ਪੰਨਾ ਨੰਬਰ: 1
ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੁਰਸਕਾਰ ਦੇਣ ਦਾ ਫ਼ੈਸਲਾ
ਪਿਛਲੀਆਂ ਸਰਕਾਰਾਂ ਵੱਲੋਂ ਸਾਲ 2014 ਤੱਕ ਸ਼੍ਰੋਮਣੀ ਪੁਰਸਕਾਰ ਦੇ ਦਿੱਤੇ ਗਏ ਸਨ। ਇਸ ਤੋਂ ਬਾਅਦ 2020 ਤੱਕ ਸਰਕਾਰ ਖਾਮੋਸ਼ ਰਹੀ। ਪੁਰਸਕਾਰਾਂ ਦੀ ਉਮੀਦ ਲਾਈ ਬੈਠੇ ਵਿਅਕਤੀ ਪੰਜਾਬ ਸਰਕਾਰ ਤੇ ਲਗਾਤਾਰ ਦਬਾਅ ਬਣਾ ਰਹੇ ਸਨ ਕਿ ਪੁਰਸਕਾਰਾਂ ਦੀ ਘੋਸ਼ਣਾ ਜਲਦੀ ਕੀਤੀ ਜਾਵੇ। ਪਰ ਸਰਕਾਰ ਨੇ ਸਾਲ 2020 ਤੱਕ ਘਸੇਲ ਵੱਟੀ ਰੱਖੀ। ਚੋਣਾਂ ਨੇੜੇ ਆਉਂਦੀਆਂ ਦੇਖ ਕੇ ਅਖ਼ੀਰ ਪੰਜਾਬ ਸਰਕਾਰ ਵੱਲੋਂ ਪੁਰਸਕਾਰ ਦੇਣ ਦਾ ਫ਼ੈਸਲਾ ਕਰ ਲਿਆ ਗਿਆ। ਚੋਣ ਪ੍ਰਕਿਰਿਆ ਨੂੰ ਸਿਰੇ ਚੜਾਉਣ ਲਈ ਜੂਨ 2020 ਵਿੱਚ ਰਾਜ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ। ਪ੍ਰਚੱਲਤ ਰਵਾਇਤ ਅਨੁਸਾਰ ਪੁਰਸਕਾਰਾਂ ਲਈ ਯੋਗ ਵਿਅਕਤੀਆਂ ਦੀ ਚੋਣ ਇਸੇ ਸਲਾਹਕਾਰ ਬੋਰਡ ਵੱਲੋਂ ਕੀਤੀ ਜਾਂਦੀ ਹੈ। ਫੇਰ ਸਤੰਬਰ 2020 ਵਿੱਚ ਸਕਰੀਨਿੰਗ ਕਮੇਟੀ ਵੀ ਬਣਾ ਦਿੱਤੀ ਗਈ। ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਗਿਣਤੀ 50 ਅਤੇ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਗਿਣਤੀ 14 ਰੱਖੀ ਗਈ। ਭਾਸ਼ਾ ਵਿਭਾਗ ਵੱਲੋਂ ਆਪਣੇ ਹੀ ਤੌਰ ਤੇ ਯੋਗ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਗਈ।
1 ਦਸੰਬਰ ਨੂੰ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਭਾਸ਼ਾ ਵਿਭਾਗ ਵਲੋਂ ਕਰੀਬ 600 ਯੋਗ ਉਮੀਦਵਾਰਾਂ ਦੇ ਨਾਂ ਕਮੇਟੀ ਅਗੇ ਰੱਖੇ ਗਏ। ਕਮੇਟੀ ਵਲੋਂ ਇਨ੍ਹਾਂ ਵਿਚੋਂ 300 ਨਾਂ ਛਾਂਟ ਕੇ ਪੈਨਲ ਬਣਾ ਲਏ ਗਏ। 3 ਦਸੰਬਰ ਨੂੰ ਸਲਾਹਕਾਰ ਬੋਰਡ ਦੀ ਮੀਟਿੰਗ ਹੋਈ । ਬਿਨਾਂ ਬਹੁਤੀ ਸੋਚ ਵਿਚਾਰ ਦੇ ਸਕਰੀਨਿੰਗ ਕਮੇਟੀ ਵੱਲੋਂ ਤਿਆਰ ਕੀਤੇ ਗਏ ਪੈਨਲਾਂ ਵਿਚੋਂ, ਸਲਾਹਕਾਰ ਬੋਰਡ ਨੇ ਥੋੜੀ ਬਹੁਤੀ ਰੱਦੋ ਬਦਲ ਕਰਕੇ ਪੁਰਸਕਾਰਾਂ ਲਈ ਯੋਗ 108 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕਰ ਦਿੱਤੀ।
ਕੁਝ ਦਿਨ ਚੋਣ ਦੀ ਪ੍ਰਸ਼ੰਸਾ ਹੋਈ। ਪਰ ਚਾਰ ਦਿਨਾਂ ਦੀ ਚਾਂਦਨੀ ਬਾਅਦ ਹਨੇਰਾ ਪਸਰਨ ਲੱਗਿਆ। ਚੋਣ ਤੇ ਗੰਭੀਰ ਸਵਾਲ ਉੱਠਣ ਲੱਗੇ। ਸਲਾਹਕਾਰ ਬੋਰਡ ਦੀ ਲਾਪਰਵਾਹੀ ਇਨੀ ਕਿ ਇੱਕ ਮਿਰਤਕ ਵਿਅਕਤੀ ਨੂੰ ਹੀ ਪੁਰਸਕਾਰ ਲਈ ਚੁਣ ਲਿਆ ਗਿਆ।
ਜਦੋਂ ਸਾਨੂੰ ਮਹਿਸੂਸ ਹੋਇਆ ਕਿ ਸੱਚ ਮੁੱਚ ਚੋਣ ਵਿੱਚ ਪੱਖਪਾਤ ਅਤੇ ਘਾਲਾ ਮਾਲਾ ਹੋਇਆ ਹੈ ਤਾਂ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਪਹਿਲਾਂ ਸੂਚਨਾ ਅਧਿਕਾਰ ਕਾਨੂੰਨ ਅਧੀਨ, ਭਾਸ਼ਾ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਤੋਂ ਸੂਚਨਾ ਪ੍ਰਾਪਤ ਕਰਕੇ ਘੋਖ ਪੜਤਾਲ ਕੀਤੀ ਜਾਵੇ।
—————————————–
ਦਸਤਾਵੇਜ਼ਾਂ ਦੇ ਲਿੰਕ
(ੳ) ਸਲਾਹਕਾਰ ਬੋਰਡ ਦੇ ਗਠਨ ਸਬੰਧੀ ਅਧਿਸੂਚਨਾਵਾਂ
ਅਧਿਸੂਚਨਾ ਮਿਤੀ. 2.6.2020
https://www.mittersainmeet.in/wp-content/uploads/2025/11/ਅਧਿਸੂਚਨਾ-1-ਮਿਤੀ.-2.6.2020.pdf
ਅਧਿਸੂਚਨਾ ਮਿਤੀ. 4.6.2020
https://www.mittersainmeet.in/wp-content/uploads/2025/11/ਅਧਿਸੂਚਨਾ-2-ਮਿਤੀ.-4.6.2020.pdf
ਅਧਿਸੂਚਨਾ ਮਿਤੀ. 27.8.2020
https://www.mittersainmeet.in/wp-content/uploads/2025/11/ਅਧਿਸੂਚਨਾ-4-ਮਿਤੀ.-27.8.2020.pdf
ਅਧਿਸੂਚਨਾ ਮਿਤੀ. 15.9.2020
https://www.mittersainmeet.in/wp-content/uploads/2025/11/ਅਧਿਸੂਚਨਾ-3-ਮਿਤੀ.-15.9.2020.pdf
(ਅ) ਸਕਰੀਨਿੰਗ ਕਮੇਟੀ ਦੇ ਗਠਨ ਸਬੰਧੀ ਅਧਿਸੂਚਨਾ ਮਿਤੀ. 15.9.2020
https://www.mittersainmeet.in/wp-content/uploads/2025/11/ਅਧਿਸੂਚਨਾ-5-ਮਿਤੀ.-15.9.2020.pdf
(ੲ) ਸਕਰੀਨਿੰਗ ਕਮੇਟੀ ਵਲੋਂ ਤਿਆਰ ਕੀਤੇ ਗਏ ਪੈਨਲ
https://www.mittersainmeet.in/wp-content/uploads/2025/11/ਸਕਰੀਨਿੰਗ-ਕਮੇਟੀ-ਵਲੋਂ-ਤਿਆਰ-ਕੀਤੇ-ਗਏ-ਪੈਨਲ.pdf
(ਸ) ਪੁਰਸਕਾਰਾਂ ਲਈ ਚੁਣੇ ਗਏ ਵਿਅਕਤੀਆਂ ਦੀ ਸੂਚੀ
https://www.mittersainmeet.in/wp-content/uploads/2025/11/ਪੁਰਸਕਾਰਾਂ-ਲਈ-ਚੁਣੇ-ਗਏ-ਵਿਅਕਤੀਆਂ.pdf

More Stories
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਚੌਥਾ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਤੀਜਾ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਦੂਜਾ ਪੰਨਾ