ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਜ਼ਮੀਨੀ ਪੱਧਰ ਤੇ ਕਾਰਜਸ਼ੀਲ ਹੋਣ ਦਾ ਸੁਪਨਾ ਲੈ ਕੇ, ਸਾਲ 2018 ਵਿੱਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਸਥਾਪਤ ਹੋਈ ਸੰਸਥਾ ,’ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦੇ ਪਿਛਲੇ ਛੇ ਸਾਲਾਂ ਦੇ, ਵਿਸ਼ਵ ਪੱਧਰ ਤੇ ਹੋਏ ਕੰਮਾਂ ਦਾ ਲੇਖਾ ਜੋਖਾ ਕਰਨ ਅਤੇ ਅਗਲੀਆਂ ਯੋਜਨਾਵਾਂ ਉਲੀਕਣ ਲਈ, ਅਗਸਤ ਮਹੀਨੇ ਵਿੱਚ ਦੋ ਵੱਡੀਆਂ ਬੈਠਕਾਂ ਹੋਈਆਂ।
ਪਹਿਲੀ ਬੈਠਕ 4 ਅਗਸਤ 2024 ਨੂੰ ਸਰੀ ਅਤੇ ਦੂਜੀ 9 ਅਗਸਤ ਨੂੰ ਓਟਵਾ ਵਿੱਚ ਹੋਈ।
4 ਅਗਸਤ ਵਾਲੀ ਬੈਠਕ ਵਿੱਚ ਪੰਜਾਬ ਇਕਾਈ ਦੀ ਨੁਮਾਇੰਦਗੀ ਮੈਂ ਕਰਨੀ ਸੀ, ਅਮਰੀਕਾ ਦੀ ਸ੍ਰ ਹਰਿੰਦਰ ਸਿੰਘ ਨੇ। ਕੁੱਝ ਹੋਰ ਵਿਦਵਾਨਾਂ ਨੇ ਵੀ ਵਿਚਾਰ ਰੱਖਣੇ ਸਨ।
ਇਸ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਆਖ਼ਰ ਪੰਜਾਬੀ ਦੇ ਵਿਕਾਸ ਅਤੇ ਪਸਾਰ ਨਾਲ ਸਬੰਧਤ ਕਿਹੜੇ ਮਸਲੇ ਵਿਚਾਰੇ ਜਾਣਗੇ? ਇਹ ਜਾਨਣ ਲਈ ਕਨੇਡੀਅਨ ਪੰਜਾਬੀ ਮੀਡੀਏ ਵਿੱਚ ਉਤਸੁਕਤਾ ਜਾਗੀ। ਵੈਨਕੂਵਰ ਵਿੱਚ ਸਥਿਤ ਲਗਭਗ ਹਰ ਟੀਵੀ ਚੈਨਲ ਅਤੇ ਰੇਡੀਓ ਦੇ ਨੁਮਾਇੰਦਿਆਂ ਨੇ ਬੁਲਾਰਿਆਂ ਨਾਲ ਸਪੰਰਕ ਸਥਾਪਤ ਕੀਤਾ। ਸਤਿਕਾਰ ਨਾਲ ਸਾਨੂੰ ਆਪਣੇ ਆਪਣੇ ਸਟੂਡੀਓ ਵਿੱਚ ਬੁਲਾ ਕੇ, ਗਹਿਰ ਗੰਭੀਰ ਚਰਚਾਵਾਂ ਕਰਕੇ, ਪੰਜਾਬੀ ਬੋਲੀ ਨੂੰ ਦਰਪੇਸ਼ ਗੰਭੀਰ ਸਮਸਿਆਵਾਂ ਨੂੰ ਨਾਲੇ ਆਪ ਸਮਝਿਆ ਅਤੇ ਨਾਲੇ ਆਪਣੇ ਦਰਸ਼ਕਾਂ/ਸਰੋਤਿਆਂ ਨੂੰ ਸਮਝਾਉਣ ਦਾ ਸਾਰਥਿਕ ਯਤਨ ਕੀਤਾ।
31 ਜੁਲਾਈ ਨੂੰ ਮੈਨੂੰ ਸਾਂਝਾ ਟੀਵੀ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ। ਮੇਜ਼ਬਾਨੀ ਭਾਈਚਾਰੇ ਦੀ ਕੈਨੇਡਾ ਇਕਾਈ ਦੇ ਪ੍ਰਮੁੱਖ ਸੰਚਾਲਕ ਸ੍ਰ ਕੁਲਦੀਪ ਸਿੰਘ ਵਲੋਂ ਕੀਤੀ ਗਈ।
ਇਸ ਗੱਲਬਾਤ ਦਾ ਲਿੰਕ ਇਹ ਹੈ:
More Stories
ਫਰਵਰੀ 2021 ਵਿਚ -ਪ੍ਰੋ ਇੰਦਰਪਾਲ ਸਿੰਘ ਨਾਲ ਗੱਲਬਾਤ
9 ਫਰਵਰੀ 2021 ਨੂੰ ਹਸ਼ਿਆਰਪੁਰ ਵਿਖੇ ਗੱਲਬਾਤ
14 ਜੁਲਾਈ 2022 ਨੂੰ -‘ਅਲਾਈਵ ਪੰਜਾਬ Alive Punjab’ ਟੀਵੀ ਚੈਨਲ ਤੇ