May 29, 2023

Mitter Sain Meet

Novelist and Legal Consultant

‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

 ਛੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

          ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

          ਪੁਰਸਕਾਰ ਲਈ ਸ਼ਰਤਾਂ: ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

“ਮੱਦ ਨੰਬਰ :2        ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਚੌਣ :-

ਹਰ ਸਾਲ ਪੰਜਾਬੀ ਦੇ ਇੱਕ ਸਾਹਿਤਕਾਰ ਨੂੰ ਸ਼ੋ੍ਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਰੋਪਾ, ਮੈਡਲ ਅਤੇ ਇੱਕ ਪਲੇਕ ਭੇਟਾਂ ਕੀਤੇ ਜਾਣਗੇ। ਇਸ ਪੁਰਸਕਾਰ ਲਈ ਜਰੂਰੀ ਹੈ ਕਿ :-

1)            ਸ਼੍ਰੋਮਣੀ ਪੰਜਾਬੀ ਪੁਰਸਕਾਰ ਲਈ ਪੰਜਾਬ ਦਾ ਵਾਸੀ ਹੋਣਾ ਜਰੂਰੀ ਹੈ।

2)            ਇਸ ਪੁਰਸਕਾਰ ਲਈ ਚੌਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਵੱਧ ਵਿਦਾਵਾਂ ਵਿੱਚ ਸਮੂਚੀ ਸਾਹਿਤਕ ਦੇਣ ਨੂੰ ਧਿਆਨ ਵਿੱਚ ਰਖਿਆ ਜਾਣਾ ਹੈ।“

ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਬੰਧਤ ਸੂਚਨਾ

          ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

       ਨਾਲੇ ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.ਅਜੀਤ ਸਿੰਘ (ਡਾ.) 2.ਅਤਰਜੀਤ 3.ਅਤਰਜੀਤ ਕੌਰ ਸੂਰੀ 4.ਅਮਰਜੀਤ ਸਿੰਘ 5.ਈਸ਼ਰ ਸਿੰਘ ਸੋਬਤੀ 6.ਸਤਪਾਲ ਸਿੰਘ ‘ਨੂਰ’ 7.ਸਤਿਆ ਨੰਦ ਸੇਵਕ 8.ਸੁਖਮਿੰਦਰ ਸੇਖੋਂ 9.         ਸੁਖਵੰਤ ਸਿੰਘ ਮਰਵਾਹਾ 10.ਸੁਰਜੀਤ ਤਲਵਾਰ 11.ਸੁਰਜੀਤ ਸਿੰਘ ਪੰਛੀ 12.ਹਰਜਿੰਦਰ ਸਿੰਘ ਦਿਲਗੀਰ 13.ਹਰਦਰਸ਼ਨ ਸਿੰਘ ਸੋਹਲ 14.     ਕਰਮਵੀਰ ਸਿੰਘ ਸੂਰੀ 15.  ਕਿਰਪਾਲ ਸਿੰਘ ਆਜ਼ਾਦ 16.ਕਿਰਪਾਲ ਕਜ਼ਾਕ 17.ਕੁਲਵਿੰਦਰ ਕੌਰ ਮਿਨਹਾਸ (ਡਾ.) 18.ਕੇ.ਐਲ. ਗਰਗ 19.       ਕੇ.ਬੀ.ਐਸ.ਸੋਢੀ 20.ਗੁਰਦੇਵ ਸਿੰਘ ਸਿੱਧੂ 21.ਗੁਰਬਚਨ ਸਿੰਘ ਰਾਹੀ (ਡਾ.) 22.ਗੁਰਮੇਲ ਸਿੰਘ ਬੌਡੇ 23.ਗੁਲਜ਼ਾਰ ਸਿੰਘ ਸ਼ੌਂਕੀ 24. ਗੋਵਰਧਨ ਗੱਬੀ (ਗੋਵਰਧਨ ਲਾਲ ਕੌਸ਼ਲ) 25.ਚਰਨ ਸਿੰਘ (ਅਸ਼ੋਕ ਚਰਨ ਆਲਮਗੀਰ) 26.ਜਸਦੇਵ ਸਿੰਘ ਧਾਲੀਵਾਲ 27.ਜਸਬੀਰ ਸਿੰਘ ਝਬਾਲ 28.ਜਸਬੀਰ ਰਾਣਾ 29.ਜਤਿੰਦਰ ਹਾਂਸ 30.ਜੋਗਿੰਦਰ ਸਿੰਘ ਨਿਰਾਲਾ 31.ਜੋਗਿੰਦਰ ਕੈਰੋਂ (ਡਾ.) 32.ਤਾਰਨ ਕੌਰ ਗੁਜਰਾਲ 33.ਤੇਲੂ ਰਾਮ ਕੁਹਾੜਾ 34.ਦਰਸ਼ਨ ਸਿੰਘ ਗੁਰੂ 35.ਦਰਸ਼ਨ ਸਿੰਘ ਪ੍ਰੀਤੀਮਾਨ 36.ਦਲੀਪ ਸਿੰਘ ਵਾਸਨ 37.ਦੇਵਿੰਦਰ ਦੀਦਾਰ (ਦੀਦਾਰ ਸਿੰਘ) 38.ਨਿਰਮਲ ਜਸਵਾਲ (ਪ੍ਰੋ:) 39.ਪਰਮਜੀਤ ਕੌਰ ਸਰਹਿੰਦ 40.ਪਰਮਜੀਤ ਦਿਓਲ 41.ਪ੍ਰੇਮ ਗੋਰਖੀ 42.ਬਰਜਿੰਦਰ ਚੌਹਾਨ 43.ਬਲਦੇਵ ਸਿੰਘ ਧਾਲੀਵਾਲ 44.ਬਲਬੀਰ ਪਰਵਾਨਾ 45.ਬਲਵਿੰਦਰ ਸਿੰਘ 46.ਬਲਵਿੰਦਰ ਸਿੰਘ ਫ਼ਤਹਿਪੁਰੀ 47.ਬੰਤ ਸਿੰਘ ਚੱਠਾ 48.ਭਗਵੰਤ ਸਿੰਘ (ਡਾ.) 49.ਮਨਜੀਤਪਾਲ ਕੌਰ 50.ਮਿੱਤਰ ਸੈਨ ਮੀਤ 51.ਮੁਖਤਿਆਰ ਸਿੰਘ 52.ਰਾਮ ਨਾਥ ਸ਼ੁਕਲਾ 53.    ਰਿਪੂਦਮਨ ਸਿੰਘ ਰੂਪ 54.ਲਾਲ ਸਿੰਘ.

(ਅ)     ਦੂਜਾ ਏਜੰਡਾ

1.        ਅਨੂਪ ਸਿੰਘ ਬਟਾਲਾ (ਡਾ.)

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:      ਡਾ.ਜੋਗਿੰਦਰ ਸਿੰਘ ਕੈਰੋਂ, ਦਰਸ਼ਨ ਸਿੰਘ ਪ੍ਰੀਤੀਮਾਨ, ਦਲੀਪ ਸਿੰਘ ਵਾਸਨ

ਸਾਲ 2016:      ਤਾਰਨ ਗੁਜਰਾਲ, ਸੁਰਜੀਤ ਸਿੰਘ ਪੰਛੀ, ਲਾਲ ਸਿੰਘ

 ਸਾਲ 2017:     ਕੇ.ਐਲ. ਗਰਗ, ਬਲਵਿੰਦਰ ਸਿੰਘ ਫ਼ਤਹਿਪੁਰੀ, ਗੁਲਜ਼ਾਰ ਸਿੰਘ ਸ਼ੌਂਕੀ

 ਸਾਲ 2018:     ਅਤਰਜੀਤ, ਬਲਦੇਵ ਧਾਲੀਵਾਲ, ਜਤਿੰਦਰ ਹਾਂਸ

 ਸਾਲ 2019:     ਪ੍ਰੋ: ਕਿਰਪਾਲ ਕਜ਼ਾਕ, ਜਸਬੀਰ ਰਾਣਾ, ਪ੍ਰੇਮ ਗੋਰਖੀ

ਸਾਲ 2020:     ਡਾ.ਮਨਮੋਹਨ, ਸੁਖਮਿੰਦਰ ਸੇਖੋਂ, ਕੇ.ਬੀ.ਐਸ. ਸੋਢੀ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:      ਡਾ.ਜੋਗਿੰਦਰ ਸਿੰਘ ਕੈਰੋਂ

ਸਾਲ 2016:      ਤਾਰਨ ਗੁਜਰਾਲ

 ਸਾਲ 2017:     ਕੇ.ਐਲ. ਗਰਗ

 ਸਾਲ 2018:     ਅਤਰਜੀਤ

 ਸਾਲ 2019:     ਪ੍ਰੋ: ਕਿਰਪਾਲ ਕਜ਼ਾਕ

ਸਾਲ 2020:     ਡਾ.ਮਨਮੋਹਨ