ਡਾ ਰਵਿੰਦਰ ਰਵੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ

0
1439
ਖੁਸ਼ੀ ਦਾ ਇੱਕ ਪਲ ਜੋ ਹੁਣ ਉਦਾਸ ਕਰਦਾ ਹੈ। (ਡਾ ਰਵੀ ਦੀ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ)

ਡਾ ਰਵਿੰਦਰ ਰਵੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ

           ਸਤੰਬਰ 1987 ਵਿਚ ਪੰਜਾਬੀ ਸਾਹਿਤ ਸਭਾ ਜਗਰਾਓਂ ਵੱਲੋਂ ‘ਪੰਜਾਬ ਸਮੱਸਿਆ ਅਤੇ ਲੇਖਕ ਦਾ ਕਰਤੱਵ’ ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ ਸੀ। ਮੁੱਖ ਭਾਸ਼ਣ ਡਾ ਰਵਿੰਦਰ ਰਵੀ ਦਾ ਸੀ। ਭਾਸ਼ਣ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਡਾ ਰਵੀ ਹੋਰਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਮੌਜੂਦਾ ਸਥਿਤੀ ਵਿਚ ‘ਲੇਖਕਾਂ ਨੂੰ ਕੁਰਬਾਨੀ ਦੇਣੀ ਪਵੇਗੀ। ਉਨ੍ਹਾਂ ਇਹ ਨਹੀਂ ਸੀ ਕਿਹਾ ਕਿ ਕੁਰਬਾਨੀ “ਦੇਣੀ ਪੈ ਸਕਦੀ” ਹੈ। ਸ਼ਾਇਦ ਉਨ੍ਹਾਂ ਨੂੰ ਪੰਜਾਬ ਦੀ ਉਸ ਸਮੇਂ ਦੀ ਸਥਿਤੀ ਵਿਚ ਪਾਏ ਜਾ ਰਹੇ ਆਪਣੇ ਯੋਗਦਾਨ ਦੇ ਸਿੱਟਿਆਂ ਦਾ ਪਤਾ ਸੀ। ਸੈਮੀਨਾਰ ਦੇ ਵੀਹ ਮਹੀਨਿਆਂ ਦੇ ਅੰਦਰ ਅੰਦਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਚਿੰਤਕ ਹੋਣ ਕਾਰਨ ਉਨ੍ਹਾਂ ਨੂੰ ਸੱਚਮੁੱਚ ਕੁਰਬਾਨੀ ਦੇਣੀ ਪਈ।

ਇਸ ਮਹੱਤਵਪੂਰਨ ਪ੍ਰਵਚਨ ਦੀ ਇੱਕ  ਕੈਸੇਟ ਮੇਰੇ ਕੋਲ ਸੰਭਾਲੀ ਹੋਈ ਸੀ। ਪੁਰਾਣੀ ਹੋਣ ਕਾਰਨ ਅਵਾਜ਼ ਸਪੱਸ਼ਟ ਸੁਣਾਈ ਨਹੀਂ ਸੀ ਦਿੰਦੀ। ਤਕਨਾਲਜੀ ਦੇ ਵਿਕਾਸ ਨੇ ਅਵਾਜ਼ ਨੂੰ ਸੁਰਜੀਤ ਕਰ ਦਿੱਤਾ ਹੈ। ਸਪੱਸ਼ਟ ਸੁਣਾਈ ਦੇਣ ਵਾਲਾ ਇਹ ਪ੍ਰਵਚਨ ਹੁਣ ਸਾਡੀ ਧ੍ਰੋਹਰ ਹੈ। ਡਾ ਐਸ.ਤਰਸੇਮ ਇਸ ਭਾਸ਼ਣ ਨੂੰ ਆਪਣੇ ਰਸਾਲੇ ‘ਨਜ਼ਰੀਆ’ ਵਿਚ ਪ੍ਰਕਾਸ਼ਿਤ ਕਰਨਾ ਚਾਹੁੰਦੇ ਹਨ। ਅਵਾਜ਼ ਨੂੰ ਸਕਰਿਪਟ ਵਿਚ ਬਦਲਣ ਲਈ ਡਾ ਰਵਿੰਦਰ ਰਵੀ ਦਾ ਕੋਈ ਪ੍ਰਸ਼ੰਸਕ ਜੇ ਸਾਡੀ ਮੱਦਦ ਕਰ ਸਕੇ ਤਾਂ ਇਹ ਉਸਦੀ ਡਾ ਰਵੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸੰਪਰਕ: ਫੋਨ ਨੰ:098556-31777 ਤੇ ਕੀਤਾ ਜਾ ਸਕਦਾ ਹੈ।

SHARE

NO COMMENTS

LEAVE A REPLY