February 25, 2024

Mitter Sain Meet

Novelist and Legal Consultant

ਔਰਤ ਦੇ ਇਸਤਰੀ ਧਨ ਦਾ ਗਬਨ (Misappropriation of istri dhan)-2

ਔਰਤ ਦੇ ਇਸਤਰੀ ਧਨ ਦਾ ਗਬਨ (Misappropriation of istri dhan)

 (Section406 and 498-A IPC)

ਇਸਤਰੀ ਧਨ ਦੀ ਪਰਿਭਾਸ਼ਾ

ਕਾਨੂੰਨ ਦੀ ਭਾਸ਼ਾ ਵਿਚ ਦਹੇਜ (ਸ਼ਾਦੀ ਸਮੇਂ ਲੜਕੀ ਦੇ ਮਾਪਿਆਂ ਵੱਲੋਂ ਲੜਕੀ ਨੂੰ ਦਿੱਤੇ ਗਏ ਤੋਹਫੇ) ਅਤੇ ਇਸਤਰੀ ਧਨ ਦੋ ਵੱਖਰੀਆਂ ਮੱਦਾਂ ਹਨ। ਇਸਤਰੀ ਧਨ ਦੀ ਪਰਿਭਾਸ਼ਾ ਵਿਸ਼ਾਲ ਹੈ। ਉਹ ਸਾਰੇ ਤੋਹਫ਼ੇ ਜੋ ਲੜਕੀ ਦੇ ਪਤੀ, ਸੱਸ, ਸਹੁਰੇ ਜਾਂ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਦੁਲਹਨ ਨੂੰ ਦਿੱਤੇ ਜਾਂਦੇ ਹਨ ਉਹ ਵੀ ਇਸਤਰੀ ਧਨ ਵਿਚ ਸ਼ਾਮਲ ਹੁੰਦੇ ਹਨ। ਇੱਥੋਂ ਤੱਕ ਕਿ ਵਿਆਹ ਤੋਂ ਸਾਲਾਂ ਬਾਅਦ ਕਿਸੇ ਹੋਰ ਰਸਮੋ ਰਿਵਾਜ਼ (ਜਿਵੇਂ ਗੋਦ ਭਰਾਈ, ਬੱਚੇ ਦੇ ਜਨਮ, ਦਿਓਰ ਦੇ ਵਿਆਹ ਆਦਿ) ਸਮੇਂ ਦੁਲਹਨ ਨੂੰ ਦਿੱਤੇ ਗਏ ਤੋਹਫ਼ੇ ਵੀ ਇਸਤਰੀ ਧਨ ਹੀ ਹੁੰਦੇ ਹਨ।

ਇਸਤਰੀ ਧਨ ਦੀ ਪਤੀ ਵਰਤੋਂ ਤਾਂ ਕਰ ਸਕਦਾ ਹੈ ਪਰ ਉਹ ਉਸਦਾ ਮਾਲਕ ਨਹੀਂ ਬਣ ਜਾਂਦਾ। ਪਤਨੀ ਦੇ ਮੰਗੇ ਜਾਣ ਤੇ ਉਸਦੇ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਇਸਤਰੀ ਧਨ ਪਤਨੀ ਨੂੰ ਮੋੜਨਾ ਜ਼ਰੂਰੀ ਹੈ। ਮੋੜਨ ਤੋਂ ਨਾ ਕਰਨ ਤੇ ਪਤੀ ਅਤੇ ਉਸਦੇ ਰਿਸ਼ਤੇਦਾਰਾਂ ਉੱਪਰ ‘ਅਮਾਨਤ ਵਿੱਚ ਖਮਾਨਤ’ ਕਰਨ ਦਾ ਜ਼ੁਰਮ ਬਣ ਜਾਂਦਾ ਹੈ।

ਪਤਨੀ ਦੀ ਇਸਤਰੀ ਧਨ ਉੱਪਰ ਸਰਵ – ਅਧਿਕਾਰੀ (absolute) ਮਾਲਕੀ

ਪਤਨੀ ਆਪਣੇ ਇਸਤਰੀ ਧੰਨ ਦੀ ਸਰਵ-ਅਧਿਕਾਰੀ (absolute) ਮਾਲਕ ਹੁੰਦੀ ਹੈ। ਇਸਤਰੀ ਧੰਨ ਦਾ ਉਸਦੇ ਪਤੀ ਜਾਂ ਪਤੀ ਦੇ ਕਿਸੇ ਰਿਸ਼ਤੇਦਾਰ ਦੇ ਹਵਾਲੇ ਕਰ ਦੇਣ ਨਾਲ ਪਤੀ ਜਾਂ ਉਸਦਾ ਰਿਸ਼ਤੇਦਾਰ ਇਸਤਰੀ ਧੰਨ ਦਾ ਸਾਂਝਾ ਮਾਲਕ ਨਹੀਂ ਬਣ ਜਾਂਦਾ। ਪਤੀ ਅਤੇ ਉਸਦੇ ਰਿਸ਼ਤੇਦਾਰ ਇਸਤਰੀ ਧੰਨ ਦੇ ਕੇਵਲ ਅਮਾਨਤਦਾਰ (trustee) ਹੁੰਦੇ ਹਨ। ਜਦੋਂ ਵੀ ਔਰਤ ਵੱਲੋਂ ਇਸਤਰੀ ਧੰਨ ਨੂੰ ਵਾਪਿਸ ਮੰਗਿਆ ਜਾਵੇ ਉਹ ਤੁਰੰਤ ਉਸ ਧੰਨ ਨੂੰ ਵਾਪਿਸ ਕਰਨ ਲਈ ਪ੍ਰਤੀਬੱਧ ਹੁੰਦੇ ਹਨ। ਜੇ ਇਸਤਰੀ ਧੰਨ ਨੂੰ ਖੁਰਦ-ਬੁਰਦ ਕਰ ਦਿੱਤਾ ਜਾਵੇ ਤਾਂ ਇਸਤਰੀ ਦਾ ਪਤੀ ਜਾਂ ਉਸਦੇ ਰਿਸ਼ਤੇਦਾਰ ਸਜ਼ਾ ਦੇ ਭਾਗੀਦਾਰ ਬਣ ਜਾਂਦੇ ਹਨ।

Case : Pratibha Rani v/s Suraj Kumar & another, 1985 Cri.L.J. 817 (1) (SC – FB)

Para 20 “We are clearly of the opinion that the mere factum of the husband and wife living together does not entitle either of them to commit a breach of criminal law and if one does then he/she will be liable for all the consequences of such breach. Criminal law and matrimonial home are not strangers. Crimes committed in matrimonial home are as much punishable as anywhere else. In the case of stridhan property also, the title of which always remains with the wife though possession of the same may sometimes be with the husband or other members of his family, if the husband or any other member of his family commits such an offence, they will be liable to punishment for the offence of criminal breach of trust under Ss.405 and 406, I.P.C.”

Para 22 “It is impossible to uphold the view that once a married woman enters her matrimonial home her stridhan property undergoes a vital change so as to protect the husband from being prosecuted even if he dishonestly misappropriates the same. For instance, properties like jewellery, clothing, cash, etc. given by her parents as gifts cannot he touched by the husband except in very extreme circumstances, viz., where the husband is in imprisonment or is in serious distress. Even then the religion and the law enjoins that the husband must compensate the wife and if he cannot do so, he must pay fine to the King which means that the husband would be liable to penal action under the present law of the land.”

Para 25 “In fact, the wife has nothing to do with the partnership, if any, and the husband is a pure and simple custodian of the property and cannot use the same for any purpose without her consent.”

Para 26 “When the essential conditions of a partnership do not exist the mere act or factum of entrustment of stridhan would not constitute any co-ownership or legal partnership as defined under S.4 of the Partnership Act.”

On a parity of reasoning, it is manifest that the husband, being only a custodian of the stridhan of his wife, cannot be said to be in joint possession thereof and thus acquire a joint interest in the property.”

ਇਸਤਰੀ ਧਨ ਦੇ ਗਬਨ ਦੇ ਜ਼ੁਰਮ ਦੀ ਸ਼ੁਰੂਆਤ

ਔਰਤ ਵੱਲੋਂ ਆਪਣੇ ਇਸਤਰੀ ਧੰਨ ਦੇ ਵਾਪਿਸ ਮੰਗੇ ਜਾਣ ਦੇ ਬਾਵਜੂਦ ਵੀ ਜੇ ਇਸਤਰੀ ਧੰਨ ਉਸਨੂੰ ਵਾਪਿਸ ਨਹੀਂ ਕੀਤਾ ਜਾਂਦਾ ਤਾਂ ਅਮਾਨਤ ਵਿੱਚ ਖਮਾਨਤ ਦਾ ਜ਼ੁਰਮ ਬਣ ਜਾਂਦਾ ਹੈ।

Case : Pratibha Rani v/s Suraj Kumar & another, 1985 Cri.L.J. 817 (1)

Para 12 “If, therefore, despite demands these articles were refused to be returned to the wife by the husband and his parents, it amounted to an offence of criminal breach of trust.”

ਜ਼ੁਰਮ ਦੇ ਘਟਣ ਦੀ ਲਗਾਤਾਰਤਾ ਅਤੇ ਮੁਕੱਦਮੇ ਦੀ ਸੁਣਵਾਈ ਵਾਲੀ ਥਾਂ

ਪਤੀ ਆਪਣੀ ਪਤਨੀ ਨੂੰ, ਉਸ ਜਗ੍ਹਾ ਉੱਪਰ ਇਸਤਰੀ ਧੰਨ ਵਾਪਿਸ ਕਰਨ ਲਈ ਪ੍ਰਤੀਬੱਧ ਹੈ ਜਿੱਥੇ ਉਹ ਮੰਗ ਸਮੇਂ ਤੇ ਰਹਿ ਰਹੀ ਹੋਵੇ। ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰਨ ਨਾਲ ਧਾਰਾ 498-ਏ ਆਈ.ਪੀ.ਸੀ. ਦਾ ਜ਼ੁਰਮ ਬਣਦਾ ਹੈ। ਉਸ ਅਦਾਲਤ ਨੂੰ, ਜਿਸਦੀ ਹੱਦ ਵਿੱਚ ਔਰਤ ਇਸਤਰੀ ਧਨ ਦੀ ਮੰਗ ਸਮੇਂ (last residing) ਰਹਿ ਰਹੀ ਹੈ, ਨੂੰ ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਹੈ।

Case : Surinder Kumar Yadav vs The State 2000(3) RCR (Criminal)  494 (Delhi – HC, DB)

Para 18 “As already noted sub-section (4) of Section 181 of the Code clearly envisages that an offence under Section 406 IPC can be tried in a Court which has jurisdiction over the place where the Stridhan may be required to the returned or accounted for. Obviously, a wife who has been made to leave the matrimonial home and is required to fend for herself is in no position to run after the husband for return of her Stridhan. Stridhan must be returned by the husband to the wife at the place where she resides.

  1. ਪਤਨੀ ਤੇ ਅੱਤਿਆਚਾਰ ਲਗਾਤਾਰ ਬਣੇ ਰਹਿਣ ਵਾਲਾ (continuing offence) ਜ਼ੁਰਮ ਹੈ। ਅਜਿਹੀ ਸਥਿਤੀ ਵਿੱਚ ਧਾਰਾ 178(ਸੀ) ਸੀ.ਆਰ.ਪੀ.ਸੀ. ਲਾਗੂ ਹੁੰਦੀ ਹੈ।
    ੳ) ਇੱਕ ਸਥਿਤੀ ਵਿੱਚ ਅੱਤਿਆਚਾਰ ਕਿਸੇ ਇੱਕ ਥਾਂ ਕੀਤਾ ਜਾ ਸਕਦਾ ਹੈ ਅਤੇ ਉਸ ਅੱਤਿਆਚਾਰ ਵਿੱਚ ਸਾਰੇ ਦੋਸ਼ੀਆਂ ਵੱਲੋਂ ਹਿੱਸਾ ਲਿਆ ਜਾ ਸਕਦਾ ਹੈ। ਕਿਸੇ ਹੋਰ ਸਥਿਤੀ ਵਿੱਚ ਅੱਤਿਆਚਾਰ ਕਿਸੇ ਹੋਰ ਥਾਂ ਕੀਤਾ ਜਾ ਸਕਦਾ ਹੈ ਅਤੇ ਉਸ ਵਿੱਚ ਕੇਵਲ ਇਕੋ ਦੋਸ਼ੀ ਵੱਲੋਂ ਹਿੱਸਾ ਲਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਦੋਹਾਂ ਥਾਵਾਂ ਵਾਲੀਆਂ ਅਦਾਲਤਾਂ ਨੂੰ ਸਾਰੇ ਦੋਸ਼ੀਆਂ ਵਿਰੁੱਧ, ਮੁਕੱਦਮੇ ਦੀ ਸੁਣਵਾਈ ਕਰ ਦਾ ਅਧਿਕਾਰ ਹੈ।
    ਅ) ਪਤਨੀ ਉੱਪਰ ਅੱਤਿਆਚਾਰ ਕਰਨ ਦਾ ਜ਼ੁਰਮ ਪਤਨੀ ਵੱਲੋਂ ਸਹੁਰਾ ਘਰ ਛੱਡ ਦੇਣ ਨਾਲ ਸਮਾਪਤ ਨਹੀਂ ਹੋ ਜਾਂਦਾ। ਇਹ ਜਾਰੀ ਰਹਿੰਦਾ ਹੈ ਅਤੇ ਜਿਸ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਪਤਨੀ ਸ਼ਿਕਾਇਤ ਕਰਦੇ ਸਮੇਂ ਰਹਿ ਰਹੀ ਹੋਵੇ ਉਹ ਅਦਾਲਤ ਵੀ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ।

Case : Smt.Sujata Mukherjee vs Prashant Kumar 1997 Cri.L.J.2985 (SC)

Para ”7. We have taken into consideration the complaint filed by the appellant and it appears to us that the complaint reveals a continuing offence of maltreatment and humiliation meted out to the appellant in the hands of all the accused-respondents and in such continuing offence, on some occasions all the respondents had taken part and on other occasion, one of the respondents had taken part. Therefore, clause (c) of Section 178 of the Code of Criminal procedure is clearly attracted.”

  1. ਪਤਨੀ ਉੱਪਰ ਅੱਤਿਆਚਾਰ ਕਰਨ ਦਾ ਜ਼ੁਰਮ ਪਤਨੀ ਵੱਲੋਂ ਸਹੁਰਾ ਘਰ ਛੱਡ ਦੇਣ ਨਾਲ ਸਮਾਪਤ ਨਹੀਂ ਹੋ ਜਾਂਦਾ। ਇਹ ਜਾਰੀ ਰਹਿੰਦਾ ਹੈ ਅਤੇ ਜਿਸ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਪਤਨੀ ਰਹਿ ਰਹੀ ਹੋਵੇ ਉਹ ਅਦਾਲਤ ਵੀ ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਰੱਖਦੀ ਹੈ।

Case : Surinder Kumar Yadav vs The State 2000(3) RCR (Criminal)  494 (Delhi – HC, DB)

Para 11 “In such like cases, cruelty would not be confined to the matrimonial home, but it will transcend the boundaries of the matrimonial home and have a reach over the bride residing at her parental home as well. In the instant case, as per the complaint and the supplementary statement of Pushpa, she is still being deprived off her dowry and maintenance. This deprivation continues day after day, even at Delhi and constitutes cruelty. It appears to us that the petitioners can be tried at Delhi not only for an offence u/s 406 IPC but also for an offence u/s 498-A IPC since the alleged cruelty of petitioners towards Pushpa continues at Delhi.

ਇਸਤਰੀ ਧਨ ਦੀ ਸਪੁਰਦਾਰੀ

ਜੇ ਸ਼ਿਕਾਇਤਕਰਤਾ ਵੱਲੋਂ ਆਪਣੀ ਸ਼ਾਦੀ ਸਮੇਂ, ਮੁਲਜ਼ਮ ਧਿਰ ਨੂੰ ਆਪਣਾ ਇਸਤਰੀ ਧਨ ਸਪੁਰਦ ਕੀਤਾ ਗਿਆ ਹੋਵੇ ਤਾਂ ਸ਼ਿਕਾਇਤਕਰਤਾ ਉਸ ਇਸਤਰੀ ਧਨ ਨੂੰ ਵਾਪਿਸ ਲੈਣ ਦੀ ਹੱਕਦਾਰ ਹੈ।

Case : Rana Partap Singh v/s State of Orissa 2005 Cri.L.J.3879 (Orissa – HC)

Para 9 “So the trial Court rightly held that the motor cycle in question being STRIDHAN of Opp. Party No.2 she is entitled to its possession and the possession of the petitioner was that of a trustee.”