September 12, 2025

Mitter Sain Meet

Novelist and Legal Consultant

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ -ਪੰਜਾਬੀ ਦਾ ਘਾਣ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸ੍ਰੀ ਹਰੀ ਚੰਦ ਅਰੋੜਾ ਜੀ ਵੱਲੋਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਦਿੱਤੇ ਗਏ ਕਾਨੂੰਨੀ ਨੋਟਿਸ ਦਾ ਲਿੰਕ:

https://www.mittersainmeet.in/wp-content/uploads/2025/09/Demand-Notice-Punjabi-Bhasha-Pasar-Bhaichara.pdf

—————————————

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ -ਪੰਜਾਬੀ ਦਾ ਘਾਣ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਦਾ ਉਦੇਸ਼:

             The Haryana and Punjab Agricultural Universities Act 1970 ਦੀ ਧਾਰਾ 7 ਅਨੁਸਾਰ ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਉਦੇਸ਼ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਵਿਗਿਆਨਾਂ ਬਾਰੇ ਸਿੱਖਿਆ ਦੇਣਾ, ਇਹਨਾਂ ਵਿਗਿਆਨਾਂ ਵਿੱਚ ਖੋਜ ਕਰਨਾ ਅਤੇ ਫੇਰ ਉਸ ਗਿਆਨ ਅਤੇ ਖੋਜ ਨੂੰ ਖੇਤੀਬਾੜੀ ਨਾਲ ਜੁੜੇ ਪੇਂਡੂ ਲੋਕਾਂ ਤੱਕ ਪਹੁੰਚਾਉਣਾ ਹੈ।

ਇਸ ਉਦੇਸ਼ ਦੀ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ ਹੈ ਜੇ ਪਿੰਡਾਂ ਵਿੱਚ ਵਸਦੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਬਾਕੀ ਧੰਦਿਆਂ ਨਾਲ ਜੁੜੇ ਵਿਅਕਤੀਆਂ ਨੂੰ ਖੇਤੀਬਾੜੀ ਬਾਰੇ ਗਿਆਨ ਅਤੇ ਸਿੱਖਿਆ ਉਹਨਾਂ ਦੀ ਮਾਤ ਭਾਸ਼ਾ ਪੰਜਾਬੀ ਵਿੱਚ ਵੀ ਦਿੱਤੀ ਜਾਵੇ।

58 ਸਾਲ ਪਹਿਲਾਂ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 3 ਰਾਹੀਂ, ਪੰਜਾਬੀ ਭਾਸ਼ਾ ਨੂੰ ਪੰਜਾਬ ਰਾਜ ਦੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ। ਸਾਲ 2008 ਵਿਚ ‘ਰਾਜ ਭਾਸ਼ਾ (ਤਰਮੀਮ) ਐਕਟ 2008’ ਰਾਹੀਂ ਇਸ ਐਕਟ ਵਿਚ ਮਹੱਤਵਪੂਰਨ ਸੋਧਾਂ ਹੋਈਆਂ। ਨਵੀਂ ਜੋੜੀ ਧਾਰਾ 3(ਅ) ਰਾਹੀਂ ‘ਰਾਜ ਸਰਕਾਰ ਦੇ ਅਤੇ ਸਰਕਾਰੀ ਖੇਤਰ ਦੇ ਸਾਰੇ ਅਦਾਰਿਆਂ ਵਿਚ ਸਾਰਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿਚ ਕੀਤੇ ਜਾਣਾ ਜ਼ਰੂਰੀ’ ਕੀਤਾ ਗਿਆ। ਇਸ ਵਿਵਸਥਾ ਦੀ ਇਬਾਰਤ ਇਹ ਹੈ:            

“ਧਾਰਾ 3(ਅ) – ਰਾਜ ਸਰਕਾਰ ਦੇ ਅਤੇ ਸਰਕਾਰੀ ਖੇਤਰ ਦੇ ਅਦਾਰਿਆਂ ਦੇ ਦਫ਼ਤਰਾਂ ਆਦਿ ਵਿਚ ਪੰਜਾਬੀ ਦੀ ਵਰਤੋਂ ਬਾਰੇ

         “ਧਾਰਾ 3(): ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿਚ ਸਾਰਾ ਕੰਮ-ਕਾਜ ਪੰਜਾਬੀ ਵਿਚ ਕੀਤਾ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਇਹ ਕਾਨੂੰਨ ਤਾਂ ਬਣਾ ਦਿੱਤੇ ਗਏ ਪਰ ਇਹਨਾਂ ਤੇ ਅਮਲ ਨਹੀਂ ਹੋਇਆ। ਉਲਟਾ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਵੱਧ ਕੰਮ-ਕਾਜ ਹੋਣ ਲੱਗ ਪਿਆ। ਪੰਜਾਬੀ ਭਾਸ਼ਾ ਨਾਲ ਹੁੰਦੀ ਇਸ ਜ਼ਿਆਦਤੀ ਵਿਰੁੱਧ ਕੁਝ ਸੰਸਥਾਵਾਂ (ਵਿਸ਼ੇਸ਼ ਕਰਕੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ)ਨੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਇਹਨਾਂ ਵਿਵਸਥਾਵਾਂ ਨੂੰ ਲਾਗੂ ਕਰਾਉਣ ਲਈ ਦਬਾਅ ਪਾਇਆ। ਸ਼੍ਰੀ ਹਰੀ ਚੰਦ ਅਰੋੜਾ, ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਾਨੂੰਨ ਦੀਆਂ ਇਹਨਾਂ ਵਿਵਸਥਾਵਾਂ ਦੀ ਹੋ ਰਹੀ ਘੋਰ ਉਲੰਘਣਾ ਬਾਰੇ ਪੰਜਾਬ ਸਰਕਾਰ ਨੂੰ 20 ਦੇ ਕਰੀਬ ਕਾਨੂੰਨੀ ਨੋਟਿਸ ਦਿੱਤੇ ਗਏ। ਦਬਾਵਾਂ ਹੇਠ ਆਈ ਪੰਜਾਬ ਸਰਕਾਰ ਨੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਪਹਿਲਾਂ ਮਿਤੀ 05.09.2018 ਨੂੰ ਇੱਕ ਹੁਕਮ ਜਾਰੀ ਕੀਤਾ ਅਤੇ ਹਦਾਇਤ ਕੀਤੀ ਕਿ ‘ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿਚ ਸਾਰਾ ਕੰਮ-ਕਾਜ ਪੰਜਾਬੀ ਵਿਚ ਕੀਤਾ ਜਾਵੇ।’ ਹੁਕਮ ਦੀਆਂ ਸਬੰਧਤ ਸਤਰਾਂ ਹੇਠ ਲਿਖੇ ਅਨੁਸਾਰ ਹਨ:

         “ਇਸ ਲਈ ਆਪ ਨੂੰ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਦਾ ਸਮੁੱਚਾ     ਦਫ਼ਤਰੀ ਕੰਮ-ਕਾਜ, ਭਾਰਤ ਸਰਕਾਰ ਅਤੇ ਦੂਜੇ ਰਾਜਾਂ ਨਾਲ ਕੀਤੀ ਜਾਣ ਵਾਲੀ ਲਿਖਾ-ਪੜ੍ਹੀ ਨੂੰ ਛੱਡ ਕੇ, ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 ਦੇ ਉਪਬੰਧਾਂ ਅਨੁਸਾਰ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।”

ਇਸ ਮਹੱਤਵਪੂਰਨ ਹੁਕਮ ਰਾਹੀਂ ਪੰਜਾਬ ਸਰਕਾਰ ਨੇ ਆਪਣੇ ਦਫ਼ਤਰਾਂ ਦੇ ਮੁਖੀਆਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਹੈ ਕਿ ਉਹ ਆਪਣੀਆਂ ਇੰਟਰਨੈਟ ਤੇ ਪਾਈਆਂ ਵੈਬਸਾਈਟਾਂ ਵਿਚ ਉਪਲਬਧ ਕਰਵਾਈ ਗਈ ਸੂਚਨਾ, ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿਚ ਵੀ ਉਪਲਬਧ ਕਰਾਉਣ। ਹੁਕਮ ਦੀਆਂ ਸਬੰਧਤ ਸਤਰਾਂ ਹੇਠ ਲਿਖੇ ਅਨੁਸਾਰ ਹਨ:

         “ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਜ਼ਿਆਦਾਤਰ ਪੰਜਾਬ ਦੀ ਆਮ ਜਨਤਾ ਲਈ ਹੀ ਹਨ। ਇਸ ਲਈ ਸਮੂਹ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਵੈਬਸਾਈਟਾਂ ਅੰਗਰੇਜ਼ੀ ਦੇ ਨਾਲਨਾਲ ਪੰਜਾਬੀ ਭਾਸ਼ਾ ਵਿਚ (ਭਾਵ ਦੋਨੋਂ ਭਾਸ਼ਾਵਾਂ ਵਿਚ) ਤਿਆਰ ਕਰਕੇ ਅਪਲੋਡ ਕਰਨ ਤਾਂ ਜੋ ਪੰਜਾਬ ਵਾਸੀ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ

     ਸਾਡੇ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵਰਗੀਆਂ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ, ਵਾਰ ਵਾਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਹਾਲੇ ਵੀ ਪੰਜਾਬ ਸਰਕਾਰ ਦੇ ਬਹੁਤ ਸਾਰੇ ਅਦਾਰੇ, ਰਾਜ ਭਾਸ਼ਾ ਐਕਟ ਦੀਆਂ ਉਕਤ       ਵਿਵਸਥਾਵਾਂ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ।

          ਇੰਨ੍ਹਾਂ ਬੇਨਤੀਆਂ ਦੇ ਆਧਾਰ ਤੇ ਪੰਜਾਬ ਸਰਕਾਰ ਵੱਲੋਂ ਮੁੜ ਦੋ ਹੁਕਮ (ਪਹਿਲਾ 8 ਮਈ 2025 ਨੂੰ) ਅਤੇ (ਦੂਜਾ 28 ਜੁਲਾਈ 2025 ਨੂੰ) ਜਾਰੀ ਕਰਕੇ ਪੰਜਾਬ ਸਰਕਾਰ ਦੇ ਸਾਰੇ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਸਾਰਾ ਦਫ਼ਤਰੀ ਕੰਮ ਕਾਜ ਪੰਜਾਬੀ ਵਿੱਚ ਕਰਨ। ਨਾਲ ਇਹ ਹਦਾਇਤ ਵੀ ਕੀਤੀ ਗਈ ਕਿ ਸਮੂਹ ਵਿਭਾਗਾਂ ਦੀਆਂ ਵੈਬਸਾਈਟਾਂ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਭਾਸ਼ਾ (ਭਾਵ ਦੋਨੋਂ ਭਾਸ਼ਾਵਾਂ) ਵਿੱਚ ਤਿਆਰ ਕੀਤੀਆਂ ਜਾਣ।

         ਨੋਟ: ਕਿਸੇ ਵਿਭਾਗ (ਸਮੇਤ ਯੂਨੀਵਰਸਿਟੀ) ਵੱਲੋਂ ਆਪਣੀ ਵੈਬਸਾਈਟ ਤੇ ਉਪਲਬਧ ਕਰਾਈ ਗਈ ਸੂਚਨਾ ਉਸ ਦੇ ‘ਦਫ਼ਤਰੀ ਕੰਮ ਕਾਜ’ ਦਾ ਹਿੱਸਾ ਹੈ।

ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਆਪਣੇ ਉਦੇਸ਼ ਤੋਂ ਭਟਕਣ ਅਤੇ ਉਕਤ ਕਾਨੂੰਨ ਦੀਆਂ ਵਿਵਸਥਾਵਾਂ ਦੀ  ਉਲੰਘਣਾ ਕਰਨ ਦੀਆਂ ਕੁਝ ਉਦਾਹਰਣਾਂ:

             (1) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣਾ ਲਗਭਗ ਸਾਰਾ ਦਫ਼ਤਰੀ ਕੰਮਕਾਜ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਕੀਤਾ ਜਾਂਦਾ ਹੈ। ਉਦਾਹਰਣ ਲਈ ਕੇਵਲ ਸਾਲ 2024 ਅਤੇ 2025 ਵਿੱਚ, ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਹਜ਼ਾਰਾਂ ਦਸਤਾਵੇਜ਼ਾਂ ਵਿੱਚੋਂ ਹਵਾਲੇ ਲਈ ਇਹ ਦਸਤਾਵੇਜ ਦੇਖੇ ਜਾ ਸਕਦੇ ਹਨ।

             (ੳ) ਯੂਨੀਵਰਸਿਟੀ ਨੇ ਕਿਸਾਨਾਂ ਦੇ ਗੁਣ ਗਾਉਣ ਵਾਲੇ ਕਿਤਾਬਚੇ ਨੂੰ ਵੀ ਅੰਗਰੇਜ਼ੀ ਭਾਸ਼ਾ ਵਿੱਚ ਛਾਪਿਆ ਗਿਆ ਹੈ ਜਦੋਂ ਕਿ ਬਹੁਤੇ ਕਿਸਾਨਾਂ ਦੀ ਅੰਗਰੇਜ਼ੀ ਤੇ ਉਨੀਂ ਪਕੜ ਨਹੀਂ ਹੁੰਦੀ ਜਿੰਨੀ ਆਪਣੇ ਮਾਤ ਭਾਸ਼ਾ ਪੰਜਾਬੀ ਤੇ ਹੁੰਦੀ ਹੈ।  ਉਦਾਹਰਨ ਲਈ ਇਹ ਕਿਤਾਬਚਾ ਦੇਖਿਆ ਜਾ ਸਕਦਾ ਹੈ। Resolve and Resilience of our farmers.

             (ਅ) ਕਿਸਾਨਾਂ ਦੇ ਕੰਮਾਂ ਕਾਰਾਂ ਨਾਲ ਸੰਬੰਧਿਤ ਹੋਰ ਦਸਤਾਵੇਜ ਵੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹਨ। ਜਿਵੇਂ ਕਿ ਮਿੱਟੀ ਟੈਸਟ ਕਰਵਾਉਣ ਦੀ ਫੀਸ। Rates for testing of agro chemicals.

           (ੲ) ਵਿਦਿਆਰਥੀਆਂ ਨਾਲ ਸੰਬੰਧਿਤ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਵਿੱਚ ਉਪਲਬਧ ਕਰਵਾਈ ਜਾਂਦੀ ਹੈ। ਜਿਵੇਂ ਕਿ (a)  Semester and Hostel Rules 2025-26.,  (b) International Students’ Cell.  (c)  Disciplinary Committee. (d) Placement Brochure. Etc.

             (ਹ) ਜਦੋਂ ਯੂਨੀਵਰਸਿਟੀ ਵੱਲੋਂ ਆਪਣਾ ਅਮਲਾ ਫੈਲਾ ਭਰਤੀ ਕਰਨ ਲਈ ਇਸ਼ਤਿਹਾਰ ਦਿੱਤੇ ਜਾਂਦੇ ਹਨ ਤਾਂ ਉਹਨਾਂ ਦੀ ਭਾਸ਼ਾ ਕੇਵਲ ਅੰਗਰੇਜ਼ੀ ਹੁੰਦੀ ਹੈ। ਉਦਾਹਰਣ ਲਈ ਸਾਲ 2025 ਵਿਚ ਦਿੱਤਾ ਗਿਆ ਇਸ਼ਤਿਹਾਰ ਨੰਬਰ 1/2025 ਦੇਖਿਆ ਜਾ ਸਕਦਾ ਹੈ। Advertisement for posts.

              (ਕ) ਸੇਵਾ ਮੁਕਤ ਹੋਣ ਤੇ ਜਦੋਂ ਕਿਸੇ ਕਰਮਚਾਰੀ ਵੱਲੋਂ ਆਪਣੀ ਪੈਨਸ਼ਨ ਲਗਵਾਉਣ ਲਈ ਪੈਨਸ਼ਨ ਸਬੰਧੀ ਫਾਰਮ ਭਰੇ ਜਾਂਦੇ ਹਨ ਤਾਂ ਉਹ ਫਾਰਮ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੇ ਹਨ ਭਾਵੇਂ ਕਿ ਸੇਵਾ ਮੁਕਤ ਹੋਣ ਵਾਲਿਆਂ ਵਿੱਚ ਬਹੁਤੇ ਤੀਜੀ ਅਤੇ ਚੌਥੀ ਸ਼੍ਰੇਣੀ ਦੇ ਮੁਲਾਜ਼ਮ ਹੁੰਦੇ ਹਨ ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਨਹੀਂ ਹੁੰਦੀ। ਉਦਾਹਰਨ ਲਈ ਇਹ ਫਾਰਮ ਦੇਖੇ ਜਾ ਸਕਦੇ ਹਨ। Pension case Forms.

              (ਖ)  ਇਸੇ ਤਰ੍ਹਾਂ ਜਦੋਂ ਕਿਸੇ ਮੁਲਾਜ਼ਮ ਦੀ ਬੇਵਕਤੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਲਈ ਜਿਹੜੇ ਫਾਰਮ ਭਰਨੇ ਪੈਂਦੇ ਹਨ ਉਹ ਵੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹਨ। ਜਰੂਰੀ ਨਹੀਂ ਕਿ ਮ੍ਰਿਤਕ ਕਰਮਚਾਰੀ ਦੇ ਵਾਰਸ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਰੱਖਦੇ ਹੋਣ। ਉਦਾਹਰਨ ਲਈ ਇਹ ਫਾਰਮ ਦੇਖੇ ਜਾ ਸਕਦੇ ਹਨ। Documents for Family Pension.

             (ਗ) ਯੂਨੀਵਰਸਿਟੀ ਦਾ ਬਜਟ, ਸਾਰ-ਸੰਗ੍ਰਹਿ ਆਦਿ ਵੀ ਕੇਵਲ ਅੰਗਰੇਜ਼ੀ ਵਿੱਚ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜਦੋਂ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਉਹਨਾਂ ਵਿਅਕਤੀਆਂ ਨੂੰ ਵੀ ਪੈਂਦੀ ਹੈ ਜਿਹੜੇ ਅੰਗਰੇਜ਼ੀ ਵਿੱਚ ਮੁਹਾਰਤ ਨਹੀਂ ਰੱਖਦੇ। (a) Budget Estimates-2023-24, (b) Compendium. Etc.

             ਸਿੱਟਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਗਰੇਜ਼ੀ ਪ੍ਰਤੀ ਇਸ ਪ੍ਰੇਮ ਕਾਰਨ ਯੂਨੀਵਰਸਿਟੀ ਵੱਲੋਂ ਆਪਣੇ ਖੋਜ ਕਾਰਜਾਂ ਰਾਹੀਂ ਪ੍ਰਾਪਤ ਕੀਤਾ ਮਹੱਤਵਪੂਰਨ ਗਿਆਨ ਪਿੰਡਾਂ ਵਿੱਚ ਵਸਦੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਨਾਲ ਜੁੜੇ ਵਿਅਕਤੀਆਂ ਤੱਕ ਇਸ ਲਈ ਨਹੀਂ ਪਹੁੰਚ ਰਿਹਾ ਕਿਉਂਕਿ ਉਹ ਉਨਾਂ ਦੀ ਮਾਤ ਭਾਸ਼ਾ ਪੰਜਾਬੀ ਵਿੱਚ ਨਹੀਂ ਹੁੰਦਾ ।

             ਇਨ੍ਹਾਂ ਦਸਤਾਵੇਜਾਂ ਦੀਆਂ ਪੀਡੀਐਫ ਫਾਈਲਾਂ ਦੇ ਲਿੰਕ ਹੇਠਾਂ ਦਿੱਤੇ ਗਏ

             (2) ਲੋਕਾਂ ਦੀ ਸਹੂਲਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣੀ ਜੋ ਵੈਬਸਾਈਟ ਤਿਆਰ ਕੀਤੀ ਗਈ ਹੈ (ਜੋ ਇਸ ਦੇ ਦਫ਼ਤਰੀ ਕੰਮ ਕਾਜ ਦਾ ਹਿੱਸਾ) ਉਸ ਦੀ ਤਕਨੀਕੀ ਸਥਿਤੀ ਅਤੇ ਉਸ ਉੱਪਰ ਉਪਲਬਧ ਸੂਚਨਾ ਦੀ ਭਾਸ਼ਾ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੈ:

             (ੳ) ਯੂਨੀਵਰਸਿਟੀ ਦੀ ਵੈੱਬਸਾਈਟ ਦੇ 11 ਮੈਨੂ ਹਨ। ਇਹ ਸਾਰੇ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਹੋਏ ਹਨ।

             (ਅ) Home ਮੈਨੂ ਦੀਆਂ ਗਿਆਰਾਂ (About PAU, The Vice chancellor, Registrar, Post Graduate Students, Colleges, Director of Research, Director Extension Services, Communication Centre, Directorate of Students Welfare, University Library, PAU Health Centre, IQAC, Nano Science at PAU, Download Section, PAU Science Club) ਕੈਟਾਗਰੀਆਂ ਹਨ। ਸਾਰੀਆਂ ਕੈਟਾਗਰੀਆਂ ਦੇ ਨਾਂ ਅਤੇ ਇਨ੍ਹਾਂ ਵਿੱਚ ਉਪਲਬਧ ਕਰਵਾਈ ਗਈ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

              (ੲ)  CAFT ਮੈਨੂ ਦੀ ਇੱਕ (CAFT in Plant Breeding & Genetics) ਕੈਟਾਗਰੀ ਹੈ। ਇਸ ਕੈਟੇਗਰੀ ਦਾ ਨਾਂ ਅਤੇ ਇਸ ਵਿੱਚ ਉਪਲਬਧ ਕਰਵਾਈ ਗਈ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

             (ਸ) ANTI RAGING ਮੈਨੂ ਦੀਆਂ ਦੋ (PAU Anti Ragging Cell, National Anti Ragging Cell) ਕੈਟਾਗਰੀਆਂ ਹਨ। ਸਾਰੀਆਂ ਕੈਟਾਗਰੀਆਂ ਦੇ ਨਾਂ ਅਤੇ ਇਨ੍ਹਾਂ ਵਿੱਚ ਉਪਲਬਧ ਕਰਵਾਈ ਗਈ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।।

             (ਹ) PORTALS ਮੈਨੂ ਦੀਆਂ ਗਿਆਰਾਂ (PAU ACS Portal, PAU SEED Portal, PAU SAMS Portal (For students, PAU SAMS Portal (For Others), Fee Collection Portal, PAU Admission Portal, CAU Portal, PAU KVK Reporting Portal, PAU KISSAN APP Portal, PAU FARMERS Portal, PAU Stall Booking Portal) ਕੈਟਾਗਰੀਆਂ ਹਨ। ਸਾਰੀਆਂ ਕੈਟਾਗਰੀਆਂ ਦੇ ਨਾਂ ਅਤੇ ਇਨ੍ਹਾਂ ਵਿੱਚ ਉਪਲਬਧ ਕਰਵਾਈ ਗਈ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

             (ਕ) RANKING (NIRF): ਮੈਨੂ ਦੀ ਕੋਈ ਕੈਟਾਗਰੀ ਨਹੀਂ ਹੈ। ਇਸ ਮੈਨੂ ਤੇ ਉਪਲਬਧ ਸਾਰੀ ਸੂਚਨਾ ਕੇਵਲ ਅੰਗਰੇਜੀ ਭਾਸ਼ਾ ਵਿੱਚ ਹੈ।

(ਖ) PAU Admissions ਮੈਨੂ ਦੀ ਕੋਈ ਕੈਟਾਗਰੀ ਨਹੀਂ ਹੈ। ਇਸ ਮੈਨੂ ਤੇ ਉਪਲਬਧ ਸਾਰੀ ਸੂਚਨਾ ਕੇਵਲ ਅੰਗਰੇਜੀ ਭਾਸ਼ਾ ਵਿੱਚ ਹੈ।

             (ਗ) RECRUTMENT ਮੈਨੂ ਦੀਆਂ ਉਨੱਤੀ (CATEGORIES) ਕੈਟਾਗਰੀਆਂ ਹਨ। ਸਾਰੀਆਂ ਕੈਟਾਗਰੀਆਂ ਦੇ ਨਾਂ ਅਤੇ ਇਨ੍ਹਾਂ ਵਿੱਚ ਉਪਲਬਧ ਕਰਵਾਈ ਗਈ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।।

             (ਘ) Tenders at PAU ਮੈਨੂ ਦੀਆਂ ਤੀਹ (Categories) ਕੈਟਾਗਰੀਆਂ ਹਨ। ਸਾਰੀਆਂ ਕੈਟਾਗਰੀਆਂ ਦੇ ਨਾਂ ਅਤੇ ਇਨ੍ਹਾਂ ਵਿੱਚ ਉਪਲਬਧ ਕਰਵਾਈ ਗਈ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।।

              (ਚ) Alumni ਮੈਨੂ ਦੀਆਂ ਦੋ (PAU Alumni, Alumni Registration Form) ਕੈਟਾਗਰੀਆਂ ਹਨ। ਸਾਰੀਆਂ ਕੈਟਾਗਰੀਆਂ ਦੇ ਨਾਂ ਅਤੇ ਇਨ੍ਹਾਂ ਵਿੱਚ ਉਪਲਬਧ ਕਰਵਾਈ ਗਈ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

             (ਛ) Sand & Water Testing Report:  ਇਸ ਮੈਨੂੰ ਤੇ ਕੋਈ ਸੂਚਨਾ ਉਪਲਬਧ ਨਹੀਂ ਹੈ। ਟਿਕ ਕਰਨ ਤੇ ਅੰਗਰੇਜ਼ੀ ਵਿੱਚ ਸੂਚਨਾ ਮਿਲਦੀ ਹੈ ਕਿ you are about to proceed to an external website.

             (ਜ) Web Mail: ਇਸ ਮੈਨੂੰ ਤੇ ਵੀ ਕੋਈ ਸੂਚਨਾ ਉਪਲਬਧ ਨਹੀਂ ਹੈ। ਟਿਕ ਕਰਨ ਤੇ ਅੰਗਰੇਜ਼ੀ ਵਿੱਚ ਸੂਚਨਾ ਮਿਲਦੀ ਹੈ ਕਿ you are about to proceed to an external website.

             ਸਿੱਟਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਗਰੇਜ਼ੀ ਪ੍ਰਤੀ ਇਸ ਪ੍ਰੇਮ ਕਾਰਨ ਯੂਨੀਵਰਸਿਟੀ ਵੱਲੋਂ ਆਪਣੇ ਖੋਜ ਕਾਰਜਾਂ ਰਾਹੀਂ ਪ੍ਰਾਪਤ ਕੀਤਾ ਮਹੱਤਵਪੂਰਨ ਗਿਆਨ ਪਿੰਡਾਂ ਵਿੱਚ ਵਸਦੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਨਾਲ ਜੁੜੇ ਵਿਅਕਤੀਆਂ ਤੱਕ ਇਸ ਲਈ ਨਹੀਂ ਪਹੁੰਚ ਰਿਹਾ ਕਿਉਂਕਿ ਉਹ ਉਨਾਂ ਦੀ ਮਾਤ ਭਾਸ਼ਾ ਪੰਜਾਬੀ ਵਿੱਚ ਨਹੀਂ ਹੁੰਦਾ ।

             ਇਨ੍ਹਾਂ Screenshots ਦੀ ਪੀਡੀਐਫ ਦੇ ਲਿੰਕ ਹੇਠਾਂ ਦਿੱਤਾ ਗਿਏ  ਹੈ

             (3)  ਯੂਨੀਵਰਸਿਟੀ ਦਾ ਇੱਕ ਪ੍ਰਸ਼ੰਸਾ ਯੋਗ ਕਾਰਜ

             ਯੂਨੀਵਰਸਿਟੀ ਵੱਲੋਂ ਇੱਕ ‘ਕਿਸਾਨ ਪੋਰਟਲ’ ਬਣਾਇਆ ਗਿਆ ਹੈ ਜਿਸ ਵਿੱਚ ਕਿਸਾਨਾਂ ਨਾਲ ਸਬੰਧਤ ਸਾਰੀ ਸੂਚਨਾ ਪੰਜਾਬੀ ਭਾਸ਼ਾ ਵਿੱਚ ਪਾਈ ਗਈ ਹੈ। ਯੂਨੀਵਰਸਿਟੀ ਦਾ ਇਹ ਕੰਮ ਪ੍ਰਸ਼ੰਸ਼ਾਯੋਗ ਹੈ।

                 ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਯੂਨੀਵਰਸਿਟੀ ਦੇ ਉਪ ਕੁਲਪਤੀ, ਯੂਨੀਵਰਸਿਟੀ ਦੇ ਚਾਂਸਲਰ, ਮੁੱਖ ਮੰਤਰੀ ਪੰਜਾਬ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਮਿਤੀ 20.08.2025 ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਪੰਜਾਬੀਆਂ ਦੀ ਮਾਤ ਭਾਸ਼ਾ ਅਤੇ ਸੂਬੇ ਦੀ ਰਾਜ ਭਾਸ਼ਾ ਨੂੰ ਸਤਿਕਾਰ ਦਿੰਦੇ ਹੋਏ, ਹੋਰ ਭਾਸ਼ਾਵਾਂ ਦੇ ਨਾਲ ਨਾਲ, ਯੂਨੀਵਰਸਟੀ ਦਾ ਸਾਰਾ ਦਫਤਰੀ ਕੰਮ ਕਾਜ ਪੰਜਾਬੀ ਭਾਸ਼ਾ ਵਿੱਚ ਵੀ ਕੀਤਾ ਜਾਵੇਅਤੇ  ਯੂਨੀਵਰਸਿਟੀ ਦੀ ਵੈੱਬਸਾਈਟ ਤੇ ਉਪਲਬਧ ਕਰਵਾਈ ਗਈ ਸਾਰੀ ਸੂਚਨਾ, ਹੋਰ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਉਪਲਬਧ ਕਰਵਾਈ ਜਾਵੇ।

——————————————————–

ਦਸਤਾਵੇਜ਼ਾਂ ਦੇ ਲਿੰਕ:

—————————————————————

ਚਿੱਠੀ ਮਿਤੀ 20.8.2025 ਦਾ ਲਿੰਕ:

: https://www.mittersainmeet.in/wp-content/uploads/2025/08/Letter-Dt.-20.8.25-Signed-by-All.pdf


ਦਫਤਰੀ ਕੰਮ ਕਾਜ ਨਾਲ ਸਬੰਧਤ ਚਾਰ ਮਿਸਲਾਂ ਦੇ ਲਿੰਕ

https://www.mittersainmeet.in/wp-content/uploads/2025/08/Official-Work-File-1.pdf

https://www.mittersainmeet.in/wp-content/uploads/2025/08/Official-Work-File-2.pdf

ਯੂਨੀਵਰਸਿਟੀ ਦੀਆਂ 50 ਸਾਲ ਦੀਆਂ ਪ੍ਰਾਪਤੀਆਂ ਨੂੰ ਬਿਆਨ ਕਰਦੇ 240 ਪੰਨਿਆਂ ਦੇ ਕਿਤਾਬਚੇ (Compendium ਭਾਵ ਸਾਰ ਸੰਗ੍ਰਹਿ) ਦਾ ਲਿੰਕ:

https://www.mittersainmeet.in/wp-content/uploads/2025/08/Official-work-File-3-Compendium.pdf

ਯੂਨੀਵਰਸਿਟੀ ਦੇ 594 ਪੰਨਿਆਂ ਦੇ ਬਜ਼ਟ (2022-23) ਦਾ ਲਿੰਕ:

https://www.mittersainmeet.in/wp-content/uploads/2025/08/Official-work-File-4-Budget-Estimates-2023-24.pdf

ਵੈਬਸਾਈਟ ਦੀਆਂ ਕੁਝ ਸਕਰੀਨ ਸ਼ਾਟਾਂ ਦਾ ਲਿੰਕ:

https://www.mittersainmeet.in/wp-content/uploads/2025/08/Screenshots-File.pdf

———————–

ਮੀਡੀਆ ਸਹਿਯੋਗ