ਕਿਧਰੇ ਚੋਰ ਦੀ ਦਾੜ੍ਹੀ ਵਿਚ ਤਿਨਕਾ ਤਾਂ ਨਹੀਂ
ਵਲੋਂ : ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਵਰਿਆਮ ਮਸਤ, ਗੁਰਨਾਮ ਸਿੰਘ ਸੀਤਲ
7-8 ਸਾਲ ਪਹਿਲਾਂ ਅਕਾਡਮੀ ਦੇ ਕੁਝ ਸੁਹਿਰਦ ਮੈਂਬਰਾਂ ਨੇ ਇਹ ਭਾਂਪ ਲਿਆ ਸੀ ਕਿ ਇਸ ਦੇ ਪ੍ਰਬੰਧਕ, ਇਸ ਦੀ ਇਮਾਰਤ ਅਤੇ ਵਿਤ ਨੂੰ, ਇਸ ਦੇ ਸੰਵਿਧਾਨ ਵਿਚ ਦਰਜ ਉਦੇਸ਼ਾਂ ਦੀ ਪ੍ਰਾਪਤੀ ਦੀ ਥਾਂ, ਧੜੱਲੇ ਨਾਲ ਇਸ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਰ ਰਹੇ ਹਨ। ਇਹ ਵੀ ਭਾਂਪ ਲਿਆ ਸੀ ਕਿ ਇਸੇ ਲਈ ਨਾ ਸਹੀ ਢੰਗ ਨਾਲ ਅਕਾਡਮੀ ਦੀ ਆਮਦਨ ਅਤੇ ਖਰਚੇ ਦਾ ਹਿਸਾਬ ਕਿਤਾਬ ਤਿਆਰ ਕੀਤਾ ਜਾਂਦਾ ਸੀ ਅਤੇ ਨਾ ਹੀ ਮੈਂਬਰਾਂ ਸਾਹਮਣੇ ਰੱਖਿਆ ਜਾਂਦਾ ਸੀ।
ਇਸ ਪ੍ਰਵਿਰਤੀ ਨੂੰ ਠੱਲ੍ਹ ਪਾਉਣ ਅਤੇ ਪ੍ਰਬੰਧ ਨੂੰ ਲੀਹਾਂ ਤੇ ਲਿਆਉਣ ਦੇ ਪਹਿਲੇ ਯਤਨ ਵਜੋਂ, 2014 ਦੀਆਂ ਚੋਣਾਂ ਸਮੇਂ ਕੁੱਝ ਮੇਂਬਰ ਅੱਗੇ ਆਏ ਅਤੇ ਉਨ੍ਹਾਂ ਨੇ ਉਮੀਦਵਾਰਾਂ ਅੱਗੇ ਆਪਣਾ ਮੰਗ ਪੱਤਰ ਰੱਖਿਆ। ਇਸ ਪੱਤਰ ਦੀ ਮੁੱਖ ਮੰਗ ‘ਅਕਾਡਮੀ ਦੇ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣਾ ਸੀ।‘ ਪਾਰਦਰਸ਼ਤਾ ਲਈ ‘ਅਕਾਡਮੀ ਦੀ ਆਮਦਨ ਅਤੇ ਖਰਚੇ ਦੀ ਜਾਣਕਾਰੀ ਇਸ ਦੀ ਵੈਬਸਾਈਟ ਤੇ ਪਾਉਣ ਦਾ ਸੁਝਾਅ ਵੀ ਦਿੱਤਾ ਗਿਆ ਸੀ।
ਇਹ ਮੰਗ ਪੱਤਰ ਇਸ ਲਿੰਕ ਤੇ ਉਪਲੱਭਧ ਹੈ: http://www.mittersainmeet.in/wp-content/uploads/2021/09/041.-Mang-Patar-ACCCOUNTS-ETC..pdf
29 ਜੂਨ 2014 ਨੂੰ ਅਕਾਡਮੀ ਦਾ ਜਨਰਲ ਅਜਲਾਸ ਹੋਣਾ ਸੀ। ਇਸ ਅਜਲਾਸ ਵਿਚ ਅਕਾਡਮੀ ਦਾ ਹਿਸਾਬ ਕਿਤਾਬ ਅਤੇ ਬਜਟ ਪੇਸ਼ ਕੀਤਾ ਜਾਣਾ ਸੀ। ਅਜਲਾਸ ਤੋਂ 9 ਦਿਨ ਪਹਿਲਾਂ 20 ਜੂਨ 2014 ਨੂੰ ਚਿੱਠੀ ਲਿਖ ਕੇ ਹੋਰ ਜਾਣਕਾਰੀਆਂ ਦੇ ਨਾਲ ਨਾਲ ਆਮਦਨ ਅਤੇ ਖਰਚੇ ਦੀ ਜਾਣਕਾਰੀ ਵੀ ਮੰਗੀ ਗਈ।
ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/042.-Dt.-20-06-2014-ਮੀਤ-Demands-of-budget-ect..pdf
ਅਕਾਡਮੀ ਦੇ ਪ੍ਰਬੰਧਕਾਂ ਵਲੋਂ ਆਪਣੀ ਸਹੂਲਤ ਲਈ 3 ਏ.ਸੀ. ਲਗਵਾਏ ਗਏ। ਸਾਡੇ ਵਲੋਂ, 9 ਸਤੰਬਰ 2014 ਨੂੰ ਚਿੱਠੀ ਲਿਖ ਕੇ ਪ੍ਰਬੰਧਕਾਂ ਕੋਲੋਂ ਇਨਾਂ ਏ.ਸੀਆਂ ਤੇ ਹੋਏ ਖਰਚੇ ਦੀ ਜਾਣਕਾਰੀ ਮੰਗੀ ਗਈ।
ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/044.Letter-of-Aujla-Dt.-8-9-14-AC-expenditure.pdf
ਸਾਲ 2015 ਵਿਚ ਸਾਡੇ ਵਲੋਂ ਇਕ ਨਹੀਂ 3 ਲੰਬੀਆਂ ਚੌੜੀਆਂ ਚਿੱਠੀਆਂ (10 ਮਾਰਚ 2015, 21 ਜੂਨ 2015 ਅਤੇ 23 ਜੁਲਾਈ 2015 ਨੂੰ) ਲਿਖ ਕੇ ਅਕਾਡਮੀ ਦੀ ਆਮਦਨ ਅਤੇ ਖਰਚੇ ਨਾਲ ਸਬੰਧਤ ਜਾਣਕਾਰੀ ਮੰਗੀ ਗਈ।
ਇਨ੍ਹਾਂ ਚਿੱਠੀਆਂ ਦੇ ਲਿੰਕ ਹਨ:
19 ਮਾਰਚ 2017 ਨੂੰ ਅਕਾਡਮੀ ਦਾ ਜਨਰਲ ਅਜਲਾਸ ਹੋਣਾ ਸੀ। ਅਜਲਾਸ ਵਿਚ ਅਕਾਡਮੀ ਦੇ ਵਿਤੀ ਸਾਧਨਾਂ ਬਾਰੇ ਅਰਥ ਭਰਪੂਰ ਬਹਿਸ ਹੋ ਸਕੇ, ਇਸ ਉਦੇਸ਼ ਨਾਲ 6 ਮਾਰਚ 2017 ਨੂੰ ਚਿੱਠੀ ਲਿਖ ਕੇ ਇਹੋ ਜਾਣਕਾਰੀ ਫੇਰ ਮੰਗੀ।
ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/Letter-dt.-6-3-17-VERY-IMP.pdf
ਪ੍ਰਬੰਧਕਾਂ ਵਲੋਂ ਆਪਣੇ ਨਿੱਜੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ, ਵਿਸ਼ੇਸ਼ ਸੰਸਥਾਵਾਂ (ਸ਼ਹਿਰਾਂ) ਵਿਚ ਸਮਾਗਮ ਰਚਾਏ ਜਾਂਦੇ ਹਨ। ਇਨਾਂ ਸਮਾਗਮਾਂ ਤੇ ਅਕਾਡਮੀ ਵਲੋਂ ਚੰਗਾ ਚੌਖਾ ਖਰਚਾ ਕੀਤਾ ਜਾਂਦਾ ਹੈ। ਹੋਏ ਖਰਚੇ ਦੀ ਜਾਣਕਾਰੀ ਮੈਂਬਰਾਂ ਤੋਂ ਲਕੋਈ ਜਾਂਦੀ ਹੈ। ਸਾਡੇ ਵਲੋਂ 7 ਸਤੰਬਰ 2017 ਨੂੰ ਚਿੱਠੀ ਲਿਖ ਕੇ ਅਕਾਡਮੀ ਵਲੋਂ 14 ਜਨਵਰੀ 2017 ਤੋਂ 10 ਜੁਲਾਈ 2017 ਵਿਚਕਾਰ ਕਰਾਏ ਗਏ ਅਜਿਹੇ ਚਾਰ ਸਮਾਗਮਾਂ ਤੇ ਹੋਏ ਖਰਚੇ ਦੀ ਜਾਣਕਾਰੀ ਮੰਗੀ ਗਈ।
ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/050.-ਚਿੱਠੀ-ਮਿਤੀ-07-09-2017-Expenditure.pdf
ਹੁਣ ਤੱਕ ਅਕਾਡਮੀ ਪੁਸਤਕ ਬਜਾਰ ਅਤੇ ਨਵੀਂ ਲਾਇਬਰੇਰੀ ਦੀ ਇਮਾਰਤ ਤੇ 50-60 ਲੱਖ ਰੁਪਏ ਖਰਚ ਚੁੱਕੀ ਹੈ। ਹੋ ਰਹੇ ਖਰਚੇ ਬਾਰੇ ਜਾਣਕਾਰੀ ਕਦੇ ਵੀ ਮੈਂਬਰਾਂ ਨਾਲ ਸਾਂਝੀ ਨਹੀਂ ਕੀਤੀ। ਇਸ ਇਮਾਰਤ ਤੇ ਹੋ ਚੁੱਕੇ ਜਾਂ ਹੋ ਰਹੇ ਖਰਚੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਇੱਕ ਵਾਰ ਫੇਰ 23 ਜਨਵਰੀ 2018 ਨੂੰ ਚਿੱਠੀ ਲਿਖੀ।
ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/051.-ਚਿੱਠੀ-ਮਿਤੀ-23.01.18-Expenditure.pdf
ਵਿਸ਼ੇਸ਼: ਜਿੰਨਾਂ ਚਿਰ ਡਾ ਅਨੂਪ ਸਿੰਘ ਅਕਾਡਮੀ ਦੇ ਜਰਨਲ ਸਕੱਤਰ ਰਹੇ ਉਹ, ਭਾਵੇਂ ਗੋਲ ਮੋਲ ਹੀ ਸਹੀ, ਕਿਸੇ ਕਿਸੇ ਚਿੱਠ ਦਾ ਜਵਾਬ ਦਿੰਦੇ ਰਹੇ। ਉਨ੍ਹਾਂ ਵਲੋਂ ਆਏ ਕੁੱਝ ਜਵਾਬਾਂ ਦੇ ਲਿੰਕ:
2. http://www.mittersainmeet.in/wp-content/uploads/2021/09/047.-Reply-from-PSA-Dt.-1.7.15.jpg
ਤਾਜ਼ੀ ਚਿੱਠੀ: ਸਾਡੇ ਵਲੋਂ 11 ਅਗਸਤ 2021 ਨੂੰ ਨਵੀਂ ਚਿੱਠੀ ਲਿਖ ਕੇ ਪ੍ਰਬੰਧਕਾਂ ਤੋਂ ‘ਅਕਾਡਮੀ ਦੇ ਪਿਛਲੇ ਪੰਜ ਸਾਲਾਂ ਦੇ ਹਿਸਾਬ-ਕਿਤਾਬ ਦਾ ਨਿਰੀਖਣ ਕਰਨ ਦੀ ਮੰਨਜ਼ੂਰੀ ਅਤੇ ਨਕਲਾਂ ਉਪਲਬਧ ਕਰਾਉਣ’ ਲਈ ਬੇਨਤੀ ਕੀਤੀ ਗਈ ਸੀ।
ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/5.-Letter-dated-11.08.21.pdf
ਪ੍ਰਬੰਧਕ ਫੇਰ ਖਾਮੋਸ਼ ਹਨ।
ਇਸ ਖਾਮੋਸ਼ੀ ਦਾ ਕਾਰਨ ਕਿਧਰੇ ਚੋਰ ਦੀ ਦਾੜੀ ਵਿਚ ਤਿਨਕਾ ਹੋਣਾ ਤਾਂ ਨਹੀਂ?
More Stories
ਲੁਧਿਆਣਾ ਅਕੈਡਮੀ ਦੀ -ਸੰਵਿਧਾਨ ਸੋਧ ਕਮੇਟੀ -ਦੇ ਨਾਂ ਚਿੱਠੀ ਮਿਤੀ 11.10.24
ਮਾਮਲਾ – ਲੁਧਿਆਣਾ ਅਕੈਡਮੀ ਵਲੋਂ -ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਦਾ
ਲੁਧਿਆਣਾ ਅਕੈਡਮੀ ਦੇ ਪ੍ਰਬੰਧਕਾਂ ਨੂੰ ਲਿਖੀ ਚਿੱਠੀ – ਮਿਤੀ 22.9.24