ਪੰਨਾ ਨੰਬਰ: 2
ਆਰ.ਟੀ.ਆਈ ਟੀਮ ਦਾ ਗਠਨ
ਪੁਰਸਕਾਰਾਂ ਦੀ ਚੋਣ ਨਾਲ ਸੰਬੰਧਿਤ ਸੂਚਨਾ ਜਲਦੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਾਡੇ ਵੱਲੋਂ ਪੰਜ ਮੈਂਬਰੀ ਆਰ ਟੀ ਆਈ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ਆਰਪੀ ਸਿੰਘ, ਹਰਬਖਸ਼ ਸਿੰਘ ਗਰੇਵਾਲ, ਮਹਿੰਦਰ ਸਿੰਘ ਸੇਖੋਂ, ਦਵਿੰਦਰ ਸਿੰਘ ਸੇਖਾ ਅਤੇ ਮਿੱਤਰ ਸੈਨ ਮੀਤ ਸ਼ਾਮਿਲ ਕੀਤੇ ਗਏ।
ਇਸੇ ਮਸਲੇ ਨਾਲ ਸਬੰਧਿਤ ਸੂਚਨਾ ਪ੍ਰਾਪਤ ਕਰਨ ਲਈ ਇੱਕ ਅਰਜ਼ੀ ਗੁਲਜ਼ਾਰ ਪੰਧੇਰ ਵੱਲੋਂ ਵੀ ਦਿੱਤੀ ਗਈ। ਗੁਲਜਾਰ ਪੰਧੇਰ ਨੂੰ ਜਿੰਨੀਂ ਕੁ ਸੂਚਨਾ ਪ੍ਰਾਪਤ ਹੋਈ ਉਹ ਉਸ ਨੇ ਸਾਨੂੰ ਦੇ ਦਿੱਤੀ।
ਚਾਰ ਕੁ ਮਹੀਨਿਆਂ ਦੀ ਖੱਜਲ ਖੁਆਰੀ ਬਾਅਦ ਸਾਨੂੰ ਇੰਨੀ ਕੁ ਸੂਚਨਾ ਪ੍ਰਾਪਤ ਹੋ ਗਈ ਜਿਸ ਦੇ ਆਧਾਰ ਤੇ ਇਹ ਆਖਿਆ ਜਾ ਸਕੇ ਕਿ ਪੁਰਸਕਾਰਾਂ ਦੀ ਚੋਣ ਵਿੱਚ ਵੱਡੇ ਪੱਧਰ ਤੇ ਪੱਖਪਾਤ ਅਤੇ ਭਾਈ ਭਤੀਜਾਵਾਦ ਹੋਇਆ ਹੈ।
ਸਾਡੇ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਪ੍ਰਾਪਤ ਹੋਈ ਸੂਚਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਖੋਜ ਭਰਪੂਰ ਲੇਖ ਲਿਖੇ ਜਾਣ ਅਤੇ ਉਹ ਲੇਖ ਅਖ਼ਬਾਰਾਂ ਵਿੱਚ ਛਪਵਾਏ ਜਾਣ। ਲੇਖ ਲਿਖਣ ਦੀ ਜਿੰਮੇਵਾਰੀ ਮਿੱਤਰ ਸੈਨ ਮੀਤ ਨੂੰ ਦਿੱਤੀ ਗਈ। ਪ੍ਰਾਪਤ ਹੋਈ ਸੂਚਨਾ ਦੇ ਅਧਾਰ ਤੇ ਮੀਤ ਨੇ 6 ਲੇਖ ਲਿਖੇ ਜੋ ਪੰਜਾਬੀ ਜਾਗਰਣ ਅਖ਼ਬਾਰ ਵਿੱਚ ਲੜੀਵਾਰ ਛਪੇ।
ਫੇਰ ਇਨ੍ਹਾਂ ਲੇਖਾਂ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ ਜਿਸ ਦਾ ਨਾਂ ‘ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ’ ਰੱਖਿਆ ਗਿਆ। ਇਸ ਪੁਸਤਕ ਦਾ ਲਿੰਕ:
ਲੇਖ ਪੜਨ ਬਾਅਦ ਸਾਡੇ ਨਾਲ ਹਮਦਰਦੀ ਰੱਖਣ ਵਾਲੇ ਚਿੰਤਕਾਂ ਨੇ ਸਾਨੂੰ ਸਲਾਹ ਦਿੱਤੀ ਕਿ ਲੇਖਾਂ ਨਾਲ ਇੱਕ ਵਾਰ ਝੱਖੜ ਤਾਂ ਝੁੱਲੇਗਾ ਪਰ ਝੱਖੜ ਦੇ ਲੰਘ ਜਾਣ ਬਾਅਦ ਸਭ ਸ਼ਾਂਤ ਹੋ ਜਾਵੇਗਾ। ਪਰਨਾਲਾ ਮੁੜ ਆਪਣੀ ਥਾਂ ਤੇ ਆ ਜਾਵੇਗਾ।
ਉਨਾਂ ਸਲਾਹ ਦਿੱਤੀ ਕਿ ਜੇ ਸੰਭਵ ਹੋ ਸਕੇ ਤਾਂ ਇਸ ਚੋਣ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇ। ਉਨਾਂ ਦਾ ਵਿਚਾਰ ਸੀ ਕਿ ਮਾਮਲਾ ਅਦਾਲਤ ਵਿੱਚ ਜਾਣ ਨਾਲ ਕਈ ਅਜਿਹੇ ਤੱਥ ਵੀ ਸਾਹਮਣੇ ਆ ਜਾਣਗੇ ਜਿਹੜੇ ਸਬੰਧਿਤ ਅਧਿਕਾਰੀਆਂ ਵੱਲੋਂ ਛੁਪਾ ਲੈ ਗਏ ਹੋਣਗੇ।
ਸਾਨੂੰ ਇਹ ਸਲਾਹ ਉਚਿਤ ਲੱਗੀ ਅਤੇ ਸਾਡੀ ਟੀਮ ਨੇ ਅਦਾਲਤ ਦਾ ਦਰਵਾਜ਼ਾ ਖੜ ਖੜਾਉਣ ਦਾ ਮਨ ਬਣਾ ਲਿਆ।
————————————-
ਸਬੰਧਤ ਦਸਤਾਵੇਜ਼ਾਂ ਦੇ ਲਿੰਕ
(1) ਆਰ.ਟੀ.ਆਈ. ਅਰਜ਼ੀਆਂ
ਹਰਬਖਸ਼ ਸਿੰਘ ਮਿਤੀ 29.8.2020
https://www.mittersainmeet.in/wp-content/uploads/2025/11/ਹਰਬਖਸ਼-ਸਿੰਘ-ਗਰੇਵਾਲ-28.9.2020.pdf
ਗੁਲਜ਼ਾਰ ਪੰਧੇਰ ਮਿਤੀ 21.10.2020
https://www.mittersainmeet.in/wp-content/uploads/2025/11/ਗੁਲਜਾਰ-ਪੰਧੇਰ-Dt.-21.10.20.pdf
ਮਿੱਤਰ ਸੈਨ ਮੀਤ ਮਿਤੀ. 28.12.20
https://www.mittersainmeet.in/wp-content/uploads/2025/11/ਮਿੱਤਰ-ਸੈਨ-ਮੀਤ-ਮਿਤੀ.-28.12.20.pdf
ਆਰ ਪੀ ਸਿੰਘ ਮਿਤੀ. 8.1.21
https://www.mittersainmeet.in/wp-content/uploads/2025/11/ਆਰ-ਪੀ-ਸਿੰਘ-ਮਿਤੀ.-8.1.21.pdf
ਮਿੱਤਰ ਸੈਨ ਮੀਤ ਮਿਤੀ. 5.2.21
https://www.mittersainmeet.in/wp-content/uploads/2025/11/ਮਿੱਤਰ-ਸੈਨ-ਮੀਤ-ਮਿਤੀ.-5.2.21.pdf
ਆਰ ਪੀ ਸਿੰਘ ਮਿਤੀ. 1.3.21
https://www.mittersainmeet.in/wp-content/uploads/2025/11/ਆਰ-ਪੀ-ਸਿੰਘ-ਮਿਤੀ.1.3.21.pdf
ਆਰ ਪੀ ਸਿੰਘ ਮਿਤੀ. 1.6.21
https://www.mittersainmeet.in/wp-content/uploads/2025/11/ਆਰ-ਪੀ-ਸਿੰਘ-ਮਿਤੀ.-1.6.21.pdf
(2) ‘ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ’ ਪੁਸਤਕ ਦਾ ਲਿੰਕ:
https://www.mittersainmeet.in/wp-content/uploads/2022/06/ਸ਼੍ਰੋਮਣੀ-ਪੁਰਸਕਾਰ-ਅਤੇ-ਸਾਹਿਤਿਕ-ਸਿਆਸਤ.pdf

More Stories
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਚੌਥਾ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਤੀਜਾ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਪਹਿਲਾ ਪੰਨਾ