂ(8ਵਾਂ) ਐਡੀਸ਼ਨ ਸਮਰਪਣ ਕਰਨ ਦੀ ਖੁਸ਼ੀ ਵੀ ਪ੍ਰਾਪਤ ਕੀਤੀ।

ਇਸ ਗੱਲਬਾਤ ਦਾ ਲਿੰਕ ਹੈ:  https://www.youtube.com/watch?v=HzeZjiLXjCc

3. ਪ੍ਰਭਾਵਸ਼ਾਲੀ ਪ੍ਰੈਸ ਕਾਨਫ਼ਰੰਸ

 05 ਜੂਨ 2018 ਨੂੰ ਪ੍ਰਬੰਧਕਾਂ ਵੱਲੋਂ ਕ੍ਰਿਸਟਲ ਬੈਂਕੁਇਟ ਹਾਲ ਸਰੀ ਵਿਚ ਇੱਕ ਵਿਸ਼ਾਲ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਕਾਨਫ਼ਰੰਸ ਵਿਚ ਤਿੰਨੋਂ ਪ੍ਰਮੁੱਖ ਬੁਲਾਰਿਆਂ ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋਂ ਅਤੇ ਪ੍ਰੋ.ਪਰਮਜੀਤ ਸਿੰਘ ਸਿੱਧੂ ਵੱਲੋਂ ਸੰਮੇਲਨਾਂ ਵਿਚ ਉਠਾਏ ਜਾਣ ਵਾਲੇ ਮੁੱਖ ਮੁੱਦਿਆਂ ਬਾਰੇ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ। ਪੱਤਰਕਾਰਾਂ ਵੱਲੋਂ ਆਪਣੇ ਸ਼ੰਕੇ ਵੀ ਦੂਰ ਕੀਤੇ ਗਏ। ਪ੍ਰੈਸ ਕਾਨਫ਼ਰੰਸ ਦਾ ਲਿੰਕ ਇਹ ਹੈ:

https://www.facebook.com/kuldip.singh.90/videos/2235500666460392/

3. ਸਾਂਝ ਟੀ.ਵੀ ਤੇ

ਕੈਨੇਡਾ ਵਿਚ ਅਜਿਹਾ ਕੋਈ ਕਾਰੋਬਾਰ ਨਹੀਂ ਜਿਸ ਵਿਚ ਪੰਜਾਬੀਆਂ ਨੇ ਮੱਲਾਂ ਨਾ ਮਾਰੀਆਂ ਹੋਣ। ਪੰਜਾਬੀ ਭਾਸ਼ਾ,ਸਾਹਿਤ ਅਤੇ ਸਭਿਆਚਾਰ ਨੂੰ ਵਿਦੇਸ਼ਾਂ ਵਿਚ ਪ੍ਰਚਾਰਣ ਅਤੇ ਪ੍ਰਸਾਰਣ ਲਈ B&B.TUSS ਕੰਪਨੀ ਦੇ ਮਾਲਕ ਸ ਬਿਲ ਸੰਧੂ ਨੇ ‘ਸਾਂਝ ਟੀ.ਵੀ(HD)’ ਸ਼ੁਰੂ ਕੀਤਾ ਹੋਇਆ ਹੈ। ਸ਼ਾਮ ਨੂੰ ਪੰਜ ਵਜੇ “ਰੂਹ ਦੀਆਂ ਗੱਲਾਂ” ਪੋ੍ਗਰਾਮ ਇੱਕ ਘੰਟੇ ਲਈ Live ਆਉਂਦਾ ਹੈ।

ਜਿਉਂ ਹੀ 10 ਜੂਨ ਨੂੰ ਹੋਣ ਜਾ ਰਹੇ ‘ਵਿਸ਼ਵ ਪੰਜਾਬੀ ਸੰਮੇਲਨ’ ਵਿਚ ਭਾਗ ਲੈਣ ਵਾਲੇ, ਪੰਜਾਬੋਂ ਆਏ ਤਿੰਨ ਬੁਲਾਇਆਂ ਦੇ ਵੈਨਕੂਵਰ ਪੁਹੰਚਣ ਦੀ ਖਬਰ ਬਿਲ ਸੰਧੂ ਹੋਰਾਂ ਦੇ ਕੰਨੀਂ ਪਈ ਤਿਉਂ ਹੀ ਉਨਾਂ ਨੇ, ਸੰਮੇਲਨ ਵਿਚ ਉਠਾਏ ਜਾਣ ਵਾਲੇ ਮੁੱਦੇ, ਇਸ ਹਰਮਨ ਪਿਆਰੇ ਪ੍ਰੋਗਰਾਮ ਰਾਹੀਂ,  ਦਰਸ਼ਕਾਂ ਅੱਗੇ ਰੱਖਣ ਦਾ ਮਨ ਬਣਾ ਲਿਆ। ਗੱਲਬਾਤ ਗੰਭੀਰ ਹੋਵੇ ਸਕੇ, ਇਸ ਉਦੇਸ਼ ਨਾਲ, ਸੀਨੀਅਰ ਮੇਜ਼ਬਾਨ, ਬੀਬੀ ਮਨਜੀਤ ਕੌਰ ਕੰਗ ਨੂੰ ਸਾਡੇ ਨਾਲ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਬੁਲਾਇਆ ।

ਰਿਕਾਰਡਿੰਗ ਦੌਰਾਣ ਤਕਨੀਕੀ ਅਮਲਾ ਸਾਡੇ ਅੱਗੇ ਪਿੱਛੇ ਇਉਂ ਘੁੰਮਦਾ ਰਿਹਾ  ਜਿਵੇਂ ਅਸੀਂ ਸਧਾਰਣ ਪੰਜਾਬੀ ਨਾ ਹੋ ਕੇ ਕਿਸੇ ਰਿਆਸਤ ਦੇ ਰਾਜ ਕੁਮਾਰ ਹੋਈਏ। ਬਾਅਦ ਵਿਚ ਬਿਲ ਸੰਧੂ ਨੇ ਆਪਣੇ ਦਫਤਰ ਵਿਚ ਬੈਠਾ ਕੇ ਨਾਲੇਂ ਸਾਡੇ ਨਾਲ ਦਿਲੋਂ ਗੱਲਾਂ ਕੀਤੀਆਂ ਨਾਲੇ ਠੰਡੇ ਕੋਕ ਨਾਲ ਗਰਮ ਪੀਜਾ ਖੁਆਇਆ।

ਇਸ ਗੱਲਬਾਤ ਦਾ ਲਿੰਕ ਹੈ: https://m.facebook.com/story.php?story_fbid=2235763169767475&id=100000014410208

4. OMNI Punjabi TV ਤੇ ਵੀ

                ਸਮਾਗਮ ਦੇ ਦੋ ਦਿਨਾਂ ਬਾਅਦ (12 ਜੂਨ ਨੂੰ) ਸੰਸਾਰ ਪ੍ਰਸਿੱਧ ਓਮਨੀ ਟੀ.ਵੀ. ਦੀ ਪੰਜਾਬੀ ਸ਼ਾਖਾ ਵੱਲੋਂ ਸਾਨੂੰ ਸੁਨੇਹਾ ਆਇਆ। ਪੰਜਾਬੋਂ ਆਏ ਵਿਸ਼ੇਸ਼ ਮਹਿਮਾਨਾਂ ਨਾਲ ਚੈਨਲ ਗੱਲਬਾਤ ਕਰਨੀ ਚਾਹੁੰਦਾ ਹੈ। ਮੇਜ਼ਬਾਨ ਪ੍ਰਭਜੋਤ ਕਾਹਲੋਂ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਹੋਮ ਵਰਕ ਕਰੀ ਬੈਠੇ ਸਨ। ਇੰਟਰਨੈਟ ਤੋਂ ਮੇਰੇ ਬਾਰੇ ਮਿਲੀ ਜਾਣਕਾਰੀ ਦੇ ਅਧਾਰ ਤੇ ਉਨ੍ਹਾਂ ਨੇ ਮੇਰੇ ਨਾਲ, ਦੋ ਨਵੇਂ ਵਿਸ਼ਿਆਂ ਤੇ, ਛੋਟੀਆਂ ਪਰ ਮਹੱਤਵਪੂਰਨ ਇੰਟਰਵਿਊਆਂ ਕੀਤੀਆਂ।

ਪਹਿਲੀ ਸੀ: ‘ਪੰਜਾਬ ਵਿਚ ਐਨ.ਆਰ.ਆਈ. ਲਈ ਬਣੇ ਕਾਨੂੰਨ’

ਇਸ ਗੱਲਬਾਤ ਦਾ ਲਿੰਕ ਹੈ:https://www.facebook.com/watch/?v=1996100310399961

ਦੂਜੀ ਸੀ: ‘ਮੇਰੇ ਨਾਵਲਾਂ ਦੇ ਵਿਸ਼ੇ’

ਇਸ ਗੱਲਬਾਤ ਦਾ ਲਿੰਕ ਹੈ:https://www.facebook.com/OmniPunjabi/videos/2070439809632677/UzpfSTEwMDAwMzQ4MzUyMzQ2NDoxNjYzMDQ3MzEzODIxMzcw/

5. ਗੁਰੂਘਰਾਂ ਰਾਹੀਂ ਵੱਧੋ ਵੱਧ ਪੰਜਾਬੀਆਂ ਤੱਕ ਸੁਨੇਹਾ ਪਹੁੰਚਾਉਣ ਦੇ ਉਪਰਾਲੇ

ਸੰਮੇਲਨ ਦੇ ਪ੍ਰਬੰਧਕਾਂ ਦਾ ਇਹ ਵੀ ਯਤਨ ਸੀ ਕਿ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਪੈਦਾ ਹੋਏ ਖਤਰੇ ਬਾਰੇ ਵੱਧੋ ਵੱਧ ਪੰਜਾਬੀ ਜਾਗਰੂਪ ਹੋਣ। ਇਸ ਦਾ ਇਕ ਢੰਗ ਗੁਰੂਘਰਾਂ ਵਿਚ ਜੁੜਦੀ ਸੰਗਤ ਤੱਕ ਪਹੁੰਚ ਕਰਨਾ ਸੀ। ਗੁਰੂਘਰਾਂ ਦੇ  ਪ੍ਰਬੰਧਕਾਂ ਤੱਕ ਵੱਡੇ ਪੱਧਰ ਤੇ ਸਮੰਰਕ ਕੀਤਾ ਗਿਆ। ਵੈਨਕੁਵਰ ਵਿਚ, ਸੰਗਤਾਂ ਨਾਲ ਜੁੜਨ ਦੀ ਜਿੰਮੇਵਾਰੀ ਮਹਿੰਦਰ ਸਿੰਘ ਸੇਖੋਂ, ਕੈਲਗਰੀ ਵਿਚ ਮੈਂ ਅਤੇ ਵਿਨੀਪੈਗ ਵਿਚ ਅਸੀਂ ਦੋਹਾਂ ਨੇ ਨਿਭਾਈ।

ਕੈਲਗਰੀ ਦੇ ‘ਦਸਮੇਸ਼ ਕਲਾ ਕੇਂਦਰ ਗੁਰਦਵਾਰਾ’ ਵਿਚ ਜੁੜੀ ਹਜਾਰਾਂ ਦੀ ਸੰਗਤ ਤੋਂ ਮਿਲੇ ਹੁੰਘਾਰੇ ਦੀਆਂ ਝਲਕੀਆਂ।

ਗੁਰੂਘਰ ਦੇ ਪ੍ਰਬੰਧਕਾਂ ਵਲੋਂ ਮਾਂ ਬੋਲੀ ਲਈ ਦਖਾਈ ਸੁਹਿਰਦਤਾ ।

ਸੰਗਤ ਨਾਲ ਸਾਝੇਂ ਕੀਤੇ ਦਰਦ ਦੇ ਅੰਸ਼: https://www.youtube.com/watch?v=2W30GcBA2ZA

ਮੈਂ, ਗੁਰੂਘਰ ਦੇ ਪ੍ਰਬੰਧ ਦੀ ਸੇਵਾ ਨਿਭਾਅ ਰਹੇ ਸ ਰਣਬੀਰ ਸਿੰਘ ਪਰਮਾਰ ਹੋਰਾਂ ਨੂੰ, “ਤਫਤੀਸ਼” ਨਾਵਲ ਸਮਰਪਣ ਕਰਨ ਦੀ ਖੁਸ਼ੀ ਵੀ ਪ੍ਰਾਪਤ ਕੀਤੀ।

6. ਵਿਨੀਪੈਗ ਦੇ ‘ਰੇਡੀਓ ਅਵਾਜ਼’ ਤੇ:

ਇਥੇ ਵੀ ਦੋ ਗੱਲਬਾਤਾਂ ਹੋਈਆਂ

ਪਹਿਲੀ ਗੱਲਬਾਤ: ਹੋਣ ਜਾ ਰਹੇ ਸੰਮੇਲਨ ਦੇ ਵਿਸ਼ੇ ਸਬੰਧੀ

ਵੈਨਕੂਵਰ ਵਾਲੀ ਤਰਜ਼ ਤੇ, ਪ੍ਰਬੰਧਕਾਂ ਨੇ ਵਿਨੀਪੈਗ ਦੇ ਟੀ.ਵੀ. ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਨਾਲ ਵੀ ਸੰਮਰਕ ਕੀਤਾ ਹੋਇਆ ਸੀ। ਜਦੋਂ ‘ਰੇਡੀਓ ਅਵਾਜ਼’ ਤੋਂ ਗੱਲਬਾਤ ਲਈ ਸੱਦਾ ਆਇਆ ਤਾਂ ਘੱਟੋ ਘੱਟ ਮੈਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਗੱਲਬਾਤ ਵਿਚ ਕਹਿਣ ਲਈ ਹੁਣ ਕੀ ਬਾਕੀ ਬਚਿਆ ਹੈ?

ਪਰ ਸਾਡੀ ਇਸ ਮਜਬੂਰੀ ਦਾ ਅਹਿਸਾਸ ਸ਼ਾਇਦ ਰੇਡੀਓ ਦੇ ਸੀਨੀਅਰ ਮੇਜ਼ਬਾਨ ਐਮ.ਪੀ.ਸਿੰਘ ਨੂੰ ਪਹਿਲਾਂ ਹੀ ਸੀ। ਉਹ ਘਰੋਂ ਚੰਗਾ ਹੋਮ ਵਰਕ ਕਰਕੇ ਆਏ ਸਨ। ਆਪਣੀ ਕਲਾ ਦੇ ਜੌਹਰ ਦਿਖਾ ਕੇ, ਉਨਾਂ ਨੇ ਖਾਲੀ ਖੁਹਾਂ ਵਿਚੋਂ ਵੀ ਅੰਮ੍ਰਿਤ ਦੀਆਂ ਗਾਗਰਾਂ ਕੱਢ ਲਈਆਂ। ਉਨਾਂ ਹੀ ਕਮਾਲ, ਇਸ ਗੱਲਬਾਤ ਦੀ ਰੀਕਾਰਡਿੰਗ ਦੀ ਆਪਣੀ ਤਕਨੀਕੀ ਜਿੰਮੇਵਾਰੀ ਨੂੰ ਬਾਖੁਬੀ ਨਿਭਾਆ ਕੇ, ਵਹਿ ਕੁ ਸਾਲਾਂ, ਦੇ ਸੰਭਾਵਨਾ-ਭਰਪੂਰ ਆਰਰਿਸਟ, ਪਾਹੁਲ ਪ੍ਰੀਤ ਸਿੰਘ (ਜੋ ਹਾਲੇ ਯੂਨੀਵਰਸਿਟੀ ਦਾ ਵਿਦਿਆਰਥੀ ਹੀ ਹੈ) ਨੇ ਕੀਤਾ।

ਸੁਨਣਯੋਗ ਇਸ ਗੱਲਬਾਤ ਦਾ ਲਿੰਕ ਹੈ: https://www.facebook.com/radioawazwinnipeg/videos/2098377106842186/UzpfSTEwMDAwMzQ4MzUyMzQ2NDoxNjEwMDgwNjQyNDUxMzcx/-

7. ਦੂਜੀ ਗੱਲਬਾਤ:  ਮੇਰੀ ਸਿਰਜਣ ਪ੍ਰਕ੍ਰਿਆ ਤੇ

M P Singh ਨੂੰ ਵਿਨੀਪੈਗ ਗਿਆਂ ਦੋ ਦਹਾਕੇ ਹੋਣ ਵਾਲੇ ਹਨ। ਕੈਨੇਡਾ ਜਾਣ ਤੋਂ ਪਹਿਲਾਂ ਉਹ ਇੱਧਰ ‘ਪੰਜਾਬ ਲੋਕ ਸਭਿਆਚਾਰ ਮੰਚ’(ਪਲਸ)  ਦੇ ਸਰਗਰਮ ਮੈਂਬਰ ਸਨ। ਮੰਚ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤਕ ਰਸਾਲੇ ‘ਸਰਦਲ’ ਦੇ ਸੰਪਾਦਕੀ ਮੰਡਲ ਦੇ ਮੈਂਬਰ ਸਨ। ਉਨੀਂ ਦਿਨੀ ਮੈਂ ਸਰਦਲ ਵਿਚ ਬਹੁਤ ਛੱਪਦਾ ਸੀ। ਵਿਚਾਰਧਾਰਿਕ ਸਾਂਝ ਕਾਰਨ ਉਸ ਸਮੇਂ ਦੇ ‘ਮਹਿੰਦਰਪਾਲ ਲੋਹੀਆਂ’ ਨੇ ਮੇਰੇ ਸਾਰੇ ਨਾਵਲ ਅਤੇ ਕਹਾਣੀਆਂ ਪੜੀਆਂ ਹੋਈਆਂ ਸਨ।

ਆਪਣਾ ਸੌਂਕ ਜਿਉਦਾਂ ਰੱਖਣ ਲਈ ਉਹ ‘ਰੇਡੀਓ ਅਵਾਜ਼’ ਲਈ, ਸੇਵਾ ਦੇ ਤੌਰ ਤੇ, ਕੁਝ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦੇ ਹਨ। ਵਿਨੀਪੈਗ ਹੋਣ ਵਾਲੇ ਸਮਾਗਮ ਵਿਚ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਲਈ, ‘ਰੇਡੀਓ ਅਵਾਜ਼’ ਤੇ ਬੁਲਾਰਿਆਂ ਅਤੇ ਪ੍ਰਬੰਧਕਾਂ ਦੀ ਗੱਲਬਾਤ ਹੋਣੀ ਸੀ। ਇਸ ਗੱਲਬਾਤ ਦੀ ਮੇਜ਼ਬਾਨੀ M P Singh ਨੇ ਕਰਨੀ ਸੀ।

ਮੇਰੇ ਵਿਨੀਪੈਗ ਪਹੁੰਚਣ ਦੀ ਖਬਰ ਮਿਲਦੇ ਹੀ ਪਹਿਲਾਂ ‘ਮਹਿੰਦਰਪਾਲ ਲੋਹੀਆਂ’ ਨੇ ਮੈਨੂੰ ਫੋਨ ਕਰਕੇ, ਪੁਰਾਣੇ ਸਬੰਧਾਂ ਦੀ ਯਾਦ ਦਿਵਾ ਕੇ ਭਾਵੁਕ ਮਹੋਲ ਸਿਰਜਿਆ।

ਜਦੋਂ ਅਸੀਂ ਰਿਕਾਰਡਿੰਗ ਲਈ ਸਟੂਡੀਓ ਪਹੁੰਚੇ ਤਾਂ ਮੈਨੂੰ ਇਹ ਕਹਿ ਕੇ ” ਲੋਕਾਂ ਨੂੰ ਪਤਾ ਤਾਂ ਲੱਗੇ ਕਿ ਮਿੱਤਰ ਸੈਨ ਮੀਤ ਕੌਣ ਹੈ?”  ਮੇਰੇ ਇੱਕਲੇ ਨਾਲ, ਮੇਰੀ ਸਾਹਿਤਕ ਘਾਲਨਾ ਬਾਰੇ ਇਕ ਵੱਖਰੀ ਭਾਵ ਪੂਰਤ ਗੱਲਬਾਤ ਕੀਤੀ।

ਇਸ ਗੱਲਬਾਤ ਦਾ ਲਿੰਕ ਹੈ: https://www.facebook.com/radioawazwinnipeg/videos/2098286663517897/

8. ਸਾਰੀ ਦੁਨੀਆ ਦੇ ਪੰਜਾਬੀਆਂ ਦੇ ‘ਰੇਡੀਓ ਆਪਣਾ’ ਤੇ ਵੀ

                ਵਿਨੀਪੈਗ ਵਿਚ ਕਈ ਰੇਡੀਓ ਸਟੇਸ਼ਨਾਂ ਦੇ ਮੁੱਖ ਦਫ਼ਤਰ ਅਤੇ ਸਟੂਡੀਓ ਹਨ। ਇਨ੍ਹਾਂ ਵਿਚੋਂ ਇੱਕ ‘ਰੇਡੀਓ ਆਪਣਾ’ ਹੈ। ਆਖਰੀ ‘ਵਿਸ਼ਵ ਪੰਜਾਬੀ ਸੰਮੇਲਨ’ 23 ਜੂਨ ਨੂੰ ਵਿਨੀਪੈਗ ਵਿਚ ਹੋਣਾ ਸੀ। ਅਸੀਂ (ਬੁਲਾਰੇ) 20 ਜੂਨ ਨੂੰ ਵਿਨੀਪੈਗ ਪਹੁੰਚ ਗਏ। ਸਾਡੇ ਵਿਨੀਪੈਗ ਪਹੁੰਚਦਿਆਂ ਹੀ ਇਸ ਰੇਡੀਓ ਦੀ ਮਾਲਕ ਅਤੇ ਮੇਜ਼ਬਾਨ ਮਨੂ ਨੇ ਸਾਡਾ ਖੁਰਾ ਖੋਜ ਲਿਆ। ਸੰਮੇਲਨ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਨੂੰ ਗਹਿਰਾਈ ਨਾਲ ਸਮਝਣ ਲਈ ਉਹ ਡਾ.ਮਹਿੰਦਰ ਸਿੰਘ ਢਿੱਲੋਂ ਦੇ ਘਰ, ਜਿੱਥੇ ਅਸੀਂ ਠਹਿਰੇ ਹੋਏ ਸੀ, ਪੁੱਜ ਗਏ। ਪੂਰਾ ਦਿਨ ਮਨੂ ਨੇ ਇਕੱਲੇ-ਇਕੱਲੇ ਬੁਲਾਰੇ ਨਾਲ ਹੀ ਨਹੀਂ ਸਗੋਂ ਸੰਮੇਲਨ ਦੇ ਪ੍ਰਬੰਧਕਾਂ ਤੋਂ ਵੀ ਸੰਮੇਲਨ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅਗਲੇ ਦਿਨ ਉਸ ਜਾਣਕਾਰੀ ਦੇ ਅਧਾਰ ਤੇ ਉਨ੍ਹਾਂ ਨੇ ਤਿੰਨਾਂ ਬੁਲਾਰਿਆਂ ਨਾਲ ‘ਰੇਡੀਓ ਆਪਣਾ’ ਤੇ ਲਾਈਵ ਇੰਟਰਵਿਊ ਕੀਤੀ। ਦੋ ਘੰਟਿਆਂ ਦੇ ਪ੍ਰੋਗਰਾਮ ਨੂੰ ਸਾਢੇ ਤਿੰਨ ਘੰਟਿਆਂ ਤੱਕ ਖਿੱਚ ਕੇ ਮਨੂ ਨੇ ਸਾਰੀ ਦੁਨੀਆ ਵਿਚ ਫੈਲੇ ਆਪਣੇ ਸਰੋਤਿਆਂ ਨੂੰ, ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆ ਨਾਲ ਜਾਣੂ ਕਰਾਇਆ। ਸੰਮੇਲਨ ਵਾਲੇ ਦਿਨ ਪੂਰੀ ਹਾਜਰੀ ਹੀ ਨਹੀਂ ਭਰੀ ਸਗੋਂ ਪੂਰੇ ਸਮਾਗਮ ਦੀ ਰਿਕਾਰਡਿੰਗ ਵੀ ਕੀਤੀ।

                ਇੱਥੇ ਹੀ ਬੱਸ ਨਹੀਂ ਮੈਨੂੰ ਅਤੇ ਮਹਿੰਦਰ ਸਿੰਘ ਸੇਖੋਂ ਨੂੰ ਆਪਣੇ ਘਰ ਲਿਜਾ ਕੇ ਉਸ ਨੇ ਕਈ ਦਿਨਾਂ ਤੋਂ ਵਿਸ਼ੇਸ਼ ਤੌਰ ਤੇ ਸਾਡੇ ਲਈ ਬਣਾ ਕੇ ਰੱਖਿਆ ਸਵਾਦੀ ਸਾਗ, ਮੱਕੀ ਦੀ ਰੋਟੀ ਅਤੇ ਮੱਖਣ ਨਾਲ ਪਰੋਸਿਆ। ਨਾਲ ਆਪਣੀ ਮਿੱਠੀ ਜ਼ੁਬਾਨ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ।

       ‘ਰੇਡੀਓ ਆਪਣਾ’ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇਹ ਮੋਹ ਸੰਜੀਦਗੀ ਕੋਈ ਨਵੀਂ ਗੱਲ ਨਹੀਂ ਸੀ। ਉਹ ਆਪਣਾ ਹਰ ਪ੍ਰੋਗਰਾਮ ਇਸੇ ਤਰ੍ਹਾਂ ਤਨਦੇਹੀ ਅਤੇ ਲਗਨ ਨਾਲ ਤਿਆਰ ਕਰਦੀ ਹੈ। ਇਸੇ ਲਈ ‘ਰੇਡੀਓ ਆਪਣਾ’ ਨੂੰ ਸਾਰੀ ਦੁਨੀਆ ਵਿਚ ‘ਆਪਣਾ ਰੇਡੀਓ’ ਆਖਿਆ ਜਾਂਦਾ ਹੈ।

ਨੋਟ: ਇਸ ਗੱਲਬਾਤ ਦਾ ਹੁਣ ਲਿੰਕ ਹੁਣ ਉਪਲਭਧ ਨਹੀਂ ਹੈ।

9. KRPI-1550 ਤੇ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਪੇਚਾ

                ਸਾਡੀ ਕਨੇਡਾ ਫੇਰੀ ਵਾਲੇ ਦਿਨਾਂ ਵਿਚ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਕਨੇਡਾ ਫੇਰੀ ਤੇ ਸਨ। ਉਹ ਕਨੇਡਾ ਦੇ ਵਪਾਰੀ ਘਰਾਣਿਆਂ ਨਾਲ, ਯੂਨੀਵਰਸਿਟੀ ਵੱਲੋਂ, ਕੁਝ ‘ਇਕਰਾਰਨਾਮੇ’ ਦਸਤਖਤ ਕਰ ਰਹੇ ਸਨ। ਵੀ.ਸੀ. ਸਾਹਿਬ ਦੇ ਅਮੀਰ ਮੇਜ਼ਬਾਨਾਂ ਵੱਲੋਂ KRPI-1550 ਰੇਡੀਓ ਦੇ ਮੇਜ਼ਬਾਨ ਕੁਲਦੀਪ ਸਿੰਘ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਵੀ.ਸੀ. ਸਾਹਿਬ ਨੂੰ ਆਪਣੇ ਸੰਸਾਰ ਪ੍ਰਸਿੱਧ ਪ੍ਰੋਗ੍ਰਾਮ ‘ਦਿਲਾਂ ਦੀ ਸਾਂਝ’ ਵਿਚ ਬੁਲਾ ਕੇ ਇੰਟਰਵਿਊ ਕਰਨ ਅਤੇ ਉਨ੍ਹਾਂ ਦੀ ਗੁੱਡੀ ਦੁਨੀਆ ਵਿਚ ਚੜ੍ਹਾਉਣ।

                ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਪੰਜਾਬੀ ਯੂਨੀਵਰਸਿਟੀ ਐਲੂਮਨੀ ਦੇ ਮੈਂਬਰ ਹਨ। ਹੁਣ ਵੀ ਯੂਨੀਵਰਸਿਟੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਦੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਜਿਸ ਉਦੇਸ਼ (ਪੰਜਾਬੀ ਭਾਸ਼ਾ ਦੇ ਵਿਕਾਸ) ਦੀ ਪ੍ਰਾਪਤੀ ਲਈ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਯੂਨੀਵਰਸਿਟੀ ਉਸ ਦੇ ਨੇੜੇ ਤੇੜੇ ਵੀ ਨਹੀਂ ਪੁੱਜੀ। ਉੱਪਰੋਂ ਪੰਜਾਬੀ ਭਾਸ਼ਾ ਦੀ ਪੰਜਾਬ ਵਿਚ ਹੋ ਰਹੀ ਅਧੋਗਤੀ ਅਤੇ ਉਸ ਦੁਰਗਤ ਵਿਚ ਪੰਜਾਬੀ ਯੂਨੀਵਰਸਿਟੀ ਦੇ ਢਾਹੂ ਯੋਗਦਾਨ ਦੀ ਜਾਣਕਾਰੀ ਉਨ੍ਹਾਂ ਨੂੰ, ਪੰਜਾਬੀ ਵਿਸ਼ਵ ਸੰਮੇਲਨ ਰਾਹੀਂ, ਤਾਜ਼ਾ ਤਾਜ਼ਾ ਹੋਈ ਸੀ। ਅਜਿਹੇ ਕਾਰਨਾਂ ਕਰਕੇ ਪਹਿਲਾਂ ਉਹ ਵੀ.ਸੀ. ਸਾਹਿਬ ਦੀ ਝੰਡੀ ਹੇਠਾਂ ਕਰਨ ਤੋਂ ਟਲ ਰਹੇ ਸਨ।

                ਇੱਕ ਮੀਟਿੰਗ ਦੌਰਾਨ ਕੁਲਦੀਪ ਸਿੰਘ ਨੇ ਇਸ ਵਿਸ਼ੇ ਤੇ ਮੇਰੇ ਨਾਲ ਗੱਲ ਕੀਤੀ। ਮੈਂ ਯੂਨੀਵਰਸਿਟੀ ਦੀਆਂ ਕੁਝ ਨਾਕਾਮੀਆਂ ਉਨ੍ਹਾਂ ਨੂੰ ਗਿਣਵਾਈਆਂ। ਉਨ੍ਹਾਂ ਮਹੱਤਵ ਪੂਰਣ ਮੁੱਦਿਆਂ ਤੇ ਸਪੱਸ਼ਟੀਕਰਨ ਲੈਣ ਲਈ ਉਨ੍ਹਾਂ ਨੇ ਵਾਈਸ ਚਾਂਸਲਰ ਸਾਹਿਬ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ। ਗੱਲਬਾਤ ਦਾ ਸਮਾਂ ਤੈਅ ਹੋ ਗਿਆ।

   ਫੇਰ ਕੁਲਦੀਪ ਸਿੰਘ ਦੇ ਦਿਮਾਗ ਵਿਚ ਇੱਕ ਫੁਰਨਾ ਫੁਰਿਆ। ਇੰਟਰਵਿਊ ਤੋਂ ਦਸ ਮਿੰਟ ਪਹਿਲਾਂ ਉਨ੍ਹਾਂ ਨੇ ਮੈਨੂੰ ਪ੍ਰੋਗ੍ਰਾਮ ਵਿਚ ਸ਼ਾਮਲ ਕਰਕੇ, ਇਸੇ ਵਿਸ਼ੇ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਹੋ ਸਵਾਲ ਖੜ੍ਹੇ ਕਰ ਦਿੱਤੇ। ਜਿਵੇਂ ਰਾਵਣ ਸੀਤਾ ਸਵੰਬਰ ਵਿਚ ਆ ਕੇ ਵੀ ਧਨੁਸ਼ ਚੁੱਕਣ ਤੋਂ ਘਬਰਾ ਗਿਆ ਸੀ, ਉਸੇ ਤਰ੍ਹਾਂ ਬਹਾਨਾ ਲਾ ਕੇ ਵੀ.ਸੀ. ਸਾਹਿਬ ਗੱਲਬਾਤ ਤੋਂ ਟਲ ਗਏ। ਵਾਅਦਾ ਖਿਲਾਫੀ ਨੇ ਕੁਲਦੀਪ ਸਿੰਘ ਨੂੰ ਹੋਰ ਭੜਕਾ ਦਿੱਤਾ। ਉਸੇ ਪ੍ਰੋਗ੍ਰਾਮ ਵਿਚ ਵੀ.ਸੀ. ਸਾਹਿਬ ਨੂੰ ਖਰੀਆਂ ਖਰੀਆਂ ਸੁਣਾ ਕੇ ਕੁਲਦੀਪ ਸਿੰਘ ਹੋਰਾਂ ਨੇ ਆਪਣੇ ਮਨ ਦੀ ਚੰਗੀ ਭੜਾਸ ਕੱਢ ਲਈ।

ਲਿੰਕ ਹੈ:  https://www.youtube.com/watch?v=daRD0WbHfYo&feature