March 2, 2024

Mitter Sain Meet

Novelist and Legal Consultant

ਅਮਾਨਤ ਵਿੱਚ ਖਮਾਨਤ-(ਧਾਰਾ 406)

ਅਮਾਨਤ ਵਿੱਚ ਖਮਾਨਤ-(ਧਾਰਾ 406)

         ਆਈ.ਪੀ.ਸੀ.ਦੀ ਧਾਰਾ 406 ‘ਅਮਾਨਤ ਵਿੱਚ ਖਮਾਨਤ’ ਦਾ ਜ਼ੁਰਮ ਕਰਨ ਵਾਲੇ ਦੋਸ਼ੀ ਨੂੰ ਤਿੰਨ ਸਾਲ ਤੱਕ ਕੈਦ ਜਾਂ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਕਰਨ ਦੀ ਵਿਵਸਥਾ ਕਰਦੀ ਹੈ।

ਟਰਮ ਅਮਾਨਤ ਵਿੱਚ ਖਮਾਨਤ’ ਦਾ ਅਰਥ: ਕਾਨੂੰਨੀ ਸ਼ਬਦ ‘ਅਮਾਨਤ ਵਿੱਚ ਖਮਾਨਤ’ ਦਾ ਅਰਥ ਧਾਰਾ 405 ਵਿਚ ਦਿੱਤਾ ਗਿਆ ਹੈ। ਇਸ ਪਰਿਭਾਸ਼ਾ ਨੂੰ ਸੌਖੇ ਢੰਗ ਨਾਲ ਹੇਠ ਲਿਖੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ।

(ੳ)         ਇੱਕ ਧਿਰ (ਪਹਿਲੀ) ਜਾਇਦਾਦ (ਚੱਲ ਜਾਂ ਅਚੱਲ) ਦੀ ਮਾਲਕ ਹੁੰਦੀ ਹੈ।

(ਅ)         ਪਹਿਲੀ ਧਿਰ ਕੁਝ ਸਮੇਂ ਲਈ ਆਪਣੀ ਜਾਇਦਾਦ ਦੂਜੀ ਧਿਰ ਦੇ ਹਵਾਲੇ ਕਰਦੀ ਹੈ।

(ੲ)          ਜਾਇਦਾਦ ਦੇ ਅਜਿਹੇ ਅਦਾਨ ਪ੍ਰਦਾਨ ਨਾਲ ਦੋਹਾਂ ਧਿਰਾਂ ਵਿਚਕਾਰ ਇੱਕ ਕਾਨੂੰਨੀ ਰਿਸ਼ਤਾ ਬਣ ਜਾਂਦਾ ਹੈ। (ਜਿਵੇਂ ਕਿ: ਮਕਾਨ ਮਾਲਕ ਅਤੇ ਕਿਰਾਏਦਾਰ, ਕਾਰ ਦਾ ਮਾਲਕ ਅਤੇ ਮਿਸਤਰੀ, ਪਤਨੀ ਅਤੇ ਉਸਦਾ ਪਤੀ ਆਦਿ)

(ਸ)         ਅਜਿਹੇ ਅਦਾਨ ਪ੍ਰਦਾਨ ਨਾਲ ਦੂਜੀ ਧਿਰ ਨੂੰ ਜਾਇਦਾਦ ਉੱਪਰ ਕੇਵਲ ਕਬਜ਼ਾ ਪ੍ਰਾਪਤ ਹੁੰਦਾ ਹੈ। ਮਾਲਕੀ ਦਾ ਹੱਕ ਨਹੀਂ।

(ਹ)         ਦੂਜੀ ਧਿਰ ਵੱਲੋਂ ਪ੍ਰਾਪਤ ਹੋਈ ਜਾਇਦਾਦ ਦੀ ਵਰਤੋਂ ਜਾਂ ਦੇਖਭਾਲ ਪਹਿਲੀ ਧਿਰ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਕਰਨੀ ਹੁੰਦੀ ਹੈ। ਆਪਣੇ ਹਿਤਾਂ ਲਈ ਨਹੀਂ।

(ਕ)         ਦੂਜੀ ਧਿਰ ਦਾ ਇੱਕੋ ਇੱਕ ਹੱਕ ਜਾਇਦਾਦ ਦੀ ਦੇਖਭਾਲ ਤੇ ਆਇਆ ਖਰਚ ਅਤੇ ਆਪਣਾ ਮਿਹਨਤਾਨਾ ਵਸੂਲਣ ਦਾ ਹੁੰਦਾ ਹੈ।

(ਖ)         ਅਜਿਹੀ ਸਥਿਤੀ ਵਿਚ ਜੇ ਦੂਜੀ ਧਿਰ, ਅਮਾਨਤ ਵਿਚ ਮਿਲੀ ਜਾਇਦਾਦ ਨੂੰ ਖੁਰਦ-ਬੁਰਦ ਕਰ ਦਿੰਦੀ ਹੈ ਜਾਂ ਉਸਦੀ ਦੁਰਵਰਤੋਂ ਕਰਦੀ ਹੈ ਤਾਂ ਦੂਜੀ ਧਿਰ ਦੇ ਅਜਿਹੇ ਕਾਰਜ ਨੂੰ ‘ਅਮਾਨਤ ਵਿਚ ਖਮਾਨਤ’ ਆਖਿਆ ਜਾਂਦਾ ਹੈ।

ਨੋਟ:        ਪਤੀ ਪਤਨੀ ਵਿਚਕਾਰਲੇ ਝਗੜਿਆਂ ਵਿਚ ਪਤਨੀ ਪਹਿਲੀ ਧਿਰ, ਪਤੀ ਅਤੇ ਪਤੀ ਦੇ ਰਿਸ਼ਤੇਦਾਰ ਦੂਜੀ ਧਿਰ ਹੁੰਦੇ ਹਨ।

ਪਤਨੀ ਦੀ ਜਾਇਦਾਦ ਦੀ ਪਰਿਭਾਸ਼ਾ

1.            ਦਹੇਜ

         ਵਿਆਹ ਸਮੇਂ ਪਤੀ ਪਤਨੀ (ਅਤੇ ਉਨਾਂ ਦੇ ਰਿਸ਼ਤੇਦਾਰਾਂ) ਵਿਚਕਾਰ ਬਹੁਤ ਕਿਸਮ ਦੇ ਤੋਹਫਿਆਂ ਦਾ ਅਦਾਨ ਪ੍ਰਦਾਨ ਹੁੰਦਾ ਹੈ। ਪਰ ਇਹ ਸਾਰੇ ਤੋਹਫੇ ਦਹੇਜ ਨਹੀਂ ਹੁੰਦੇ।

      ਇਸੇ ਤਰਾਂ ਵਿਆਹ ਦੀਆਂ ਰਸਮਾਂ ਤੇ ਵੀ ਬਹੁਤ ਵੱਡੀ ਰਕਮ ਖਰਚ ਹੁੰਦੀ ਹੈ। ਇਹ ਖਰਚ ਵੀ ਦਹੇਜ ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦਾ ।

ਕਿਹੜੀ ਚੀਜ਼ ਦਹੇਜ ਹੈ ਅਤੇ ਕਿਹੜੀ ਨਹੀਂ, ਇਹ ਸਮਝਣਾ ਜ਼ਰੂਰੀ ਹੈ।

ਹੇਠ ਲਿਖਿਆ ਸਮਾਨ ਦਹੇਜ ਹੁੰਦਾ ਹੈ:

(ੳ)         ਵਿਆਹ ਸਮੇਂ ਲੜਕੀ ਨੂੰ (ਉਸ ਦੀ ਆਪਣੀ ਵਰਤੋਂ ਲਈ) ਮਾਪਿਆਂ ਵੱਲੋਂ ਦਿੱਤਾ ਗਿਆ ਸਮਾਨ।

(ਅ)         ਸਹੁਰਿਆਂ ਅਤੇ ਉਨਾਂ ਰਿਸ਼ਤੇਦਾਰਾਂ ਦੇ ਵੱਲੋਂ ਲੜਕੀ ਨੂੰ ਦਿੱਤੇ ਗਏ ਤੋਹਫ਼ੇ (ਜਿਵੇਂ ਬਰੀ ਦਾ ਸਮਾਨ ਆਦਿ)।

 ਹੇਠ ਲਿਖਿਆ ਸਮਾਨ ਦਹੇਜ ਨਹੀਂ ਹੁੰਦਾ

(ੳ)         ਵਿਆਹ ਸਮੇਂ ਲੜਕੀ ਦੇ ਮਾਪਿਆਂ ਵੱਲੋਂ ਲੜਕੀ ਦੇ ਪਤੀ, ਸੱਸ, ਸਹੁਰੇ ਅਤੇ ਹੋਰ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਤੋਹਫ਼ੇ। ਇਹ ਰਿਸ਼ਤੇਦਾਰਾਂ ਦੇ ਆਪਣੇ ਹੁੰਦੇ ਹਨ।

(ਅ)         ਵਿਆਹ ਦੀਆਂ ਰਸਮਾਂ (ਮੰਗਣਾ, ਸ਼ਗਨ, ਵਿਆਹ ਆਦਿ) ਤੇ ਹੋਇਆ ਖਰਚ।

2.            ਇਸਤਰੀ ਧਨ : ਵਿਆਹ ਦੇ ਸਾਲਾਂ ਵਾਅਦ ਵੀ ਇਸਤਰੀ ਨੂੰ ਵੱਖ ਵੱਖ ਤਿੱਥਾਂ ਤਿਉਹਾਰਾਂ ਤੇ ਤੋਹਫ਼ੇ ਦਿੱਤੇ ਜਾਂਦੇ ਹਨ। ਜਿਵੇਂ ਮੁੰਡਾ ਜੰਮਣ ਅਤੇ ਦਿਓਰ ਦੇ ਵਿਆਹ ਆਦਿ ਸਮੇਂ। ਕਾਨੂੰਨ ਦੀ ਪਰਿਭਾਸ਼ਾ ਵਿੱਚ ਸ਼ਬਦ ‘ਇਸਤਰੀ ਧਨ’ ਦੇ ਅਰਥ ਵਿਸ਼ਾਲ ਹਨ। ਇਸ ਵਿੱਚ ਵਿਆਹ ਸਮੇਂ ਲੜਕੀ ਨੂੰ ਦਿੱਤਾ ਗਿਆ ਦਹੇਜ ਹੀ ਸ਼ਾਮਲ ਨਹੀਂ ਹੈ ਸਗੋਂ ਵਿਆਹ ਤੋਂ ਬਾਅਦ ਮਿਲੇ ਅਜਿਹੇ ਤੋਹਫੇ ਵੀ ਸ਼ਾਮਲ ਹਨ।

ਨੋਟ:        ਜੇ ਇਸਤਰੀ ਨੌਕਰੀ ਕਰਦੀ ਹੋਵੇ ਤਾਂ ਉਸਦੀ ਤਨਖਾਹ ਵੀ ਇਸਤਰੀ ਧਨ ਹੁੰਦੀ ਹੈ।

ਧਾਰਾ 406 ਦੇ ਜ਼ੁਰਮ ਦੇ ਤੱਤ

           ਪੀੜਤ ਇਸਤਰੀ ਦਾ ਪਤੀ ਜਾਂ ਉਸਦੇ ਰਿਸ਼ਤੇਦਾਰ, ਕੇਵਲ ਦਹੇਜ ਵਿਚ ਪ੍ਰਾਪਤ ਹੋਈਆਂ ਵਸਤੂਆਂ ਦੇ ਗਬਨ ਲਈ ਹੀ ਨਹੀਂ ਸਗੋਂ, ਇਸਤਰੀ ਧਨ ਦੀ ਪਰਿਭਾਸ਼ਾ ਵਿੱਚ ਆਉਂਦੀ ਹਰ ਵਸਤੂ ਦੇ ਗਬਨ ਲਈ ਧਾਰਾ 406 ਦੇ ਜ਼ੁਰਮ ਦੀ ਸਜ਼ਾ ਦੇ ਭਾਗੀਦਾਰ ਹੁੰਦੇ ਹਨ।

ਇਸ ਜੁਰਮ ਬਾਰੇ ਕੁਝ ਡੂੰਗੀ ਜਾਣਕਾਰੀ

1.            ਪਤਨੀ ਦੀ ਇਸਤਰੀ ਧਨ ਉੱਪਰ ਪੂਰੀ (absolute) ਮਾਲਕੀ

              ਪਤਨੀ ਆਪਣੇ ਇਸਤਰੀ ਧਨ ਦੀ ਪੂਰੀ ਤਰ੍ਹਾਂ (absolute) ਮਾਲਕ ਹੁੰਦੀ ਹੈ। ਇਸਤਰੀ ਧੰਨ ਦੇ ਉਸਦੇ ਪਤੀ ਜਾਂ ਪਤੀ ਦੇ ਕਿਸੇ ਰਿਸ਼ਤੇਦਾਰ ਦੇ ਹਵਾਲੇ ਕਰ ਦੇਣ ਨਾਲ ਪਤੀ ਜਾਂ ਉਸਦਾ ਰਿਸ਼ਤੇਦਾਰ ਇਸਤਰੀ ਧਨ ਦਾ ਸਾਂਝਾ ਮਾਲਕ ਨਹੀਂ ਬਣ ਜਾਂਦਾ। ਪਤੀ ਅਤੇ ਉਸਦੇ ਰਿਸ਼ਤੇਦਾਰ ਇਸਤਰੀ ਧਨ ਦੇ ਕੇਵਲ ਅਮਾਨਤਦਾਰ (trustee) ਹੁੰਦੇ ਹਨ। ਔਰਤ ਵੱਲੋਂ ਜਦੋਂ ਵੀ ਇਸਤਰੀ ਧਨ ਵਾਪਿਸ ਮੰਗਿਆ ਜਾਵੇ ਉਹ ਤੁਰੰਤ ਉਸ ਧਨ ਨੂੰ ਵਾਪਿਸ ਕਰਨ ਲਈ ਪ੍ਰਤੀਬੱਧ ਹੁੰਦੇ ਹਨ। ਜੇ ਇਸਤਰੀ ਧਨ ਨੂੰ ਖੁਰਦ-ਬੁਰਦ ਕਰ ਦਿੱਤਾ ਜਾਵੇ ਤਾਂ ਇਸਤਰੀ ਦਾ ਪਤੀ ਜਾਂ ਉਸਦੇ ਕਸੂਰਵਾਰ ਰਿਸ਼ਤੇਦਾਰ ਸਜ਼ਾ ਦੇ ਭਾਗੀਦਾਰ ਬਣ ਜਾਂਦੇ ਹਨ।

ਸੁਪਰੀਮ ਕੋਰਟ ਵਲੋਂ ਉਕਤ ਸਿਧਾਂਤ ਹੇਠ ਲਿਖੇ ਫੈਸਲੇ ਵਿੱਚ ਸਪਸ਼ਟ ਕੀਤੇ ਗਏ ਹਨ:

Case : Pratibha Rani v/s Suraj Kumar & another, 1985 Cri.L.J. 817 (1) (SC – FB)

2.            ਇਸਤਰੀ ਧਨ ਦੇ ਗਬਨ ਦੇ ਜ਼ੁਰਮ ਦੀ ਸ਼ੁਰੂਆਤ

         ਔਰਤ ਵੱਲੋਂ ਆਪਣੇ ਇਸਤਰੀ ਧਨ ਦੇ ਵਾਪਿਸ ਮੰਗੇ ਜਾਣ ਦੇ ਬਾਵਜੂਦ ਵੀ ਜੇ ਇਸਤਰੀ ਧਨ ਉਸਨੂੰ ਵਾਪਿਸ ਨਹੀਂ ਕੀਤਾ ਜਾਂਦਾ ਤਾਂ ਮੰਗ ਠੁਕਰਾਏ ਜਾਣ ਦੇ ਸਮੇਂ ਤੋਂ ਅਮਾਨਤ ਵਿੱਚ ਖਮਾਨਤ ਦਾ ਜ਼ੁਰਮ  ਸ਼ੁਰੂ ਹੋਇਆ ਮੰਨਿਆ ਜਾਂਦਾ ਹੈ।

ਸੁਪਰੀਮ ਕੋਰਟ ਵਲੋਂ ਇਹ ਸਿਧਾਂਤ ਵੀ ਉੱਪਰ ਦਰਜ (ਪ੍ਰਤਿਭਾ ਰਾਣੀ ਵਾਲੇ) ਫੈਸਲੇ ਵਿੱਚ ਹੀ ਸਪਸ਼ਟ ਕੀਤਾ ਗਿਆ ਹੈ:

3.            ਮੁਕੱਦਮੇ ਦੀ ਸੁਣਵਾਈ ਵਾਲੀ ਥਾਂ: ਇਸਤਰੀ ਧਨ ਦੀ ਵਾਪਸੀ ਦੀ ਮੰਗ ਸਮੇਂ ਪੀੜਤ ਦੀ ਰਿਹਾਇਸ਼ ਵਾਲੀ ਅਦਾਲਤ ਵੀ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ।

           ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਧਾਰਾ 406 ਦੇ ਜ਼ੁਰਮ ਦੇ ਮੁਕੱਦਮੇ ਦੀ ਸੁਣਵਾਈ ਕੇਵਲ ਉਸ ਥਾਂ ਦੀ ਅਦਾਲਤ ਹੀ ਕਰ ਸਕਦੀ ਹੈ ਜਿਸਦੇ ਇਲਾਕੇ ਵਿਚ ਦੋਸ਼ੀਆਂ ਨੂੰ ਇਸਤਰੀ ਧਨ ਸਪੁਰਦ ਕੀਤਾ ਗਿਆ ਹੋਵੇ। ਜਾਂ ਜਿੱਥੇ ਗਬਨ ਸਮੇਂ ਦਹੇਜ ਦੀਆਂ ਵਸਤੂਆਂ ਮੌਜੂਦ ਹੋਣ ਜਾਂ ਜਿੱਥੇ ਆਖਰੀ ਸਮੇਂ ਪਤੀ ਪਤਨੀ ਇਕੱਠੇ ਰਹਿੰਦੇ ਰਹੇ ਹੋਣ।

ਮੁਕੱਦਮੇ ਦੀ ਸੁਣਵਾਈ ਵਾਲੀ ਥਾਂ ਸਬੰਧੀ, ਪੀੜਤ ਪਤਨੀ ਦੇ ਹੱਕ ਵਿਚ, ਇੱਕ ਹੋਰ ਨਿਯਮ ਵੀ ਹੈ। 

                ਉਸ ਨਿਯਮ ਅਨੁਸਾਰ ਪਤੀ ਆਪਣੀ ਪਤਨੀ ਨੂੰ, ਉਸ ਜਗ੍ਹਾ ਤੇ ਇਸਤਰੀ ਧਨ ਵਾਪਿਸ ਕਰਨ ਲਈ ਪ੍ਰਤੀਬੱਧ ਹੈ ਜਿੱਥੇ ਉਹ ਮੰਗ ਸਮੇਂ  ਰਹਿ ਰਹੀ ਹੋਵੇ। ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰਨ ਨਾਲ ਪਤੀ ਤੇ ਧਾਰਾ 498-ਏ ਆਈ.ਪੀ.ਸੀ. ਦਾ ਜ਼ੁਰਮ ਵੀ ਬਣ ਜਾਂਦਾ ਹੈ। ਇਸਤਰੀ ਧਨ ਦੀ ਮੰਗ ਸਮੇਂ ਔਰਤ ਜਿਸ ਅਦਾਲਤ ਦੀ ਹੱਦ ਵਿੱਚ (last residing) ਰਹਿ ਰਹੀ ਹੈ, ਉਸ ਅਦਾਲਤ ਵੀ ਨੂੰ ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਹੈ।

ਦਿੱਲੀ ਹਾਈ ਕੋਰਟ ਵਲੋਂ ਉਕਤ ਸਿਧਾਂਤ ਹੇਠ ਲਿਖੇ ਫੈਸਲੇ ਵਿੱਚ ਸਪਸ਼ਟ ਕੀਤਾ ਗਿਆ ਹੈ:

Case : Surinder Kumar Yadav vs The State 2000(3) RCR (Criminal)  494 (Delhi – HC, DB)

4.            ਇਸਤਰੀ ਧਨ ਦੀ ਸਪੁਰਦਾਰੀ

ਜੇ ਦਹੇਜ ਵਿਚ ਮਿਲੇ ਧਨ ਨਾਲ ਕੋਈ ਵਸਤੂ ਖਰੀਦ ਕੀਤੀ ਗਈ ਹੋਵੇ ਤਾਂ ਪੀੜਤ ਲੜਕੀ ਨੂੰ ਉਹ ਵਸਤੂ ਸਪੁਰਦਗੀ ਤੇ ਲੈਣ ਦਾ ਅਧਿਕਾਰ ਹੈ ਭਾਵੇਂ ਕਿ ਉਸ ਵਸਤੂ ਦੀ ਖਰੀਦ ਦੇ ਦਸਤਾਵੇਜ਼ਾਂ ਵਿੱਚ ਪਤੀ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਨਾਂ ਦਰਜ ਹੋਵੇ। ਜਿਵੇਂ: ਕਾਰ ਦੀ ਆਰ.ਸੀ. ਜਾਂ ਫਰਿਜ ਦਾ ਬਿਲ ਆਦਿ।

ਉੜੀਸਾ ਹਾਈ ਕੋਰਟ ਵਲੋਂ ਉਕਤ ਸਿਧਾਂਤ ਹੇਠ ਲਿਖੇ ਫੈਸਲੇ ਵਿੱਚ ਸਪਸ਼ਟ ਕੀਤਾ ਗਿਆ ਹੈ:

Case  : Rana Partap Singh v/s State of Orissa 2005 Cri.L.J.3879 (Orissa – HC