April 30, 2025

Mitter Sain Meet

Novelist and Legal Consultant

ਕਰੋੜਾਂ ਬਿਜਲੀ ਬੋਰਡ ਉਪਭੋਗਤਾ ਬਿਲ -ਪੰਜਾਬੀ ਵਿਚ ਜ਼ਾਰੀ ਹੋਣੇ ਸ਼ੁਰੂ

Part -1

ਕਾਨੂੰਨੀ ਪ੍ਰਕਿਰਿਆ ਅਤੇ ਉਸ ਦੇ ਸਿੱਟੇ

ਕਾਨੂੰਨੀ ਨੋਟਿਸ ਬਾਅਦ, ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕਨੂੰਨੀ ਟੀਮ ਦੇ ਮੈਂਬਰ ਐਡਵੋਕੇਟ ਨਿਖਲ ਥੰਮਣ ਵੱਲੋਂ ਇੱਕ ਲੋਕ ਹਿੱਤ ਜਾਚਿਕਾ, ਜਿਸਦਾ ਨੰਬਰ ਹੈ CPW-PIL-273-2024(O&M) ਹੈ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਜਿਸ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL.) ਵੱਲੋਂ ਜਾਰੀ ਕੀਤੇ ਜਾਂਦੇ ਬਿਜਲੀ ਖਪਤ ਬਿੱਲ ਪੰਜਾਬੀ ਵਿੱਚ ਵੀ ਭੇਜੇ ਜਾਣ। ਇਸ ਪਟੀਸ਼ਨ ਦੀ ਮੁੱਢਲੀ ਸੁਣਵਾਈ 16 ਦਸੰਬਰ 2024 ਨੂੰ ਹੋਈ ਅਤੇ ਅਗਲੀ ਸੁਣਵਾਈ 23 ਜਨਵਰੀ 2025 ਨੂੰ।
ਮਾਨਯੋਗ ਹਾਈਕੋਰਟ ਦੇ ਕਿਸੇ ਫ਼ੈਸਲੇ ਤੋਂ ਪਹਿਲਾਂ ਹੀ PSPCL. ਵੱਲੋਂ ਬਿਜਲੀ ਖਪਤ ਬਿਲ ਪੰਜਾਬੀ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ ਗਏ।

23 ਜਨਵਰੀ 2025 ਨੂੰਸੁਣਵਾਈ ਸ਼ੁਰੂ ਹੁੰਦੇ ਹੀ ਮਹਿਕਮੇ ਦੇ ਉੱਚ ਅਧਿਕਾਰੀ ਵੱਲੋਂ ਅਦਾਲਤ ਵਿੱਚ ਬਿਆਨ ਦਿੱਤਾ ਗਿਆ ਕਿ ਪੀਐਸਪੀਸੀਐਲ ਵੱਲੋਂ ਬਿਜਲੀ ਖਪਤ ਬਿਲ ਪੰਜਾਬੀ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਬਿਆਨ ਦੇ ਆਧਾਰ ਤੇ ਫ਼ੈਸਲਾ ਸਾਡੇ ਹੱਕ ਵਿੱਚ ਹੋ ਗਿਆ।
ਇਸ ਫ਼ੈਸਲੇ ਦੀ ਨਕਲ ਦਾ ਲਿੰਕ:

http://www.mittersainmeet.in/wp-content/uploads/2025/02/Final-Order-CWP-PIL_273_2024.pdf

ਯਾਦ ਰਹੇ ਕਿ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੀ ਗਿਣਤੀ ਇਕ ਕਰੋੜ ਤੋਂ ਵੀ ਵੱਧ ਹੈ। ਇੰਜ ਨਵੇਂ ਸਾਲ ਤੋਂ ਪੰਜਾਬ ਦੇ ਘਰ ਘਰ ਵਿੱਚ ਪੰਜਾਬੀ ਭਾਸ਼ਾ ਦਾ ਦੀਵਾ ਵੀ ਬਲਨਾ ਸ਼ੁਰੂ ਹੋ ਗਿਆ ਹੈ।

ਇੰਝ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਅਣਥੱਕ ਸੰਘਰਸ਼ ਨੂੰ ਅਖੀਰ ਸਫ਼ਲਤਾ ਪ੍ਰਾਪਤ ਹੋਈ।

ਇਕ ਕਰੋੜ ਬਿਜਲੀ ਖਪਤਕਾਰਾਂ ਦੇ ਘਰਾਂ ਵਿੱਚ ਮਾਂ ਬੋਲੀ ਪੰਜਾਬੀ ਦਾ ਦੀਵਾ ਬਲਣਾ ਵੀ ਸ਼ੁਰੂ
———————————–

Part -1

ਸਾਲ 2019 ਤੋਂ 2025 ਤੱਕ ਭਾਈਚਾਰੇ ਦੇ ਯਤਨ

1.  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸ੍ਰੀ ਹਰੀ ਚੰਦ ਅਰੋੜਾ ਜੀ ਵੱਲੋਂ ਚੇਅਰਮੈਨ PSPCL ਨੂੰ 3 ਫਰਵਰੀ 2019 ਨੂੰ ਲਿਖੀ ਚਿੱਠੀ ਦਾ ਲਿੰਕ:

http://www.mittersainmeet.in/wp-content/uploads/2024/12/To-PSPCL-Dt-3.2.19-by-H.C.Arora_.pdf

2.  ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਚੇਅਰਮੈਨ PSPCL ਨੂੰ 31 ਦਸੰਬਰ 2019 ਨੂੰ ਲਿਖੀ ਚਿੱਠੀ ਦਾ ਲਿੰਕ:

http://www.mittersainmeet.in/wp-content/uploads/2024/12/Chairman-PSPCL-dt-31.12.19.pdf

3. ਸ੍ਰੀ ਹਰੀ ਚੰਦ ਅਰੋੜਾ ਜੀ ਵੱਲੋਂ ਚੇਅਰਮੈਨ PSPCL ਨੂੰ 17 ਜੁਲਾਈ 2022 ਨੂੰ ਲਿਖੀ ਚਿੱਠੀ ਦਾ ਲਿੰਕ:

http://www.mittersainmeet.in/wp-content/uploads/2024/12/Chairman-PSPCL-Dt.-17.7.22.pdf

4.  26 ਸਤੰਬਰ ਨੂੰ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖਬਰ ਦਾ ਲਿੰਕ:

http://www.mittersainmeet.in/wp-content/uploads/2024/12/News-26.9.24.jpeg

5.  ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਚੇਅਰਮੈਨ PSPCL ਨੂੰ ਮਿਤੀ 30 ਸਤੰਬਰ 2024 ਨੂੰ ਲਿਖੀ ਚਿੱਠੀ ਦਾ ਲਿੰਕ:

http://www.mittersainmeet.in/wp-content/uploads/2024/12/Letter-dt.-30.9.24-by-DL.Pb_.jpeg

6.  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਅਕਤੂਬਰ 2024 ਅਤੇ ਨਵੰਬਰ 2024 ਮਹੀਨਿਆਂ ਲਈ ਜ਼ਾਰੀ ਕੀਤੇ ਗਏ ਬਿਲਾਂ ਦਾ ਲਿੰਕ:

http://www.mittersainmeet.in/wp-content/uploads/2024/12/Bills-in-Pbi.pdf