October 17, 2021

Mitter Sain Meet

Novelist and Legal Consultant

ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:10       ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਦੀ ਚੋਣ:

          ਪੰਜਾਬ ਸਰਕਾਰ ਵੱਲੋਂ ਵਿਭਾਗ ਰਾਹੀਂ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਰਾਜਾਂ ਵਿਚੋਂ ਇੱਕ ਪੰਜਾਬੀ ਸਾਹਿਤਕਾਰ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ )ਪੰਜਾਬੋਂ ਬਾਹਰ) ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਸਥਾਪਤ ਕਰਨ ਦਾ ਮੁੱਖ ਮਨੋਰਥ ਇਹ ਸੀ ਕਿ ਪੰਜਾਬ ਤੋਂ ਬਾਹਰ ਵੱਸਦੇ ਬਹੁਤ ਸਾਰੇ ਪੰਜਾਬੀ ਸਾਹਿਤਕਾਰ ਅਜਿਹੇ ਹਨ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਪੰਜਾਬੀ ਸਾਹਿਤ ਰਚਨਾ ਵਿਚ ਨਿੱਗਰ ਯੋਗਦਾਨ ਪਾਇਆ ਹੈ ਪਰ ਉਹ ਪੰਜਾਬ ਵਿਚ ਰਹਿੰਦੇ ਪੰਜਾਬੀ ਸਾਹਿਤਕਾਰਾਂ ਦੇ ਮੁਕਾਬਲੇ ਖੜ੍ਹੇ ਨਹੀਂ ਹੋ ਸਕਦੇ। ਇਸ ਲਈ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਲਈ ਉਨ੍ਹਾਂ ਦਾ ਨਾਂ ਵਿਚਾਰਿਆ ਨਹੀਂ ਸੀ ਜਾਂਦਾ। ਇਹ ਪੁਰਸਕਾਰ ਉਸ ਸਾਹਿਤਕਾਰ ਨੂੰ ਦਿੱਤਾ ਜਾਵੇਗਾ ਜੋ:

1)       ਭਾਰਤ ਦੇ ਕਿਸੇ ਹੋਰ ਪ੍ਰਾਂਤ ਦਾ ਜੰਮਪਲ ਹੋਵੇ ਜਾਂ ਕਿਸੇ ਹੋਰ ਪ੍ਰਾਂਤ ਵਿਚ ਪਿਛਲੇ ਘੱਟੋ-ਘੱਟ 10 ਸਾਲ ਤੋਂ ਵਾਸੀ/ਅਧਿਵਾਸੀ ਹੋਵੇ ਅਤੇ ਹੁਣ ਵੀ ਉਹ ਪੰਜਾਬ ਤੋਂ ਬਾਹਰ ਕਿਸੇ ਹੋਰ ਪ੍ਰਾਂਤ ਵਿਚ ਰਹਿ ਰਿਹਾ ਹੋਵੇ।

2)      ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।

          ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਮੈਡਲ ਅਤੇ ਪਲੇਕ ਭੇਟਾ ਕੀਤੇ ਜਾਣਗੇ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.       ਅਮਰਜੀਤ ਕੌਰ ਡਾ. (ਅਮੀਆ ਕੁੰਵਰ) 2. ਅਰਕਮਲ ਕੌਰ 3.  ਆਤਮਜੀਤ ਹੰਸਪਾਲ 4. ਇਕਬਾਲਦੀਪ 5.       ਸਵਿੰਦਰ ਸਿੰਘ ਉੱਪਲ (ਡਾ.) 6. ਸੁਖਚੈਨ ਸਿੰਘ ਭੰਡਾਰੀ 7. ਸੁਦਰਸ਼ਨ ਗਾਸੋ (ਡਾ.) 8. ਸਵਰਨ ਸਿੰਘ ਵਿਰਕ 9. ਹਰਬੰਸ ਸਿੰਘ ਚਾਵਲਾ (ਡਾ.) 10. ਕਰਨਜੀਤ ਸਿੰਘ (ਡਾ.) 11. ਕੀਰਤ ਸਿੰਘ ਇਨਕਲਾਬੀ 12.      ਗੁਰਚਰਨ ਸਿੰਘ ਅਰਸ਼ੀ (ਡਾ.) 13. ਗੁਰਚਰਨ ਸਿੰਘ ਗੁਲਸ਼ਨ 14. ਗੁਰਬਖ਼ਸ਼ ਸਿੰਘ ਸੈਣੀ 15. ਗੁਰਾਂਦਿੱਤਾ ਚੌਧਰੀ (ਜੀ.ਡੀ. ਚੌਧਰੀ) 16. ਜਸਬੀਰ ਸਿੰਘ ਸਰਨਾ (ਡਾ.) 17. ਜਸਵਿੰਦਰ ਕੌਰ ਬਿੰਦਰਾ (ਡਾ.) 18. ਜਗਬੀਰ ਸਿੰਘ (ਡਾ.) 19. ਜੋਗਿੰਦਰ ਸਿੰਘ ‘ਸ਼ਾਨ ਕਸ਼ਮੀਰੀ’ 20.   ਨਛੱਤਰ 21. ਬਖਸ਼ੀਸ਼ ਸਿੰਘ 22. ਬਲਦੇਵ ਸਿੰਘ ਬੱਧਣ 23. ਬਲਬੀਰ ਮਾਧੋਪੁਰੀ 24. ਮਨਜੀਤ ਸਿੰਘ (ਡਾ.) 25. ਰਵੀ ਰਵਿੰਦਰ (ਡਾ.) 26. ਰਾਜਪਾਲ ਸਿੰਘ ਮਸਤਾਨਾ 27.   ਰਾਜਿੰਦਰ ਕੌਰ

(ਅ)    ਦੂਜਾ ਏਜੰਡਾ

1.       ਜਸਪਾਲ ਸਿੰਘ (ਡਾ.)

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਜਸਪਾਲ ਸਿੰਘ, ਇਕਬਾਲ ਦੀਪ, ਡਾ.ਸਵਿੰਦਰ ਸਿੰਘ ਉੱਪਲ

ਸਾਲ 2016:     ਜਗਬੀਰ ਸਿੰਘ, ਸੁਖਚੈਨ ਸਿੰਘ ਭੰਡਾਰੀ, ਅਮੀਆ ਕੁੰਵਰ

ਸਾਲ 2017:     ਬਲਬੀਰ ਮਾਧੋਪੁਰੀ, ਜੀ.ਡੀ. ਚੌਧਰੀ, ਬਲਦੇਵ ਸਿੰਘ ਬੱਧਣ

ਸਾਲ 2018:     ਸਵਰਣ ਸਿੰਘ ਵਿਰਕ, ਬਲਜੀਤ ਰੈਣਾ, ਕੀਰਤ ਸਿੰਘ ਇਨਕਲਾਬੀ

ਸਾਲ 2019:     ਬਲਜਿੰਦਰ ਚੌਹਾਨ, ਡਾ.ਮਨਜੀਤ ਸਿੰਘ, ਸਵਾਮੀ ਅੰਤਰ ਨੀਰਵ

ਸਾਲ 2020:     ਡਾ.ਰਵੀ ਰਵਿੰਦਰ, ਰਾਜਪਾਲ ਸਿੰਘ ਮਸਤਾਨਾ, ਅਰਕਮਲ ਕੌਰ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਜਸਪਾਲ ਸਿੰਘ

ਸਾਲ 2016:     ਜਗਬੀਰ ਸਿੰਘ

ਸਾਲ 2017:     ਜੀ.ਡੀ. ਚੌਧਰੀ

ਸਾਲ 2018:     ਸਵਰਣ ਸਿੰਘ ਵਿਰਕ

ਸਾਲ 2019:     ਬਲਜਿੰਦਰ ਚੌਹਾਨ

ਸਾਲ 2020:     ਡਾ.ਰਵੀ ਰਵਿੰਦਰ


ਨੋਟ: 1. ਇਸ ਪੁਰਸਕਾਰ ਦੀ ਪਹਿਲੀ ਸ਼ਰਤ ਸਾਹਿਤਕਾਰ ਦਾ ‘ਕਿਸੇ ਹੋਰ ਪ੍ਰਾਂਤ ਵਿਚ ਪਿਛਲੇ ਘੱਟੋ-ਘੱਟ 10 ਸਾਲ ਤੋਂ ਵਾਸੀ/ਅਧਿਵਾਸੀ ਹੋਣਾ’ ਹੈ। ਡਾ ਰਵੀ ਇਹ ਸ਼ਰਤ ਪੂਰੀ ਨਹੀਂ ਕਰਦੇ। ਫੇਰ ਭਾਸ਼ਾ ਵਿਭਾਗ, ਸਕਰੀਨਿੰਗ ਕਮੇਟੀ ਅਤੇ ਸਲਾਹਕਾਰ ਬੋਰਡ ਨੇ ਉਨ੍ਹਾਂ ਨੂੰ ਇਸ ਪੁਰਸਕਾਰ ਦੇ ਯੋਗ ਕਿਵੇਂ ਸਮਝਿਆ?

2. ਬਲਜਿੰਦਰ ਚੌਹਾਨ ਦਾ ਨਾਂ ਨਾ ਭਾਸ਼ਾ ਵਿਭਾਗ ਨੇ ਨਹੀਂ ਸੀ ਸੁਝਾਇਆ। ਸਕਰੀਨਿੰਗ ਕਮੇਟੀ ਵਲੋਂ ਆਪਣੇ ਤੌਰ ਤੇ ਇਹ ਨਾਂ ਪੈਨਲ ਵਿਚ ਸ਼ਾਮਲ ਕੀਤਾ ਗਿਆ। ਇਹ ਸਿਫਾਰਸ਼ ਸਲਾਹਕਾਰ ਬੋਰਡ ਵਲੋਂ ਸਵੀਕਾਰ ਵੀ ਕਰ ਲਈ ਗਈ।

3. ਸਲਾਹਕਾਰ ਬੋਰਡ ਵਲੋਂ ਬਲਬੀਰ ਮਾਧੋਪੁਰੀ ਦਾ ਨਾਂ ਕਟਿਆ ਗਿਆ ਅਤੇ ਉਨ੍ਹਾਂ ਦੀ ਥਾਂ ਜੀ.ਡੀ. ਚੌਧਰੀ ਨੂੰ ਪੁਰਸਕਾਰ ਲਈ ਚੁਣਿਆ ਗਿਆ।

4. ਪੁਰਸਕਾਰ ਲਈ ਚੁਣੇ ਗਏ ਕੁੱਝ ਲੇਖਕਾਂ ਦਾ ਕੰਮ ‘ਸਾਹਿਤ’ ਦੀ ਪ੍ਰਮਾਣਿਤ ਭਾਸ਼ਾ ਵਿਚ ਨਹੀਂ ਆਉਂਦਾ।