ਮੇਰੇ ਲੇਖ (ਕਾਨੂੰਨੀ ) ਪੜ੍ਹਨ ਦਾ ਤਰੀਕਾ

0
1678

M-18ਕਾਨੂੰਨ ਸਬੰਧੀ ਲਿਖੇ ਮੇਰੇ ਲੇਖ ਪੜ੍ਹਨ ਦਾ ਤਰੀਕਾ

             ਇਹ ਲੇਖ ਆਮ ਲੇਖਾਂ ਨਾਲੋਂ ਕੁਝ ਹਟਵੇਂ ਹਨ। ਇਹ ਲੇਖ ਉਨ੍ਹਾਂ ਮਹੱਤਵਪੂਰਨ ਫੈਸਿਲਆਂ ਉੱਪਰ ਵੱਧ ਅਧਾਰਤ ਹਨ ਜਿਨ੍ਹਾਂ ਵਿਚ, ਕਾਨੂੰਨ ਸਬੰਧੀ ਆਮ ਪ੍ਰਚੱਲਿਤ ਜਾਣਕਾਰੀ ਦੇ ਵਿਰੁੱਧ ਨਿਯਮ ਘੜੇ ਗਏ ਹਨ। ਉਦਾਹਰਣ ਲਈ ਜੇ ਕੋਈ ਸਧਾਰਨ ਵਿਅਕਤੀ (ਜਿਸਦਾ ਵਾਰਦਾਤ ਨਾਲ ਦੂਰ ਨੇੜ ਦਾ ਵੀ ਸਬੰਧ ਨਾ ਹੋਵੇ) ,ਹੋਏ ਕਿਸੇ ਜ਼ੁਰਮ ਬਾਰੇ ਐਫ.ਆਈ.ਆਰ. ਦਰਜ ਕਰਾਉਣ ਲਈ ਪੁਲਿਸ ਨੂੰ ਟੈਲੀਫ਼ੋਨ ਤੇ ਸੂਚਿਤ ਕਰੇ ਤਾਂ ਪੁਲਿਸ ਉਸ ਨੂੰ ਥਾਣੇ ਆਉਣ ਲਈ ਕਹਿੰਦੀ ਹੈ। ਇਸੇ ਤਰ੍ਹਾਂ ਜੇ ਇਤਲਾਹ ਦੇਣ ਵਾਲੇ ਨੂੰ ਵਾਰਦਾਤ ਕਰਨ ਵਾਲੇ ਦੋਸ਼ੀਆਂ ਜਾਂ ਜ਼ਖਮੀ ਹੋਏ ਵਿਅਕਤੀਆਂ ਜਾਂ ਵਾਰਦਾਤ ਦੇ ਘਟਨਾ ਚੱਕਰ ਬਾਰੇ ਜਾਣਕਾਰੀ ਨਾ ਹੋਵੇ ਤਾਂ ਪੁਲਿਸ ਇਸੇ ਅਧਾਰ ਤੇ ਮੁਕੱਦਮਾ ਦਰਜ ਕਰਨ ਤੋਂ ਨਾਂਹ ਕਰ ਦਿੰਦੀ ਹੈ ਜਦੋਂ ਕਿ ਕਾਨੂੰਨ ਪੁਲਿਸ ਦੇ ਇਸ ਵਿਵਹਾਰ ਦੇ ਉਲਟ ਹੈ।

 ਟਿਪਸ

  1. ਪਹਿਲਾਂ ਇਨ੍ਹਾਂ ਲੇਖਾਂ ਨੂੰ ਸਰਸਰੀ ਨਜ਼ਰ ਨਾਲ ਪੜ੍ਹ ਲੈਣਾ ਚਾਹੀਦਾ ਹੈ। ਜਦੋਂ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਫਿਰ ਉਸ ਸਮੱਸਿਆ ਦੇ ਹੱਲ ਲਈ ਇਸ ਲੇਖ ਨੂੰ ਗੰਭੀਰਤਾ ਨਾਲ ਪੜ੍ਹਿਆ ਜਾਵੇ। (ਰੈਫਰੈਂਸ ਬੁੱਕ ਵਾਂਗ)
  2. ਪਾਠਕ ਨੂੰ ਕੇਵਲ ਪੰਜਾਬੀ ਵਿਚ ਦਰਜ ਸਿਧਾਂਤ ਹੀ ਪੜ੍ਹਨੇ ਅਤੇ ਸਮਝਣੇ ਚਾਹੀਦੇ ਹਨ। ਲੇਖ ਵਿਚ ਵਰਤੀ ਗਈ ਅੰਗਰੇਜ਼ੀ ਵਿਚ ਉਸ ਮੁਕੱਦਮੇ ਦਾ ਨਾਂ ਅਤੇ ਫੈਸਲੇ ਵਿਚੋਂ ਸਬੰਧਤ ਤੁਕ ਹੀ ਦਿੱਤੀ ਗਈ ਹੈ, ਜਿਸ ਵਿਚ ਉਹ ਨਿਯਮ ਘੜਿਆ ਗਿਆ ਹੈ। ਜੇ ਅਫ਼ਸਰ ਨਿਯਮ ਨੂੰ ਮੰਨਣ ਤੋਂ ਇਨਕਾਰ ਕਰੇ ਉਸ ਸਮੇਂ ਹੀ ਉਸ ਮੁਕੱਦਮੇ ਦੇ ਨਾਂ ਤੇ ਤੁਕ ਦੀ ਵਰਤੋਂ ਕੀਤੀ ਜਾਵੇ।
  3. ਗੂਗਲ ਤੇ ਮੁਕੱਦਮੇ ਦਾ ਨਾਂ ਦਰਜ ਕਰਕੇ ਸਰਚ ਕਰਨ ਨਾਲ ਪੂਰਾ ਫੈਸਲਾ ਉਪਲੱਬਧ ਹੋ ਜਾਂਦਾ ਹੈ। ਲੋੜ ਪੈਣ ਤੇ ਪੂਰੇ ਫੈਸਲੇ ਦੀ ਨਕਲ ਪ੍ਰਾਪਤ ਕੀਤੀ ਜਾ ਸਕਦੀ ਹੈ।
  4. ਇੰਟਰਨੈਟ ਤੇ ਸਰਚ ਕਰਦੇ ਸਮੇਂ ਮੁਕੱਦਮੇ ਦਾ ਕੇਵਲ ਨਾਂ ਜਿਵੇਂ ਕਿ ‘Joginder Singh and another v/s State of Punjab and another’ ਹੀ ਲਿਖਿਆ ਜਾਵੇ। ਜਿਸ ਕਾਨੂੰਨ ਦੀ ਪੁਸਤਕ ਵਿਚ ਉਹ ਫੈਸਲਾ ਛਪਿਆ ਹੈ ਉਸਦਾ ਨਾਂ ਜਿਵੇਂ ਕਿ ‘1979 Cri. L.J. 333(1)’ ਨਾ ਲਿਖਿਆ ਜਾਵੇ।

 

SHARE

NO COMMENTS

LEAVE A REPLY