July 22, 2024

Mitter Sain Meet

Novelist and Legal Consultant

ਲੋਕ ਹਿਤ ਜਾਚਿਕਾ -ਜਿਲ੍ਹਾ ਅਦਾਲਤਾਂ ਵਿਚ ਹੁੰਦੇ ਕੰਮ ਕਾਜ਼ ਨੂੰ -ਪੰਜਾਬੀ ਵਿਚ ਕਰਵਾਉਣ ਲਈ

               ਪੰਜਾਬ ਅਤੇ ਹਰਿਅਣਾ ਹਾਈ ਕੋਰਟ ਵਿਚ, ਸਾਲ 2016 ਵਿਚ, ਐਡਵੋਕੇਟ ਸ੍ਰੀ ਹਰੀ ਚੰਦ ਅਰੋੜਾ ਅਤੇ ਐਡਵੋਕੇਟ ਮਿੱਤਰ ਸੈਨ ਮੀਤ ਵਲੋਂ ਇਕ ਲੋਕ ਹਿਤ ਜਾਚਿਕਾ ਦਾਇਰ ਕਰਕੇ ਮੰਗ ਕੀਤੀ ਗਈ  ਕਿ ਪੰਜਾਬ ਦੀਆਂ ਜਿਲ੍ਹਾ ਅਦਾਲਤਾਂ ਵਿਚ ਹੁੰਦਾ ਸਾਰਾ ਕੰਮ ਕਾਜ਼ ਪੰਜਾਬੀ ਵਿਚ ਵੀ ਕੀਤਾ ਜਾਵੇ। ਇਹ ਮੰਗ ਇਸ ਲਈ ਕੀਤੀ ਗਈ ਕਿਉਂਕਿ ਸਾਲ 2008 ਵਿਚ ਪੰਜਾਬ ਸਰਕਾਰ ਵਲੋਂ ‘ਪੰਜਾਬ ਰਾਜ ਭਾਸ਼ਾ ਕਾਨੂੰਨ 1967’ ਵਿਚ ਸੋਧ ਕਰਕੇ ਇਹ ਵਿਵਸਥਾ ਕਰ ਦਿੱਤੀ ਗਈ ਸੀ ਕਿ 5 ਨਵੰਬਰ 2008 ਤੋਂ ਪੰਜਾਬ ਦੀਆਂ ਸਾਰੀਆਂ ਜਿਲ੍ਹਾ ਅਦਾਲਤਾਂ ਵਿਚ ਹੁੰਦਾ ਸਾਰਾ ਕੰਮ ਕਾਜ਼, ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿਚ ਵੀ ਕੀਤਾ ਜਾਵੇਗਾ।

ਹਾਲੇ ਤੱਕ ਇਸ ਜਾਚਿਕਾ ਮਾਣਯੋਗ ਹਾਈ ਕੋਰਟ ਦੇ ਵਿਚਾਰ ਅਧੀਨ ਹੀ ਹੈ ਕਿਉਂਕਿ ਪੰਜਾਬ ਸਰਕਾਰ ਜਾਚਿਕਾ ਦਾ ਜਵਾਬ ਦੇਣ ਤੋਂ ਕੰਨੀ ਕਤਰਾ ਰਹੀ ਹੈ।

ਪੂਰੀ ਜਾਚਿਕਾ ਦਾ ਲਿੰਕ:

http://www.mittersainmeet.in/wp-content/uploads/2024/05/PIL-COURT-LANGUAGE-1.pdf

ਹਾਈ ਕੋਰਟ ਵਲੋਂ ਪੇਸ਼ ਕੀਤੇ ਗਏ ਪੱਖ ਦਾ ਲਿੰਕ:

http://www.mittersainmeet.in/wp-content/uploads/2024/05/HC-Reply-CWP-9462-OF-2016.pdf