ਛੇ ‘ਪੰਜਾਬੀ ਕਵੀ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ
ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।
ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।
……………………….
ਇਸ ਪੁਰਸਕਾਰ ਲਈ ਸ਼ਰਤਾਂ: ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:
“ਮੱਦ ਨੰਬਰ: 6 ਸ਼੍ਰੋਮਣੀ ਪੰਜਾਬੀ ਕਵੀ ਦੀ ਚੌਣ :-
ਇਹ ਪੁਰਸਕਾਰ ਪੰਜਾਬੀ ਵਿੱਚ ਲਿਖਣ ਵਾਲੇ ਸੰਸਾਰ ਵਿੱਚ ਕਿਸੇ ਵੀ ਥਾਂ ਰਹਿਣ ਵਾਲੇ ਨਾਮਵਰ ਪੰਜਾਬੀ ਕਵੀ ਨੂੰ ਦਿੱਤਾ ਜਾ ਸਕਦਾ ਹੈ। ਇਹ ਜਰੂਰੀ ਨਹੀਂ ਹੈ ਕਿ :-
1) ਸਾਹਿਤਕਾਰ ਪੰਜਾਬ ਦਾ ਜੰਮਪੱਲ ਹੋਵੇ ਜਾਂ ਪੰਜਾਬ ਵਿੱਚ ਰਹਿੰਦਾ ਹੋਵੇ।
2) ਇਸ ਪੁਰਸਕਾਰ ਲਈ ਚੌਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਵੱਧ ਵਿਦਾਵਾਂ ਵਿੱਚ ਸਮੂਚੀ ਸਾਹਿਤੱਕ ਦੇਣ ਨੂੰ ਧਿਆਨ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਸੀ।
ਇਸ ਪੁਰਸਕਾਰ ਲਈ ਚੁਣੇ ਗਏ ਕਵੀ 5.00 ਲੱਖ ਰੁਪਏ ਦੀ ਥੈਲੀ, ਸਰੋਪਾ, ਮੈਡਲ ਅਤੇ ਪਲੇਕ ਭੇਟਾਂ ਕੀਤੇ ਜਾਣਗੇ।“
ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।
ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:
(ੳ) ਪਹਿਲਾ ਏਜੰਡਾ
ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ
1. ਅਮਰਜੀਤ ਕੌਂਕੇ (ਡਾ.) 2. ਅਮਰਜੀਤ ਟਾਂਡਾ (ਡਾ.) 3.ਅਮਰੀਕ ਡੋਗਰਾ 4.ਇਕਵਿੰਦਰ ਸਿੰਘ 5. ਈਸ਼ਵਰਦਾਸ ਸਿੰਘ ਸਿੱਧੂ (ਫ਼ਕੀਰ ਈਸ਼ਵਰਦਾਸ) 6. ਸ਼ਹਰਯਾਰ (ਸੰਤੋਖ ਸਿੰਘ) 7.ਸਵਰਨਜੀਤ ਸਵੀ 8.ਸਿਰੀ ਰਾਮ ਅਰਸ਼ 9. ਸੁਹਿੰਦਰਬੀਰ 10.ਸੁਖਦਰਸ਼ਨ ਗਰਗ 11.ਸੁਖਦੇਵ ਸਿੰਘ ਗਰੇਵਾਲ 12.ਸੁਰਿੰਦਰ ਕਾਹਲੋਂ (ਡਾ.) 13.ਸੁਲੱਖਣ ਸਰਹੱਦੀ 14.ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ) 15.ਕਰਤਾਰ ਸਿੰਘ ਕਾਲੜਾ 16.ਗੁਰਚਰਨ ਕੌਰ ਕੋਚਰ 17.ਗੁਰਚਰਨ ਬੱਧਣ 18.ਗੁਰਮਿੰਦਰ ਸਿੱਧੂ (ਡਾ.)19.ਜਸਵੰਤ ਜਫਰ 20.ਜਰਨੈਲ ਸਿੰਘ ਆਨੰਦ (ਡਾ.) 21.ਜੰਗੀਰ ਸਿੰਘ ਦਿਲਬਰ 22.ਜੈ ਗੋਪਾਲ ਕੋਛੜ 23.ਦਰਸ਼ਨ ਸਿੰਘ ਹੀਰ 24.ਦਲਜੀਤ ਕੌਰ ਦਾਊਂ 25.ਧਰਮ ਸਿੰਘ ਕੰਮੇਆਣਾ 26.ਧਰਮਿੰਦਰ ਸਿੰਘ ਉੱਭਾ 27.ਨਵਰਾਹੀ ਘੁਗਿਆਣਵੀ (ਫ਼ੌਜਾ ਸਿੰਘ ਬਰਾੜ) 28. ਪ੍ਰੀਤਮ ਸੰਧੂ 29. ਬਲਬੀਰ ਸਿੰਘ ਸੈਣੀ 30. ਬਲਵਿੰਦਰ ਸਿੰਘ ਸੰਧੂ 31.ਬਾਬੂ ਸਿੰਘ ਚੌਹਾਨ 32.ਬੀ.ਐਸ. ਰਤਨ 33.ਮਨਜੀਤ ਇੰਦਰਾ 34.ਮਨਮੋਹਨ ਸਿੰਘ (ਡਾ.) 35. ਮਲਕੀਅਤ ਸਿੰਘ ‘ਸੁਹਲ’ 36.ਮਲਕੀਤ ਸਿੰਘ ਗੁਆਰਾ 37.ਰਵਿੰਦਰ (ਡਾ.) 38.ਰਾਜਿੰਦਰ ਕੌਰ ਬਡਵਾਲ 39.ਰਾਜਿੰਦਰ ਪ੍ਰਦੇਸੀ.
(ਅ) ਦੂਜਾ ਏਜੰਡਾ
1. ਫ਼ਤਹਿਜੀਤ 2.ਵਿਜੇ ਵਿਵੇਕ
ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।
ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ
ਸਾਲ 2015: ਸੰਤੋਖ ਸਿੰਘ ਸ਼ਹਰਯਾਰ, ਡਾ.ਅਮਰਜੀਤ ਸਿੰਘ ਟਾਂਡਾ, ਸੁਖਵਿੰਦਰ ਸਿੰਘ ਵੀਰ
ਸਾਲ 2016: ਮਨਜੀਤ ਇੰਦਰਾ, ਰਜਿੰਦਰ ਕੌਰ ਬਡਵਾਲ, ਗੁਰਚਰਨ ਕੌਰ ਕੋਚਰ
ਸਾਲ 2017: ਡਾ.ਰਵਿੰਦਰ ਬਟਾਲਾ, ਬਲਬੀਰ ਸਿੰਘ ਸੈਣੀ, ਜੰਗੀਰ ਸਿੰਘ ਦਿਲਬਰ
ਸਾਲ 2018: ਜਸਵੰਤ ਜ਼ਫ਼ਰ, ਮਲਕੀਤ ਸਿੰਘ ਸੁਹਲ, ਦਰਸ਼ਨ ਸਿੰਘ ਹੀਰ
ਸਾਲ 2019: ਬਲਵਿੰਦਰ ਸਿੰਘ ਸੰਧੂ, ਸੁਦਰਸ਼ਨ ਗਰਗ, ਡਾ. ਸੁਰਿੰਦਰ ਕਾਹਲੋਂ
ਸਾਲ 2020: ਧਰਮ ਸਿੰਘ ਕੰਮੇਆਣਾ, ਸਿਰੀ ਰਾਮ ਆਰਸ਼, ਬੀ.ਐਸ. ਰਤਨ
ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ
ਸਾਲ 2015: ਸੰਤੋਖ ਸਿੰਘ ਸ਼ਹਰਯਾਰ
ਸਾਲ 2016: ਮਨਜੀਤ ਇੰਦਰਾ
ਸਾਲ 2017: ਡਾ.ਰਵਿੰਦਰ ਬਟਾਲਾ
ਸਾਲ 2018: ਜਸਵੰਤ ਜ਼ਫ਼ਰ
ਸਾਲ 2019: ਬਲਵਿੰਦਰ ਸਿੰਘ ਸੰਧੂ
ਸਾਲ 2020: ਸਿਰੀ ਰਾਮ ਅਰਸ਼
—————————————————————
ਨੋਟ: ਸਕਰੀਨਿੰਗ ਕਮੇਟੀ ਵਲੋਂ 2020 ਦੇ ਪੁਰਸਕਾਰ ਲਈ ਪਹਿਲੇ ਨੰਬਰ ਤੇ ਧਰਮ ਸਿੰਘ ਕੰਮੇਆਣਾ ਦਾ ਨਾਂ ਰੱਖਿਆ ਗਿਆ ਸੀ। ਸਲਾਹਕਾਰ ਬੋਰਡ ਵਲੋਂ ਕੰਮੇਆਣਾ ਦੀ ਥਾਂ ਸਿਰੀ ਰਾਮ ਅਰਸ਼ ਨੂੰ ਚੁਣਿਆ ਗਿਆ।
More Stories
ਭਾਸ਼ਾ ਵਿਭਾਗ ਵਲੋਂ -ਤਿਆਰ ਕੀਤੇ ਗਏ -ਜਾਅਲੀ ਦਸਤਾਵੇਜ਼
ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ ਪੁਸਤਕ ਦੀ PDF ਕਾਪੀ
ਦੀਵਾਨੀ ਦਾਵੇ ਦੀ ਨਕਲ: ਮਿਤਰ ਸੈਨ ਮੀਤ ਬਨਾਮ ਪੰਜਾਬ ਸਰਕਾਰ