January 26, 2022

Mitter Sain Meet

Novelist and Legal Consultant

ਪੁਸਤਕ ਬਜ਼ਾਰ ਦੀ ਉਸਾਰੀ ਦੇ -ਮਾਰੂ ਸਿੱਟੇ

ਮਾਰੂ ਸਿੱਟਿਆਂ ਬਾਰੇ -ਪ੍ਰਬੰਧਕਾਂ ਨੂੰ ਪੁਹਿਲਾਂ ਹੀ ਕੀਤਾ ਗਿਆ ਸੀ ਸੁਚੇਤ

(ਹੁਣ ਉਹ ਭਵਿੱਖਬਾਣੀ ਸੱਚ ਸਿੱਧ ਹੋ ਰਹੀ ਹੈ)

          ਡਾ.ਦਲੀਪ ਕੌਰ ਟਿਵਾਣਾ ਦੋ ਸਾਲਾਂ ਲਈ (2008 ਤੋਂ 2010) ਅਕਾਦਮੀ ਦੇ ਪ੍ਰਧਾਨ ਬਣੇ। ਉਨ੍ਹਾਂ ਵੱਲੋਂ ਮਿਆਰੀ ਪੁਸਤਕਾਂ ਵਾਜਬ ਮੁੱਲ ਤੇ, ਪੰਜਾਬੀ ਭਵਨ ਵਿਚ ਹੀ, ਉਪਲਬਧ ਕਰਵਾਉਣ ਲਈ ਭਵਨ ਵਿਚ ਪੁਸਤਕ ਬਜ਼ਾਰ ਦਾ ਨਿਰਮਾਣ ਕਰਨ ਦਾ ਸੁਫ਼ਨਾ ਲਿਆ ਗਿਆ। ਪੁਸਤਕ ਬਜ਼ਾਰ ਦੀ ਉਸਾਰੀ ਸੁਫ਼ਨੇ ਦੇ ਤੌਰ ਤੇ ਤਾਂ ਉਚਿਤ ਸੀ ਪਰ ਜ਼ਮੀਨੀ ਪੱਧਰ ਤੇ ਇਸ ਸੁਫ਼ਨੇ ਨੂੰ, ਅਕਾਦਮੀ ਦੇ ਹਿਤਾਂ ਨੂੰ ਭਾਰੀ ਨੁਕਸਾਨ ਪਹੁੰਚਾਏ ਬਿਨ੍ਹਾਂ, ਸਾਕਾਰ ਨਹੀਂ ਸੀ ਕੀਤਾ ਜਾ ਸਕਦਾ। ਸਾਡੇ ਵੱਲੋਂ ਪੁਸਤਕ ਬਜ਼ਾਰ ਦੀ ਉਸਾਰੀ ਦਾ ਵਿਰੋਧ ਕੀਤਾ ਗਿਆ। ਪਰ ਜ਼ੋਰਾਵਰ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਸਾਡੀ ਕਿਸੇ ਨੇ ਨਾ ਸੁਣੀ। ਅਕਾਦਮੀ ਦੀ ਸਾਰੀ ਬੱਚਤ ਰਾਸ਼ੀ (ਕਰੀਬ 20 ਲੱਖ ਰੁਪਏ) ਚੱਟ ਕਰਕੇ ਕੇ ਇਮਾਰਤ ਦਾ ਮੁੱਢਲਾ ਢਾਂਚਾ ਖੜਾ ਹੋ ਗਿਆ।

          ਫੇਰ ਅਸੀਂ ਪੁਸਤਕ ਬਜ਼ਾਰ ਵਿਚ ਬਣੀਆਂ ਦੁਕਾਨਾਂ ਨੂੰ, ਪਹਿਲੇ ਕਿਰਾਏਦਾਰਾਂ ਦੇ ਵਿਵਹਾਰ ਨੂੰ ਧਿਆਨ ਵਿਚ ਰੱਖਦੇ ਹੋਏ, ਕਿਰਾਏ ਤੇ ਨਾ ਦੇਣ ਲਈ ਕਹਿੰਦੇ ਰਹੇ। ਨਾਲ ਸੁਝਾਅ ਦਿੰਦੇ ਰਹੇ ਕਿ ਇਸ ਇਮਾਰਤ ਦੀ ਵਰਤੋਂ ਅਕਾਦਮੀ ਦੇ ਮੁੱਖ ਉਦੇਸ਼ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ’ ਦੀ ਪ੍ਰਾਪਤੀ ਲਈ ਕੀਤੀ ਜਾਵੇ।

          ਵਧੇ ਦਬਾਅ ਨੂੰ ਧਿਆਨ ਵਿਚ ਰੱਖਦੇ ਹੋਏ ਅਖੀਰ ਪ੍ਰਬੰਧਕਾਂ ਵੱਲੋਂ ਪੁਸਤਕ ਬਜ਼ਾਰ ਵਿਚ ਬਣ ਰਹੀਆਂ ਦੁਕਾਨਾਂ ਦੇ ਪ੍ਰਬੰਧ ਸਬੰਧੀ ਸੁਝਾਅ ਲੈਣ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਮਿੱਤਰ ਸੈਨ ਮੀਤ ਇਸ ਕਮੇਟੀ ਦਾ ਕਨਵੀਨਰ, ਡਾ.ਐਸ.ਪੀ. ਸਿੰਘ ਅਤੇ ਸੁਰਿੰਦਰ ਕੈਲੇ ਮੈਂਬਰ ਸਨ। ਡਾ.ਐਸ.ਪੀ. ਸਿੰਘ ਵੱਲੋਂ ਇਸ ਕੰਮ ਵਿਚ ਬਹੁਤੀ ਦਿਲਚਸਪੀ ਨਹੀਂ ਲਈ ਗਈ। ਇਸ ਲਈ ਕਨਵੀਨਰ ਅਤੇ ਸੁਰਿੰਦਰ ਕੈਲੇ ਵੱਲੋਂ, ਡੂੰਘੀ ਸੋਚ-ਵਿਚਾਰ ਬਾਅਦ, ਆਪਣੀ ਰਿਪੋਰਟ ਪ੍ਰਬੰਧਕਾਂ ਨੂੰ ਸੌਂਪ ਦਿੱਤੀ ਗਈ।

          ਕਮੇਟੀ ਤੋਂ ਪਹਿਲਾ ਇਹ ਸੁਝਾਅ ਮੰਗਿਆ ਗਿਆ ਸੀ:

ਕਿ ‘ਕੀ ਭਵਨ ਦੀਆਂ ਦੁਕਾਨਾਂ ਕਿਰਾਏ ਉਤੇ ਦਿੱਤੀਆ ਜਾ ਸਕਦੀਆਂ ਹਨ?’

          ਇਸ ਮੁੱਦੇ ਬਾਰੇ ਅਸੀਂ ਸੁਝਾਅ ਦਿੱਤਾ ਕਿ ਇਮਾਰਤ ਨੂੰ ਕਿਰਾਏ ਤੇ ਦੇਣਾ ਅਕਾਦਮੀ ਦੇ ਹਿਤਾਂ ਵਿਚ ਨਹੀਂ ਹੋਵੇਗਾ। ਇਸ ਸੁਝਾਅ ਦੇ ਅਧਾਰ, ਰਿਪੋਰਟ ਦੇ ਇਸ ਸਬੰਧਤ ਹਿੱਸੇ ਵਿਚ ਦਰਜ਼ ਹਨ।

ਲਿੰਕ ਹੈ:

http://www.mittersainmeet.in/wp-content/uploads/2021/09/ਸਾਈਂ-ਮੀਆਂ-ਮੀਰ-ਭਵਨ-ਕਮੇਟੀ-ਦੀ-ਰਿਪੋਰਟ-1.pdf

          ਕਮੇਟੀ ਤੋਂ ਦੂਜਾ ਇਹ ਸੁਝਾਅ ਮੰਗਿਆ ਗਿਆ ਸੀ:     

ਕਿ ‘ਭਵਨ ਦੀ ਸਹੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ?’

          ਸਾਡੇ ਵੱਲੋਂ ਸੁਝਾਅ ਦਿੱਤਾ ਗਿਆ ਕਿ ਇਸ ਇਮਾਰਤ ਦੀ ਵਰਤੋਂ, ਕਿਰਾਏ ਤੇ ਦੇਣ ਦੀ ਥਾਂ, ਲੇਖਕਾਂ ਅਤੇ ਪਾਠਕਾਂ ਨੂੰ ਸਹੂਲਤਾਂ ਦੇਣ ਲਈ ਕੀਤੀ ਜਾਵੇ। ਇਸ ਸੁਝਾਅ ਦੇ ਅਧਾਰ, ਰਿਪੋਰਟ ਦੇ ਇਸ ਸਬੰਧਤ ਹਿੱਸੇ ਵਿਚ ਦਰਜ਼ ਹਨ।

ਲਿੰਕ ਹੈ : http://www.mittersainmeet.in/wp-content/uploads/2021/09/ਸਾਈਂ-ਮੀਆਂ-ਮੀਰ-ਭਵਨ-ਕਮੇਟੀ-ਦੀ-ਰਿਪੋਰਟ-2.pdf

ਕਮੇਟੀ ਦੀ ਇਸ ਮਾਮਲੇ ਬਾਰੇ ਭਵਿੱਖਬਾਣੀ

          ਪੁਸਤਕ ਬਜ਼ਾਰ ਦੀਆਂ ਦੁਕਾਨਾਂ ਨੂੰ ਕਿਰਾਏ ਤੇ ਦੇ ਦੇਣ ਨਾਲ,  ਅਕਾਦਮੀ ਨੂੰ ਭਵਿੱਖ ਵਿਚ ਹੋਣ ਵਾਲੇ ਨੁਕਸਾਨਾਂ ਬਾਰੇ ਕਮੇਟੀ ਵੱਲੋਂ ਸੂਚਿਤ ਕਰ ਦਿੱਤਾ ਗਿਆ ਸੀ। ਭਵਿੱਖਬਾਣੀ ਦੇ ਅਧਾਰ, ਰਿਪੋਰਟ ਦੇ ਇਸ ਸਬੰਧਤ ਹਿੱਸੇ ਵਿਚ ਦਰਜ਼ ਹਨ।

ਲਿੰਕ ਹੈ:

http://www.mittersainmeet.in/wp-content/uploads/2021/09/ਸਾਈਂ-ਮੀਆਂ-ਮੀਰ-ਭਵਨ-ਕਮੇਟੀ-ਦੀ-ਰਿਪੋਰਟ-3.pdf

          ਪਰ ਨਿੱਜੀ ਹਿਤ ਅਕਾਦਮੀ ਦੇ ਹਿਤਾਂ ਤੇ ਭਾਰੂ ਪੈ ਗਏ। ਪ੍ਰਬੰਧਕਾਂ ਵੱਲੋਂ ਇਸ ਰਿਪੋਰਟ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਗਿਆ ਅਤੇ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

ਵਿਸ਼ੇਸ਼ ਕਥਨ:   ਅੱਜ ਸਾਡੇ ਵੱਲੋਂ ਕੀਤੀ ਭਵਿੱਖਬਾਣੀ ਹੂ-ਬ-ਹੂ ਸੱਚ ਸਿੱਧ ਹੋ ਰਹੀ ਹੈ। ਅਕਾਦਮੀ ਮਾਲੀ ਸੰਕਟ ਵਿਚ ਫਸ ਗਈ ਹੈ। ਗਿਆਰਾਂ ਵਿਚੋਂ ਅੱਠ ਦੁਕਾਨਾਂ ਖਾਲੀ ਪਈਆਂ ਹਨ। ਕਿਰਾਏਦਾਰਾਂ ਵੱਲ ਵੱਡੀ ਰਾਸ਼ੀ ਬਕਾਇਆ ਹੈ। ਅਕਾਦਮੀ ਦੀ ਸੰਪੱਤੀ ਤੇ ਚੇਤਨਾ ਪ੍ਰਕਾਸ਼ਨ ਦਿਨੋ-ਦਿਨ ਨਜਾਇਜ਼ ਕਬਜਾ ਕਰਦਾ ਜਾ ਰਿਹਾ ਹੈ। ਪ੍ਰਬੰਧਕਾਂ ਵਿਚ ਉਸ ਨੂੰ ਮਨਮਾਨੀਆਂ ਕਰਨ ਤੋਂ ਰੋਕਨ ਦੀ ਜੁਅਰਤ ਨਹੀਂ ਹੈ। ਮੈਂਬਰ ਲੇਖਕਾਂ ਨੂੰ ਆਪਣੇ ਸਾਹਿਤਕ ਸਮਾਗਮ ਕਰਨ ਲਈ, ਕਰਾਏ ਵਜੋਂ, ਮੋਟੀ ਰਕਮ ਭਰਨੀ ਪੈਂਦੀ ਹੈ।

         ਪੂਰੀ ਰਿਪੋਰਟ ਦਾ ਲਿੰਕ:

http://www.mittersainmeet.in/wp-content/uploads/2021/09/ਸਾਈਂ-ਮੀਆਂ-ਮੀਰ-ਭਵਨ-ਕਮੇਟੀ-ਦੀ-ਰਿਪੋਰਟ.pdf


ਨੋਟ: ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅਕਾਡਮੀ ਨੇ ਸਾਨੂੰ ਇਸ ਮਾਮਲੇ ਨਾਲ ਸਬੰਧਤ ਤੱਥ ਅਤੇ ਅੰਕੜੇ ਉਪਲਬਧ ਨਹੀਂ ਕਰਵਾਏ। ਇਸ ਲਈ ਅਸੀਂ ਅੰਕੜੇ ਅੰਦਾਜ਼ੇ ਨਾਲ ਲਿਖੇ ਹਨ। ਅਕਾਡਮੀ ਜੇ ਚਾਹੇ ਤਾਂ ਅੰਕੜੇ ਦਰੁਸਤ ਕਰ ਸਕਦੀ ਹੈ।