-ਸਰਕਾਰਾਂ ਨੂੰ -ਚਿੱਠੀਆਂ
—————————
– ਭਾਈਚਾਰੇ ਦਾ ਮੰਨਣਾ ਹੈ ਕਿ ਕਿਸੇ ਵੀ ਭਾਸ਼ਾ ਦਾ ਸਰਬ ਪੱਖੀ ਵਿਕਾਸ ਉਸ ਸਮੇਂ ਹੀ ਸੰਭਵ ਹੁੰਦਾ ਹੈ ਜਦੋਂ ਉਹ ਪੂਰਣ ਰੂਪ ਵਿਚ ਆਪਣੇ ਸੂਬੇ ਦੀ ਰਾਜ ਭਾਸ਼ਾ ਦਾ ਦਰਜ਼ਾ ਪ੍ਰਾਪਤ ਕਰ ਲੈਂਦੀ ਹੈ।
– ਇਸ ਵਿਚਾਰ ਨੂੰ ਅਮਲੀ ਰੂਪ ਦੇਣ ਲਈ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਵੱਲੋਂ, ਪਿਛਲੇ ਛੇ ਸਾਲਾਂ ਵਿੱਚ, ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਪੰਜਾਬ, ਨੀਮ ਸਰਕਾਰੀ ਅਦਾਰਿਆਂ ਦੇ ਮੁਖੀਆਂ, ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਤਿੰਨਾਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ, ਪੰਜਾਬ ਸੂਚਨਾ ਕਮਿਸ਼ਨ ਦੇ ਮੁੱਖ ਕਮਿਸ਼ਨਰ ਆਦਿ ਨੂੰ ਆਪਣਾ ਦਫ਼ਤਰੀ ਕੰਮ ਕਾਜ਼ ਪੰਜਾਬੀ ਵਿਚ ਕਰਨ ਲਈ, ਕਰੀਬ 60 ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ ।
ਇਹ ਸਿਲਸਲਾ ਲਗਾਤਾਰ ਜਾਰੀ ਹੈ।
– ਇਹਨਾਂ ਚਿੱਠੀਆਂ ਦੇ ਉਤਸ਼ਾਹ ਜਨਕ ਨਤੀਜੇ ਵੀ ਨਿਕਲੇ ਹਨ ਜੋ ਅਗਾਂਹ ਸਾਂਝੇ ਕਰਾਂਗੇ।
ਇਨ੍ਹਾਂ ਵਿਚੋਂ 58 ਚਿੱਠੀਆਂ ਅਸੀਂ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦੀ ਵੈਬਸਾਈਟ ਦੀ ਕੈਟਾਗਰੀ ‘ਚਿੱਠੀ ਪੱਤਰ- ਸਰਕਾਰਾਂ ਨੂੰ’ ਉੱਪਰ ਉਪਲਬਧ ਕਰਵਾਈਆਂ ਹਨ ।
ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਪ੍ਰਬੰਧਕਾਂ ਨੂੰ ਚਿੱਠੀ ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਕਾਨੂੰਨ 2008′ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਛੱਡੋ, ਨਿੱਜੀ ਸਕੂਲਾਂ...
ਮਿਤੀ -05.10.2018 ਨੂੰ Chairman C.B.S.E. ਅਤੇ Chairman I.C.S.E ਨੂੰ ਚਿੱਠੀਆਂ ਲਿਖੀਆਂ। 'ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਕਾਨੂੰਨ 2008' ਕਾਨੂੰਨ...