May 9, 2021

Mitter Sain Meet

Novelist and Legal Consultant

ਪੰਜਾਬ ਸਰਕਾਰ ‘ਸ਼੍ਰੋਮਣੀ ਪੁਰਸਕਾਰ ਨੀਤੀ’ ਬਣਾਉਣ ਤੋਂ ਖੂੰਝੀ

ਪੰਜਾਬ ਸਰਕਾਰ ਵਲੋਂ ਸਾਲ 2009 ਵਿਚ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਲਈ ਪਾਲਿਸੀ ਨਿਧਾਰਣ ਕਰਨ ਦਾ ਯਤਨ ਜਰੂਰ ਕੀਤਾ ਗਿਆ ਸੀ। ਪਾਲਿਸੀ ਬਣਾਉਣ ਲਈ ਪੰਜ ਮੈਂਬਰੀ ਸਬ-ਕਮੇਟੀ ਦੀ ਸਥਾਪਨਾ ਕੀਤੀ ਗਈ ਸੀ। ਸਬ-ਕਮੇਟੀ ਦੀ 08 ਸਤੰਬਰ 2009 ਨੂੰ ਮੀਟਿੰਗ ਵੀ ਹੋਈ। ਪਰ ਖੇਦ ਹੈ ਕਿ ਇਸ ਕਮੇਟੀ ਨੇ ਲੋੜੀਂਦੀ ਮਿਹਨਤ ਨਹੀਂ ਕੀਤੀ। ਨੀਤੀ ਦਾ ਖਰੜਾ ਤਿਆਰ ਕਰਨ ਦੀ ਥਾਂ ਕੁੱਝ ਸੁਝਾਅ ਦੇ ਕੇ ਬੁੱਤਾ ਸਾਰ ਦਿੱਤਾ। ਸਬ-ਕਮੇਟੀ ਦੀ ਇਸ ਅਣਗਹਿਲੀ ਕਾਰਨ ‘ਪੁਰਸਕਾਰ ਨੀਤੀ’ ਬਣਨੋ ਰਹਿ ਗਈ।

ਨੀਤੀ ਤਾਂ ਕੀ ਹੋਣੀ ਸੀ ਇਸ ਸਮੇਂ ਭਾਸ਼ਾ ਵਿਭਾਗ ਕੋਲ ਪੁਰਸਕਾਰਾਂ ਦੀ ਯੋਗਤਾ ਨਿਰਧਾਰਿਤ ਕਰਨ ਵਾੇ ਂਿਯਮ ਹਨ ਅਤੇ ਨਾ ਹੀ ਕੋਈ ਚੋਣ ਪ੍ਰਕਿਰਿਆ।

1 ਭਾਸ਼ਾ ਵਿਭਾਗ ਨੇ ਇਹ ਸੱਚ  ਲਿਖਤੀ ਰੂਪ ਵਿੱਚ ਮੰਨਿਆ ਹੈ।

2 ਭਾਸ਼ਾ ਵਿਭਾਗ ਵੱਲੋਂ ਆਪਣੇ ਤੌਰ ਤੇ ਇਕ ਅਣਅਧਿਕਾਰਤ ਦਸਤਾਵੇਜ਼ ਤਿਆਰ ਕੀਤਾ ਗਿਆ ਹੈ।ਕਦੇ ਇਸ ਨੂੰ ‘ਵਿਆਖਿਆ ਪੱਤਰ’ ਅਤੇ ‘ਰਾਜ ਸਲਾਹਕਾਰ ਬੋਰਡ ਦਾ ਏਜੰਡਾ’ ਦਾ ਨਾਂ ਦਿੱਤਾ ਜਾਂਦਾ ਹੈ। ਇਹ ਦਸਤਾਵੇਜ਼ ਵਿਸੰਗਤੀਆਂ ਨਾਲ ਭਰਪੂਰ ਹੈ।

3 ਇਹ ਦਸਤਾਵੇਜ਼ ਵੀ ਕਦੋਂ ਅਤੇ ਕਿਸ ਨੇ ਤਿਆਰ ਕੀਤਾ? ਭਾਸ਼ਾ ਵਿਭਾਗ ਕੋਲ ਇਸ ਦਾ ਵੀ ਕੋਈ ਰਿਕਾਰਡ ਨਹੀਂ ਹੈ।

 ‘ਪੁਰਸਕਾਰ ਨੀਤੀਦੀ ਅਣਹੋਂਦ ਕਾਰਨ:

 ਭਾਸ਼ਾ ਵਿਭਾਗ ਅਤੇ ਸਲਾਹਕਾਰ ਬੋਰਡ ਨੂੰ ਸੀਰਨੀ ਆਪਣੀ ਜਾਂ ਆਪਣਿਆਂ ਦੀ ਝੋਲੀ ਪਾਉਣ ਦਾ ਮੌਕਾ ਮਿਲ ਰਿਹਾ ਹੈ।

ਇਸ ਆਪ ਹੁਦਰੇਪਣ ਕਾਰਨ  ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਰਿਹਾ ਹੈ।

ਸਬੰਧਤ ਦਸਤਾਵੇਜਾਂ ਦੇ ਲਿੰਕ:

  1. ਕਮੇਟੀ ਦੀ ਇਕੱਤਰਤਾ ਮਿਤੀ 08.09.2009: http://www.mittersainmeet.in/wp-content/uploads/2021/04/Purskar-Niti-Committee.pdf
  2. ਕਮੇਟੀ ਦੀ ਇਕੱਤਰਤਾ ਮਿਤੀ 22.01.2010: http://www.mittersainmeet.in/wp-content/uploads/2021/04/Board-Proceedings-dt.-22.1.10.pdf
  3. ਭਾਸ਼ਾ ਵਿਭਾਗ ਦਾ ਪੱਤਰ ਮਿਤੀ 27.01.2021: http://www.mittersainmeet.in/wp-content/uploads/2021/04/Letter-of-B.V.-1.pdf
  4. ਭਾਸ਼ਾ ਵਿਭਾਗ ਦਾ ਪੱਤਰ ਮਿਤੀ 10.03.2021: http://www.mittersainmeet.in/wp-content/uploads/2021/04/Letter-of-B.V.-2.pdf