ਸ਼੍ਰੋਮਣੀ ਉਰਦੂ ਸਾਹਿਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ
ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।
ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।
————
ਇਸ ਪੁਰਸਕਾਰ ਲਈ ਸ਼ਰਤਾਂ: ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:
‘ਮੱਦ ਨੰ:4 ਸ਼੍ਰੋਮਣੀ ਉਰਦੂ ਸਾਹਿਤਕਾਰ ਦੀ ਚੋਣ:
ਹਰ ਸਾਲ ਉਰਦੂ ਦੇ ਇੱਕ ਸਾਹਿਤਕਾਰ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਪੁਰਸਕਾਰ ਲਈ ਪਾਤਰ ਸਾਹਿਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਮੈਡਲ ਅਤੇ ਪਲੇਕ ਭੇਟਾ ਕੀਤੇ ਜਾਣਗੇ। ਪੁਰਸਕਾਰ ਚੁਣੇ ਗਏ ਕਰਨ ਵਾਲੇ ਸਾਹਿਤਕਾਰ ਲਈ ਇਹ ਜ਼ਰੂਰੀ ਹੈ ਕਿ:
1) ਸਾਹਿਤਕਾਰ ਪੰਜਾਬ ਦਾ ਜੰਮਪਲ ਹੋਵੇ ਜਾਂ ਇੱਥੋਂ ਦਾ ਅਧਿਵਾਸੀ ਹੋਵੇ ਪਰ ਜਿਸ ਸਾਹਿਤਕਾਰ ਨੂੰ ਵੀ ਪੁਰਸਕਾਰ ਦਿੱਤਾ ਜਾ ਰਿਹਾ ਹੋਵੇ ਉਹ ਜੇਕਰ ਪੰਜਾਬ ਦੇ ਅਧਿਵਾਸੀ ਹੋਣ ਕਾਰਣ ਇਸ ਪੁਰਸਕਾਰ ਤੇ ਹੱਕ ਰੱਖਦਾ ਹੋਵੇ ਤਾਂ ਉਸ ਦੇ ਪੰਜਾਬ ਵਿਚ ਅਧਿਵਾਸ ਦਾ ਸਮਾਂ ਘੱਟੋ—ਘੱਟ 10 ਸਾਲ ਦਾ ਜ਼ਰੂਰ ਹੋਵੇ ਅਤੇ ਉਹ ਇਸ ਸਮੇਂ ਪੰਜਾਬ ਵਿਚ ਰਹਿ ਰਿਹਾ ਹੋਵੇ।
2) ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਵੱਧ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।‘
ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।
ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:
(ੳ) ਪਹਿਲਾ ਏਜੰਡਾ
ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ
1. ਅਸਲਮ ਹਬੀਬ (ਡਾ.) 2. ਅਸ਼ੋਕ ਭੰਡਾਰੀ ‘ਨਾਦਿਰ’ 3. ਅਜ਼ੀਜ਼ ਅੱਬਾਸ 4. ਅਨਵਾਰ ਅਹਿਮਦ ਅਨਸਾਰੀ (ਡਾ.) 5. ਆਬਿਦ ਅਲੀ ਖਾਨ 6. ਐਮ.ਐਮ. ਰਾਜਿੰਦਰ 7. ਇਮਾਨੁਅਲ ਬੈਂਜਾਮਿਨ (ਨਾਮੀ ਨਾਦਰੀ) 8. ਸੱਯਦ ਮਨਜ਼ੂਰ ਹਸਨ 9. ਕ੍ਰਿਸ਼ਨ ਕੁਮਾਰ ਤੂਰ 10. ਕੇ.ਕੇ. ਨੰਦਾ ਅਸ਼ਕ 11. ਤ੍ਰਿਲੋਕੀ ਨਾਥ ਕੰਬੋਜ (ਟੀ.ਐਨ. ਰਾਜ਼) 12. ਨਦੀਮ ਅਹਿਮਦ ਨਦੀਮ 13. ਬੀ.ਕੇ. ਪੰਨੂ ਪਰਵਾਜ਼ 14. ਬੀ.ਡੀ. ਕਾਲੀਆ ਹਮਦਮ 15. ਮਹਿੰਦਰ ਪ੍ਰਤਾਪ ਚਾਂਦ 16. ਮੁਹੰਮਦ ਅਸਲਮ 17. ਮੁਹੰਮਦ ਅਫ਼ਜ਼ਲ 18. ਮੁਹੰਮਦ ਅਯੂਬ ਖ਼ਾਨ (ਡਾ.) 19. ਮੁਹੰਮਦ ਇੰਦਰੀਸ 20. ਮੁਹੰਮਦ ਜਮੀਲ (ਡਾ.) 21. ਮੁਹੰਮਦ ਫੈਯਾਜ਼ ਫਾਰੂਕੀ
22. ਮੁਹੰਮਦ ਬਸ਼ੀਰ ਮਲੇਰਕੋਟਲਵੀ 23. ਮੁਹੰਮਦ ਰਫੀ 24. ਰਹਿਮਾਨ ਅਖਤਰ 25. ਰਮੇਂਦਰ ਜਾਖੂ 26. ਵਿਸ਼ਾਲ ਖੁੱਲਰ
(ਅ) ਦੂਜਾ ਏਜੰਡਾ
ਕੋਈ ਨਵਾਂ ਨਾਂ ਨਹੀਂ।
ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।
ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ
ਸਾਲ 2015: ਮੁਹੰਮਦ ਫ਼ੈਯਾਜ਼ ਫ਼ਾਰੂਕੀ, ਡਾ.ਅਸਲਮ ਹਬੀਬ, ਮਹਿੰਦਰ ਪ੍ਰਤਾਪ
ਸਾਲ 2016: ਨਦੀਮ ਅਹਿਮਦ ਨਦੀਮ, ਆਬਿਦ ਅਲੀ ਖਾਨ, ਬੀ.ਕੇ ਪੰਨੂ ਪਰਵਾਜ਼
ਸਾਲ 2017: ਟੀ.ਐਨ. ਰਾਜ, ਮੁਹੰਮਦ ਰਫ਼ੀ, ਇਮਾਨੁਅਲ ਬੈਂਜਾਮਿਨ
ਸਾਲ 2018: ਬੀ.ਡੀ. ਕਾਲੀਆ ਹਮਦਮ, ਮੁਹੰਮਦ ਜਮੀਲ, ਅਹਿਮਦ ਅਨਸਾਰੀ
ਸਾਲ 2019: ਕ੍ਰਿਸ਼ਨ ਕੁਮਾਰ ਤੂਰ, ਮੁਹੰਮਦ ਬਸ਼ੀਰ, ਮੁਹੰਮਦ ਅਯੂਬ ਖਾਨ
ਸਾਲ 2020: ਰਹਿਮਾਨ ਅਖ਼ਤਰ, ਰਾਮੇਂਦਰ ਜਾਖੂ, ਵਿਸ਼ਾਲ ਖੁੱਲਰ
ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ
ਸਾਲ 2015: ਮੁਹੰਮਦ ਫ਼ੈਯਾਜ਼ ਫ਼ਾਰੂਕੀ
ਸਾਲ 2016: ਨਦੀਮ ਅਹਿਮਦ ਨਦੀਮ
ਸਾਲ 2017: ਟੀ.ਐਨ. ਰਾਜ
ਸਾਲ 2018: ਬੀ.ਡੀ. ਕਾਲੀਆ ਹਮਦਮ
ਸਾਲ 2019: ਮੁਹੰਮਦ ਬਸ਼ੀਰ
ਸਾਲ 2020: ਰਹਿਮਾਨ ਅਖ਼ਤਰ
More Stories
‘ਚਰਚਾ’ ਰਸਾਲੇ ਦੇ – ਡਾ ਦੀਪਕ ਮਨਹੋਨ ਅੰਕ ਦਾ ਲਿੰਕ
ਓਮ ਪ੍ਰਕਾਸ਼ ਗਾਸੋ ਦੀ ਵਿਸ਼ੇਸ਼ ਪੁਸਤਕ ਦੇ ਕਵਰ
ਵਿਆਖਿਆ ਪੱਤਰ ਅਤੇ ਡਾ ਹਰਜਿੰਦਰ ਸਿੰਘ ਵਾਲੀਆ ਦੇ ਬਾਇਉ ਡਾਟੇ ਦਾ ਲਿੰਕ