ਪੰਨਾ ਨੰਬਰ 14:
ਉਰਦੂ ਦੇ ਤਿੰਨ ਸਾਹਿਤਕਾਰਾਂ ਨੇ ਭੰਬਲ ਭੂਸੇ ਵਿੱਚ ਪਾਉਣ ਵਾਲੀਆਂ ਅਰਜ਼ੀਆਂ ਦੇ ਕੇ ਮੁਕਦਮੇ ਦੀ ਰਫ਼ਤਾਰ ਮੱਠੀ ਕੀਤੀ
ਚੱਲਦੇ ਮੁਕਦਮੇ ਵਿੱਚ, ਕਿਸੇ ਬਾਹਰਲੇ ਵਿਅਕਤੀ ਵੱਲੋਂ, ਧਿਰ ਬਣਨ ਲਈ ਇੱਕ ਕਾਨੂੰਨੀ ਵਿਵਸਥਾ (Order-1 Rule-10) ਹੈ ਜਿਸ ਬਾਰੇ ਜਾਣਕਾਰੀ ਅਸੀਂ ਪੰਨਾ ਨੰਬਰ 13 ਤੇ ਦੇ ਚੁੱਕੇ ਹਾਂ।
ਉਰਦੂ ਦੇ ਤਿੰਨ ਸਾਹਿਤਕਾਰਾਂ ਨਦੀਮ ਅਹਿਮਦ ਨਦੀਮ (2016 ਲਈ), ਮੁਹੰਮਦ ਬਸ਼ੀਰ (2019 ਲਈ) ਅਤੇ ਰਹਿਮਾਨ ਅਖ਼ਤਰ (2020 ਲਈ) ਨੂੰ ‘ਸ਼੍ਰੋਮਣੀ ਉਰਦੂ ਸਾਹਿਤਕਾਰ’ ਪੁਰਸਕਾਰਾਂ ਲਈ ਚੁਣਿਆ ਗਿਆ ਸੀ।
ਉਨ੍ਹਾਂ ਦਾ ਦਾਅਵਾ ਸੀ ਕਿ ਪੁਰਸਕਾਰਾਂ ਦੀ ਚੋਣ ਸਹੀ ਹੋਈ ਹੈ। ਇਸ ਲਈ ਉਹ ਮੁਕੱਦਮੇ ਦੀ ਧਿਰ ਬਣ ਕੇ ਚੋਣ ਪ੍ਰਕਿਰਿਆ ਨੂੰ ਸਹੀ ਠਹਿਰਾਉਣਾ ਚਾਹੁੰਦੇ ਸਨ। ਇਸ ਉਦੇਸ਼ ਨਾਲ ਇਨ੍ਹਾਂ ਤਿੰਨਾਂ ਸਾਹਿਤਕਾਰਾਂ ਨੇ, 25 ਜੁਲਾਈ 2022 ਨੂੰ , ਦਾਵੇ ਵਿੱਚ ਧਿਰ ਬਣਨ ਲਈ, ਅਦਾਲਤ ਵਿੱਚ ਵੱਖਰੀਆਂ ਵੱਖਰੀਆਂ ਅਰਜ਼ੀਆਂ ਦਿੱਤੀਆਂ ਗਈਆਂ।
ਕਿਉਂਕਿ ਤਿੰਨਾਂ ਦਰਖ਼ਾਸਤਾਂ ਵਿਚ ਉਠਾਏ ਗਏ ਕਾਨੂੰਨੀ ਨੁਕਤੇ ਅਤੇ ਬਿਆਨ ਕੀਤੇ ਗਏ ਤੱਥ ਇੱਕੋ ਜਿਹੇ ਸਨ ਇਸ ਲਈ ਸਾਡੇ ਵੱਲੋਂ ਅਤੇ ਭਾਸ਼ਾ ਵਿਭਾਗ ਵੱਲੋਂ ਦਰਖ਼ਾਸਤਾਂ ਦਾ ਵਿਰੋਧ ਇੱਕ ਹੀ ਜਵਾਬ ਰਾਹੀਂ ਕੀਤਾ ਗਿਆ।
ਪਰ ਅਦਾਲਤ ਵੱਲੋਂ ਆਪਣੇ ਮਿਤੀ 27 ਜਨਵਰੀ 2023 ਦੇ ਹੁਕਮ ਰਾਹੀਂ ਡਾ ਮੁਹੰਮਦ ਜਮੀਲ ਦੀ ਦਰਖਾਸਤ ਦੇ ਨਾਲ ਨਾਲ ਇਹਨਾਂ ਤਿੰਨਾਂ ਦਰਖਾਸਤ ਨੂੰ ਵੀ ਰੱਦ ਕਰ ਦਿੱਤਾ ਗਿਆ।
————————
ਸਬੰਧਤ ਰਿਕਾਰਡ
1.ਰਹਿਮਾਨ ਅਖ਼ਤਰ ਦੀ ਅਰਜ਼ੀ ਦਾ ਲਿੰਕ:
https://www.mittersainmeet.in/wp-content/uploads/2025/12/Application-of-Rehman-Akhtar.pdf
2.ਮੁਹੰਮਦ ਬਸ਼ੀਰ ਦੀ ਅਰਜ਼ੀ ਦਾ ਲਿੰਕ:
https://www.mittersainmeet.in/wp-content/uploads/2025/12/Application-of-Mohammad-Bashir.pdf
3.ਨਦੀਮ ਅਹਿਮਦ ਦੀ ਅਰਜ਼ੀ ਦਾ ਲਿੰਕ:
https://www.mittersainmeet.in/wp-content/uploads/2025/12/Application-of-Nadeem-Ahmed.pdf
4.ਸਾਡੇ ਵੱਲੋਂ ਦਿੱਤਾ ਗਿਆ ਜਵਾਬ ਦਾ ਲਿੰਕ:
https://www.mittersainmeet.in/wp-content/uploads/2025/12/Replies-by-Plaintiff-3.pdf
5. ਭਾਸ਼ਾ ਵਿਭਾਗ ਵੱਲੋਂ ਦਿੱਤਾ ਗਿਆ ਜਵਾਬ ਦਾ ਲਿੰਕ:
6. ਅਦਾਲਤ ਦੇ 27 ਜਨਵਰੀ 2023 ਦੇ ਹੁਕਮ
ੳ) ਹੁਕਮ ਰਹਿਮਾਨ ਅਖਤਰ ਦਾ ਲਿੰਕ:
https://www.mittersainmeet.in/wp-content/uploads/2025/12/O1-R10-dt.-27.01.23-of-Rehman-Akhtar.pdf
ਅ) ਹੁਕਮ ਮੁਹੰਮਦ ਬਸ਼ੀਰ ਦਾ ਲਿੰਕ:
https://www.mittersainmeet.in/wp-content/uploads/2025/12/O1-R10-dt.-27.01.23-of-Mohd-Bashir.pdf
ੲ) ਹੁਕਮ ਨਦੀਮ ਅਹਿਮਦ ਦਾ ਲਿੰਕ:
https://www.mittersainmeet.in/wp-content/uploads/2025/12/O1-R10-dt.-27.01.23-of-Nadeem-Ahmad.pdf

More Stories
ਸ਼੍ਰੋਮਣੀ ਪੁਰਸਕਾਰ ਮੁਕੱਦਮੇ ਦੇ ਇਤਿਹਾਸ ਦਾ -ਪੰਦਰਵਾਂ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਤੇਰਵਾਂ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕੱਦਮੇ ਦਾ ਇਤਿਹਾਸ -ਬਾਰਵਾਂ ਪੰਨਾ