ਪੰਨਾ ਨੰਬਰ 4: ਉਰਦੂ ਦੇ ਤਿੰਨ ਸਾਹਿਤਕਾਰਾਂ ਨੇ ਭੰਬਲ ਭੂਸੇ ਵਿੱਚ ਪਾਉਣ ਵਾਲੀਆਂ ਅਰਜ਼ੀਆਂ ਦੇ ਕੇ ਮੁਕਦਮੇ ਦੀ ਰਫ਼ਤਾਰ ਮੱਠੀ ਕੀਤੀ
ਭਾਰਤੀ ਦੀਵਾਨੀ ਜ਼ਾਬਤੇ ਵਿੱਚ ਇੱਕ ਕਾਨੂੰਨੀ ਵਿਵਸਥਾ (Order 1 Rule 10 of CPC) ਹੈ ਜਿਸ ਰਾਹੀਂ ਅਦਾਲਤ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਮੁਕਦਮੇ ਦੀ ਸੁਣਵਾਈ ਦੌਰਾਨ ਕਿਸੇ ਵੀ ਅਜਿਹੇ ਵਿਅਕਤੀ ਨੂੰ ਧਿਰ ਬਣਾ ਸਕਦੀ ਹੈ ਜਿਸ ਦੀ ਹਾਜ਼ਰੀ ਨਾਲ ਮੁਕਦਮੇ ਵਿੱਚ ਖੜੇ ਹੋਏ ਸਵਾਲ (ਮੁੱਦੇ) ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਏ ਜਾ ਸਕਣ।
ਕਿਉਂਕਿ ਇਸ ਮੁਕਦਮੇ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਦਿੱਤੇ ਜਾਂਦੇ ਸ਼੍ਰੋਮਣੀ ਪੁਰਸਕਾਰਾਂ ਦੀ ਸਮੁੱਚੀ ਚੋਣ ਨੂੰ ਚੁਣੌਤੀ ਦਿੱਤੀ ਗਈ ਸੀ ਇਸ ਲਈ ਇਸ ਵਿਵਸਥਾ ਅਧੀਨ ਉਰਦੂ ਦੇ ਕਈ ਅਜਿਹੇ ਸਾਹਿਤਕਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਪੁਰਸਕਾਰਾਂ ਲਈ ਚੁਣਿਆ ਨਹੀਂ ਸੀ ਗਿਆ ਅਤੇ ਉਹ ਕਹਿਣਾ ਚਾਹੁੰਦੇ ਸਨ ਕਿ ਪੁਰਸਕਾਰਾਂ ਦੀ ਚੋਣ ਸਹੀ ਨਹੀਂ ਹੋਈ। ਜਾਂ ਅਜਿਹਿਆਂ ਵੱਲੋਂ ਜਿਨ੍ਹਾਂ ਨੂੰ ਪੁਰਸਕਾਰਾਂ ਲਈ ਚੁਣ ਲਿਆ ਗਿਆ ਸੀ ਅਤੇ ਉਹ ਕਹਿਣਾ ਚਾਹੁੰਦੇ ਸਨ ਕਿ ਪੁਰਸਕਾਰਾਂ ਦੀ ਚੋਣ ਸਹੀ ਹੋਈ ਹੈ।
ਉਰਦੂ ਦੇ ਤਿੰਨ ਸਾਹਿਤਕਾਰਾਂ ਨਦੀਮ ਅਹਿਮਦ ਨਦੀਮ (2016), ਮੁਹੰਮਦ ਬਸ਼ੀਰ (2019) ਅਤੇ ਰਹਿਮਾਨ ਅਖ਼ਤਰ (2020) ਨੂੰ ‘ਸ਼੍ਰੋਮਣੀ ਉਰਦੂ ਸਾਹਿਤਕਾਰ’ ਪੁਰਸਕਾਰਾਂ ਲਈ ਚੁਣਿਆ ਗਿਆ ਸੀ।
ਇਹਨਾਂ ਤਿੰਨਾਂ ਸਾਹਿਤਕਾਰਾਂ ਵੱਲੋਂ, 25 ਜੁਲਾਈ 2022 ਨੂੰ ਕਾਨੂੰਨ ਦੀ ਇਸ ਵਿਵਸਥਾ ਅਧੀਨ ਅਰਜ਼ੀਆਂ ਦੇ ਕੇ ਮੰਗ ਕੀਤੀ ਗਈ ਕਿ ਉਹਨਾਂ ਨੂੰ ਵੀ ਇਸ ਮੁਕਦਮੇ ਵਿੱਚ ਧਿਰ ਬਣਾਇਆ ਜਾਵੇ।
ਰਹਿਮਾਨ ਅਖਤਰ ਦੀ ਅਰਜੀ ਦਾ ਲਿੰਕ:
https://www.mittersainmeet.in/wp-content/uploads/2025/11/Application-of-Rehman-Akhtar.pdf
ਨਦੀਮ ਅਹਿਮਦ ਨਦੀਮ ਦੀ ਅਰਜੀ ਦਾ ਲਿੰਕ:
https://www.mittersainmeet.in/wp-content/uploads/2025/11/Application-of-Nadeem-Ahmed.pdf
ਮੁਹੰਮਦ ਬਸ਼ੀਰ ਦੀ ਅਰਜੀ ਦਾ ਲਿੰਕ:
https://www.mittersainmeet.in/wp-content/uploads/2025/11/Application-of-Mohammad-Bashir.pdf
ਸਾਡੇ ਵਲੋਂ ਇਨ੍ਹਾਂ ਅਰਜੀਆਂ ਦਾ ਵਿਰੋਧ ਕੀਤਾ ਗਿਆ। ਸਾਡੇ ਜਵਾਬ ਦਾ ਲਿੰਕ:
https://www.mittersainmeet.in/wp-content/uploads/2025/11/Replies-by-Plaintiff-3.pdf
ਆਪਣੀਆਂ ਅਰਜ਼ੀਆਂ ਰਾਹੀਂ ਉਨ੍ਹਾਂ ਨੂੰ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਪੁਰਸਕਾਰਾਂ ਦੀ ਚੋਣ ਠੀਕ ਹੋਈ ਹੈ।
ਅਤੇ ਇਹ ਮੰਗ ਕਰਨੀ ਚਾਹੀਦੀ ਸੀ ਕਿ ਉਨ੍ਹਾਂ ਨੂੰ ਮੁਦਾਲਾ (defendants) ਬਣਾਇਆ ਜਾਵੇ ਤਾਂ ਜੋ ਉਹ ਚੋਣ ਨੂੰ ਠੀਕ ਠਹਿਰਾ ਸਕਣ।
ਪਰ ਆਪਣੀਆਂ ਅਰਜ਼ੀਆਂ ਦੇ 15/15, 20/20 ਪੰਨਿਆਂ ਤੇ ਆਪਣੀਆਂ ਪ੍ਰਾਪਤੀਆਂ ਦਾ (ਬੇਲੋੜਾ) ਵੇਰਵਾ ਦੇ ਕੇ ਵੀ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਪੁਰਸਕਾਰਾਂ ਲਈ ਚੁਣਿਆ ਹੋਇਆ ਹੈ। ਉਲਟਾ ਦੋ ਸਾਹਿਤਕਾਰਾਂ ਵੱਲੋਂ ਇਹ ਲਿਖਿਆ ਗਿਆ ਕਿ ਯੋਗ ਹੁੰਦੇ ਹੋਏ ਵੀ ਉਨ੍ਹਾਂ ਨੂੰ ਪੁਰਸਕਾਰਾਂ ਲਈ ਨਹੀਂ ਚੁਣਿਆ ਗਿਆ।
ਭਾਵ ਸਾਰੀ ਚੋਣ ਪ੍ਰਕਿਰਿਆ ਗ਼ਲਤ ਹੈ।
ਭਾਵ ਉਹ ਸਾਡੇ ਪੱਖ ਨੂੰ ਠੀਕ ਠਹਿਰਾਉਣ ਲੱਗੇ।
ਇਸ ਭੰਬਲ ਭੂਸੇ ਵਿੱਚ 6 ਮਹੀਨੇ ਲੰਘ ਗਏ। ਇਨ੍ਹਾਂ 6 ਮਹੀਨਿਆਂ ਵਿੱਚ 28 ਪੇਸ਼ੀਆਂ ਪਈਆਂ। ਅਖ਼ੀਰ 27 ਜਨਵਰੀ 2023 ਨੂੰ ਅਦਾਲਤ ਵੱਲੋਂ ਇਹ ਤਿੰਨੋਂ ਦਰਖ਼ਾਸਤਾਂ ਰੱਦ ਕਰ ਦਿੱਤੀਆਂ ਗਈਆਂ।
ਮੁਹੰਮਦ ਬਸ਼ੀਰ ਦੇ ਹੁਕਮ ਦਾ ਲਿੰਕ:
https://www.mittersainmeet.in/wp-content/uploads/2025/11/O1-R10-dt.-27.01.23-of-Mohd-Bashir.pdf
ਨਦੀਮ ਅਹਿਮਦ ਦੇ ਹੁਕਮ ਦਾ ਲਿੰਕ:
https://www.mittersainmeet.in/wp-content/uploads/2025/11/O1-R10-dt.-27.01.23-of-Nadeem-Ahmad.pdf
ਰਹਿਮਾਨ ਅਖਤਰ ਦੇ ਹੁਕਮ ਦਾ ਲਿੰਕ:
https://www.mittersainmeet.in/wp-content/uploads/2025/11/O1-R10-dt.-27.01.23-of-Rehman-Akhtar.pdf

More Stories
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਚੌਥਾ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਤੀਜਾ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਦੂਜਾ ਪੰਨਾ