October 16, 2021

Mitter Sain Meet

Novelist and Legal Consultant

ਸ਼੍ਰੋਮਣੀ ਗਿਆਨ ਸਾਹਿਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਸ਼੍ਰੋਮਣੀ ਗਿਆਨ ਸਾਹਿਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:8         ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਦੀ ਚੋਣ:

          ਸਾਲ 2011 ਦੇ ਪੁਰਸਕਾਰਾਂ ਸਮੇਂ ਪੰਜਾਬੀ ਗਿਆਨ ਸਾਹਿਤ ਤੇ ਆਲੋਚਨਾ ਦੇ ਖੇਤਰ ਵਿਚ ਕਾਰਜ ਕਰਨ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਗਿਆਨ ਸਾਹਿਤਕਾਰ/ਆਲੋਚਕ ਪੁਰਸਕਾਰ ਵਰਗ ਵਿਚ ਸ਼ਾਮਲ ਕੀਤਾ ਹੋਇਆ ਸੀ। ਜਿਸ ਅਧੀਨ ਇੱਕ ਸਾਲ ਪੰਜਾਬੀ ਗਿਆਨ ਸਾਹਿਤਕਾਰ ਅਤੇ ਇੱਕ ਸਾਲ ਪੰਜਾਬੀ ਆਲੋਚਕ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਪੁਰਸਕਾਰਾਂ ਲਈ ਨੀਤੀ ਨਿਰਧਾਰਣ ਸਬ-ਕਮੇਟੀ ਦੀ ਮਿਤੀ 09.07.2015 ਨੂੰ ਹੋਈ ਇਕੱਤਰਤਾ ਵਿਚ ‘ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ/ਆਲੋਚਕ’ ਸਾਂਝੇ ਪੁਰਸਕਾਰ ਨੂੰ ਵੱਖਰਾ-ਵੱਖਰਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਫ਼ੈਸਲੇ ਅਨੁਸਾਰ ਹੁਣ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਅਤੇ ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਲਈ ਵਿਦਵਾਨ ਦੀ ਚੋਣ ਵੱਖੋ-ਵੱਖਰੀ ਹਰ ਸਾਲ ਕਰਕੇ ਇਹ ਪੁਰਸਕਾਰ ਦਿੱਤਾ ਜਾਵੇਗਾ। ਪੰਜਾਬੀ ਭਾਸ਼ਾ ਤੇ ਸਾਹਿਤ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਇਹ ਪੁਰਸਕਾਰ ਹਰ ਸਾਲ ਵਿਗਿਆਨ/ਕਾਨੂੰਨ/ਮੈਡੀਸਨ/ਇੰਜੀਨੀਅਰਿੰਗ/ਸਮਾਜਿਕ ਵਿਗਿਆਨ/ਧਰਮ/ਇਤਿਹਾਸ/ਕੋਮਲ

 ਕਲਾਵਾਂ/ਮਿਊਜ਼ਿਕ/ਸ਼ਾਰਟਹੈਂਡ ਅਤੇ ਆਲੋਚਨਾ ਆਦਿ ਖੇਤਰਾਂ ਵਿਚ ਪੰਜਾਬੀ ਭਾਸ਼ਾ ਵਿਚ ਪੁਸਤਕਾਂ ਲਿਖਣ ਵਾਲੇ ਵਿਦਵਾਨਾਂ ਵਿਚੋਂ ਕਿਸੇ ਇੱਕ ਨੂੰ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਸੰਸਾਰ ਵਿਚ ਕਿਸੇ ਵੀ ਥਾਂ ਰਹਿ ਕੇ ਅਜਿਹੀਆਂ ਪੁਸਤਕਾਂ ਪੰਜਾਬੀ ਵਿਚ ਲਿਖਣ ਵਾਲੇ ਵਿਦਵਾਨਾਂ ਨੂੰ ਦਿੱਤਾ ਜਾ ਸਕਦਾ ਹੈ।

          ਇਸ ਪੁਰਸਕਾਰ ਲਈ ਚੁਣੇ ਗਏ ਲੇਖਕ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਪਲੇਕ ਤੇ ਮੈਡਲ ਭੇਟਾ ਕੀਤੇ ਜਾਂਦੇ ਹਨ। ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਇੱਕ ਤੋਂ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.       ਅਜੀਤ ਸਿੰਘ ਚੰਦਨ 2. ਅਜੀਤਪਾਲ ਸਿੰਘ 3. ਅਨੂਪ ਸਿੰਘ 4. ਅਮਰਜੀਤ ਸਿੰਘ ਕਾਲੇਕਾ (ਕੈਪਟਨ) 5.       ਅਮਰਜੀਤ ਕੌਰ (ਇੰਬਣ) 6. ਅਮਰਜੀਤ ਕੌਰ (ਡਾ.) 7. ਅਲੀ ਰਾਜਪੁਰਾ 8.ਆਗਿਆਜੀਤ ਸਿੰਘ 9.       ਇਕਬਾਲ ਸਿੰਘ ਲਾਲਪੁਰਾ 10. ਐਸ.ਐਸ. ਜੌਹਲ 11. ਸਾਧੂ ਸਿੰਘ ਗੋਬਿੰਦਪੁਰੀ 12. ਸ਼ਿਆਮ ਸੁੰਦਰ ‘ਦੀਪਤੀ’ (ਡਾ.) 13. ਸੀ.ਪੀ. ਕੰਬੋਜ 14. ਸੁਰਿੰਦਰ ਮੰਡ 15. ਸੂਬਾ ਸੁਰਿੰਦਰ ਕੌਰ ਖਰਲ 16.ਹਰਪਾਲ ਸਿੰਘ ਪੰਨੂ 17. ਕਿਰਪਾਲ ਸਿੰਘ ਬਡੂੰਗਰ 18. ਗਿਆਨ ਸਿੰਘ (ਡਾ.) 19. ਗੁਰਮੇਲ ਕੌਰ ਜੋਸ਼ੀ 20.ਗੋਬਿੰਦਰ ਸੋਹਲ 21.          ਚੈਂਚਲ ਸਿੰਘ ਤਰੰਗ 22.   ਜਤਿੰਦਰਪਾਲ ਸਿੰਘ 23. ਜਿਤੇਂਦਰ ਜੈਨ (ਡਾ.)

24.     ਜੋਗੇਸ਼ਵਰ ਸਿੰਘ 25. ਦਿਲਜੀਤ ਸਿੰਘ ਬੇਦੀ 26. ਨਰਿੰਦਰ ਸਿੰਘ ਨੰਗਲ 27.     ਨਿੰਦਰ ਘੁਗਿਆਣਵੀ

28.     ਬਲਵੰਤ ਸਿੰਘ ਢਿੱਲੋਂ 29.  ਬਲਵਿੰਦਰ ਸਿੰਘ 30. ਮਦਨ ਲਾਲ ਹਸੀਜਾ (ਡਾ.) 31.         ਮੁਹੰਮਦ ਇੰਦਰੀਸ (ਡਾ.) 32. ਰਣਜੀਤ ਕੌਰ (ਡਾ.) 33. ਰੂਪ ਸਿੰਘ ਕਾਹਲੋਂ (ਡਾ.)

(ਅ)    ਦੂਜਾ ਏਜੰਡਾ

ਕੋਈ ਨਵਾਂ ਨਾਂ ਨਹੀਂ।

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਡਾ.ਮਦਨ ਲਾਲ ਹਸੀਜਾ, ਅਜੀਤ ਸਿੰਘ ਚੰਦਨ, ਅਮਰਜੀਤ ਸਿੰਘ ਕਾਲੇਕਾ

ਸਾਲ 2016:     ਹਰਪਾਲ ਸਿੰਘ ਪੰਨੂ, ਸਾਧੂ ਸਿੰਘ ਗੋਬਿੰਦਪੁਰੀ, ਦਲਜੀਤ ਸਿੰਘ ਬੇਦੀ

ਸਾਲ 2017:     ਡਾ.ਅਨੂਪ ਸਿੰਘ ਬਟਾਲਾ, ਪਰਮਜੀਤ ਕੌਰ ਸਰਹਿੰਦ, ਸੁਰਿੰਦਰ ਮੰਡ

ਸਾਲ 2018:     ਡਾ.ਗਿਆਨ ਸਿੰਘ, ਡਾ.ਰਣਜੀਤ ਕੌਰ, ਡਾ.ਅਜੀਤ ਪਾਲ ਸਿੰਘ (ਐਮ.ਡੀ.)

ਸਾਲ 2019:     ਸ਼ਾਮ ਸੁੰਦਰ ਦੀਪਤੀ, ਮੁਹੰਮਦ ਇੰਦਰੀਸ਼, ਡਾ.ਗੁਰਸ਼ਰਨ ਕੌਰ ਜੱਗੀ

ਸਾਲ 2020:     ਨਿੰਦਰ ਘੁਗਿਆਣਵੀ, ਅਲੀ ਰਾਜਪੁਰਾ, ਚੈਂਚਲ ਸਿੰਘ ਤਰੰਗ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਡਾ.ਮਦਨ ਲਾਲ ਹਸੀਜਾ

ਸਾਲ 2016:     ਹਰਪਾਲ ਸਿੰਘ ਪੰਨੂ

ਸਾਲ 2017:     ਡਾ.ਅਨੂਪ ਸਿੰਘ ਬਟਾਲਾ

ਸਾਲ 2018:     ਡਾ.ਗਿਆਨ ਸਿੰਘ

ਸਾਲ 2019:     ਡਾ.ਗੁਰਸ਼ਰਨ ਕੌਰ ਜੱਗੀ

ਸਾਲ 2020:     ਨਿੰਦਰ ਘੁਗਿਆਣਵੀ


ਨੋਟ: 1. ਡਾ ਸਰਦਾਰਾ ਸਿੰਘ ਜੌਹਲ ਅਤੇ ਕਿਰਪਾਲ ਸਿੰਘ ਬਡੂੰਗਰ ਵਰਗੇ ਵਿਦਵਾਨਾਂ ਦੇ ਨਾਂ ਕਿਸੇ ਵੀ ਪੈਨਲ ਵਿਚ  ਸ਼ਾਮਲ ਨਹੀਂ ਕੀਤੇ ਗਏ।

      2. ਕਮੇਟੀ ਵਲੋਂ ਆਪਣੇ ਤੌਰ ਤੇ ਤਿੰਨ ਨਾਂ (ਡਾ.ਅਨੂਪ ਸਿੰਘ ਬਟਾਲਾ, ਪਰਮਜੀਤ ਕੌਰ ਸਰਹਿੰਦ ਅਤੇ    ਡਾ.ਗੁਰਸ਼ਰਨ ਕੌਰ ਜੱਗੀ) ਪੈਨਲਾਂ ਵਿਚ ਸ਼ਾਮਲ ਕੀਤੇ ਗਏ। ਇਨ੍ਹਾਂ ਵਿਚੋਂ ਦੋ ਨੂੰ ਪੁਰਸਕਾਰਾਂ ਲਈ ਚੁਣ ਲਿਆ ਗਿਆ।

      3. ਕਮੇਟੀ ਵਲੋਂ 2019 ਦੇ ਪੁਰਸਕਾਰ ਲਈ ਬਣਾਏ ਪੈਨਲ ਵਿਚ ਡਾ ਸ਼ਾਮ ਸੁੰਦਰ ਦੀਪਤੀ ਦਾ ਨਾਂ ਪਹਿਲੇ ਨੰਬਰ ਤੇ ਰੱਖਿਆ ਸੀ। ਬੋਰਡ ਵਲੋਂ ਇਹ ਨਾਂ ਕੱਟ ਦਿੱਤਾ ਗਿਆ ਅਤੇ ਕਮੇਟੀ ਵਲੋਂ ਇਸੇ ਪੈਨਲ  ਵਿਚ ਤੀਜੇ ਨਾਂ ਤੇ ਰੱਖੇ ਡਾ.ਗੁਰਸ਼ਰਨ ਕੌਰ ਜੱਗੀ ਨੂੰ ਪੁਰਸਕਾਰ ਲਈ ਚੁਣ ਲਿਆ ਗਿਆ।