ਲੁਧਿਆਣਾ ਅਕੈਡਮੀ ਦੀ ਸੰਪੱਤੀ ਅਤੇ ਸਾਧਨਾਂ ਦੀ ਹੋ ਰਹੀ ਕੁਵਰਤੋਂ ਦੀਆਂ ਉਦਾਹਰਣਾਂ-3

0
889

               ਲੁਧਿਆਣਾ ਅਕੈਡਮੀ ਦੀ ਸੰਪੱਤੀ ਅਤੇ ਸਾਧਨਾਂ ਦੀ ਹੋ ਰਹੀ ਕੁਵਰਤੋਂ ਦੀਆਂ ਉਦਾਹਰਣਾਂ

ਲੜੀ:3- ਅਕੈਡਮੀ ਦੇ ਸਮਾਨ ਦੀ ਹੋ ਰਹੀ “ਚੋਰੀ” ਅਤੇ “ਖਰਾਬੇ” ਸਬੰਧੀ ਦੋਸ਼-ਪ੍ਰਤੀ ਦੋਸ਼

(–ਰੰਗਕਰਮੀ ਤ੍ਰਲੋਚਨ ਵਲੋਂ ਲਿਖੀਆਂ ਪੰਜ ਵਿਚੋਂ ਦੋ ਚਿੱਠੀਆਂ)

ਸ਼੍ਰੀ ਤ੍ਰਲੋਚਨ ਲੁਧਿਆਣਾ ਦੇ ਨਾਮਵਰ ਰੰਗਕਰਮੀ ਹਨ। ਉਨਾਂ ਦਾ ਕਹਿਣਾ ਹੈ ਕਿ ਪਿਛਲੀ ਪ੍ਰਬਧੰਕੀ ਟੀਮ ਵਲੋਂ ਉਨਾਂ ਨੂੰ ਪੰਜਾਬੀ ਨਾਟਕ ਦੀ ਪੇਸ਼ਕਾਰੀ ਵਿਚ ਸਹਿਯੋਗ ਦੇਣ ਦੀ ਥਾਂ,ਕੰਮ ਵਿਚ ਅੜਿਕੇ ਅੜਾ ਕੇ, ਪ੍ਰੇਸ਼ਾਨ ਕੀਤਾ ਗਿਆ। ਉਨਾਂ ਅਨੁਸਾਰ, ਪ੍ਰਬੰਧਕਾਂ ਵਲੋਂ ਉਨਾਂ ਤੇ ਅਕੈਡਮੀ ਦੀਆਂ 70 ਲਾਈਟਾਂ (5 ਤੋਂ 7 ਲੱਖ ਕੀਮਤ ਦੀਆਂ) ਚੋਰੀ ਕਰਨ ਦਾ ਦੋਸ਼ ਵੀ ਲਾਇਆ ਗਿਆ।

ਜਰਨਲ ਸੱਕਤਰ ਨੂੰ ਮਿਤੀ 03-02-2017 ਅਤੇ 08.08.2015 ਨੂੰ ਚਿੱਠੀਆਂ ਲਿਖਕੇ ਉਨਾਂ ਨੇ ਨਾ ਕੇਵਲ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੁਠਲਾਇਆ  ਸਗੋਂ ਅਕੈਡਮੀ ਦੇ ਕਰਮਚਾਰੀਆਂ ਤੇ ਸਮਾਨ(ਲੋਹਾ ਆਦਿ) ਚੋਰੀ ਕਰਨ ਅਤੇ ਪ੍ਰਬੰਧਕਾਂ ਤੇ 100 ਬੋਰੀਆਂ ਸੀਮਿੰਟ ਦੇ ਖਰਾਬ ਹੋਣ ਵਿਚ ਵਰਤੀ ਗਈ ਲਾਪਰਵਾਹੀ ਆਦਿ ਦੇ ਦੋਸ਼ ਲਾਏ । ਪੱਤਰਾਂ ਵਿਚ ਉਨਾਂ ਨੇ ਕਈ ਹੋਰ ਮਹੱਤਵਪੂਰਣ ਗੱਲਾਂ ਵੀ ਕੀਤੀਆਂ ਜੋ ਪੀਲੇ ਰੰਗ ਵਿਚ ਮਾਰਕ ਕੀਤੀਆਂ ਗਈਆਂ ਹਨ।

ਤਰਲੋਚਨ ਨੇ ਪ੍ਰਬਧੰਕਾਂ ਦੇ ਨਾਲ ਨਾਲ ਇਹ ਪੱਤਰ ਸਾਡੇ ਸਾਰਿਆਂ (ਮੈਂਬਰਾਂ) ਨਾਲ ਵੀ ਈ-ਮੇਲ ਰਾਹੀਂ ਸਾਂਝੇ ਕੀਤੇ ਸਨ।

ੳਨਾਂ ਪੱਤਰਾਂ ਦੇ ਲਿੰਕ ਇਹ ਹਨ:

(1) http://www.mittersainmeet.in/wp-content/uploads/2017/06/PSA-8.-Tarlochan-Dt3-2-15.pdf

(2) http://www.mittersainmeet.in/wp-content/uploads/2017/06/PSA-9-Tarlochan-Dt-8-8-15.pdf

ਪ੍ਰਬੰਧਕਾਂ ਨੂੰ ਸਾਡਾ ਸਵਾਲ: ਲਾਈਟਾਂ ਚੋਰੀ ਕਰਨ ਦੇ ਦੋਸ਼ ਸੱਚੇ ਹਨ ਜਾਂ ਝੂਠੇ ਸਾਡਾ ਇਸ ਨਾਲ ਕੋਈ ਲਾਗਾ ਦੇਗਾ ਨਹੀਂ। ਪਰ ਇੱਕ ਗੱਲ ਸਪਸ਼ਟ ਹੈ। ਜੇ ਥੇਟਰ ਹੈ ਤਾਂ ਲਾਈਟਾਂ ਵੀ ਹੋਣਗੀਆਂ। ਜੇ ਸਨ ਤਾਂ ਉਹ ਕੀਮਤੀ 70 ਲਾਈਟਾਂ ਹੁਣ ਕਿਥੇ ਹਨ? ਉਨਾਂ ਦਾ ਰਿਕਾਰਡ ਕਿਧਰ ਗਿਆ?

ਬੇਨਤੀ : ਜੇ ਪੂਰਾ ਪੱਤਰ ਪੜਨ ਦਾ ਸਮਾਂ ਨਹੀਂ ਤਾਂ ਘੱਟੋ ਘੱਟ ਪੱਤਰ ਵਿਚ ਮਾਰਕ “ਪੀਲੀਆਂ ਸਤਰਾਂ ਜਰੂਰ ਪੜ ਲੈਣਾ।

 

SHARE

NO COMMENTS

LEAVE A REPLY