ਸੰਘਰਸ਼ ਗਾਥਾ

0
2023

                                       ਸੰਘਰਸ਼ ਗਾਥਾ-3 

 ਸੁਧਾਰ ਘਰ ਨੂੰ ਸਾਲ 2008 ਵਿਚ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਸੀ। ਨਿਯਮਾਂ ਅਨੁਸਾਰ ਪੁਰਸਕਾਰਿਤ ਪੁਸਤਕ ਨੂੰ ਭਾਰਤ ਦੀਆਂ ਮਾਨਤਾ ਪ੍ਰਾਪਤ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਛਾਪਣਾ ਹੁੰਦਾ ਹੈ। ਮੇਰੇ ਅਨੁਸਾਰ ਅਸਲ ਪੁਰਸਕਾਰ ਇਹੋ ਹੁੰਦਾ ਹੈ।

ਇਸ ਪੱਖੋਂ ਸਾਲ 1952 ਤੋਂ ਹੀ ਪੰਜਾਬੀ ਪੁਸਤਕਾਂ ਨਾਲ ਵਿਤਕਰਾ ਹੁੰਦਾ ਆ ਰਿਹਾ ਹੈ। ਇੱਕ ਖੋਜ ਪੱਤਰ ਰਾਹੀਂ ਇਸ ਤਰਸਯੋਗ ਸਥਿਤੀ ਬਾਰੇ ਤੱਥ ਮੈਂ ਪਹਿਲਾਂ ਹੀ ਪੇਸ਼ ਕਰ ਚੁੱਕਾ ਹਾਂ। (ਇਹ ਲੇਖ ਲਿੰਕ: http://www.mittersainmeet.in/wp-content/uploads/2016/06/S-A-Delhi-1.pdf  ਉੱਪਰ ਉਪਲੱਬਧ ਹੈ)

ਸਾਲ 2009 ਤੋਂ ਹੀ ਮੈਂ ‘ਸੁਧਾਰ ਘਰ’ ਦੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਸੰਘਰਸ਼ਸ਼ੀਲ ਹਾਂ। ਸੱਤ ਸਾਲ ਬਾਅਦ ਇਸਦੇ ਹਿੰਦੀ ਵਿਚ ਅਨੁਵਾਦ ਹੋਣ ਨਾਲ ਕੁਝ ਕਾਮਯਾਬੀ ਪ੍ਰਾਪਤ ਹੋਈ ਹੈ। ਹਿੰਦੀ ਅਨੁਵਾਦ ਮੈਂ ਆਪ ਕਰਵਾ ਕੇ ਦਿੱਤਾ ਸੀ। ਸ਼ਾਇਦ ਇਸ ਲਈ। ਬਾਕੀ ਭਾਸ਼ਾਵਾਂ ਵਿਚ ਅਨੁਵਾਦ ਲਈ ਮੇਰਾ ਸੰਘਰਸ਼ ਜਾਰੀ ਰਹੇਗਾ।

ਉਂਝ ਦੇਖਦੇ ਹਾਂ ਟੀ.ਵੀ. ਚੈਨਲਾਂ ਉੱਪਰ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਮੌਜੂਦਾ ਪ੍ਰਬੰਧਕ ਪੰਜਾਬੀ ਸਾਹਿਤ ਨੂੰ ਦਰਪੇਸ਼ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਕੋਈ ਠੋਸ ਕਦਮ ਪੁੱਟਦੇ ਹਨ ਜਾਂ ਸਿਆਸੀ ‘ਜੁਮਲੇਬਾਜ਼ੀ’ ਕਰਕੇ ਚੁੱਪ ਹੋ ਜਾਂਦੇ ਹਨ।

sudharghar-2
ਹਿੰਦੀ ਅਨੁਵਾਦ ਦਾ ਕਵਰ

          

SHARE

NO COMMENTS

LEAVE A REPLY