May 29, 2023

Mitter Sain Meet

Novelist and Legal Consultant

ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰਬਰ 18 ਸ਼੍ਰੋਮਣੀ ਪੰਜਾਬੀ ਗਾਇਕ / ਸੰਗੀਤਕਾਰ ਪੁਰਸਕਾਰ:

1)       ਪੰਜਾਬ ਸਰਕਾਰ ਵੱਲੋਂ ਮਾਤਭਾਸ਼ਾ ਪੰਜਾਬੀ ਦੇ ਪ੍ਰਚਾਰ / ਪ੍ਰਸਾਰ ਲਈ ਸਾਫ ਸੂਥਰੀ ਗਾਇਕੀ ਰਾਹੀਂ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਗਾਇਕਾਂ / ਸੰਗੀਤਕਾਰਾਂ ਲਈ ਸਾਲ 2007 ਤੋਂ ਇੱਕ ਵਖਰਾ ਪੁਰਸਕਾਰ ਸਥਾਪਤ ਕੀਤਾ ਗਿਆ ਹੈ । ਇਸ ਪੁਰਸਕਾਰ ਲਈ ਚੁਣੇ ਗਏ ਗਾਇਕ/ਸੰਗੀਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਰੋਪਾ, ਮੈਡਲ ਅਤੇ ਪਲੇਕ ਭੇਟਾਂ ਕੀਤੇ ਜਾਣਗੇ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.       ਸਤਿੰਦਰ ਸਰਤਾਜ 2. ਸਰਦੂਲ ਸਿਕੰਦਰ 3. ਸਲੀਮ ਇਕਬਾਲ 4. ਸੁਖਮਿੰਦਰ ਕੌਰ ਬਰਾੜ 5.      ਸੁਖਵਿੰਦਰ 6. ਸੂਫੀ ਬਲਬੀਰ 7. ਹਰਭਜਨ ਮਾਨ 8.     ਕੇ.ਦੀਪ 9. ਗੁਰਦਿਆਲ ਸਿੰਘ ਨਿਰਮਾਣ 10.          ਗੁਰਪ੍ਰਤਾਪ ਸਿੰਘ ਗਿੱਲ 11.          ਜਤਿੰਦਰ ਸਿੰਘ 12. ਦੇਵਿੰਦਰ ਕੌਰ (ਡਾ.) 13. ਪਾਲੀ ਦੇਤਵਾਲੀਆ

14.      ਮਨਮੋਹਨ ਵਾਰਿਸ 15. ਮੇਜਰ ਸਿੰਘ 16. ਯਸ਼ਪਾਲ ਸਗੁਨ-ਪੀਆ 17.   ਰਛਪਾਲ ਸਿੰਘ ਪਾਲ 18.  ਰਣਜੀਤ ਕੌਰ

(ਅ)    ਦੂਜਾ ਏਜੰਡਾ

1.       ਕੁਲਜੀਤ ਸਿੰਘ   2. ਚਰਨਜੀਤ ਆਹੂਜਾ 3. ਜਸਬੀਰ ਸਿੰਘ ਬੈਂਸ 4. ਜਨਕਰਾਜ           5.                           ਦਵਿੰਦਰ ਕੌਰ 6. ਰਾਜਿੰਦਰ ਰਾਜਨ

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਚਰਨਜੀਤ ਆਹੂਜਾ, ਕੁਲਜੀਤ

ਸਾਲ 2016:     ਰਣਜੀਤ ਕੌਰ, ਰਾਜਿੰਦਰ ਰਾਜਨ

ਸਾਲ 2017:     ਸਰਦੂਲ ਸਿਕੰਦਰ, ਗੁਰਦਿਆਲ ਨਿਰਮਾਣ

ਸਾਲ 2018:     ਹਰਭਜਨ ਮਾਨ, ਜਸਬੀਰ ਜੱਸੀ

ਸਾਲ 2019:     ਮਨਮੋਹਨ ਵਾਰਿਸ, ਪਾਲੀ ਦੇਤਵਾਲੀਆ

ਸਾਲ 2020:     ਮੇਜਰ ਸਿੰਘ, ਜਨਕ ਰਾਜ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਚਰਨਜੀਤ ਆਹੂਜਾ

ਸਾਲ 2016:     ਰਣਜੀਤ ਕੌਰ

ਸਾਲ 2017:     ਸਰਦੂਲ ਸਿਕੰਦਰ

ਸਾਲ 2018:     ਹਰਭਜਨ ਮਾਨ

ਸਾਲ 2019:     ਪਾਲੀ ਦੇਤਵਾਲੀਆ

ਸਾਲ 2020:     ਮੇਜਰ ਸਿੰਘ