October 1, 2023

Mitter Sain Meet

Novelist and Legal Consultant

ਪੰਜਾਬੀ ਨਾਟਕ/ਥੀਏਟਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਪੰਜਾਬੀ ਨਾਟਕ/ਥੀਏਟਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:17       ਸ਼੍ਰੋਮਣੀ ਪੰਜਾਬੀ ਨਾਟਕ/ਥੀਏਟਰ ਪੁਰਸਕਾਰ:

          ਸਾਲ 2011 ਦੇ ਪੁਰਸਕਾਰਾਂ ਸਮੇਂ ਇਨ੍ਹਾਂ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਟੈਲੀਵਿਜ਼ਨ/ਰੇਡੀਓ/ਥੀਏਟਰ/ਨਾਟਕ ਪੁਰਸਕਾਰ ਵਰਗ ਵਿਚ ਸ਼ਾਮਲ ਕੀਤਾ ਹੋਇਆ ਸੀ। ਇਸ ਪੁਰਸਕਾਰ ਲਈ ਇਨ੍ਹਾਂ ਖੇਤਰਾਂ ਨਾਲ ਜੁੜੇ ਹੋਏ ਕਿਸੇ ਨਿਰਦੇਸ਼ਕ/ਨਿਰਮਾਤਾ/ਅਦਾਕਾਰ/ਲੇਖਕ/ ਸੰਯੋਜਕ ਵਿਚੋਂ ਕਿਸੇ ਇੱਕ ਸ਼ਖ਼ਸੀਅਤ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਸੀ। ਪਰੰਤੂ ਪੁਰਸਕਾਰਾਂ ਲਈ ਨੀਤੀ ਨਿਰਧਾਰਣ ਸਬ-ਕਮੇਟੀ ਦੀ ਮਿਤੀ 09.07.2015 ਨੂੰ ਹੋਈ ਇਕੱਤਰਤਾ ਵਿਚ ਹੋਏ ਫ਼ੈਸਲੇ ਅਨੁਸਾਰ ਸ਼੍ਰੋਮਣੀ ਪੰਜਾਬੀ ਨਾਟਕ/ਥੀਏਟਰ ਦੇ ਖੇਤਰ ਨਾਲ ਜੁੜੇ ਨਿਰਦੇਸ਼ਕ/ਨਿਰਮਾਤਾ/ਅਦਾਕਾਰ /ਲੇਖਕ/ਸੰਯੋਜਕ ਵਿਚੋਂ ਕਿਸੇ ਇੱਕ ਵਿਅਕਤੀ ਲਈ ਨਵਾਂ ਪੁਰਸਕਾਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.       ਸੰਜੀਵਨ ਸਿੰਘ 2. ਸਤਿੰਦਰਪਾਲ ਸਿੰਘ ਨੰਦਾ 3. ਸਤੀਸ਼ ਕੁਮਾਰ ਵਰਮਾ (ਡਾ.) 4. ਸਵਰਾਜਬੀਰ (ਡਾ.) 5. ਸਵੈਰਾਜ ਸੰਧੂ 6. ਸਾਹਿਬ ਸਿੰਘ (ਡਾ.) 7. ਸੁਨੀਤਾ ਸੱਭਰਵਾਲ 8. ਹਰਦੀਪ ਸਿੰਘ ਗਿੱਲ 9.  ਗੁਰਚਰਨ ਸਿੰਘ 10. ਗੁਰਚਰਨ ਸਿੰਘ ਸੋਢੀ 11. ਚਰਨ ਸਿੰਘ ਸਿੰਧਰਾ 12.     ਡਿਪਟੀ ਚੰਦ ਮਿੱਤਲ 13.  ਦਿਲਾਵਰ ਸਿੱਧੂ 14. ਦੀਪਕ ਜਲੰਧਰੀ 15. ਨਰਿੰਦਰ ਸਾਂਘੀ 16.     ਨਵਨਿੰਦਰਾ ਬਹਿਲ 17. ਪ੍ਰਾਣ ਸੱਭਰਵਾਲ 18.      ਬਲਕਾਰ ਸਿੱਧੂ 19. ਮਹੇਂਦਰਾ ਕੁਮਾਰ 20. ਰਾਜਿੰਦਰ ਸਿੰਘ 21. ਰਾਣੀ ਬਲਬੀਰ ਕੌਰ 22. ਵਰਿਆਮ ਮਸਤ

(ਅ)    ਦੂਜਾ ਏਜੰਡਾ

ਕੋਈ ਨਵਾਂ ਨਾਂ ਨਹੀਂ।

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਪ੍ਰਾਣ ਸਭਰਵਾਲ, ਸਤਿੰਦਰਪਾਲ ਸਿੰਘ ਨੰਦਾ, ਰਾਣੀ ਬਲਬੀਰ ਕੌਰ

ਸਾਲ 2016:     ਕੈਲਾਸ਼ ਕੌਰ, ਮੋਹਿੰਦਰ ਕੁਮਾਰ, ਬਲਕਾਰ ਸਿੱਧੂ

ਸਾਲ 2017:     ਨਵਨਿੰਦਰਾ ਬਹਿਲ, ਗੁਰਚਰਨ ਸੋਢੀ, ਸੰਜੀਵਨ ਸਿੰਘ

ਸਾਲ 2018:     ਜਸਵੰਤ ਕੌਰ ਦਮਨ, ਅਨੀਤਾ ਸਬਦੀਸ਼, ਡਿਪਟੀ ਚੰਦ ਮਿੱਤਲ

ਸਾਲ 2019:     ਡਾ.ਸਵਰਾਜਬੀਰ ਸਿੰਘ, ਸਤੀਸ਼ ਕੁਮਾਰ ਵਰਮਾ, ਸਵੈਰਾਜ ਸੰਧੂ

ਸਾਲ 2020:     ਡਾ.ਸਾਹਿਬ ਸਿੰਘ, ਦਿਲਾਵਰ ਸਿੱਧੂ, ਗੁਰਚਰਨ ਸਿੰਘ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਪ੍ਰਾਣ ਸਭਰਵਾਲ

ਸਾਲ 2016:     ਕੈਲਾਸ਼ ਕੌਰ

ਸਾਲ 2017:     ਨਵਨਿੰਦਰਾ ਬਹਿਲ

ਸਾਲ 2018:     ਜਸਵੰਤ ਕੌਰ ਦਮਨ

ਸਾਲ 2019:     ਸਤੀਸ਼ ਕੁਮਾਰ ਵਰਮਾ

ਸਾਲ 2020:     ਡਾ.ਸਾਹਿਬ ਸਿੰਘ