ਲੁਧਿਆਣਾ ਅਕੈਡਮੀ ਵੱਲੋਂ ਲੇਖਕਾਂ ਤੇ ਜਜ਼ੀਆ

0
1419

 

ਲੁਧਿਆਣਾ ਅਕੈਡਮੀ ਵੱਲੋਂ ਲੇਖਕਾਂ ਤੇ ਜਜ਼ੀਆ ਲਾਉਣ ਦਾ ਫੈਸਲਾ

(ਤੂੰ ਕਾਹਦਾ ਪਟਵਾਰੀ ਮੇਰਾ ਮੁੰਡਾ ਰੋਵੇ ਅੰਬੀਆਂ ਨੂੰ)

          ’35 ਲੱਖ ਦੇ ਸਲਾਨਾ ਬਜਟ’ ਦੀ ਫੜ ਮਾਰਨ ਵਾਲੀ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਨਵੀਂ ਪ੍ਰਬੰਧਕੀ ਟੀਮ ਵੱਲੋਂ, ‘ਪੰਜਾਬੀ ਸਾਹਿਤ ਦੇ ਵਿਕਾਸ’ ਲਈ, ਜੋ ਪਹਿਲਾ ਕਦਮ ਪੁੱਟਿਆ ਗਿਆ ਹੈ ਉਹ ਸਾਹਿਤ ਸਭਾਵਾਂ ਉੱਪਰ ‘1100 ਰੁਪਏ ਪ੍ਰਤੀ ਸਮਾਗਮ’ ਜਜ਼ੀਆ ਲਾਉਣ ਦਾ ਹੈ। ਪਿਛਲੇ ਦਿਨੀਂ ਇਸ ਪ੍ਰਸਤਾਵ ਤੇ ਰਾਏ ਲੈਣ ਲਈ ਅਕੈਡਮੀ ਦੇ ਜਨਰਲ ਸਕੱਤਰ ਵੱਲੋਂ ਸਭਾਵਾਂ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਰੱਖੀ ਗਈ ਸੀ। ਮੀਟਿੰਗ ਵਿਚ ਮੁਸ਼ਕਲ ਨਾਲ ਇੱਕ ਦੋ ਨੁਮਾਇੰਦੇ ਹੀ ਹਾਜ਼ਰ ਹੋਏ। ਉਨ੍ਹਾਂ ਵੱਲੋਂ ਇਸ ਪ੍ਰਸਤਾਵ ਦਾ ਸਖ਼ਤ ਵਿਰੋਧ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਰੋਧ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਫੈਸਲਾ ਲਾਗੂ ਕਰ ਦਿੱਤਾ ਗਿਆ ਹੈ।

ਕੀ ਅਕੈਡਮੀ ਕੋਲ, ਸਾਲ ਵਿਚ ਇੱਕ ਦੋ ਸਮਾਗਮ ਕਰਾਉਣ ਵਾਲੀਆਂ ਸਭਾਵਾਂ ਲਈ, ਮੁਫ਼ਤ ਸੈਮੀਨਾਰ ਹਾਲ ਉਪਲੱਬਧ ਕਰਾਉਣ ਜੋਗੇ ਫੰਡ ਵੀ ਨਹੀਂ? ਕੀ ਆਪਣਾ ਸਿਰ ਆਪ ਗੁੰਦਣ ਵਾਲੇ, ਸਥਾਪਤੀ ਲਈ ਜੂਝਦੇ, ਸੀਮਤ ਸਾਧਨਾਂ ਵਾਲੇ ਸਿਰਜਣਾਤਮਕ ਲੇਖਕ ਨਵੀਂ ਪ੍ਰਬੰਧਕੀ ਟੀਮ ਤੋਂ ‘ਇਹੋ ਜਿਹੇ ਅੱਛੇ ਦਿਨਾਂ‘ (ਫੈਸਲਿਆਂ) ਦੀ ਹੀ ਆਸ ਰੱਖਣ?

 

SHARE

NO COMMENTS

LEAVE A REPLY