September 11, 2024

Mitter Sain Meet

Novelist and Legal Consultant

1 ਅਗਸਤ ਨੂੰ ਗਲੋਬਲ ਪੰਜਾਬ ਟੀਵੀ ਚੈਨਲ ਤੇ

ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਜ਼ਮੀਨੀ ਪੱਧਰ ਤੇ ਕਾਰਜਸ਼ੀਲ ਹੋਣ ਦਾ ਸੁਪਨਾ ਲੈ ਕੇ, ਸਾਲ 2018 ਵਿੱਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਸਥਾਪਤ ਹੋਈ ਸੰਸਥਾ ,’ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦੇ ਪਿਛਲੇ ਛੇ ਸਾਲਾਂ ਦੇ, ਵਿਸ਼ਵ ਪੱਧਰ ਤੇ ਹੋਏ ਕੰਮਾਂ ਦਾ ਲੇਖਾ ਜੋਖਾ ਕਰਨ ਅਤੇ ਅਗਲੀਆਂ ਯੋਜਨਾਵਾਂ ਉਲੀਕਣ ਲਈ, ਅਗਸਤ ਮਹੀਨੇ ਵਿੱਚ ਦੋ ਵੱਡੀਆਂ ਬੈਠਕਾਂ ਹੋਈਆਂ।

 ਪਹਿਲੀ ਬੈਠਕ 4 ਅਗਸਤ 2024 ਨੂੰ ਸਰੀ ਅਤੇ ਦੂਜੀ 9 ਅਗਸਤ ਨੂੰ ਓਟਵਾ ਵਿੱਚ ਹੋਈ।

 4 ਅਗਸਤ ਵਾਲੀ ਬੈਠਕ ਵਿੱਚ ਪੰਜਾਬ ਇਕਾਈ ਦੀ ਨੁਮਾਇੰਦਗੀ ਮੈਂ ਕਰਨੀ ਸੀ, ਅਮਰੀਕਾ ਦੀ ਸ੍ਰ ਹਰਿੰਦਰ ਸਿੰਘ ਨੇ। ਕੁੱਝ ਹੋਰ ਵਿਦਵਾਨਾਂ ਨੇ ਵੀ ਵਿਚਾਰ ਰੱਖਣੇ ਸਨ।

ਇਸ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਆਖ਼ਰ ਪੰਜਾਬੀ ਦੇ ਵਿਕਾਸ ਅਤੇ ਪਸਾਰ ਨਾਲ ਸਬੰਧਤ ਕਿਹੜੇ ਮਸਲੇ ਵਿਚਾਰੇ ਜਾਣਗੇ? ਇਹ ਜਾਨਣ ਲਈ ਕਨੇਡੀਅਨ ਪੰਜਾਬੀ ਮੀਡੀਏ ਵਿੱਚ ਉਤਸੁਕਤਾ ਜਾਗੀ।  ਵੈਨਕੂਵਰ ਵਿੱਚ ਸਥਿਤ ਲਗਭਗ ਹਰ ਟੀਵੀ ਚੈਨਲ ਅਤੇ ਰੇਡੀਓ ਦੇ ਨੁਮਾਇੰਦਿਆਂ ਨੇ ਬੁਲਾਰਿਆਂ ਨਾਲ ਸਪੰਰਕ ਸਥਾਪਤ ਕੀਤਾ। ਸਤਿਕਾਰ ਨਾਲ ਸਾਨੂੰ ਆਪਣੇ ਆਪਣੇ ਸਟੂਡੀਓ ਵਿੱਚ ਬੁਲਾ ਕੇ, ਗਹਿਰ ਗੰਭੀਰ ਚਰਚਾਵਾਂ ਕਰਕੇ, ਪੰਜਾਬੀ ਬੋਲੀ ਨੂੰ ਦਰਪੇਸ਼ ਗੰਭੀਰ ਸਮਸਿਆਵਾਂ ਨੂੰ ਨਾਲੇ ਆਪ ਸਮਝਿਆ ਅਤੇ ਨਾਲੇ ਆਪਣੇ ਦਰਸ਼ਕਾਂ/ਸਰੋਤਿਆਂ ਨੂੰ ਸਮਝਾਉਣ ਦਾ ਸਾਰਥਿਕ ਯਤਨ ਕੀਤਾ।

ਇਕ ਅਗਸਤ ਨੂੰ ‘ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ’ ਦੇ ‘ਆਵਾਜ਼ -ਏ-ਪੰਜਾਬ’ ਪ੍ਰੋਗਰਾਮ ਵਿੱਚ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ‘ਸਾਹਿਤ ਮਾਫ਼ੀਆ ਅਤੇ ਇਸ ਮਾਫ਼ੀਏ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਨੂੰ ਲਾਈ ਜਾ ਰਹੀ ਢਾਅ’
ਵਿਸ਼ੇ ਤੇ ਗੱਲਬਾਤ ਕੀਤੀ।
— ਜ਼ਿਕਰਯੋਗ ਹੈ ਕਿ ਡਾ ਗੁਰਵਿੰਦਰ ਸਿੰਘ ਧਾਲੀਵਾਲ ਖੁਦ, ਗਲੋਬਲ ਪੱਧਰ ਤੇ, ਪੰਜਾਬੀ ਦੇ ਵਿਕਾਸ ਲਈ ਹੋ ਰਹੇ ਸੰਘਰਸ਼ਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿੰਦੇ ਹਨ । ਸਾਲ 2018 ਵਿੱਚ ਸਰੀ ਵਿਚ ਹੋਏ ਵਿਸ਼ਵ ਪੰਜਾਬੀ ਸਮਾਗਮ ਵਿੱਚ ਵੀ ਇੱਕ ਚੋਣਵੇਂ ਬੁਲਾਰੇ ਦੇ ਤੌਰ ਤੇ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ ਸਨ।
ਇਸ ਗੱਲਬਾਤ ਵਿੱਚ ਵੀ ਉਹਨ੍ਹਾਂ ਦੇ ਪੰਜਾਬੀ ਪ੍ਰਤੀ ਮੋਹ ਅਤੇ ਇਸ ਦੇ ਵਿਕਾਸ ਪ੍ਰਤੀ ਚਿੰਤਾਤੁਰ ਹੋਣ ਦੀ ਸਾਫ਼ ਝਲਕ ਪੈਂਦੀ ਹੈ।83
ਗੱਲਬਾਤ ਦਾ ਲਿੰਕ: